ਜੋਨੀ ਟੈਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਨੀ ਟੈਸਟ
ਸ਼ੈਲੀਕਾਮੇਡੀ
ਕਾਲਪਨਿਕ ਵਿਗਿਆਨ ਕੌਮਿਕ
Adventure
ਦੁਆਰਾ ਬਣਾਇਆਸਕੌਟ ਫੈਲੌਜ਼
ਦੁਆਰਾ ਵਿਕਸਿਤਐਰਨ ਸਿੰਪਸੰਨਜ਼
Voices of
ਥੀਮ ਸੰਗੀਤ ਸੰਗੀਤਕਾਰਕੈਵਿਨ ਮੈਂਥੇਈ (ਸੀਜ਼ਨ 1)
ਕੈਵਿਨ ਰਿਪਲ (ਸੀਜ਼ਨ 1–3)
ਓਪਨਿੰਗ ਥੀਮ"Johnny Test Theme", performed by Ian LeFeuvre (seasons 1–3)
ਸਮਾਪਤੀ ਥੀਮ"Johnny Test Theme" (instrumental)
ਕੰਪੋਜ਼ਰਕੈਵਿਨ ਮੈਂਥੇਈ (ਸੀਜ਼ਨ 1–3)
ਮੂਲ ਦੇਸ਼ ਸੰਯੁਕਤ ਰਾਜ
 ਕੈਨੇਡਾ
ਸੀਜ਼ਨ ਸੰਖਿਆ3
No. of episodes39 (whole)
78 (segments) (list of episodes)
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾSander Schwartz
Michael Hirsh
Toper Taylor
David Simkins
Betsy McGowen
ਨਿਰਮਾਤਾSander Schwartz
Michael Hirsh
Toper Taylor
David Simkins
Betsy McGowen
ਲੰਬਾਈ (ਸਮਾਂ)11 ਮਿੰਟ (ਹਿੱਸੇ)
22 ਮਿੰਟ (ਪੂਰਾ)
Production companiesWarner Bros. Animation
Cookie Jar Entertainment
Teletoon Productions
Collideascope Digital Productions
Studio B Productions
Top Draw Animation
ਰਿਲੀਜ਼
Original networkKids' WB
Teletoon
Picture format4:3 480i (SDTV)
Original releaseਸਤੰਬਰ 17, 2005 (2005-09-17) –
ਮਾਰਚ 1, 2008 (2008-03-01)

ਜੋਨੀ ਟੈਸਟ ਅਮਰੀਕੀ-ਕਨੈਡੀਅਨ ਕਾਰਟੂਨ ਲੜੀ ਹੈ ਜਿਸਦਾ ਪਹਿਲਾ ਸੀਜ਼ਨ ਵਾਰਨਰ ਭਰਾਵਾਂ ਅਤੇ ਬਾਕੀ ਕੂਕੀ ਜਾਰ ਵੱਲੋਂ ਬਣਾਏ ਗਏ ਹਨ। ਇਸਦਾ ਪਹਿਲਾ ਪ੍ਰੀਮੀਅਰ 17 ਸਤੰਬਰ 2005 ਵਿੱਚ ਕਿਡਜ਼ ਡਬਲਿਊ.ਬੀ. ਉੱਤੇ ਹੋਇਆ।

ਕਹਾਣੀ[ਸੋਧੋ]

ਜੋਨੀ ਟੈਸਟ ਐਨੀਮੇ ਦੀ ਕਹਾਣੀ "ਟੈਸਟ" ਪਰਿਵਾਰ ਦੇ ਦੁਆਲੇ ਘੁੰਮਦੀ ਹੈ ਜੋ ਕਿ ਪਾਰਕਬੈਲੀ 'ਚ ਰਹਿੰਦੇ ਹਨ। ਇਸ ਪਰਿਵਾਰ ਵਿੱਚ 'ਜੋਨੀ ਟੈਸਟ' ਨਾਂਅ ਦਾ 13 ਸਾਲਾਂ ਦਾ ਮੁੰਡਾ ਹੁੰਦਾ ਹੈ ਜੋ ਕਿ ਕਾਫ਼ੀ ਤੇਜ਼ ਅਤੇ ਚਲਾਕ ਹੁੰਦਾ ਹੈ। ਉਸਦੀਆਂ ਦੋ ਭੈਣਾਂ ਹੁੰਦੀਆਂ ਹਨ ਜੋ ਕਿ ਵਿਗਿਆਨਕ ਪ੍ਰਯੋਗ ਕਰਦੀਆਂ ਰਹਿੰਦੀਆਂ ਹਨ। ਲੀਲਾ ਇਹਨਾਂ ਦੀ ਮਾਂ ਹੈ ਜੋ ਕਿ ਕੰਮ ਕਰਨ ਵਾਲੀ ਔਰਤ ਹੈ। ਇਹਨਾਂ ਦਾ ਪਿਤਾ ਹੁਘ ਘਰੇ ਰਹਿ ਕੇ ਘਰ ਦੇ ਕੰਮ ਕਰਦਾ ਹੈ। ਇਹਨਾਂ ਤੋਂ ਇਲਾਵਾ ਇਸ ਪਰਿਵਾਰ ਵਿੱਚ ਇੱਕ ਡਿਊਕੀ ਨਾਂਅ ਦਾ ਬੋਲਣ ਵਾਲਾ ਕੁੱਤਾ ਵੀ ਰਹਿੰਦਾ ਹੈ।

