ਸਮੱਗਰੀ 'ਤੇ ਜਾਓ

ਜੌਹਨ ਨੌਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੌਹਨ ਨੌਕਸ
ਜਨਮਫਰਮਾ:ਅੰ.[1]
ਗੀਫੋਰਡਗੇਟ, ਹੈਡਿੰਗਟਨ, ਸਕਾਟਲੈਂਡ
ਮੌਤ24 ਨਵੰਬਰ 1572 (ਉਮਰ 58 ਜਾਂ 59)
ਐਡਿਨਬਰਗ, ਸਕੌਟਲੈਂਡ
ਪੇਸ਼ਾਮਨਿਸਟਰ, ਧਰਮ ਸ਼ਾਸਤਰੀ ਅਤੇ ਲੇਖਕ
ਜੀਵਨ ਸਾਥੀਮੇਜਰ ਬੋਵਨਜ਼
ਮਾਰਗਰੇਟ ਸਟੀਵਰਟ
ਬੱਚੇਨਾਥਨੀਏਲ ਨੌਕਸ (1)
ਇਲੇਜਾਰ ਨੋਕਸ (1)
ਮਾਰਥਾ ਨੌਕਸ (2)
ਮਾਰਗਰੇਟ ਨੌਕਸ (2)
ਏਲਿਜ਼ਬੇਥ ਨੌਕਸ
ਧਰਮ ਸੰਬੰਧੀ ਕੰਮ
ਲਹਿਰਪ੍ਰੈਸਬੀਟੇਰੀਅਨਵਾਦ

ਜੌਹਨ ਨੌਕਸ (ਅੰ. 1513 1513 – 24 ਨਵੰਬਰ 1572) ਇੱਕ ਸਕਾਟਿਸ਼ ਮਨਿਸਟਰ, ਧਰਮ ਸ਼ਾਸਤਰੀ ਅਤੇ ਲੇਖਕ ਸੀ ਜੋ ਦੇਸ਼ ਦੇ ਸੁਧਾਰ ਅੰਦੋਲਨ ਦਾ ਆਗੂ ਸੀ। ਉਹ ਪ੍ਰੈਸਬੀਟਰੀਅਨ ਚਰਚ ਆਫ਼ ਸਕੌਟਲੈਂਡ ਦਾ ਸੰਸਥਾਪਕ ਸੀ।  

ਗੀਫੋਰਡਗੇਟ ਵਿੱਚ ਜਨਮੇ, ਨੌਕਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸੇਂਟ ਐਂਡਰਿਊਸ ਯੂਨੀਵਰਸਿਟੀ ਵਿੱਚ ਪੜ੍ਹਿਆ ਸੀ ਅਤੇ ਇੱਕ ਨੋਟਰੀ-ਪਾਦਰੀ ਦੇ ਤੌਰ ਤੇ ਕੰਮ ਕੀਤਾ। ਜਾਰਜ ਵਿਹਾਰਟ ਵਰਗੇ ਚਰਚ ਸੁਧਾਰਕਾਂ ਤੋਂ ਪ੍ਰਭਾਵਤ ਹੋ ਕੇ, ਉਹ ਸਕੌਟਲੈਂਡ ਦੇ ਚਰਚ ਨੂੰ ਸੁਧਾਰਨ ਲਈ ਅੰਦੋਲਨ ਵਿੱਚ ਸ਼ਾਮਲ ਹੋ ਗਿਆ। ਉਹ 1546 ਵਿੱਚ ਕਾਰਡੀਨਲ ਡੇਵਿਡ ਬੀਟਨ ਦੀ ਹੱਤਿਆ ਅਤੇ ਇੱਕ ਫ਼ਰਾਂਸੀਸੀ ਅਮੀਰ ਔਰਤ ਰੀਜੈਂਟ ਆਫ ਸਕਾਟਲੈਂਡ ਮੇਰੀ ਆਫ਼ ਗੁਇਸ ਦੇ ਦਖਲ ਵਰਗੀਆਂ ਧਾਰਮਿਕ ਅਤੇ ਸਿਆਸੀ ਘਟਨਾਵਾਂ ਵਿੱਚ ਘਿਰ ਗਿਆ ਸੀ। ਉਸ ਨੂੰ ਅਗਲੇ ਸਾਲ ਫਰਾਂਸੀਸੀ ਫ਼ੌਜਾਂ ਨੇ ਕੈਦ ਕਰ ਲਿਆ ਅਤੇ 1549 ਵਿੱਚ ਉਸ ਦੀ ਰਿਹਾਈ ਉੱਤੇ ਇੰਗਲੈਂਡ ਜਲਾਵਤਨ ਕਰ ਦਿੱਤਾ ਗਿਆ। 

