ਸਮੱਗਰੀ 'ਤੇ ਜਾਓ

ਜੋਨ ਵਿਲਿਅਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
John Williams
ਵਿਲਿਅਮਜ਼ 2007 ਨੂੰ ਅਵੇਰੂ ਫਿਸ਼ਰ ਹਾਲ ਵਿਖੇ
ਵਿਲਿਅਮਜ਼ 2007 ਨੂੰ ਅਵੇਰੂ ਫਿਸ਼ਰ ਹਾਲ ਵਿਖੇ
ਜਾਣਕਾਰੀ
ਜਨਮ ਦਾ ਨਾਮJohn Towner Williams
ਜਨਮਫਰਵਰੀ 8, 1932 (age 86)
ਫਲੋਰਲ ਪਾਰਕ, ਨਿਊਯਾਰਕ, ਯੂ.ਐੱਸ
ਵੰਨਗੀ(ਆਂ)
ਸਾਜ਼Piano, harpsichord
ਸਾਲ ਸਰਗਰਮ1952–present

ਜੋਨ ਟਾਊਨਰ ਵਿਲਿਅਮਜ਼ (ਜਨਮ ਫਰਵਰੀ 8, 1932) ਇੱਕ ਅਮਰੀਕਨ ਸੰਗੀਤਕਾਰ ਅਤੇ ਪਿਆਨੋਵਾਦਕ ਹੈ। ਲਗਭਗ ਛੇ ਦਹਾਕਿਆਂ ਦੇ ਸਫ਼ਲ ਕਾਰਜਕਾਲ ਵਿੱਚ ਉਸਨੇ ਸਿਨੇਮਾ ਜਗਤ ਦੀਆਂ ਕਈ ਮਸ਼ਹੂਰ ਅਤੇ ਜਾਣੀਆਂ ਜਾਂਦੀਆ ਫਿਲਮਾਂ ਲਈ ਸੰਗੀਤ ਕੀਤਾ ਜਿਵੇਂ ਕਿ ਸਟਾਰ ਵਾਰ ਲੜੀ Jaws, Jaws 2,  ਕਲੋਜ਼ ਇਨਕਾਊਂਟਰਜ਼ ਓਫ ਦੀ ਥਰਡ ਕਾਈਂਡ, ਸੁਪਰਮੈਨ, ਈ.ਟੀ. ਦੀ ਐਕਸਟਰਾ-ਟੇਰੇਸਟਰਾਇਲ, ਦੀ ਇੰਡੀਆਨਅ ਜੋਨਜ਼ ਦੀ ਲੜੀ, ਹੋਮ ਅਲੋਨ ਫਿਲਮਾਂ ਦੇ ਪਹਿਲੇ ਦੋ ਭਾਗ, ਜੌਰਾਸਿਕ ਪਾਰਕ ਫਿਲਮ ਲੜੀ ਦੇ ਪਹਿਲੇ ਦੋ ਭਾਗ, ਸਚਿਨਡਲਰਜ਼ ਲਿਸਟ ਅਤੇ ਹੈਰੀ ਪੋਰਟਰ ਫਿਲਮ ਲੜੀ ਦੇ ਪਹਿਲੇ ਤਿੰਨ ਭਾਗ।[1] ਵਿਲਿਅਮਜ਼ 1974 ਵਿੱਚ ਫਿਲਮ ਨਿਰਦੇਸ਼ਕ [[ਸਟੀਵਨ ਸਪੈਲਬਰਗ]] ਨਾਲ ਜੁੜਿਆ ਅਤੇ ਉਸਦੀਆਂ ਸਾਰੀਆਂ ਤਿੰਨ ਫਿਲਮਾਂ ਲਈ ਸੰਗੀਤ ਕੀਤਾ।.[2] ਇਸ ਤੋਂ ਅਲਵਾ ਵਿਲਿਅਮਜ਼ ਦੇ ਕੁਛ ਜ਼ਿਕਰਯੋਗ ਕਾਰਜਾਂ ਵਿੱਚ 1984 ਦੇ ਗਰਮੀਆਂ ਵਿਚਲੀਆਂ ਉਲੰਪਿਕਸ ਖੇਡਾਂ ਦਾ ਥੀਮ ਸੰਗੀਤ, ਐੱਨ.ਬੀ.ਸੀ ਸੰਡੇ ਨਾਈਟ ਫੁੱਟਬਾਲ, "ਦਿ ਮਿਸ਼ਨ"  ਜਿਸਦਾ ਥੀਮਕ ਸੰਗੀਤ ਆਸਟ੍ਰੇਲੀਆ ਦੇ  ਐੱਨ.ਬੀ.ਸੀ. ਨਿਊਜ਼ ਅਤੇ ਸੈਵਨ ਨਿਊਜ਼ ਵੱਲੋਂ ਵਰਤਿਆ ਗਿਆ, ਲੋਸਟ ਇਨ ਸਪੇਸ ਅਤੇ ਲੈਂਡ ਔਫ ਦਾ ਜਾਇਂਟਸ ਆਦਿ ਟੈਲੀਵੀਜ਼ਨ ਲੜੀਆਂ ਅਤੇ ਗਿੱਲਿਗਾਨ ਆਇਸਲੈਂਡ ਦੇ ਪਹਿਲੇ ਸੀਜ਼ਨ ਲਈ ਆਕਸਮਿਕ ਸੰਗੀਤ ਤਿਆਰ ਕੀਤਾ।[3] ਵਿਲਿਅਮਜ਼ ਨੇ ਹੋਰ ਵੀ ਬਹੁਤ ਕਲਾਸਿਕਲ ਸੰਗੀਤ ਕੀਤੇ ਅਤੇ ਨਾਲ ਹੀ ਆਰਕੈਸਟ੍ਰਾ ਅਤੇ ਇਕਹਿਰੇ ਸੰਗੀਤਕ ਯੰਤਰਾਂ ਨਾਲ ਸੰਗੀਤ ਦਿੱਤਾ। 1980 ਤੋਂ ਲੈਕੇ 1993 ਤੱਕ ਉਹ ਬੋਸਟਨ ਪੋਪ ਦੇ ਸਿਧਾਂਤਾਂ ਅਨੁਸਾਰ ਚੱਲਿਆ ਅਤੇ ਸਮਕਾਲ ਵਿੱਚ ਲਾਉਰੀਏਟ ਆਰਕੈਸਟ੍ਰਾ ਵਜੋਂ ਕਾਰਜਸ਼ੀਲ ਹੈ।[4]