ਜੋਨੀ ਟੈਸਟ ਇੱਕ ਸ਼ਰਾਰਤੀ ਬੱਚਾ ਹੁੰਦਾ ਹੈ ਜੋ ਕਿ ਆਪਣੀਆਂ ਸ਼ਰਾਰਤਾਂ ਕਾਰਨ ਆਪਣੇ ਪਰਿਵਾਰ ਅਤੇ ਸ਼ਹਿਰ ਨੂੰ ਸਮੱਸਿਆ ਵਿੱਚ ਪਾਈ ਰੱਖਦਾ ਹੈ। ਇਹ ਕਾਫ਼ੀ ਚਲਾਕ ਵੀ ਹੈ। ਡਿਊਕੀ ਹਰ ਪਲ ਇਸਦੇ ਨਾਲ ਹੀ ਰਹਿੰਦਾ ਹੈ। ਇਹ ਬੜੀ ਚਲਾਕੀ ਨਾਲ ਆਪਣੀਆਂ ਭੈਣਾਂ ਦੀ ਪ੍ਰਯੋਗਸ਼ਾਲਾ ਵਿੱਚੋਂ ਉਹਨਾਂ ਦੇ ਬਣਾਏ ਉਪਕਰਨਾਂ ਦੀ ਚੰਗੀ-ਮਾੜੀ ਵਰਤੋਂ ਕਰਦਾ ਰਹਿੰਦਾ ਹੈ। ਇਸ ਤੋਂ ਇਲਾਵਾ ਇਸਦੀਆਂ ਭੈਣਾਂ ਆਪਣੀਆਂ ਨਵੀਂਆਂ ਖੋਜਾਂ ਦਾ ਇਸ 'ਤੇ ਪ੍ਰੀਖਣ ਕਰਦੀਆਂ ਹੀ ਰਹਿੰਦੀਆਂ ਹਨ। ਉਂਝ ਸ਼ਰਾਰਤੀ ਹੋਣ ਦੇ ਨਾਲ-ਨਾਲ ਇਹ ਕਾਫ਼ੀ ਚੰਗਾ ਵੀ ਹੈ। ਇਹ ਕਿਸੇ ਦੀਆਂ ਭਾਵਨਾਵਾਂ ਨੂੰ ਕਦੇ ਠੇਸ ਨਹੀਂ ਪਹੁੰਚਾਉਂਦਾ। ਉਂਝ ਇਹ ਆਪਣੀਆਂ ਭੈਣਾਂ ਦੇ ਬਣਾਏ ਉਪਕਰਨਾਂ ਨੂੰ, ਉਹਨਾਂ ਨੂੰ ਬਲੈਕਮੇਲ, ਕਰਕੇ ਵਰਤਦਾ ਰਹਿੰਦਾ ਹੈ। ਆਮ ਬੱਚਿਆਂ ਵਾਂਗ ਇਹ ਵੀ ਸਕੂਲ ਜਾਣ ਤੋਂ ਟਾਲ-ਮਟੋਲ ਕਰਦਾ ਰਹਿੰਦਾ ਹੈ।

ਸੁਜ਼ੈਨ-ਮੈਰੀ ਦੋਵੇਂ ਆਪਣੀ ਪ੍ਰਯੋਗਸ਼ਾਲਾ ਵਿੱਚ, ਜੋ ਕਿ ਘਰ ਦੇ ਵਿੱਚ ਹੀ ਹੈ, ਪ੍ਰਯੋਗ ਕਰਦੀਆਂ ਰਹਿੰਦੀਆਂ ਹਨ। ਇਹ ਦੋਵੇਂ ਹੀ "ਜਿਲ", ਜੋ ਕਿ ਇਨ੍ਹਾਂ ਦੇ ਗੁਆਂਢ 'ਚ ਰਹਿੰਦਾ ਹੈ, ਨੂੰ ਪਸੰਦ ਕਰਦੀਆਂ ਹਨ। ਇਹ ਆਪਣੇ ਹਰ ਨਵੇਂ ਪ੍ਰਯੋਗ ਦਾ ਪ੍ਰੀਖਣ ਜੋਨੀ 'ਤੇ ਕਰਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਨੇ ਹੀ ਡਿਊਕੀ 'ਤੇ ਪ੍ਰਯੋਗ ਕਰਕੇ ਉਸਨੂੰ ਇਨਸਾਨਾਂ ਵਾਂਗ ਬੁੱਧੀ ਦਿੱਤੀ ਅਤੇ ਉਸਨੂੰ ਬੋਲਣ ਕਾਬਿਲ ਬਣਾਇਆ ਹੈ। ਇਹ ਦੋਵੇਂ ਜਿਲ ਨੂੰ ਪਾਉਣ ਲਈ ਕਈ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ ਪਰ ਹਰ ਵਾਰ ਇਨ੍ਹਾਂ ਦੇ ਹੱਥ ਅਸਫ਼ਲਤਾ ਹੀ ਲੱਗਦੀ ਹੈ।

