ਟਵਿੰਕਲ ਖੰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟਵਿੰਕਲ ਖੰਨਾ
Photograph of Twinkle Khanna.jpg
Khanna in 2010
ਜਨਮਟੀਨਾ ਜਤਿਨ ਖੰਨਾ
(1974-12-29) 29 ਦਸੰਬਰ 1974 (ਉਮਰ 46)[1]
ਮੁੰਬਈ, ਮਹਾਰਾਸ਼ਟਰ, ਭਾਰਤ
ਹੋਰ ਨਾਂਮTina
ਪੇਸ਼ਾਅਦਾਕਾਰਾ, ਇੰਟੀਰੀਅਰ ਡਿਜ਼ਾਈਨਰ, ਫਿਲਮ ਨਿਰਮਾਤਾ, ਅਖਬਾਰੀ ਕਾਲਮਨਿਸਟ, ਲੇਖਕ
ਸਰਗਰਮੀ ਦੇ ਸਾਲ1995–2001
ਸਾਥੀਅਕਸ਼ੈ ਕੁਮਾਰ (ਵਿ. 2001)
ਬੱਚੇ2 (1 daughter, 1 son)
ਮਾਤਾ-ਪਿਤਾਰਾਜੇਸ਼ ਖੰਨਾ (ਪਿਤਾ)
ਡਿੰਪਲ ਕਪਾਡੀਆ (mother)
ਸੰਬੰਧੀRinke Khanna (sister)
Simple Kapadia (aunt)
ਪੁਰਸਕਾਰFilmfare Award for Best Female Debut

Outlook Award 2016- Inspiring Woman Of the Year[2]

Crossword Book Award 2016[3]

ਟਵਿੰਕਲ ਖੰਨਾ (ਟੀਨਾ ਜਤਿਨ ਖੰਨਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, 29 ਦਸਬੰਰ 1974 ਜਨਮ ਦਿਵਸ) ਇੱਕ ਭਾਰਤੀ ਇੰਟੀਰੀਅਰ ਡਿਜ਼ਾਈਨਰ, ਅਖਬਾਰੀ ਕਾਲਮਨਿਸਟ, ਫਿਲਮ ਨਿਰਮਾਤਾ, ਲੇਖਕ ਅਤੇ ਸਾਬਕਾ ਫਿਲਮ ਅਦਾਕਾਰਾ ਹੈ। ਟਵਿੰਕਲ ਦੀ ਪਹਿਲੀ ਕਿਤਾਬ ਦੀ ਇੱਕ ਲੱਖ ਤੋ ਵੱਧ ਕਪੀਆਂ ਦੀ ਵਿਕਰੀ ਹੋਈ, ਜਿਸ ਨਾਲ ਉਹ 2015 ਵਿੱਚ ਭਾਰਤ ਦੀ ਸਭ ਤੋ ਵੱਧ ਵਿਕਣ ਵਾਲੀ ਮਹਿਲਾ ਲਿਖਾਰੀ ਬਣ ਗਈ। ਟਵਿੰਕਲ ਨੇ 2016 ਵਿੱਚ ਸਾਲ ਦੀ ਸਭ ਤੋ ਵੱਧ ਹੋਲਨਾਕ (ਇਨਸਪਾਰਿੰਗ) ਔਰਤ ਹੋਣ ਦਾ ਆਉਟ ਲੁਕ ਦਾ ਅਵਾਰਡ ਵੀ ਜਿਤਿਆ[4] ਉਸ ਨੇ ਸੰਨ 1995 ਵਿੱਚ ਰੋਮਾਨਟਿਕ ਫਿਲਮ ਬਰਸਾਤ ਵਿੱਚ ਸ਼ਾਨਦਾਰ ਸ਼ੁਰੂਆਤ ਵਾਸਤੇ ਸਭ ਤੋ ਵਧੀਆ ਫੀਮੇਲ ਅਦਾਕਾਰਾ ਦਾ ਫਿਲਮ ਫੇਅਰ ਅਵਾਰਡ ਵੀ ਜਿਤਿਆ ਸੀ। 1999 ਵਿੱਚ ਓਹਨਾ ਨੇ ਤੇਲਗੂ ਫਿਲਮ ਸ਼ੀਨੂ ਵਿੱਚ ਮੁੱਖ ਅਦਾਕਾਰਾ ਦੇ ਤੌਰ ਤੇ ਕੰਮ ਕੀਤਾ ਸੀ. ਓਹ ਸਥਾਪਿਤ ਅਦਾਕਾਰਾ ਡਿੰਪਲ ਕਪਾੜੀਆ ਅਤੇ ਰਾਜੇਸ਼ ਖੰਨਾ ਦੀ ਲੜਕੀ ਹੈ। ਲਵ ਕੇ ਲੀਏ ਕੁਛ ਬੀ ਕਰੇਗਾ (2011) ਵਿੱਚ ਉਸ ਦੀ ਆਖਰੀ ਮੁਖ ਅਦਾਕਾਰੀ ਵਾਲੀ ਫਿਲਮ ਸੀ। ਟਵਿੰਕਲ ਖੰਨਾ ਨੇ ਬੌਬੀ ਦਿਉਲ, ਅਜੇ ਦੇਵਗਨ,ਸੈਫ ਅਲੀ ਖਾਨ, ਆਮਿਰ ਖਾਨ, ਸਲਮਾਨ ਖਾਨ, ਦੁਗਾਬਤੀ ਵੇਕੇਟਸ਼, ਗੋਵਿੰਦਾ ਅਤੇ ਅਕਸ਼ੇ ਕੁਮਾਰ ਨਾਲ ਫ਼ਿਲਮਾ ਵਿੱਚ ਕੰਮ ਕੀਤਾ ਹੈ।

