ਸਮੱਗਰੀ 'ਤੇ ਜਾਓ

ਜੌਨ ਅੱਪਡਾਇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੌਨ ਅੱਪਡਾਇਕ
ਅੱਪਡਾਇਕ 1989 ਵਿੱਚ
ਅੱਪਡਾਇਕ 1989 ਵਿੱਚ
ਜਨਮਜੌਨ ਹੋਯਰ ਅੱਪਡਾਇਕ
(1932-03-18)ਮਾਰਚ 18, 1932
ਰੀਡਿੰਗ, ਪੈਨਸਿਲਵੇਨੀਆ, ਸੰਯੁਕਤ ਰਾਜ ਅਮਰੀਕਾ
ਮੌਤਜਨਵਰੀ 27, 2009(2009-01-27) (ਉਮਰ 76)
Danvers, ਮੈਸੇਚਿਉਸੇਟਸ, ਸੰਯੁਕਤ ਰਾਜ ਅਮਰੀਕਾ
ਕਿੱਤਾਨਾਵਲਕਾਰ, ਕਵੀ, ਨਿੱਕੀ ਕਹਾਣੀ ਲੇਖਕ, ਅਤੇ ਸਾਹਿਤ ਆਲੋਚਕ
ਸ਼ੈਲੀਸਾਹਿਤਕ ਯਥਾਰਥਵਾਦ
ਪ੍ਰਮੁੱਖ ਕੰਮRabbit Angstrom novels
Henry Bech stories
The Witches of Eastwick
ਦਸਤਖ਼ਤ

ਜੌਨ ਅੱਪਡਾਇਕ (18 ਮਾਰਚ 1932 – 27 ਜਨਵਰੀ 2009) ਇੱਕ ਅਮਰੀਕੀ ਨਾਵਲਕਾਰ, ਕਵੀ, ਨਿੱਕੀ ਕਹਾਣੀ ਲੇਖਕ, ਕਲਾ ਆਲੋਚਕ, ਅਤੇ ਸਾਹਿਤ ਆਲੋਚਕ ਸੀ। ਇੱਕ ਤੋਂ ਵੱਧ ਵਾਰ ਗਲਪ ਲਈ ਪੁਲਿਟਜ਼ਰ ਪੁਰਸਕਾਰ ਜਿੱਤਣ ਵਾਲੇ ਕੇਵਲ ਤਿੰਨ ਲੇਖਕਾਂ (ਦੂਜੇ ਦੋ ਬੂਥ ਟਾਰਕਿੰਗਟਨ ਅਤੇ ਵਿਲੀਅਮ ਫਾਕਨਰ ਸਨ) ਵਿੱਚੋਂ ਇੱਕ, ਅਪਡਾਈਕ ਨੇ ਆਪਣੇ ਕੈਰੀਅਰ ਦੌਰਾਨ ਵੀਹ ਤੋਂ ਵੱਧ ਨਾਵਲ, ਦਰਜਨ ਤੋਂ ਵੱਧ ਕਹਾਣੀ-ਸੰਗ੍ਰਹਿ, ਅਤੇ ਕਵਿਤਾ, ਕਲਾ ਅਤੇ ਸਾਹਿਤਕ ਆਲੋਚਨਾ ਅਤੇ ਬੱਚਿਆਂ ਦੀਆਂ ਕਿਤਾਬਾਂ ਪ੍ਰਕਾਸ਼ਤ ਕਰਵਾਈਆਂ। ਉਸ ਨੇ ਆਪਣੇ ਨਾਵਲਾਂ ਵਿੱਚ ਆਮ ਅਮਰੀਕਨ ਸ਼ਹਿਰੀ ਅਤੇ ਖਾਸ ਕਰ ਕੇ ਨੌਜਵਾਨ ਮੱਧ ਵਰਗ ਦੇ ਜੀਵਨ ਨੂੰ ਆਪਣੀ ਰਚਨਾ ਦਾ ਵਿਸ਼ਾ ਬਣਾਇਆ।