ਇਹਨਾਂ ਤੋਂ ਇਲਾਵਾ ਕਹਾਣੀ ਵਿੱਚ ਡਿਊਕੀ ਵੀ ਆਮ ਹੀ ਦਿਖਾਈ ਦਿੰਦਾ ਹੈ ਜੋ ਕੀ ਇਨਸਾਨਾਂ ਵਾਂਗ ਬੋਲਣ ਦੇ ਸਮਰੱਥ ਹੁੰਦਾ ਹੈ। ਇਸ ਤੋਂ ਇਲਾਵਾ ਜੋਨੀ ਨੂੰ ਤੰਗ ਕਰਨ ਵਾਲੇ ਹੋਰ ਕਈ ਪਾਤਰ ਵੀ ਹੁੰਦੇ ਹਨ।

ਪਾਤਰ[ਸੋਧੋ]

ਜੋਨੀ ਟੈਸਟ ਦੇ ਕਈ ਪਾਤਰਾਂ ਦੀ ਤਸਵੀਰ

ਮੁੱਖ ਪਾਤਰ[ਸੋਧੋ]

 • ਜੋਨਾਥਨ 'ਜੋਨੀ' ਟੈਸਟ – ਜੋਨੀ ਟੈਸਟ 13 ਸਾਲ ਦੀ ਉਮਰ ਦਾ ਬੱਚਾ ਹੈ। ਇਹ ਸੁਜ਼ੈਨ ਤੇ ਮੈਰੀ ਦਾ ਭਰਾ ਹੈ ਅਤੇ ਡਿਊਕੀ ਇਸਦਾ ਦੋਸਤ ਹੈ। ਇਹ ਕਾਫ਼ੀ ਤੇਜ਼-ਤਰਾਰ ਹੈ। ਇਹ ਆਪਣੀਆਂ ਭੈਣਾਂ ਦੇ ਹਰ ਪ੍ਰਯੋਗ ਦਾ ਹਿੱਸਾ ਬਣਦਾ ਹੈ। ਉਹ ਸਾਰੇ ਪ੍ਰਯੋਗਾਂ ਦਾ ਪ੍ਰੀਖਣ ਇਸ 'ਤੇ ਹੀ ਕਰਦੀਆਂ ਹਨ ਜਿਸ ਕਰਕੇ ਕਦੇ ਇਹ ਦਾਨਵ ਬਣ ਜਾਂਦਾ ਹੈ, ਕਦੇ ਸੁੰਦਰ ਬਣ ਜਾਂਦਾ ਹੈ, ਕਦੇ ਕੁਝ ਅਤੇ ਕਦੇ ਕੁਝ ਹੋਰ। ਇਸ ਤਰ੍ਹਾਂ ਇਹ ਹਰ ਪ੍ਰਯੋਗ ਤੋਂ ਬਾਅਦ ਕੁਝ ਨਾ ਕੁਝ ਨੁਕਸਾਨ ਜ਼ਰੂਰ ਕਰਦਾ ਹੈ। ਇਹ ਆਪਣੀਆਂ ਭੈਣਾਂ ਨੂੰ ਬਲੈਕਮੇਲ ਵੀ ਕਰਦਾ ਰਹਿੰਦਾ ਹੈ। ਉਂਝ ਉਸਦੇ ਵਾਲਾਂ ਕਰਕੇ ਉਸਨੂੰ ਕਾਫੀ ਅਲੱਗ ਕਿਹਾ ਜਾਂਦਾ ਹੈ ਤੇ ਕਈ ਉਸਨੂੰ ਇਸ ਕਰਕੇ ਤਾਅਨੇ ਵੀ ਮਾਰਦੇ ਹਨ।ਇਸਦੀਆਂ ਅੱਖਾਂ ਮੋਟੀਆਂ ਨੀਲੀਆਂ ਹੁੰਦੀਆਂ ਹਨ। ਇਸਨੇ ਕਾਲੇ ਰੰਗ ਦੀ ਟੀ-ਸ਼ਰਟ ਪਹਿਨ ਕੇ ਉੱਤੋਂ ਦੀ ਨੀਲੇ ਰੰਗ ਦੀ ਜੈਕਟ ਪਹਿਨੀ ਹੁੰਦੀ ਹੈ। ਇਸਦੀ ਕਾਲੀ ਟੀ-ਸ਼ਰਟ 'ਤੇ ਪੀਲਾ ਵਿਕਿਰਣ (ਰੇਡੀਓਐਕਟਿਵ) ਦਾ ਨਿਸ਼ਾਨ ਬਣਿਆ ਹੁੰਦਾ ਹੈ। ਇਸਦੀ ਪੈਂਟ ਮਹਿੰਦੀ ਰੰਗ ਦੀ ਹੁੰਦੀ ਹੈ ਅਤੇ ਬੂਟਾਂ ਦਾ ਰੰਗ ਕਾਲਾ ਹੁੰਦਾ ਹੈ।
 • ਡਿਊਕੀ – ਡਿਊਕੀ ਇੱਕ ਬੋਲਣ ਵਾਲਾ ਭੂਰੇ ਰੰਗ ਦਾ ਕੁੱਤਾ ਹੈ। ਪਹਿਲਾਂ ਇਹ ਆਮ ਕੁੱਤਾ ਹੁੰਦਾ ਸੀ ਪੜ ਸੁਜ਼ੈਨ ਅਤੇ ਮੈਰੀ ਨੇ ਆਪਣੇ ਵਿਗਿਆਨਕ ਤਜ਼ੁਰਬੇ ਦੀ ਮਦਦ ਨਾਲ ਇਸਨੂੰ ਇਨਸਾਨਾਂ ਵਾਂਗ ਸਮਝਦਾਰ ਬਣਾ ਦਿੱਤਾ ਤੇ ਨਾਲ ਹੀ ਇਹ ਇਨਸਾਨਾਂ ਵਾਂਗ ਬੋਲਣ ਵੀ ਲੱਗ ਪਿਆ। ਇਹ ਜੋਨੀ ਦਾ ਪੱਕਾ ਮਿੱਤਰ ਹੈ। ਇਹ ਕਈ ਵਾਰ ਅਜਿਹੀ ਸ਼ਰਟ ਵੀ ਪਾਉਂਦਾ ਹੈ ਜਿਸ 'ਤੇ ਲਿਖਿਆ ਹੁੰਦਾ ਹੈ ਕਿ ਮੈਂ ਕੁੱਤਾ ਨਹੀਂ ਹਾਂ। ਉਂਝ ਬਾਹਰ ਵਾਲੇ ਲੋਕ ਜਦੋਂ ਇਸਨੂੰ ਬੋਲਦਾ ਦੇਖਦੇ ਤਾਂ ਉਹ ਸਭ ਹੈਰਾਨ ਹੋ ਜਾਂਦੇ ਸਨ ਤੇ ਜੋਨੀ ਨੂੰ ਇਹ ਪੁੱਛਦੇ ਸਨ ਕਿ ਇਹ ਕੁੱਤਾ ਬੋਲਦਾ ਹੈ? ਤਾਂ ਜੋਨੀ ਦਾ ਜਵਾਬ ਹਮੇਸ਼ਾ ਨਾਂਹ ਹੀ ਹੁੰਦਾ ਹੈ। ਜੋਨੀ ਦੇ ਘਰਦਿਆਂ ਨੂੰ ਇਹ ਨਹੀਂ ਪਤਾ ਕੀ ਇਹ ਬੋਲਦਾ ਹੈ। ਇਸ ਲਈ ਉਹਨਾਂ ਸਾਮਹਣੇ ਇਹ ਸਾਧਾਰਨ ਕੁੱਤਿਆਂ ਵਾਂਗ ਹੀ ਰਹਿੰਦਾ ਹੈ। ਪਰ ਬਾਅਦ ਵਿੱਚ ਦੋ ਲੱਤਾਂ 'ਤੇ ਖੜ੍ਹਾ ਹੋ ਜਾਂਦਾ ਹੈ ਤੇ ਬੋਲਣ ਵੀ ਲੱਗ ਪੈਂਦਾ ਹੈ।
 • ਸੁਜ਼ੈਨ ਟੈਸਟ – ਇਹ ਇੱਕ 13 ਸਾਲਾਂ ਦੀ ਕੁੜੀ ਹੈ ਜੋ ਕੀ ਹਿਊਗ ਅਤੇ ਲੀਲਾ ਦੀ ਧੀ ਹੈ। ਜੋਨੀ ਇਸਦਾ ਭਰਾ ਹੈ। ਇਸਦਾ ਰੰਗ ਗੋਰਾ ਹੁੰਦਾ ਹੈ। ਇਸਦੀਆਂ ਅੱਖਾਂ ਨੀਲੀਆਂ ਹੁੰਦੀਆਂ ਹਨ। ਇਸਨੇ ਵਿਗਿਆਨੀਆਂ ਵਾਲਾ ਕੋਟ, ਤਾਰੇ ਵਾਲੀ ਸ਼ਰਟ ਤੇ ਸਕਰਟ ਪਹਿਨੀ ਹੁੰਦੀ ਹੈ। ਇਸਦੇ ਵਾਲ ਲਾਲ ਰੰਗ ਦੇ ਹੁੰਦੇ ਹਨ ਜੋ ਕੀ ਸਿੱਧੇ ਹੀ ਵਾਹੇ ਹੁੰਦੇ ਹਨ। ਇਸਦੇ ਸਿਰ ਉੱਤੇ ਤਾਰੇ ਵਾਲਾ ਕਲਿੱਪ ਲੱਗਾਇਆ ਹੁੰਦਾ ਹੈ ਅਤੇ ਪੈਰਾਂ 'ਚ ਚੱਪਲਾਂ ਪਾਈਆਂ ਹੁੰਦੀਆਂ ਹਨ। ਇਸਨੇ ਚੌਰਸ ਐਨਕਾਂ ਲਗਾਈਆਂ ਹੁੰਦੀਆਂ ਹਨ। ਇਹ ਬਿਨ੍ਹਾਂ ਐਨਕਾਂ ਤੋਂ ਦੋ-ਤਿੰਨ ਵਾਰ ਦਿਖ ਚੁੱਕੀ ਹੈ।
 • ਮੈਰੀ ਟੈਸਟ –ਇਹ ਇੱਕ 13 ਸਾਲਾਂ ਦੀ ਕੁੜੀ ਹੈ ਜੋ ਕੀ ਹਿਊਗ ਅਤੇ ਲੀਲਾ ਦੀ ਧੀ ਹੈ। ਜੋਨੀ ਇਸਦਾ ਭਰਾ ਹੈ। ਇਸਦਾ ਰੰਗ ਗੋਰਾ ਹੁੰਦਾ ਹੈ। ਇਸਦੀਆਂ ਅੱਖਾਂ ਹਰੀਆਂ ਹੁੰਦੀਆਂ ਹਨ। ਇਸਨੇ ਵਿਗਿਆਨੀਆਂ ਵਾਲਾ ਕੋਟ, ਚੰਦ ਵਾਲੀ ਸ਼ਰਟ ਤੇ ਨੀਲੇ ਰੰਗ ਦੀ ਪੈਂਟ ਪਹਿਨੀ ਹੁੰਦੀ ਹੈ। ਇਸਦੇ ਵਾਲ ਲਾਲ ਰੰਗ ਦੇ ਹੁੰਦੇ ਹਨ ਜੋ ਕੀ ਚੰਦ ਦੇ ਆਕਾਰ ਵਿੱਚ ਵਾਹੇ ਹੁੰਦੇ ਹਨ। ਇਸਦੇ ਸਿਰ ਉੱਤੇ ਚੰਦ ਵਾਲਾ ਕਲਿੱਪ ਲੱਗਾਇਆ ਹੁੰਦਾ ਹੈ ਅਤੇ ਪੈਰਾਂ 'ਚ ਹਰੇ ਰੰਗ ਦੇ ਬੂਟ ਪਾਏ ਹੁੰਦੇ ਹਨ। ਇਸਨੇ ਚੰਦ ਵਰਗੀਆਂ ਤਿੱਖੀਆਂ ਐਨਕਾਂ ਲਗਾਈਆਂ ਹੁੰਦੀਆਂ ਹਨ। ਇਹ ਬਿਨ੍ਹਾਂ ਐਨਕਾਂ ਤੋਂ ਕਦੇ ਨਹੀਂ ਦਿਖੀ।