ਵਿਲਿਅਮਜ਼ ਨੇ 24 ਗਰੈਨੀ ਅਵਾਰਡ, 7 ਬ੍ਰਿਟਿਸ਼ ਅਕਾਦਮੀ ਫਿਲਮ ਅਵਾਰਡ, 5 ਅਕਾਦਮੀ ਅਵਾਰਡ ਅਤੇ 4 ਗੋਲਡਨ ਗਲੋਬ ਅਵਾਰਡ ਜਿੱਤੇ। 51 ਅਕਾਦਮੀ ਅਵਾਰਡਾਂ ਦੇ ਨੋਮਿਨੇਸ਼ਨਾਂ ਨਾਲ ਵਿਲਿਅਮਜ਼ ਦਾ [[ਵਾਲਟ ਡਿਜ਼ਨੀ]] ਤੋਂ ਬਾਅਦ ਦੂਸਰਾ ਸਥਾਨ ਹੈ।[5][6]  2005 ਵਿੱਚ ਅਮਰੀਕਨ ਫਿਲਮ ਇੰਸਟੀਟਿਊਟ ਨੇ ਵਿਲਿਅਮਜ਼ ਦੀ 1977 ਵਿਚਲੀ ਸਟਾਰ ਵਾਰਜ਼ ਫਿਲਮ ਨੂੰ ਅਮਰੀਕਮ ਸਿਨੇਮਾ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਹਾਸਿਲ ਕਰਨ ਵਾਲੀ ਫਿਲਮ ਐਲਾਨਿਆ। ਸਟਾਰ ਵਾਰ ਦੇ ਗੀਤਾਂ ਨੂੰ ਖਾਸ ਤੌਰ ਤੇ ਸਭਿਆਚਾਰਕ ਇਤਿਹਾਸਕ ਅਤੇ ਸੁੰਦਰਤਾ ਦੀ ਮਹੱਤਤਾ ਕਾਰਨ ਲਾਈਬਰੇਰੀ ਆਫ ਕਾਂਗਰੇਸ ਨੇ ਨੈਸ਼ਨਲ ਰਿਕਾਰਡਿਂਗ ਰਜਿਸਟਰੀ ਵਿੱਚ ਸੁਰੱਖਿਤ ਕੀਤਾ।[7] ਵਿਲਿਅਮਜ਼ ਨੂੰ 2000 ਵਿੱਚ ਹਾਲੀਵੁੱਡ ਬਾਊਲਜ਼ ਹਾਲ ਓਫ ਫੇਮ ਵਿੱਚ ਸ਼ਾਮਿਲ ਕੀਤਾ ਗਿਆ, ਅਤੇ 2004 ਵਿੱਚ ਕੇਨੇਡੀ ਸੈਂਟਰ ਆਨਰਜ਼ ਅਤੇ 2016 ਦੇ ਏ.ਐੱਫ.ਆਈ ਲਾਈਫ ਅਚੀਵਮੈਂਟ ਅਵਾਰਡ ਪ੍ਰਾਪਤ ਕੀਤੇ। ਵਿਲੀਅਮਜ਼ ਨੇ ਯੂ.ਐੱਸ ਬਾਕਸ ਆਫਿਸ ਦੀਆਂ 20 ਵਿਚੋਂ 8 ਸੁਪਰਹਿੱਟ  ਫ਼ਿਲਮਾਂ ਲਈ ਸੰਗੀਤ ਕੀਤਾ।[8]

ਮੁੱਢਲਾ ਜੀਵਨ ਅਤੇ ਪਰਿਵਾਰ[ਸੋਧੋ]

ਜੋਨ ਟਾਊਨਰ ਵਿਲਿਅਮਜ਼ ਦਾ ਜਨਮ 8 ਫਰਵਰੀ, 1932 ਨੂੰ ਫਲੋਰਲ ਪਾਰਕ, ਨਿਊਯਾਰਕ ਵਿਖਸ ਐਸਥਰ(ਨਈ ਟਾਊਨਰ) ਅਤੇ ਜੋਨੀ ਵਿਲਿਅਮਜ਼ ਇੱਕ ਜੈਜ਼ ਤਾਲਵਾਦਕ ਦੇ ਘਰ ਹੋਇਆ,।[9] ਜਿਸਨੇ ਕਿ ਰੇਅਮੰਡ ਸਕੋਟ ਕੁਇਨਟੈੱਟ ਲਈ ਵਾਦਕ ਵਜਾਇਆ।  ਵਿਲਿਅਮਜ਼ ਆਪਣੇ ਵੱਡੇਰੇਆਂ ਬਾਰੇ ਕਹਿੰਦਾ ਹੈ ਕਿ, " ਮੇਰਾ ਪਿਤਾ ਮਾਇਨੇ ਤੋਂ ਸੀ ਅਤੇ ਉਹ ਇੱਕ ਦੂਜੇ ਦੇ ਬਹੁਤ ਕਰੀਬ ਸਨ। ਮੇਰੀ ਮਾਂ ਬੋਸਟਨ ਤੋਂ ਸੀ। ਮੇਰੇ ਪਿਤਾ ਦੇ ਮਾਪੇ ਬੰਗਰ, ਮਾਇਨੇ ਵਿੱਚ ਦੁਕਾਨ ਚਲਾਉਂਦੇ ਸਨ, ਅਤੇ ਮੇਰੀ ਮਾਂ ਦੇ ਪਿਤਾ ਸੰਦੂਕਨਿਰਮਾਤਾ ਸਨ।[...] ਐਸੀਆਂ ਜੜਾਂ ਵਾਲੇ ਲੋਕ ਕਦੇ ਵੀ ਆਲਸੀਪੁਣੇ ਵੱਲ ਨਹੀਂ ਝੁਕਦੇ।"[10]

