ਸਮੱਗਰੀ 'ਤੇ ਜਾਓ

ਟਾਈਟੈਨਿਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਟਾਇਟੈਨਿਕ ਤੋਂ ਮੋੜਿਆ ਗਿਆ)
ਟਾਈਟੈਨਿਕ ਜਹਾਜ਼ 10 ਅਪਰੈਲ 1912 ਨੂੰ ਸਾਊਥਹੈਂਪਟਨ ਤੋਂ ਵਿਦਾ ਹੁੰਦਾ ਹੋਇਆ

ਆਰ.ਐੱਮ.ਐੱਸ. ਟਾਈਟੈਨਿਕ ਇੱਕ ਬਰਤਾਨਵੀ ਸਵਾਰੀ-ਬੇੜਾ ਸੀ ਜੋ 15 ਅਪਰੈਲ, 1912 ਨੂੰ ਤੜਕਸਾਰ ਹੀ ਬਰਫ਼ ਦੇ ਇੱਕ ਤੋਦੇ ਨਾਲ ਭਿੜਨ ਮਗਰੋਂ ਸਾਊਥਹੈਂਪਟਨ, ਯੂ.ਕੇ. ਤੋਂ ਨਿਊਯਾਰਕ ਸ਼ਹਿਰ, ਯੂ.ਐੱਸ ਤੱਕ ਦੀ ਆਪਣੀ ਪਹਿਲੀ ਹੀ ਯਾਤਰਾ ਵਿੱਚ ਉੱਤਰੀ ਅੰਧ ਮਹਾਂਸਮੁੰਦਰ ਵਿੱਚ ਡੁੱਬ ਗਿਆ ਸੀ। ਇਹਦੇ ਡੁੱਬਣ ਨਾਲ਼ 1,500 ਲੋਕਾਂ ਦੀ ਜਾਨ ਚਲੀ ਗਈ ਜੋ ਅਜੋਕੇ ਇਤਿਹਾਸ ਵਿੱਚ ਅਮਨ ਕਾਲ ਮੌਕੇ ਸਭ ਤੋਂ ਮਾਰੂ ਸਮੁੰਦਰੀ ਹਾਦਸਿਆਂ ਵਿੱਚੋਂ ਇੱਕ ਹੈ। ਇਹਦੀ ਪਹਿਲੀ ਯਾਤਰਾ ਵਿੱਚ ਇਸ ਉੱਤੇ 2,224 ਪਾਂਧੀ ਅਤੇ ਅਮਲਾ ਸੁਆਰ ਸੀ। 15 ਐਪਰਲ, 1912, ਨੂੰ ‘ਸੁਪਨਿਆਂ ਦਾ ਜਹਾਜ਼’, ‘ਟਾਈਟੈਨਿਕ’, ਆਪਣੇ 2224 ਯਾਤਰੀਆਂ ਅਤੇ ਕਰਮਚਾਰੀਆਂ ਨਾਲ ਸਾਗਰ ਦੀਆਂ ਤੈਹਾਂ ਵਿੱਚ ਡੁੱਬ ਗਿਆ। ਇਹ ਸਫ਼ਰ ਸਾਊਥਐੰਪਟਨ, ਬਰਤਾਨੀਆ ਤੋਂ ਨਿਊ ਯਾਰਕ, ਸੰਯੁਕਤ ਰਾਜ ਅਮਰੀਕਾ ਤੱਕ ਦਾ ਸੀ ਜੋ 10 ਐਪਰਲ, 1912 ਨੂੰ ਸ਼ੁਰੂ ਹੋਇਆ ਅਤੇ 1500 ਤੋਂ ਵੱਧ ਜਾਨਾਂ ਲੈ ਕੇ 15 ਐਪਰੈਲ ਸਵੇਰ ਦੇ 02.20 ਮਿੰਟ ‘ਤੇ ਖਤਮ ਹੋ ਗਿਆ। ਇਹ ਜਹਾਜ਼ ਅਟਲਾਂਟਿਕ ਸਾਗਰ ਵਿਚ ਹਮੇਸ਼ਾ ਲਈ ਡੁੱਬ ਗਿਆ। ‘ਟਾਈਟੈਨਕ’ ਜਿਸ ਬਾਰੇ ਕਿਹਾ ਗਿਆ ਸੀ ਕਿ ਇਹ ਡੁੱਬ ਨਹੀਂ ਸਕਦਾ, ਟਾਈਟੈਨਕ ਨੂੰ ‘ਸ਼ਿੱਪ ਆਫ ਡਰੀਮਜ਼’ ਵੀ ਕਿਹਾ ਕਿਹਾ ਗਿਆ ਸੀ।[1]