ਹੋਰ ਪਾਤਰ[ਸੋਧੋ]

 • ਹੁਘ ਟੈਸਟ – ਇਹ ਜੋਨੀ, ਸੁਜ਼ੈਨ ਤੇ ਮੈਰੀ ਦਾ ਪਿਤਾ ਹੈ ਅਤੇ ਲੀਲਾ ਇਸਦੀ ਪਤਨੀ ਹੈ। ਇਹ ਸੁਜ਼ੈਨ-ਮੈਰੀ ਨੂੰ ਡੀ.ਐਨ.ਏ ਨਾਲ ਸਬੰਧਿਤ ਪ੍ਰੀਖਣ ਕਰਨ ਤੋਂ ਮਨ੍ਹਾਂ ਕਰਦਾ ਹੈ। ਇਹ ਇੱਕ ਘਰੇਲੂ ਮਰਦ ਹੈ ਜੋ ਕੀ ਘਰੇ ਰਹਿ ਕੇ ਖਾਣਾ ਬਣਾਉਂਦਾ ਹੈ ਅਤੇ ਇਸਦੀ ਪਤਨੀ ਬਾਹਰ ਕੰਮ ਕਰਨ ਜਾਂਦੀ ਹੈ। ਘਰ ਦੀ ਸਾਰੀ ਜ਼ਿੰਮੇਵਾਰੀ ਅਤੇ ਬੱਚਿਆਂ ਦੇ ਦੇਖ-ਰੇਖ ਵੀ ਇਹ ਹੀ ਕਰਦਾ ਹੈ। ਇਸਨੂੰ ਇਹ ਨਹੀਂ ਪਤਾ ਕਿ ਡਿਊਕੀ ਬੋਲਦਾ ਹੈ। ਉਂਝ ਇਸਨੇ ਹਰੀ ਸ਼ਰਟ, ਭੂਰੀ ਪੈਂਟ ਤੇ ਥੋੜ੍ਹੇ ਜਿਹੇ ਕਾਲੇਪਣ ਵਾਲੇ ਨੀਲੇ ਬੂਟ ਪਾਏ ਹੁੰਦੇ ਹਨ। ਇਸਦੀਆਂ ਅੱਖਾਂ ਨੀਲੀਆਂ ਤੇ ਵਾਲ ਪੀਲੇ ਹੁੰਦੇ ਹਨ। ਇਸਦੇ ਮੂੰਹ 'ਤੇ ਸੱਜੇ ਪਾਸੇ ਪੰਜ ਕਾਲੇ ਧੱਬੇ ਵੀ ਹੁੰਦੇ ਹਨ।
 • ਲੀਲਾ ਟੈਸਟ – ਇਹ ਹੁਘ ਦੀ ਪਤਨੀ ਅਤੇ ਜੋਨੀ, ਸੁਜ਼ੈਨ ਤੇ ਮੇਰੀ ਦੀ ਮਾਂ ਹੈ। ਇਹ ਇੱਕ ਕੰਮਕਾਜ ਵਾਲੀ ਔਰਤ ਹੈ। ਇਹ ਜ਼ਿਆਦਾਤਰ ਸਮਾਂ ਕੰਮ 'ਤੇ ਹੋਣ ਕਾਰਣ ਘੱਟ ਹੀ ਦਿਖਾਈ ਦਿੰਦੀ ਹੈ। ਉਂਝ ਇਸਦੇ ਨੀਲੇ ਰੰਗ ਦੇ ਦਫ਼ਤਰ ਵਾਲੇ ਕਪੜੇ ਪਾਏ ਹੁੰਦੇ ਹਨ ਤੇ ਇਸਦੀਆਂ ਅੱਖਾਂ ਹਰੀਆਂ ਹੁੰਦੀਆਂ ਹਨ।
 • ਗਿਲ ਨੈਕਸਡੋਰ – ਗਿਲ ਜੋਨੀ ਦੇ ਗੁਆਂਢ 'ਚ ਰਹਿੰਦਾ ਹੈ। ਇਸਦਾ ਰੰਗ ਗੋਰਾ, ਅੱਖਾਂ ਰੱਬ-ਰੰਗੀਆਂ ਨੀਲੀਆਂ ਤੇ ਵਾਲ ਪੀਲੇ ਹੁੰਦੇ ਹਨ। ਇਸਨੇ ਫਿੱਕੇ ਟੀਲ (teal color) ਰੰਗ ਦੇ ਸ਼ਰਟ ਪਹਿਨੀ ਹੁੰਦੀ ਹੈ ਜਿਸ ਵਿੱਚ ਗੂੜ੍ਹੇ ਟੀਲ ਰੰਗ ਦੀ ਪੱਟੀ ਹੁੰਦੀ ਹੈ। ਇਸਦੀ ਪੰਤ ਦਾ ਰੰਗ ਭੂਰਾ ਤੇ ਬੂਟ ਚਿੱਟੇ ਹੁੰਦੇ ਹਨ। ਇਹ ਤੈਰਨ ਵਿੱਚ ਵੀ ਨਿਪੁੰਨ ਹੈ, ਸਕੇਟ ਬੋਰਡ ਵੀ ਚਲਾਉਂਦਾ ਹੈ। ਸੁਜ਼ੈਨ-ਮੈਰੀ ਇਸਨੂੰ ਬਹੁਤ ਪਸੰਦ ਕਰਦੀਆਂ ਹਨ ਪਰ ਇਹ ਉਹਨਾਂ ਵੱਲ ਘੱਟ ਹੀ ਧਿਆਨ ਦਿੰਦਾ ਹੈ।