1948 ਵਿੱਚ ਵਿਲਿਅਮਜ਼ ਪਰਿਵਾਰ ਲਾਸ ਐਂਜਲਸ ਚਲਿਆ ਗਿਆ, ਜਿੱਥੇ ਜੋਨ ਵਿਲਿਅਮਜ਼ ਨੇ ਨੋਰਥ ਹੋਲੀਵੁੱਡ ਹਾਈ ਸਕੂਲ ਤੋਂ 1950 ਵਿੱਚ ਗ੍ਰੈਜੂਏਸ਼ਨ ਕੀਤੀ  ਇਸ ਤੋਂ ਬਾਅਦ ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਐਂਜਲਜ਼ ਵਿੱਚ ਦਾਖਿਲ ਹੋਇਆ ਅਤੇ ਨਿੱਜੀ ਤੌਰ ਤੇ ਇਤਾਲਵੀ ਸੰਗੀਤਕਾਰ ਮਾਰੀਉ ਕਾਸਲਨੁਓਵੋ-ਟੈਡੇਸਕੋ ਤੋਂ ਸਿੱਖਿਆ ਗ੍ਰਹਿਣ ਕੀਤੀ।[11] ਵਿਲਿਅਮਜ਼ ਅਸਲੀਅਤ ਵਿੱਚ ਸੰਖੇਪ ਤੌਰ ਤੇ  ਲੋਸ ਐਨਜਲਜ਼ ਸਿਟੀ ਕਾਲਜ ਵਿੱਚ ਇੱਕ ਸਮੈਸਟਰ ਲਈ ਵਿਦਿਆਰਥੀ ਰਿਹਾ ਕਿਉਂਕਿ ਸਕੂਲ ਕੋਲ ਆਪਣਾ ਜੈਜ਼ ਬੈਂਡ ਸੀ।[12]

1952 ਵਿੱਚ ਵਿਲਿਅਮਜ਼ ਨੂੰ ਯੂ.ਐੱਸ ਹਵਾਈ ਸੇਨਾ ਵਿੱਚ ਭੇਜਿਆ ਗਿਆ, ਜਿੱਥੇ ਉਸਨੇ ਪਿਆਨੋ, ਬਰਾਸ ਵਜਾਏ ਅਤੇ ਯੂ.ਐੱਸ. ਹਵਾਈ ਸੈਨਾ ਬੈਂਡ ਲਈ ਅਸਾਇਨਮੈਂਟ ਦੇ ਹਿੱਸੇ ਵਜੋਂ ਸੰਗੀਤ ਬਣਾਇਆ ਅਤੇ  ਸੰਚਾਲਿਤ ਕੀਤਾ। 2016 ਦੇ ਯੂ.ਐੱਸ. ਹਵਾਈ ਸੈਨਾ ਬੈਂਡ ਨਾਲ ਇੰਟਰਵਿਊ ਵਿਚ, ਉਹ ਲੈਕਲੈਂਡ ਬੇਸ (ਸੈਨ ਐਂਟੋਨਿਉ, ਟੇਕਸਾਸ) ਵਿਖੇ ਹੋਈ ਮੁੱਢਲੀ ਹਵਾਈ ਸੈਨਾ ਦੀ ਸਿਖਲਾਈ ਨੂੰ ਯਾਦ ਕਰਦਿਆਂ ਦੱਸਦਾ ਹੈ ਕਿ ਉਹ ਤਿੰਨ ਸਾਲ ਦੂਜੈਲੇ ਤੌਰ ਤੇ ਪਿਆਨੋ ਅਤੇ ਬਰਾਸ ਵਾਦਕ ਦਾ ਕਾਰਜ ਪ੍ਰਬੰਧ ਸੰਭਾਲਦਾ ਸੀ। ਆਪਣੇ ਕਾਰਜ ਦੇ ਹਿੱਸੇ ਵਜੋਂ ਉਹ ਅਰੀਜ਼ੋਨਾ ਯੂਨੀਵਰਸਿਟੀ ਵਿੱਚ ਸੰਗੀਤ ਕੋਰਸ ਵਿੱਚ ਦਾਖਿਲ ਵੀ ਹੋਇਆ।[13][14]