ਜਲਾਵਤਨੀ ਵਿੱਚ ਹੋਣ ਸਮੇਂ, ਨੌਕਸ ਨੂੰ ਚਰਚ ਆਫ਼ ਇੰਗਲੈਂਡ ਵਿੱਚ ਕੰਮ ਕਰਨ ਲਈ ਲਾਇਸੈਂਸ ਦਿੱਤਾ ਗਿਆ ਸੀ, ਜਿੱਥੇ ਉਹ ਪਦਵੀ ਵਿੱਚ ਉਚਾ ਉੱਠਿਆ ਸੀ ਅਤੇ ਇੰਗਲੈਂਡ ਦੇ ਕਿੰਗ ਐਡਵਰਡ ਛੇਵੇਂ ਨੇ ਇੱਕ ਸ਼ਾਹੀ ਚੈਪਲੇਨ ਵਜੋਂ ਨਿਯੁਕਤ ਕੀਤਾ ਸੀ। ਉਸ ਨੇ ਆਮ ਪ੍ਰਾਰਥਨਾ ਦੀ ਕਿਤਾਬ ਦੇ ਪਾਠ ਉੱਤੇ ਸੁਧਾਰਾਤਮਕ ਪ੍ਰਭਾਵ ਪਾਇਆ। ਇੰਗਲੈਂਡ ਵਿੱਚ ਉਹ ਆਪਣੀ ਪਹਿਲੀ ਪਤਨੀ, ਮਾਰਗਰੀ ਬੋਅਜ਼ ਨੂੰ ਮਿਲਿਆ ਅਤੇ ਵਿਆਹ ਕਰਵਾ ਲਿਆ। ਜਦੋਂ ਮੈਰੀ ਟੂਡੋਰ ਇੰਗਲੈਂਡ ਦੇ ਗੱਦੀ 'ਤੇ ਬੈਠੀ ਅਤੇ ਰੋਮਨ ਕੈਥੋਲਿਕ ਧਰਮ ਨੂੰ ਮੁੜ ਸਥਾਪਿਤ ਕੀਤਾ, ਤਾਂ ਨੌਕਸ ਨੂੰ ਆਪਣੀ ਪਦਵੀ ਤੋਂ ਅਸਤੀਫਾ ਦੇਣਾ ਪਿਆ ਅਤੇ ਦੇਸ਼ ਛੱਡ ਦੇਣਾ ਪਿਆ। ਨੌਕਸ ਜਨੇਵਾ ਤੇ ਫਿਰ ਫ੍ਰੈਂਕਫਰਟ ਗਿਆ। ਜਨੇਵਾ ਵਿੱਚ, ਉਸ ਨੇ ਜਾਨ ਕੈਲਵਿਨ ਨਾਲ ਮੁਲਾਕਾਤ ਕੀਤੀ, ਜਿਸ ਤੋਂ ਉਸ ਨੂੰ ਤਜਰਬਾ ਅਤੇ ਸੁਧਾਰਵਾਦੀ ਧਰਮ ਸ਼ਾਸਤਰ ਅਤੇ ਪ੍ਰੈਸਬੀਟੇਰੀਆਈ ਰਾਜਨੀਤੀ ਦਾ ਗਿਆਨ ਮਿਲਿਆ। ਉਸ ਨੇ ਸੇਵਾ ਦਾ ਨਵਾਂ ਪੰਥ ਬਣਾਇਆ, ਜਿਸ ਨੂੰ ਬਾਅਦ ਵਿੱਚ ਸਕਾਟਲੈਂਡ ਦੇ ਸੁਧਾਰੇ ਹੋਏ ਚਰਚ ਨੇ ਅਪਣਾ ਲਿਆ। ਉਸ ਨੇ ਫ੍ਰੈਂਕਫਰਟ ਵਿੱਚ ਅੰਗਰੇਜ਼ੀ ਸ਼ਰਨਾਰਥੀ ਚਰਚ ਦੀ ਅਗਵਾਈ ਕਰਨ ਲਈ ਜਨੇਵਾ ਛੱਡ ਦਿੱਤਾ ਪਰੰਤੂ ਉਸ ਨੂੰ ਲਿਟੁਰਗੀ ਨਾਲ ਸਬੰਧਤ ਮਤਭੇਦਾਂ ਕਰਕੇ ਛੱਡ ਜਾਣ ਲਈ ਮਜ਼ਬੂਰ ਕੀਤਾ ਗਿਆ, ਇਸ ਤਰ੍ਹਾਂ ਉਸ ਨੇ ਚਰਚ ਆਫ਼ ਇੰਗਲੈਂਡ ਨਾਲ ਆਪਣਾ ਸੰਬੰਧ ਖਤਮ ਕੀਤਾ। 