ਉਸ ਦੀਆਂ ਸੈਂਕੜੇ ਕਹਾਣੀਆਂ, ਸਮੀਖਿਆਵਾਂ ਅਤੇ ਕਵਿਤਾਵਾਂ 1954 ਤੋਂ ਦ ਨਿਊਯਾਰਕਰ ਵਿੱਚ ਛਪੀਆਂ। ਉਸਨੇ ਦਿ ਨਿਊਯਾਰਕ ਰਿਵਿਊ ਆਫ਼ ਬੁੱਕਜ਼ ਲਈ ਵੀ ਨਿਯਮਿਤ ਤੌਰ 'ਤੇ ਲਿਖਿਆ। ਉਸਦੀ ਸਭ ਤੋਂ ਮਸ਼ਹੂਰ ਰਚਨਾ ਹੈ ਉਸ ਦੀ “ਖਰਗੋਸ਼” ਲੜੀ (ਨਾਵਲ ਰੈਬਿਟ ਐਟ ਰੈਸਟ (ਖਰਗੋਸ਼, ਦੌੜਦਾ ਹੈ) ;ਰੈਬਿਟ ਰੀਡਕਸ;ਰੈਬਿਟ ਇਜ਼ ਰਿਚ (ਖਰਗੋਸ਼ ਅਮੀਰ ਹੈ); ' ਰੈਬਿਟ ਐਟ ਰੈਸਟ (ਖਰਗੋਸ਼, ਆਰਾਮ ਕਰਦਾ ਹੈ); ਅਤੇ ਛੋਟਾ ਨਾਵਲ ਰੈਬਿਟ ਰੀਮੈਂਬਰਡ (ਖਰਗੋਸ਼ ਨੂੰ ਯਾਦ ਆਇਆ), ਜੋ ਕਿ ਮੱਧ-ਸ਼੍ਰੇਣੀ ਦੇ ਹਰ ਵਿਅਕਤੀ ਹੈਰੀ "ਰੈਬਿਟ" ਐਂਗਸਟ੍ਰੋਮ ਕਈ ਦਹਾਕਿਆਂ ਦੀ, ਜਵਾਨੀ ਤੋਂ ਲੈ ਕੇ ਮੌਤ ਤੱਕ ਦੀ ਜ਼ਿੰਦਗੀ ਦਾ ਇਤਿਹਾਸ ਦੱਸਦੀ ਹੈ। ਦੋਵੇਂ ਰੈਬਿਟ ਇਜ਼ ਰਿਚ (1982) ਅਤੇ ਰੈਬਿਟ ਐਟ ਰੈਸਟ (1990) ਨੂੰ ਪੁਲਿਟਜ਼ਰ ਪੁਰਸਕਾਰ ਨਾਲ ਮਾਨਤਾ ਮਿਲੀ ਸੀ।

ਆਪਣੇ ਵਿਸ਼ੇ ਨੂੰ "ਅਮਰੀਕਨ ਛੋਟੇ ਸ਼ਹਿਰ ਦਾ ਪ੍ਰੋਟੈਸਟੈਂਟ ਮੱਧ ਵਰਗ" ਕਹਿੰਦੇ ਹੋਏ, ਅਪਡਾਇਕ ਨੂੰ ਉਸਦੀ ਸਾਵਧਾਨੀਪੂਰਣ ਸ਼ਿਲਪਗਿਰੀ, ਉਸ ਦੀ ਵਿਲੱਖਣ ਵਾਰਤਕ ਸ਼ੈਲੀ ਅਤੇ ਉਸ ਦੇ ਬਹੁਤਾ ਲਿਖਣ ਲਈ ਜਾਣਿਆ ਜਾਂਦਾ ਸੀ।ਉਹ ਔਸਤਨ ਇੱਕ ਸਾਲ ਵਿੱਚ ਇੱਕ ਕਿਤਾਬ ਲਿਖਦਾ ਸੀ। ਅਪਡਾਇਕ ਦਾ ਗਲਪ ਉਨ੍ਹਾਂ ਪਾਤਰਾਂ ਨਾਲ ਭਰਿਆ ਹੋਇਆ ਹੈ ਜੋ "ਅਕਸਰ ਨਿੱਜੀ ਕਲੇਸ ਦਾ ਅਨੁਭਵ ਕਰਦੇ ਹਨ ਅਤੇ ਉਨ੍ਹਾਂ ਨੂੰ ਧਰਮ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਵਿਆਹੁਤਾ ਬੇਵਫ਼ਾਈ ਨਾਲ ਜੁੜੇ ਸੰਕਟ ਦਰਪੇਸ਼ ਹੁੰਦੇ ਹਨ"।[3]