 • ਮਿਃ ਬਲੈਕ ਅਤੇ ਮਿਃ ਵਾਈਟ – ਇਹ ਦੋਵੇਂ ਜਾਸੂਸ ਹੁੰਦੇ ਹਨ ਅਤੇ ਜਦੋਂ ਕਦੇ ਇਹਨਾਂ ਨੂੰ ਮਦਦ ਦੀ ਲੋੜ੍ਹ ਹੁੰਦੀ ਹੈ ਤਾਂ ਇਹ ਜੋਨੀ, ਸੁਜ਼ੈਨ, ਮੈਰੀ ਤੇ ਡਿਊਕੀ ਕੋਲ ਆਉਂਦੇ ਹਨ। ਇਹ ਹਮੇਸ਼ਾ ਇਹੀ ਦਿਖਾਉਂਦੇ ਹਨ ਕਿ ਇਹ ਕਿਸੇ ਕੋਲੋਂ ਡਰਦੇ ਨਹੀਂ। ਜਦੋਂ ਇਹ ਪਹਿਲੀ ਵਾਰੀ ਆਉਂਦੇ ਹਨ ਤਾਂ ਆਪਣੀਆਂ ਬਾਹਾਂ ਵਿਚੋਂ ਰੱਸੀ ਕੱਢਦੇ ਹਨ। ਉਂਝ ਮਿਃ ਵਾਈਟ ਅਫ਼ਰੀਕੀ ਅਮਰੀਕਨ ਅਤੇ ਮਿਃ ਬਲੈਕ ਕਾਕੇਸ਼ੀਅਨ ਨਸਲ ਦਾ ਹੈ। ਖੁਫ਼ੀਆ ਏਜੰਸੀ ਦੇ ਏਜੰਟ ਹੋਣ ਕਾਰਨ ਇਹਨਾਂ ਦਾ ਸਰੀਰ ਕਾਫ਼ੀ ਤਕੜਾ ਹੁੰਦਾ ਹੈ। ਇਹਨਾਂ ਦੋਵਾਂ ਨੇ ਹੀ ਕਾਲੇ ਕੋਟ-ਪੈਂਟ ਪਾਇਆ ਹੁੰਦਾ ਹੈ ਅਤੇ ਕਾਲੀਆਂ ਐਨਕਾਂ ਵੀ ਲਗਾਈਆਂ ਹੁੰਦੀਆਂ ਹਨ। ਪਹਿਲੀ ਵਾਰ ਤਾਂ ਇਹ ਦੁਸ਼ਮਣ ਦੇ ਤੌਰ 'ਤੇ ਨਜ਼ਰ ਆਏ ਸਨ ਪਰ ਬਾਅਦ ਵਿੱਚ ਇਹ ਹੌਲੀ-ਹੌਲੀ ਜੋਨੀ ਦੇ ਦੋਸਤ ਬਣ ਗਏ।
 • ਜਨਰਲ – ਇਹ ਫੌਜੀ ਖੇਤਰ 51.1 ਦਾ ਨੇਤਾ ਹੋਣ ਦੇ ਨਾਲ ਮਿਃ ਬਲੈਕ ਤੇ ਮਿਃ ਵਾਈਟ ਦਾ ਬੌਸ ਵੀ ਹੁੰਦਾ ਹੈ। ਇਹ ਸਖ਼ਤ ਅਤੇ ਭੁਲੱਕੜ ਸੁਭਾਅ ਦਾ ਹੈ। ਇਸਨੇ ਆਮ ਜਰਨੈਲਾਂ ਵਾਲੀ ਪੋਸ਼ਾਕ ਪਹਿਨੀ ਹੁੰਦੀ ਹੈ। ਇਹ ਕੇਵਲ ਉਦੋਂ ਹੀ ਕਾਰਵਾਈ ਕਰਦਾ ਹੈ ਜਦੋਂ ਸਥਿਤੀ ਟੈਸਟ ਬੱਚਿਆਂ ਦੇ ਕਾਬੂ ਤੋਂ ਬਾਹਰ ਹੋਵੇ। ਇਹ ਹਮਲਾ ਕਰਨ ਵੇਲੇ ਇਹ ਨਹੀਂ ਸੋਚਦਾ ਕਿ ਉਥੋਂ ਦੇ ਨਾਗਰਿਕਾਂ ਨੂੰ ਇਸਦਾ ਕਿ ਨੁਕਸਾਨ ਹੋਵੇਗਾ ਸਗੋਂ ਦੈਂਤਾਂ ਤੇ ਰਾਕਸ਼ਾਂ ਨੂੰ ਮਾਰਨ ਲਈ ਹਰ ਕੋਸ਼ਿਸ਼ ਕਰਦਾ ਹੈ ਪਰ ਜ਼ਿਆਦਾਤਰ ਅਸਫ਼ਲ ਹੀ ਰਹਿੰਦਾ ਹੈ।
 • ਸਿਜ਼ੀ ਬਲੇਕਲੀ
 • ਮਿਃ ਹੈਨਰੀ ਟੀਚਰਮੈਨ