ਸਕਾਟਲੈਂਡ ਵਾਪਸ ਪਰਤਣ ਤੇ, ਨੌਕਸ ਨੇ ਸਕੌਟਲੈਂਡ ਵਿੱਚ ਪ੍ਰੋਟੈਸਟੈਂਟ ਸੁਧਾਰ ਲਹਿਰ ਦੀ ਸਕੌਟਲੈਂਡ ਪ੍ਰੋਟੇਸਟੇਂਟ ਅਮੀਰਸ਼ਾਹੀ ਨਾਲ ਸਾਂਝੇਦਾਰੀ ਵਿੱਚ ਅਗਵਾਈ ਕੀਤੀ। ਇਹ ਅੰਦੋਲਨ ਕ੍ਰਾਂਤੀ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ, ਕਿਉਂਕਿ ਇਸਦਾ ਨਤੀਜਾ ਮੇਰੀ ਦੀ ਗੁਈਸ ਨੂੰ ਹਟਾ ਦੇਣ ਵਿੱਚ ਨਿਕਲਿਆ, ਜੋ ਆਪਣੀ ਛੋਟੀ ਧੀ ਮੈਰੀ, ਸਕਾਟਸ ਦੀ ਰਾਣੀ ਦੇ ਨਾਂ 'ਤੇ ਦੇਸ਼ ਤੇ ਰਾਜ ਕਰਦੀ ਸੀ। ਨੌਕਸ ਨੇ ਨਵੇਂ ਬਣੇ ਸੁਧਾਰਵਾਦੀ ਚਰਚ, ਕਿਰਕ ਲਈ ਵਿਸ਼ਵਾਸ ਦੀ ਨਵੀਂ ਕਨਫ਼ੈਸਨਅਤੇ ਧਾਰਮਿਕ ਆਰਡਰ ਨੂੰ ਲਿਖਣ ਵਿੱਚ ਸਹਾਇਤਾ ਕੀਤੀ। ਉਸ ਨੇ ਮੇਰੀ ਦੇ ਹਕੂਮਤ ਦੌਰਾਨ ਪ੍ਰੋਟੈਸਟੈਂਟਾਂ ਦੇ ਧਾਰਮਿਕ ਆਗੂ ਦੇ ਤੌਰ ਤੇ ਕੰਮ ਕਰਨਾ ਜਾਰੀ ਰੱਖਿਆ। ਰਾਣੀ ਦੇ ਨਾਲ ਕਈ ਇੰਟਰਵਿਊਆਂ ਵਿਚ, ਨੌਕਸ ਨੇ ਉਸਨੂੰ ਕੈਥੋਲਿਕ ਰਹੁ ਰੀਤਾਂ ਡ ਸਮਰਥਨ ਕਰਨ ਲਈ ਉਸ ਨੂੰ ਝਿੜਕਿਆ। ਜਦੋਂ ਉਸ ਨੂੰ ਆਪਣੇ ਪਤੀ ਲਾਰਡ ਡਾਰਨਲੀ ਦੇ ਕਤਲ ਅਤੇ ਉਸਦੀ ਜਗ੍ਹਾ ਕਿੰਗ ਜੇਮਜ਼ ਛੇਵੇਂ ਨੂੰ ਗੱਦੀ ਤੇ ਬਿਠਾਉਣ ਵਿੱਚ ਕਥਿਤ ਭੂਮਿਕਾ ਲਈ ਕੈਦ ਵਿੱਚ ਰੱਖਿਆ ਗਿਆ ਸੀ ਤਾਂ ਨੈਕਸ ਨੇ ਉਸ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ। ਉਸ ਨੇ ਆਪਣੇ ਆਖ਼ਰੀ ਦਿਨ ਤਕ ਪ੍ਰਚਾਰ ਕਰਨਾ ਜਾਰੀ ਰੱਖਿਆ। 

