ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਸ਼ਮੀਰ ਆਜ਼ਾਦੀ ਦਾ ਝੰਡਾ

ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਕਸ਼ਮੀਰ ਦੀ ਇੱਕ ਰਾਸ਼ਟਰਵਾਦੀ ਪਾਰਟੀ ਹੈ। ਇਸਦੀ ਸਥਾਪਨਾ ਬਰਮਿੰਘਮ, ਇੰਗਲੈਂਡ ਵਿੱਚ ਅਮਾਨਉੱਲਾ ਖਾਨ ਅਤੇ ਮਕਬੂਲ ਭੱਟ ਦੁਆਰਾ 29 ਮਈ 1977 ਵਿੱਚ ਰੱਖੀ ਗਈ ਸੀ। ਇਸਦੀ ਸਥਾਪਨਾ ਤੋਂ ਲੈ ਕੇ 1994 ਤੱਕ ਇਹ ਇੱਕ ਆਤੰਕਵਾਦੀ ਸੰਗਠਨ ਸੀ[1][2], ਜਿਸਦੀਆਂ ਇੰਗਲੈਂਡ ਅਤੇ ਹੋਰ ਦੇਸ਼ਾਂ (ਜਿਵੇਂ ਯੂਰਪ, ਅਮਰੀਕਾ ਅਤੇ ਮੱਧ ਪੂਰਬ) ਵਿੱਚ ਸ਼ਾਖਾਵਾਂ ਮੌਜੂਦ ਸਨ। 1982 ਵਿੱਚ ਆਜ਼ਾਦ ਕਸ਼ਮੀਰ ਅਤੇ 1987 ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਇਸਦੀਆਂ ਸ਼ਾਖਾਵਾਂ ਖੋਲੀਆਂ ਗਈਆਂ।

ਲਿਬਰੇਸ਼ਨ ਦਾ ਦਾਵਾ ਹੈ ਕਿ ਇਹ ਕੋਈ ਇਸਲਾਮੀ ਸੰਗਠਨ ਨਹੀਂ ਹੈ ਬਲਕਿ ਇਹ ਇੱਕ ਰਾਸ਼ਟਰਵਾਦੀ ਸੰਗਠਨ ਹੈ। ਜਿਹੜਾ ਭਾਰਤ ਅਤੇ ਪਾਕਿਸਤਾਨ ਦੇ ਅਧੀਨ ਆਉਣ ਵਾਲੇ ਇਲਾਕਿਆਂ ਦਾ ਵਿਰੋਧ ਕਰਦਾ ਹੈ। ਭਾਰਤ ਅਤੇ ਪਾਕਿਸਤਾਨ ਤੋਂ ਆਜ਼ਾਦ ਹੋਣਾ ਇਸਦਾ ਮੁੱਖ ਟੀਚਾ ਹੈ।[3][4]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]