ਹੋਰ ਪਾਤਰ[ਸੋਧੋ]

 • ਜੈਨੇਟ ਨੈਲਸਨ ਜੂਨੀਅਰ
 • ਹੈਂਕ ਐਂਕਰਮੈਨ
 • ਮੇਅਰ ਹਾਵਰਡ
 • ਪ੍ਰੋਃ ਸਲੋਪਸਿੰਕ
 • ਟਿਮ ਬਰਨਾਉਟ
 • ਲੋਲੋ
 • ਮਿਸੀ
 • ਰੈਪਟੋ-ਸਲਾਈਸਰ
 • ਜਿਲੀਅਨ ਵੇਗਨ
 • ਮਿਸਜ਼ਃ ਵੇਗਨ
 • ਸਕ੍ਰੀਚੀਰਿਨ
 • ਕਡਲਬੰਨਜ਼
 • ਦ ਟਰਬੋ ਟੌਏ ਫੋਰਸ
 • ਮੈਗਾ ਰੋਬੋਟਿਕਲ
 • ਸਪੀਡ ਮੈਕਕੂਲ
 • ਮੌਂਟੈਗ

ਦੁਸ਼ਮਣ[ਸੋਧੋ]

 • ਇਯੂਜਨ "ਬਲਿੰਗ-ਬਲਿੰਗ-ਬੌਏ" ਹਮਿਲਟਨ – ਐਨੀਮੇ ਵਿੱਚ ਇਸਨੂੰ ਬਲਿੰਗ-ਬਲਿੰਗ-ਬੌਏ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਜੋਨੀ ਦਾ ਦੁਸ਼ਮਣ ਹੈ ਪਰ ਕਦੇ ਕਦੇ ਉਸ ਨਾਲ ਦੋਸਤੀ ਵੀ ਕਰ ਲੈਂਦਾ ਹੈ। ਜ਼ਿਆਦਾਤਰ ਪਾਤਰ ਇਸਨੂੰ ਇਯੂਜਨ ਕਹਿ ਕੇ ਬੁਲਾਉਂਦੇ ਹਨ। ਪਰ ਇਸਨੂੰ ਇਹ ਚੰਗਾ ਨਹੀਂ ਲਗਦਾ। ਉਂਝ ਇਹ ਜੋਨੀ ਦੀ ਭੈਣ ਸੁਜ਼ੈਨ ਨੂੰ ਬਹੁਤ ਪਸੰਦ ਕਰਦਾ ਹੈ। ਵਿਰੋਧੀ ਪਾਤਰ ਹੋਣ ਕਾਰਨ ਇਹ ਦੁਸ਼ਟ ਚਾਲਾਂ ਚਲਦਾ ਰਹਿੰਦਾ ਹੈ ਅਤੇ ਇਸਦੀਆਂ ਹਨ ਚਾਲਾਂ ਕਰਕੇ ਇਸਦੀ ਮਾਂ ਇਸਨੂੰ ਸਜ਼ਾ ਵੀ ਦਿੰਦੀ ਹੈ। ਉਂਝ ਇਹ ਮੋਟੇ ਸਰੀਰ ਵਾਲਾ ਮੁੰਡਾ ਹੈ ਜੋ ਕੀ ਚਿੱਟੇ ਰੰਗ ਦੇ ਕਪੜੇ ਪਹਿਨਦਾ ਹੈ। ਇਸਨੇ ਸੋਨੇ ਦੇ ਕਾਫ਼ੀ ਗਹਿਣੇ ਵੀ ਪਾਏ ਹੁੰਦੇ ਹਨ।