ਮੁੱਢਲਾ ਜੀਵਨ, 1505-1546

[ਸੋਧੋ]
Statue of John Knox in New College Edinburgh by John Hutchison

ਜੌਹਨ ਨੌਕਸ ਦਾ ਜਨਮ 1505 ਅਤੇ 1515 ਦੇ ਵਿਚਕਾਰ ਕਿਸੇ ਸਮੇਂ[1]  ਈਸਟ ਲੋਥੀਅਨ ਦੇ ਕਾਊਂਟੀ ਸ਼ਹਿਰ ਹੈਡਿੰਗਟਨ ਦੇ ਵਿੱਚ ਜਾਂ ਨੇੜੇ ਹੋਇਆ ਸੀ।[2] ਉਸ ਦਾ ਪਿਤਾ, ਵਿਲੀਅਮ ਨੌਕਸ, ਇੱਕ ਵਪਾਰੀ ਸੀ।[3] ਉਸਦੀ ਮਾਤਾ ਬਾਰੇ ਜੋ ਸਭ ਕੁਝ ਪਤਾ ਹੈ ਉਸ ਅਨੁਸਾਰ ਉਸਦਾ ਪਹਿਲਾ ਨਾਂ ਸਿਨਕਲੈਅਰ ਸੀ ਅਤੇ ਜਦੋਂ ਜੌਨ ਨੌਕਸ ਇੱਕ ਬੱਚਾ ਸੀ ਤਾਂ ਉਸ ਦੀ ਮੌਤ ਹੋ ਗਈ ਸੀ।[4] ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ, ਵਿਲੀਅਮ, ਨੇ ਆਪਣੇ ਪਿਤਾ ਦੇ ਕਾਰੋਬਾਰ ਨੂੰ ਅੱਗੇ ਚਲਾਇਆ, ਜਿਸ ਨੇ ਨੌਕਸ ਦੀ ਉਸਦੇ ਅੰਤਰਰਾਸ਼ਟਰੀ ਸੰਚਾਰ ਵਿੱਚ ਮਦਦ ਕੀਤੀ।

ਨੋਟਸ

[ਸੋਧੋ]
  1. 1.0 1.1 MacGregor 1957, pp. 229–231; Ridley 1968, pp. 531–534. Until David Hay Fleming published new research in 1904, John Knox was thought to have been born in 1505. Hay Fleming's conclusion was that Knox was born between 1513 and 1515. Sources using this date include MacGregor 1957, p. 13 and Reid 1974, p. 15. Ridley notes additional research supports the later date which is now generally accepted by historians. However, some recent books on more general topics still give the earlier date for his birth or a wide range of possibility; for example: Arthur. F. Kinney and David. W. Swain (eds.)(2000), Tudor England: an Encyclopedia, p. 412 (between 1505 and 1515); M. E. Wiesner-Hanks (2006), Early Modern Europe, 1450–1789, Cambridge University Press, p. 170 (1505?); and Michael. A. Mullet (1989), Calvin, Routledge, p. 64 (1505).
  2. Reid 1974, p. 15
  3. Dawson 2015, pp. 14, 150
  4. MacGregor 1957, p. 13