ਝਿਉਰ
ਜੋ ਜਾਤੀ ਪਾਣੀ ਭਰਨ ਦਾ ਕੈਮ ਕਰਦੀ ਸੀਮਹੈ, ਉਸ ਨੂੰ ਝਿਉਰ ਕਹਿੰਦੇ ਹਨ। ਝਿਉਰ ਨੂੰ ਕਈ ਇਲਾਕਿਆਂ ਵਿਚ ਮਹਿਰਾ, ਸੱਕਾ, ਕਹਾਰ, ਮਾਸੁਕੀ ਅਤੇ ਬਹਿਸੁਤੀ ਵੀ ਕਹਿੰਦੇ ਹਨ। ਝਿਉਰ ਖੂਹੀਆਂਪਖੂਹਾਂ ਵਿਚੋਂ ਡੋਲ/ਬੋਕੇ ਰਾਹੀਂ ਪਾਣੀ ਕੱਢ ਕੇ ਪਹਿਲਾਂ ਘੜਿਆਂ ਵਿਚ ਭਰਦੇ ਸਨ। ਘੜਿਆਂ ਨੂੰ ਫੇਰ ਝਿਉਰ/ਝਿਉਰੀਆਂ ਆਪਣੇ ਸਿਰ ਉੱਪਰ ਕਈ-ਕਈ ਘੜੇ ਰੱਖ ਕੇ ਲੋਕਾਂ ਦੇ ਘਰੀਂ ਪਹੁੰਚਾਉਂਦੇ ਸਨ। ਜਦ ਵਹਿੰਗੀ (ਵੇਖੋ ਵਹਿੰਗੀ) ਦੀ ਕਾਢ ਨਿਕਲੀ ਤਾਂ ਫੇਰ ਚਾਰ/ਛੇ ਘੜੇ ਵਹਿੰਗੀ ਵਿਚ ਰੱਖ ਕੇ ਲੋਕਾਂ ਦੇ ਘਰਾਂ ਵਿਚ ਪਹੁੰਚਾਏ ਜਾਣ ਲੱਗੇ। ਹਾੜੀ ਦੀ ਵਾਢੀ ਸਮੇਂ ਝਿਉਰ ਮਸ਼ਕ (ਵੇਖੋ ਮਸ਼ਕ) ਵਿਚ ਪਾਣੀ ਭਰ ਕੇ ਹਾੜੀ ਵੱਢਣ ਵਾਲਿਆਂ ਨੂੰ ਖੇਤਾਂ ਵਿਚ ਪਾਣੀ ਪਿਉਂਦੇ ਸਨ। ਝਿਉਰ ਵਿਆਹਾਂ ਵਿਚ ਲਾਗੀ ਦਾ ਕੈਮ ਵੀ ਕਰਦੇ ਸਨ। ਡੋਲੀ ਵੀ ਲੈ ਕੇ ਜਾਂਦੇ ਸਨ । ਝਿਉਰੀ ਹਰ ਸ਼ਾਮ ਨੂੰ ਭੱਠੀ (ਵੇਖੇ ਭੱਠੀ) ਉੱਪਰ ਦਾਣੇ ਭੁੰਨਦੀ ਹੁੰਦੀ ਸੀ। ਭੱਠੀ ਤੇ ਮੱਕੀ, ਛੋਲਿਆਂ, ਜੁਆਰ, ਕਣਕ ਆਦਿ ਦੇ ਦਾਣੇ ਭੁੰਨੇ ਜਾਂਦੇ ਸਨ। ਮੱਕੀ ਤੇ ਜੁਆਰ ਦੀਆਂ ਖਿਲਾਂ ਤੇ ਕਣਕ ਦੇ ਦਾਣਿਆਂ ਵਿਚ ਗੁੜ ਮਿਲਾ ਕੇ ਮਰੂੰਡੇ (ਵੇਖੋ ਮਰੂੰਡੇ) ਬਣਾਏ ਜਾਂਦੇ ਸਨ ਜਿਹੜੇ ਕਈ ਕਈ ਦਿਨ ਖਾਂਦੇ ਰਹਿੰਦੇ ਸਨ। ਝਿਉਰੀਆਂ ਵਿਆਹਾਂ ਵਿਚ ਲਾਗੀ ਦਾ ਕੈਮ ਵੀ ਕਰਦੀਆਂ ਸਨ।
ਹੁਣ ਘਰ-ਘਰ ਪਾਣੀ ਲਈ ਨਲਕੇ ਲੱਗੇ ਹੋਏ ਹਨ । ਬਹੁਤੇ ਪਿੰਡਾਂ ਵਿਚ ਜਲਘਰ ਬਣੇ ਹੋਏ ਹਨ। ਸ਼ਹਿਰਾਂ ਵਿਚ ਤਾਂ ਜਲ ਘਰ ਹੈ ਹੀ। ਇਸ ਲਈ ਹੁਣ ਕੋਈ ਵੀ ਝਿਉਰ ਪਾਣੀ ਭਰਨ ਦਾ ਕੰਮ ਨਹੀਂ ਕਰਦਾ। ਨਾ ਹੁਣ ਝਿਉਰੀ ਪਿੰਡਾਂ ਵਿਚ ਭੱਠੀ ਉੱਪਰ ਦਾਣੇ ਭੁੰਨਦੀ ਹੈ। ਹਾਂ,ਸ਼ਹਿਰਾਂ ਵਿਚ ਜਰੂਰ ਦਾਣੇ ਭੁਨਣ ਵਾਲੀਆਂ ਭੱਠੀਆਂ ਹਨ । ਹੁਣ ਕੋਈ-ਕੋਈ ਝਿਉਰ ਪਰਿਵਾਰ ਹੀ ਲਾਗੀ ਦਾ ਕੰਮ ਕਰਦਾ ਹੈ। ਇਸ ਲਈ ਝਿਉਰਾਂ ਨੇ ਹੁਣ ਹੋਰ ਧੰਦੇ ਕਰਨੇ ਸ਼ੁਰੂ ਕੀਤੇ ਹੋਏ ਹਨ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.