ਆਪਣਾ ਅਦਾਕਾਰੀ ਦਾ ਕੈਰੀਅਰ ਛੱਡ ਕੇ ਉਸੇ ਸਾਲ ਤੋਂ ਹੀ ਉਸ ਨੇ ਇੰਟੀਰੀਅਰ ਡਿਜ਼ਾਈਨਰ ਦਾ ਉਮ ਸ਼ੁਰੂ ਕੀਤਾ, ਇਸ ਵਾਸਤੇ ਉਸਨੇ ਮੁੰਬਈ ਵਿੱਚ ਇੰਟੀਰੀਅਰ ਡਿਜ਼ਾਈਨਰ ਚੇਨ ਸਟੋਰ “ਦਾ ਵਾਇਟ ਵਿੰਡੋ” ਸਹਿ ਮਲਕੀਅਤ (ਕੋ ਓਨਰ) ਨਾਲ ਸ਼ੁਰੂ ਕੀਤੀ। ਉਸ ਦੇ ਕੋਲ ਕੋਈ ਪ੍ਰੋਫ਼ੇਸ਼ਨਲ ਡਿਗਰੀ ਨਹੀਂ ਸੀ ਪਰ ਉਸ ਨੇ ਦੋ ਸਾਲ ਤੱਕ ਇੱਕ ਆਰਟੀਟੈਕਟ ਨਾਲ ਕੰਮ ਕਰਕੇ ਇਸ ਨੂੰ ਸਿੱਖਿਆ ਓਹ ਗ੍ਰੇਜ਼ਿੰਗ ਗੋਟ ਪਿਚਰ ਨਾਮ ਦੀ ਫਿਲਮ ਕੰਪਨੀ ਦੀ ਸਹਿ ਸਸੰਥਾਪਕ ਵੀ ਹਨ ਜਿਸ ਹੇਠ ਉਹਨਾ ਨੇ ਛੇ ਫ਼ਿਲਮਾ ਅਤੇ ਮਰਾਠੀ ਡ੍ਰਾਮਾ 72 ਮਾਈਲਜ ਦਾ ਨਿਰਮਾਣ ਵੀ ਕੀਤਾ ਹੈ। ਓਹਨਾ ਨੇ ਸੰਨ 2010 ਵਿੱਚ ਫਿਲਮ ਤੀਸ ਮਾਰ ਖਾਨ ਵਿੱਚ ਮਹਿਮਾਨ ਕਲਾਕਾਰ ਦੇ ਤੌਰ ਤੇ ਵੀ ਕੰਮ ਕੀਤਾ ਸੀ।

ਕੈਰੀਅਰ[ਸੋਧੋ]

ਐਕਟਿੰਗ ਕੈਰੀਅਰ[ਸੋਧੋ]

ਖੰਨਾ ਨਾ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਬੋਬੀ ਦਿਉਲ ਦੇ ਨਾਲ ਰਾਜ ਕੁਮਾਰ ਸੰਤੋਸ਼ੀ ਦੀ ਫਿਲਮ ਬਰਸਾਤ ਤੋ 1995 ਵਿੱਚ ਕੀਤੀ ਸੀ। ਓਹਨਾ ਦਾ ਫਿਲਮ ਵਿੱਚ ਚੋਣ ਮਸ਼ਹੂਰ ਅਭਿਨੇਤਾ ਧਰਮਿੰਦਰ ਨੇ ਕੀਤਾ ਸੀ ਅਤੇ ਫਿਲਮ ਦੀ ਰਿਲੀਜ ਤੋ ਪਹਿਲਾਂ ਹੀ ਖੰਨਾ ਨੂੰ ਦੋ ਹੋਰ ਪ੍ਰੋਜੇਕਟਸ ਵਾਸਤੇ ਸਾਇਨ ਕੀਤਾ ਗਿਆ ਸੀ.[5] ਇਸ ਫਿਲਮ ਨੇ ਬੋਕਸ ਔਫਿਸ ਤੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਸਾਲ ਦੀ ਛੇਵੀ ਸਭ ਤੋ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਸੀ। ਇਸ ਫਿਲਮ ਵਿੱਚ ਆਪਣੀ ਅਦਾਕਾਰੀ ਵਾਸਤੇ ਖੰਨਾ ਨੂੰ ਫਿਲਮ ਫੇਅਰ ਦਾ ਸਭ ਤੋ ਵਧੀਆ ਅਦਾਕਾਰਾ ਦਾ ਅਵਾਰਡ ਮਿਲਿਆ.[6] ਇਸ ਤੋ ਅਗਲੇ ਸਾਲ ਓਹਨਾ ਨੇ ਰਾਕ ਕੁਮਾਰ ਕੰਵਰ ਦੀ ਏਕ੍ਸ਼ਨ ਫਿਲਮ ਜਾਨ ਵਿੱਚ ਅਜੇ ਦੇਵਗਨ ਨਾਲ ਅਤੇ ਲਾਵਰੇੰਸ ਡੀਸੂਜਾ ਦੀ ਫਿਲਮ ਦਿਲ ਤੇਰਾ ਦੀਵਾਨਾ ਵਿੱਚ ਸੇਫ ਅਲੀ ਖਾਨ ਨਾਲ ਅਦਾਕਾਰੀ ਕੀਤੀ।