1955 ਵਿੱਚ ਹਵਾਈ ਸੇਨਾ ਵਿੱਚ ਸੇਵਾ ਨਿਭਾਉਂਦਿਆਂ ਵਿਲਿਅਮਜ਼ ਨਿਊਯਾਰਕ ਸ਼ਹਿਰ ਜਾ ਵੱਸਿਆ ਅਤੇ ਜੂਇਲੀਅਰਡ ਸਕੂਲ ਵਿੱਚ ਦਾਖਿਲ ਹੋਇਆ ਜਿੱਥੇ ਉਸਨੇਰੋਸਿਨਾ ਲੇਵਾਈਨ ਨਾਲ ਪਿਆਨੋ ਸਿੱਖਿਆ। ਇਸ ਸਮੇਂ ਦੌਰਾਨ ਵਿਲਿਅਮਜ਼ ਸ਼ਹਿਰ ਦੇ ਕਈ ਜੈਜ਼ ਕਲੱਬਾਂ ਵਿੱਚ ਜੈਜ਼ ਪਿਆਨੋਵਾਦਕ ਦੇ ਤੌਰ ਤੇ ਕੰਮ ਕਰਦਾ ਰਿਹਾ।

ਲਾਸ ਏਂਜਲਜ਼ ਜਾਣ ਤੋਂ ਬਾਅਦ ਉਹ ਵਿਸ਼ੇਸ਼ ਤੌਰ ਤੇ ਮਸ਼ਹੂਰ ਸੰਗੀਤਕਾਰ ਹੈਨਰੀ ਮਾਨਸਿਨੀ ਲਈ ਸੈਸ਼ਨ ਸੰਗੀਤਕਾਰ ਦੇ ਤੌਰ ਤੇ ਕੰਮ ਕਰਨ ਲੱਗਾ। ਉਸਨੇ ਮੈਨਸਿਨੀ ਨਾਲ ਪੀਟਰ ਗਨ ਸਾਡਟਰੈਕ ਉੱਤੇ ਕੰਮ ਕੀਤਾ ਜਿੱਥੇ ਉਸ ਨਾਲ ਤਾਲ ਵਿੱਚ ਗਿਟਾਰਵਾਦਕ ਬੋਬ ਬੈਨ, ਬੈਸਿਸਟ ਰੋੱਲੀ ਬਨਡੋਕਅਤੇ ਢੋਲਵਾਦਕ ਜੈਕ ਸਪੈਰਲਿੰਗ ਸ਼ਾਮਿਲ ਸਨ।  ਉਨ੍ਹਾਂ ਵਿਚੋਂ ਕਈ ਮਿਸਟਰ ਲੱਕੀ ਟੈਲੀਵੀਜ਼ਨ ਲੜੀ ਵਿੱਚ ਵੀ ਪੇਸ਼ ਕੀਤੇ ਗਏ।