 • ਮਿਸ ਐਕਸ ਅਤੇ ਮਿਸ ਜ਼ੈਡ – ਇਹ ਦੋਹਾਂ ਕੁੜੀਆਂ ਨੂੰ ਬਲਿੰਗ-ਬਲਿੰਗ-ਬੌਏ ਨੇ ਬਣਾਇਆ ਸੀ ਜੋ ਕਿ ਇਸਦੇ ਕੰਮ ਵਿੱਚ ਇਸਦਾ ਸਾਥ ਦਿੰਦੀਆਂ ਹਨ।
 • ਮਿਚੈੱਲ "ਬੰਪਰ" ਰੈਂਡਲਜ਼ – ਇਹ ਜੋਨੀ ਦੇ ਸਕੂਲ ਵਿੱਚ ਇੱਕ ਸ਼ਰਾਰਤੀ ਮੁੰਡਾ ਹੈ ਜੋ ਕਿ ਬਾਕੀ ਬੱਚਿਆਂ ਨੂੰ ਤੰਗ ਕਰਦਾ ਹੈ ਪਰ ਇਸਦਾ ਮੁੱਖ ਨਿਸ਼ਾਨਾ ਹਰ ਵਾਰ ਜੋਨੀ ਹੀ ਹੁੰਦਾ ਹੈ।
 • ਜੋਨੀ ਸਟੌਪਿੰਗ ਐਵਿਲ ਫੋਰਸ 5: ਇਹ ਜੋਨੀ ਦੇ ਦੁਸ਼ਮਣਾਂ ਦਾ ਸਮੂਹ ਹੈ;
 • ਮਿਃ ਵੈਕ-ਓ
 • ਬ੍ਰੇਨ ਫ੍ਰੀਜ਼ਰ
 • ਦ ਬੀ-ਕੀਪਰ
 • ਮਿਃ ਮਿਟੈੱਨਜ਼
 • ਐਲਬਰਟ
 • ਜ਼ਿਜ਼ਰਰ
 • ਡਾਰਕ ਵੇਗਨ
 • ਬਲਾਸਟ ਕੈਚੱਪ – ਇਹ ਟਿਨੀਮੌਨ ਗੇਮਾਂ ਦਾ ਮੁੱਖ ਪਾਤਰ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਟਿਨੀਮੌਨ ਬਣਨ ਦਾ ਚਾਹਵਾਨ ਹੈ। ਮੂਲ ਰੂਪ 'ਚ ਇਹ ਪੋਕੀਮੌਨ ਦੇ ਐਸ਼ ਕੈਚਮ ਵਰਗਾ ਹੈ।
 • ਬਾਬੂਮਰੈਂਗ ਅਤੇ ਬਾਦੀਆਸ
 • ਲੰਚ ਲੇਡੀ
 • ਡਾਗ ਅਤੇ ਬੋਨ – ਇਹ ਦੋਵੇਂ ਪਾਤਰ, ਸੁਜ਼ੈਨ ਤੇ ਮੈਰੀ ਦੀ ਖੋਜ਼ ਕਾਰਨ, ਟੀ.ਵੀ 'ਚੋਂ ਬਾਹਰ ਆਉਂਦੇ ਹਨ। ਇਹ ਆਪਣੇ ਆਪ ਨੂੰ ਜ਼ੋਂਬੀ ਸਮਝਦੇ ਹਨ ਇਸ ਲਈ ਇਹ ਜੋਨੀ ਤੇ ਪੌਰਕਬੈਲੀ ਨੂੰ ਤਬਾਹ ਕਰਨਾ ਚਾਹੁੰਦੇ ਹਨ।

ਮੀਡੀਆ[ਸੋਧੋ]

ਖਿਡੌਣੇ[ਸੋਧੋ]

ਪ੍ਰਸਾਰਣ ਇਤਿਹਾਸ[ਸੋਧੋ]

ਵੀਡੀਓ ਗੇਮਾਂ[ਸੋਧੋ]

ਕੌਮਿਕ ਪੁਸਤਕਾਂ[ਸੋਧੋ]

ਇਨਾਮ[ਸੋਧੋ]