ਵਿਸ਼ੇਸ

[ਸੋਧੋ]
  • ਇਸ ਜਹਾਜ਼ 'ਤੇ 13 ਅਜਿਹੇ ਜੋੜੇ ਸਵਾਰ ਸਨ, ਜੋ ਆਪਣਾ ਹਨੀਮੂਨ ਸੈਲੀਬ੍ਰੇਟ ਕਰਨ ਲਈ ਯਾਤਰਾ ਕਰ ਰਹੇ ਸਨ।
  • ਇਸ ਜਹਾਜ਼ ਵਿਚ ਕੁਝ ਲੋਕ ਅਜਿਹੇ ਵੀ ਸਨ, ਜੋ ਇਹ ਸਫਰ ਨਹੀਂ ਕਰਨਾ ਚਾਹੁੰਦੇ ਸਨ। ਅਸਲ ਵਿਚ ਇਕ ਹੋਰ ਜਹਾਜ਼ ਵਿਚ ਕੋਲੇ ਦੀ ਕਮੀ ਹੋਣ ਕਾਰਨ ਸਫਰ ਵਿਚ ਰੁਕਾਵਟ ਪੇਸ਼ ਆ ਰਹੀ ਸੀ। ਇਸ ਨੂੰ ਦੂਰ ਕਰਨ ਲਈ ਵਾਈਟ ਸਟਾਰ ਲਾਈਨ ਜਹਾਜ਼ ਦੀ ਯਾਤਰਾ ਰੱਦ ਕਰਨੀ ਪਈ ਅਤੇ ਉਸ ਵਿਚ ਸਵਾਰ ਲੋਕਾਂ ਨੂੰ ਟਾਈਟੈਨਿਕ 'ਤੇ ਭੇਜ ਦਿੱਤਾ।
  • ਟਾਈਟੈਨਿਕ ਜਹਾਜ਼ 17 ਮੰਜ਼ਿਲਾਂ ਇਮਾਰਤ ਦੇ ਬਰਾਬਰ ਸੀ। ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਮੌਜੂਦ ਟਾਵਰ ਬ੍ਰਿਜ ਦੇ ਬਰਾਬਰ ਸੀ। ਟਾਈਟੈਨਿਕ ਵਿਚ ਲੱਗੀ ਸੀਟੀ ਦੀ ਆਵਾਜ਼ ਵੀ 11 ਮੀਲ ਦੀ ਦੂਰੀ ਤੱਕ ਸੁਣੀ ਜਾ ਸਕਦੀ ਹੈ। ਇਸ ਜਹਾਜ਼ ਦੀ ਲੰਬਾਈ ਫੁੱਟਬਾਲ ਦੇ ਤਿੰਨ ਮੈਦਾਨਾਂ ਦੇ ਬਰਾਬਰ ਸੀ। ਜਹਾਜ਼ ਵਿਚ 800 ਟਨ ਕੋਲੇ ਦੀ ਖਪਤ ਹੁੰਦੀ ਸੀ।
  • ਟਾਈਟੈਨਿਕ ਜਹਾਜ਼ 'ਤੇ 9 ਕੁੱਤੇ ਸਨ ।
  • ਟਾਈਟੈਨਿਕ ਜਹਾਜ਼ ਵਿਚ ਮੁਸਾਫਰਾਂ ਅਤੇ ਕਰੂ ਮੈਂਬਰਾਂ ਦੇ ਖਾਣ-ਪੀਣ ਦਾ ਵਧੀਆ ਇੰਤਜ਼ਾਮ ਸੀ। ਜਹਾਜ਼ 'ਤੇ ਖਾਣ ਲਈ 86000 ਪੌਂਡ ਮੀਟ, 40000 ਅੰਡੇ, 40 ਟਨ ਆਲੀ, 35000 ਪੌਂਡ ਪਿਆਜ, 36000 ਸੇਬ ਤੇ ਕਈ ਤਰ੍ਹਾਂ ਦਾ ਖਾਣ-ਪੀਣ ਦੀ ਸਾਮਾਨ ਮੌਜੂਦ ਸੀ।
  • ਟਾਈਟੈਨਿਕ ਸ਼ਿਪ ਵਿਚ ਫਰਸਟ ਕਲਾਸ ਵਿਚ ਸਫਰ ਕਰਨ ਲਈ ਕਰੀਬ 100 ਸਾਲ ਪਹਿਲਾਂ 4350 ਡਾਲਰ ਯਾਨੀ 2 ਲੱਖ 70000 ਦੇ ਕਰੀਬ ਕਿਰਾਇਆ ਸੀ। ਸੈਕੰਡ ਕਲਾਸ ਲਈ 1750 ਡਾਲਰ ਯਾਨੀ ਇਕ ਲੱਖ ਰੁਪਏ ਤੇ ਥਰਡ ਕਲਾਸ ਲਈ 30 ਡਾਲਰ ਯਾਨੀ ਸਿਰਫ 2000 ਰੁਪਏ ਕਿਰਾਇਆ ਸੀ। ਅੱਜ ਦੇ ਸਮੇਂ ਵਿਚ ਡਾਲਰ ਦੀ ਕੀਮਤ ਨੂੰ ਦੇਖਿਆ ਜਾਵੇ ਜਾਂ ਇਕ ਮੁਸਾਫਰ ਦਾ ਖਰਚਾ 50 ਲੱਖ ਰੁਪਏ ਵਿਚ ਪਵੇਗਾ।
  • ਟਾਈਟੈਨਿਕ ਜਹਾਜ਼ ਦੇ ਕੈਪਟਨ ਸਮਿਥ ਯਾਤਰਾ ਤੋਂ ਬਾਅਦ ਰਿਟਾਇਰਮੈਂਟ ਲੈਣਾ ਚਾਹੁੰਦੇ ਸਨ ਪਰ ਇਹ ਸਫਰ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਸਫਰ ਸਾਬਤ ਹੋ ਗਿਆ।

ਹਵਾਲੇ

[ਸੋਧੋ]
  1. "Titanic Ship Listing". Chris' Cunard Page. Archived from the original on 15 April 2012. Retrieved 12 April 2012. {{cite web}}: Unknown parameter |deadurl= ignored (|url-status= suggested) (help)