ਗੈਰ ਫਿਲਮੀ ਜੀਵਨ[ਸੋਧੋ]

1996 ਵਿੱਚ, ਟਵਿੰਕਲ ਖੰਨਾ ਨੇ ਨਵੀਂ ਦਿੱਲੀ ਇਲਾਕੇ ਤੋਂ ਆਪਣੇ ਪਿਤਾ ਦੇ ਲੋਕ ਸਭਾ ਚੋਣ ਵਾਸਤੇ ਪ੍ਰਚਾਰ ਵੀ ਕੀਤਾ.[7] 2000 ਵਿੱਚ ਓਹ ਫੇਮਿਨਾ ਮਿਸ ਇੰਡੀਆ ਦੇ ਜੱਜ ਪੈਨਲ ਦਾ ਹਿੱਸਾ ਬਣੀ.[8] ਟਵਿੰਕਲ ਖੰਨਾ ਨੇ ਫ਼ਰਵਰੀ 2001 ਵਿੱਚ ਫਿਰੋਜ਼ ਖਾਨ ਦੀ ਆਲ ਦਾ ਬੈਸਟ ਵਿੱਚ ਮੁੱਖ ਅਦਾਕਾਰਾ ਦੇ ਤੋਰ ਤੇ ਥੀਏਟਰ ਦੀ ਸ਼ੁਰੂਆਤ ਕੀਤੀ ਸੀ.[9]

2002 ਵਿੱਚ, ਖੰਨਾ ਨੇ ਕ੍ਰਾਫੋਰਡ ਮਾਰਕੀਟ ਆਪਣੀ ਪੁਰਾਣੀ ਦੋਸਤ ਗੁਰਲੀਨ ਮਨਚੰਦਾ ਦੇ ਨਾਲ ਮਿਲ ਕੇ, ਮੁੰਬਈ ਵਿੱਚ ਆਪਣੇ ਇੰਟੀਰੀਅਰ ਡਿਜ਼ਾਈਨਰ ਸਟੋਰ “ਦਾ ਵਾਇਟ ਵਿੰਡੋ’ ਦੀ ਸ਼ੁਰੂਆਤ ਕੀਤੀ. ਟਵਿੰਕਲ ਖੰਨਾ ਦੇ ਸਟੋਰ “ਦਾ ਵਾਇਟ ਵਿੰਡੋ’ ਨੂੰ ਏਲੀ ਸ਼ਿੰਗਾਰ ਇੰਟਰਨੈਸ਼ਨਲ ਡਿਜ਼ਾਈਨ ਐਵਾਰਡ ਪ੍ਰਾਪਤ ਹੋਇਆ ਹੈ.[10]

ਹਵਾਲੇ[ਸੋਧੋ]

  1. "Happy Birthday Twinkle Khanna, Sprinkling Stardust @41". NDTV. 28 December 2015. Retrieved 6 June 2016. 
  2. http://www.outlookindia.com/magazine/story/i-am-living-in-the-world-i-always-dreamed-of/297966.  Missing or empty |title= (help)
  3. http://timesofindia.indiatimes.com/life-style/books/features/Celebrating-writing-at-the-14th-Raymond-Crossword-Book-Award/articleshow/55706315.cms.  Missing or empty |title= (help)
  4. "Outlook". 
  5. "More On Amitabh". Stabroek News. Guyana. 23 October 1994. p. 28. Retrieved 10 March 2015 – via Google News Archive. 
  6. Pacheco, Sunitra (18 February 2015). Sharma, Sarika, ed. "Twinkle Khanna: From Bollywood stardom to becoming Mrs Funny Bones". The Indian Express. Mumbai: Indian Express Limited. Retrieved 25 February 2015. 
  7. Roy, Meenu (1 January 1996). India Votes, Elections 1996: A Critical Analysis. Deep & Deep Publications. p. 152. ISBN 978-81-7100-900-8. 
  8. Pathak, Jayshree (1 January 2006). The Crowning Secrets of Beauty Queens. Jaico Publishing House. p. 35. ISBN 978-81-7992-603-1. 
  9. Chopra, Anupama (19 March 2001). "Twinkle toes". India Today. Retrieved 2 August 2016. 
  10. Kumar, Anuj (1 July 2006). "In a new galaxy". The Hindu. The Hindu Group. Retrieved 23 February 2015.