ਸਮੱਗਰੀ 'ਤੇ ਜਾਓ

ਜੋ ਸਿੱਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋ ਸਿੱਧੂ
ਕਿਊ ਸੀ (ਕੁਈਨਜ਼ ਕਾਊਸਲ)
ਜੋ ਸਿੱਧੂ
ਸੰਸਦ ਚ ਬੋਲਦੇ ਹੋਏ
ਜਨਮ
ਰਾਸ਼ਟਰੀਅਤਾਬ੍ਰਿਟਿਸ਼
ਅਲਮਾ ਮਾਤਰਲੰਡਨ ਸਕੂਲ ਆਫ ਇਕਨਾਮਿਕਸ
ਆਕਸਫੋਰਡ ਯੂਨਿਵਰਸਿਟੀ
ਪੇਸ਼ਾਵਕੀਲ
ਸਰਗਰਮੀ ਦੇ ਸਾਲ1993–ਵਰਤਮਾਨ

ਜੋ ਸਿੱਧੂ QC ਬ੍ਰਤਾਨਵੀ ਫੌਜਦਾਰੀ ਵਕੀਲ ਅਤੇ ਕੁਈਨਜ਼ ਕਾਊਂਸਲ ਹੈ।

ਪੇਸ਼ਾ

[ਸੋਧੋ]

ਸਿੱਧੂ ਨੇ 1993 ਤੋਂ ਅਪਰਾਧਿਕ ਕਨੂੰਨ ਬੈਰਿਸਟਰ ਵੱਜੋਂ ਕੰਮ ਕੀਤਾ ਹੈ। [1]

ਉਹ ਕ੍ਰਿਮੀਨਲ ਬਾਰ ਐਸੋਸੀਏਸ਼ਨ ਦਾ ਚੇਅਰਮੈਨ ਹੈ।

ਉਹ ਏਸ਼ੀਅਨ ਵਕੀਲਾਂ ਦੀ ਸੋਸਾਇਟੀ ਲਈ ਚੇਅਰਪਰਸਨ ਸੀ, ਯੂਕੇ ਵਿੱਚ 3,000 ਤੋਂ ਵੱਧ ਸਦੱਸਾਂ ਦੀ ਨੁਮਾਇੰਦਗੀ ਕਰਨ ਵਾਲੀ ਸਭ ਤੋਂ ਵੱਡੀ BAME ਵਕੀਲਾਂ ਦੀ ਸੰਸਥਾ[2] ਅਤੇ 2001 ਤੋਂ ਉਹ ਬਾਰ ਕੌਂਸਲ ਦੀ ਸਮਾਨਤਾ ਅਤੇ ਵਿਭਿੰਨਤਾ ਕਮੇਟੀ ਦੇ ਵਾਈਸ ਚੇਅਰਪਰਸਨ ਰਿਹਾ। [3]

2012 ਵਿੱਚ ਸਿੱਧੂ ਨੂੰ ਮਹਾਰਾਣੀ ਦੇ ਵਕੀਲ (ਕੁਈਨਜ਼ ਕਾਊਂਸਲ) ਦੇ ਤੌਰ ਤੇ ਨਿਯੁਕਤ ਕੀਤਾ ਗਿਆ ਸੀ ਜੋ ਲਗਭਗ 8% ਅਭਿਆਸ ਕਰਨ ਵਾਲੇ ਬੈਰਿਸਟਰਾਂ ਨੂੰ ਦਿੱਤਾ ਜਾਂਦਾ ਸੀ। [4] ਉਹ ਬ੍ਰਤਾਨੀਆ ਵਿੱਚ ਲਗਭਗ 100 BAME ਵਕੀਲਾਂ ਵਿੱਚੋਂ ਇੱਕ ਹੈ ਜਿਨ੍ਹਾਂ ਵਿੱਚੋਂ ਕੁਝ ਪੰਜਾਬੀ ਮੂਲ ਦੇ ਨੇਂ। [5]