ਉਸ ਦੀ ਗਲਪ ਔਸਤ ਅਮਰੀਕਨਾਂ ਦੀਆਂ ਚਿੰਤਾਵਾਂ, ਜਨੂੰਨ ਅਤੇ ਦੁੱਖ ਵੱਲ ਧਿਆਨ ਦੇਣ, ਇਸਦੇ ਕ੍ਰਿਸ਼ਚੀਅਨ ਧਰਮ ਸ਼ਾਸਤਰ ਉੱਤੇ ਇਸ ਦੇ ਜ਼ੋਰ, ਅਤੇ ਲਿੰਗਕਤਾ ਅਤੇ ਸੰਵੇਦਨਾਤਮਕ ਵਿਸਥਾਰ ਵਿੱਚ ਉਸ ਦੀ ਰੁਚੀ ਪੱਖੋਂ ਵੱਖਰੀ ਹੈ। ਉਸਦੇ ਕੰਮ ਨੇ ਮਹੱਤਵਪੂਰਣ ਆਲੋਚਨਾਤਮਕ ਧਿਆਨ ਅਤੇ ਪ੍ਰਸ਼ੰਸਾ ਨੂੰ ਆਕਰਸ਼ਿਤ ਕੀਤਾ ਹੈ, ਅਤੇ ਉਹ ਵਿਆਪਕ ਤੌਰ ਤੇ ਆਪਣੇ ਸਮੇਂ ਦੇ ਅਮਰੀਕੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[4] ਅਪਡਾਇਕ ਦੀ ਅਤਿ ਵਿਲੱਖਣ ਵਾਰਤਕ ਸ਼ੈਲੀ ਵਿੱਚ ਇੱਕ ਅਮੀਰ, ਅਸਾਧਾਰਣ ਅਤੇ ਕਈ ਵਾਰੀ ਭੇਤਭਰੀ ਸ਼ਬਦਾਵਲੀ ਮਿਲਦੀ ਹੈ ਜੋ ਵਿਅੰਗ-ਭਰਪੂਰ ਬੁੱਧੀਮਾਨ ਲੇਖਕ ਦੀ ਅਵਾਜ਼ ਰਾਹੀਂ ਪੁਜਦੀ ਹੈ ਜੋ ਯਥਾਰਥਵਾਦੀ ਪਰੰਪਰਾ ਵਿੱਚ ਤਾਕ ਰਹਿ ਕੇ ਭੌਤਿਕ ਸੰਸਾਰ ਨੂੰ ਅਸਾਧਾਰਣ ਰੂਪ ਵਿੱਚ ਬਿਆਨਦੀ ਹੈ।[5] ਉਸਨੇ ਆਪਣੀ ਸ਼ੈਲੀ ਨੂੰ "ਦੁਨਿਆਵੀ ਨੂੰ ਇਸ ਦੀ ਸੁੰਦਰਤਾ ਪ੍ਰਦਾਨ ਕਰਨ" ਦੀ ਕੋਸ਼ਿਸ਼ ਵਜੋਂ ਬਿਆਨ ਕੀਤਾ।[6]

ਹਵਾਲੇ[ਸੋਧੋ]

  1. "John Updike". Front Row. 31 October 2008. BBC Radio 4. Retrieved 18 January 2014. {{cite episode}}: Unknown parameter |serieslink= ignored (|series-link= suggested) (help)
  2. 2.0 2.1 2.2 2.3 2.4 2.5 2.6 "American Centaur: An Interview with John Updike". The New Yorker.
  3. "John Updike", Encarta, MSN, 2008, archived from the original on ਅਕਤੂਬਰ 29, 2009, retrieved October 31, 2009.
  4. Schiff, James (Autumn 2001). "John Updike's Rabbit Tetralogy: Mastered Irony in Motion". Christianity and Literature (review). Archived from the original on April 6, 2009. Retrieved January 9, 2008.
  5. "John Updike Criticism", eNotes, Contemporary Literary Criticism, 139, 2001.
  6. Updike, John (2004), The Early Stories: 1953–1975, Ballantine Books.