"ਜੋਨੀ" ਦੇ ਨਾਮ ਨਾਲ ਮਸ਼ਹੂਰ ਹੋਏ ਵਿਲਿਅਮਜ਼ ਨੇ 1950 ਦੇ ਦਹਾਕੇ ਅਤੇ 1960 ਦੇ ਮੁੱਢਲੇ ਸਾਲਾਂ ਵਿੱਚ ਕਈ ਟੈਲੀਵੀਜ਼ਨ ਪਰੋਗਰਾਮਾਂ ਲਈ ਸੰਗੀਤ ਕੀਤਾ। (ਜਿਵੇਂ ਕਿ ਐੱਮ ਸਕੂਐਡ ਦੇ ਕਈ ਭਾਗ)[15][16]) ਅਤੇ ਮਸ਼ਹੂਰ ਗਾਇਕ ਫਰੈਂਕੀ ਲੈਨੀ ਨਾਲ ਕਈ ਮਸ਼ਹੂਰ ਕੈਸਟਾਂ ਲਈ ਸੰਗੀਤ ਨਿਰਮਾਤਾ ਅਤੇ ਬੈਂਡਲੀਡਰ ਦੇ ਤੌਰ ਤੇ ਕੰਮ ਕੀਤਾ।[17][18]

ਵਿਲਿਅਮਜ਼ ਦੇ ਦੋ ਭਾਈ ਡੋਨਾਲਡ ਅਤੇ ਜੈਰੀ ਹਨ, ਦੋਵੇਂ ਹੀ ਲੋਸ ਏਂਜਲਜ਼ ਵਿੱਚ ਸੱਟ ਮਾਰਕੇ ਵਜਾਉਣ ਵਾਲੇ ਸੰਗੀਤਕ ਯੰਤਰ ਵੱਜਾਉਂਦੇ ਹਨ।[19]

References[ਸੋਧੋ]

 1. Burlingame, Jon (June 9, 2016). "AFI Honoree John Williams Looks Back on Six Decades of Iconic Themes". Variety. Retrieved July 11, 2016.
 2. "John Williams won't score a Steven Spielberg film for the first time in 30 years". The Verge. March 18, 2015. Retrieved June 8, 2015.
 3. "John Williams: The Last Movie Maestro". The Wall Street Journal. December 17, 2011. Retrieved July 11, 2016.
 4. "Boston Pops – John Williams" Archived February 4, 2017, at the Wayback Machine., bso.org; retrieved November 29, 2015.
 5. Gray, Tim (October 8, 2015). "John Williams Tapped for 44th AFI Life Achievement Award". Variety. Retrieved July 11, 2016.
 6. "Nominee Facts – Most Nominations and Awards" Archived April 2, 2016[Date mismatch], at the Wayback Machine., Academy of Motion Picture Arts and Sciences; retrieved November 29, 2015.
 7. "Star Wars Score Named To National Recording Register". www.filmbuffonline.com.
 8. Profile, boxofficemojo.com; accessed December 28, 2015.
 9. "John Williams, el compositor de la aventura". Revista Esfinge. Retrieved 2012-04-30.
 10. Thomas, David (October 25, 1997). "The King of Popcorn". The Sydney Morning Herald: 10s.
 11. "Sony Classical Williams Biography". Archived from the original on October 12, 2007. Retrieved 2007-10-12. {{cite web}}: Unknown parameter |dead-url= ignored (|url-status= suggested) (help) CS1 maint: BOT: original-url status unknown (link) at www.sonybmgmasterworks.com; retrieved September 29, 2007.
 12. Los Angeles City College website Archived 2013-05-31 at the Wayback Machine., lacitycollege.edu; accessed December 28, 2015.
 13. "Interview with John Williams". BMI. Retrieved 8 February 2018.
 14. "US airforce band interviews John Williams". www.dlwaldron.com. Retrieved 8 February 2018.
 15. ""M Squad:Full cast and crew"".
 16. RCA Victor PL-45929
 17. Barton, Tom. A Musical Biography of John Williams. Retrieved 2015-12-31.
 18. Casey, Dan (2015-11-01). 100 Things Star Wars Fans Should Know & Do Before They Die. Triumph Books. ISBN 1633193454. Retrieved 2015-12-31.
 19. Don Williams profile, imdb.com; accessed October 9, 2015.