ਹੋਰ ਸਫਲ ਫੌਜਦਾਰੀ ਵਕੀਲਾਂ ਵਾਂਗ, ਸਿੱਧੂ ਗੰਭੀਰ ਅਪਰਾਧਾਂ, ਵਿਸ਼ੇਸ਼ ਰੂਪ ਵਿੱਚ ਅੱਤਵਾਦ, ਹੱਤਿਆ ਅਤੇ ਧੋਖਾਧੜੀ, ਡਕੈਤੀਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਸ਼ਾਮਲ ਕਰਨ ਵਾਲੀਆਂ ਸਾਜਸ਼ਾਂ ਵਿੱਚ ਮੁਹਾਰਤ ਰੱਖਦਾ ਹੈ।[6] ਉਹ 2015 ਵਿੱਚ 12 ਮਹੀਨਿਆਂ ਤੱਕ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਔਨਲਾਈਨ ਪਰੇਸ਼ਾਨੀ ਦਾ ਨਿਸ਼ਾਨਾ ਸੀ। ਸਰੋਤਾਂ ਦੀ ਘਾਟ ਕਾਰਨ ਪੁਲਿਸ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਮਰੱਥ ਹੋਣ ਤੋਂ ਬਾਅਦ, ਸਿੱਧੂ ਨੇ ਸਮੀਅਰ ਮੁਹਿੰਮ ਦੇ ਪਿੱਛੇ ਸਾਈਬਰ-ਅਪਰਾਧੀ ਦਾ ਪਤਾ ਲਗਾਉਣ ਲਈ ਇੱਕ ਫੋਰੈਂਸਿਕ ਕੰਪਿਊਟਰ ਵਿਦਵਾਨ ਨੂੰ ਨਿਯੁਕਤ ਕੀਤਾ, ਇਸਤੋਂ ਬਾਅਦ ਅਪਰਾਧੀ ਸਾਮ੍ਹਣੇ ਆਇਆ ਅਤੇ ਫਿਰ ਪੰਜ ਸਾਲ ਜੇਲ੍ਹ ਦੀ ਸਜਾ ਸੁਣਾਈ ਗਈ। [7]

ਸਿੱਧੂ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਪ੍ਰਕਾਰ ਦੇ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਹੋਰ ਕੁਝ ਕਰਨਾ ਚਾਹੀਦਾ ਹੈ। [8] [9]

ਪੁਰਸਕਾਰ ਅਤੇ ਸਨਮਾਨ

[ਸੋਧੋ]

2016 ਵਿੱਚ, ਸਿੱਧੂ ਨੂੰ ਯੂ.ਕੇ. ਦੇ ਏਸ਼ੀਅਨ ਪ੍ਰੋਫੈਸ਼ਨਲ ਆਫ ਦਿ ਈਅਰ ਅਵਾਰਡ 2016 ਨਾਲ ਸਨਮਾਨਿਤ ਕੀਤਾ ਗਿਆ।[10]

ਹਵਾਲੇ

[ਸੋਧੋ]
  1. "Jo Sidhu QC | Counsel for Leadership". www.counselforleadership.com (in ਅੰਗਰੇਜ਼ੀ). Retrieved 2018-06-24.
  2. "British Punjabis 9th August 2014 (p. 13)". British Punjabi Magazine (in ਅੰਗਰੇਜ਼ੀ). Retrieved 2018-06-25.
  3. "The Legal 500 > 25 Bedford Row (Chambers of Paul Mendelle QC, George Carter-Stephenson QC and Je) > London, ENGLAND > Lawyer profiles > Jo Sidhu QC". www.legal500.com (in ਅੰਗਰੇਜ਼ੀ (ਅਮਰੀਕੀ)). Archived from the original on 2018-06-25. Retrieved 2018-06-25.
  4. Gates, James (2012-03-12). "Ealing barrister attains highest of legal honours". getwestlondon. Retrieved 2018-06-25.
  5. "Queen's Counsel statistics - Bar Standards Board". www.barstandardsboard.org.uk. Retrieved 2018-06-25.
  6. "Fraudster jailed for stalking barrister". Kent Online (in ਅੰਗਰੇਜ਼ੀ (ਬਰਤਾਨਵੀ)). Retrieved 2018-06-25.
  7. "Barrister hit with death threats in revenge for his war on corruption". Evening Standard (in ਅੰਗਰੇਜ਼ੀ (ਬਰਤਾਨਵੀ)). Retrieved 2018-06-25.
  8. "This is why the government must do more to tackle cyber threats". Metro (in ਅੰਗਰੇਜ਼ੀ (ਬਰਤਾਨਵੀ)). 2016-01-02. Retrieved 2018-06-25.
  9. "Law should protect, not curtail, freedom of speech". Law Society Gazette (in ਅੰਗਰੇਜ਼ੀ). Retrieved 2018-06-25.
  10. ABPL. "2016". www.abplgroup.com (in ਅੰਗਰੇਜ਼ੀ (ਬਰਤਾਨਵੀ)). Retrieved 2018-06-24.