ਬਰਫ਼-ਤੋਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗਰੀਨਲੈਂਡ ਦੇ ਯਾਰਕ ਅੰਤਰੀਪ ਵਿੱਚ ਤੈਰਦਾ ਬਰਫ਼-ਤੋਦਾ
ਗਰੀਨਲੈਂਡ ਦੇ ਯਾਰਕ ਅੰਤਰੀਪ ਵਿੱਚ ਬਰਫ਼-ਤੋਦਿਆਂ ਅਤੇ ਯਖ-ਨਦੀਆਂ ਦਾ ਹਵਾਈ ਦ੍ਰਿਸ਼

ਬਰਫ਼-ਤੋਦਾ ਸਾਫ਼ ਦਰਿਆਈ ਬਰਫ਼ ਦਾ ਇੱਕ ਵੱਡਾ ਟੋਟਾ ਹੁੰਦਾ ਹੈ ਜੋ ਕਿਸੇ ਯਖ-ਨਦੀ ਜਾਂ ਹਿਮ-ਵਾਧਰੇ ਤੋਂ ਟੁੱਟ ਕੇ ਖੁੱਲ੍ਹੇ ਪਾਣੀਆਂ ਵਿੱਚ ਤੈਰਦਾ ਹੈ।[੧][੨] ਬਾਅਦ ਵਿੱਚ ਇਹ ਗੰਢੜੀ ਬਰਫ਼ (ਸਮੁੰਦਰੀ ਬਰਫ਼ ਦੀ ਇੱਕ ਕਿਸਮ) ਦੇ ਰੂਪ ਵਿੱਚ ਜੰਮ ਸਕਦਾ ਹੈ। ਜਿਵੇਂ-ਜਿਵੇਂ ਇਹ ਪੇਤਲੇ ਪਾਣੀਆਂ ਵਿੱਚ ਵਹਿੰਦਾ ਹੈ, ਇਹ ਸਮੁੰਦਰੀ ਤਲ ਦੇ ਸੰਪਰਕ ਵਿੱਚ ਆਉਂਦਾ ਹੈ, ਜਿਸਨੂੰ ਬਰਫ਼ ਦੁਆਰਾ ਸਮੁੰਦਰ-ਤਲ ਪਾੜ ਕਿਹਾ ਜਾਂਦਾ ਹੈ।

ਆਮ ਜਾਣਕਾਰੀ[ਸੋਧੋ]

ਇੱਕ ਚਿੱਤਰ-ਸੰਗ੍ਰਹਿ ਇਹ ਦਰਸਾਉਂਦਾ ਹੋਇਆ ਕਿ ਪੂਰਾ ਬਰਫ਼-ਤੋਦਾ ਕਿਹੋ ਜਿਹਾ ਹੋ ਸਕਦਾ ਹੈ

ਨਿਰਮਲ ਬਰਫ਼ ਦੀ ਘਣਤਾ ਲਗਭਗ ੯੨੦ ਕਿਲੋ/ਘਣ-ਮੀਟਰ ਹੁੰਦੀ ਹੈ ਅਤੇ ਸਮੁੰਦਰੀ ਪਾਣੀ ਦੀ ਲਗਭਗ ੧੦੨੫ ਕਿਲੋ/ਘਣ-ਮੀਟਰ। ਇਸ ਕਰਕੇ ਆਮ ਤੌਰ 'ਤੇ ਤੋਦੇ ਦਾ ਸਿਰਫ਼ ਨੌਵਾਂ ਹਿੱਸਾ ਹੀ ਪਾਣੀ ਤੋਂ ਉੱਤੇ ਹੁੰਦਾ ਹੈ। ਇਸ ਉਤਲੇ ਹਿੱਸੇ ਤੋਂ ਪਾਣੀ ਹੇਠਲੇ ਹਿੱਸੇ ਦਾ ਅਕਾਰ ਪਤਾ ਲਗਾਉਣਾ ਬਹੁਤ ਔਖਾ ਹੁੰਦਾ ਹੈ। ਇਸਏ ਕਰਕੇ ਕਈ ਭਾਸ਼ਾਵਾਂ ਵਿੱਚ ਇੱਕ ਮੁਹਾਵਰਾ "ਬਰਫ਼-ਤੋਦੇ ਦੀ ਨੋਕ" ਬਣ ਗਿਆ ਹੈ ਜਿਸਤੋਂ ਭਾਵ ਉਸ ਸਮੱਸਿਆ ਤੋਂ ਹੈ ਜੋ ਕਿਸੇ ਵਡੇਰੇ ਸੰਕਟ ਦਾ ਛੋਟਾ ਜਿਹਾ ਜ਼ਹੂਰ ਹੋਵੇ।

ਬਰਫ਼-ਤੋਦੇ ਆਮ ਤੌਰ 'ਤੇ ਸਮੁੰਦਰੀ ਸਤ੍ਹਾ ਤੋਂ ਲਗਭਗ ੧ ਤੋਂ ੭੫ ਮੀਟਰ ਤੱਕ ਉੱਚੇ ਹੁੰਦੇ ਹਨ ਅਤੇ ੧੧੦,੦੦੦ ਤੋਂ ੨੨੦,੦੦੦ ਟਨ ਦੇ ਭਾਰ ਵਾਲੇ ਹੁੰਦੇ ਹਨ। ੧੯੫੮ ਵਿੱਚ ਉੱਤਰੀ ਅੰਧ-ਮਹਾਂਸਾਗਰ ਵਿੱਚ ਈਸਟ ਵਿੰਡ ਬਰਫ਼-ਤੋੜੂ ਵੱਲੋਂ ਵੇਖਿਆ ਗਿਆ ਸਭ ਤੋਂ ਵੱਡਾ ਤੋਦਾ ਸਮੁੰਦਰੀ-ਸਤ੍ਹਾ ਤੋਂ ੧੬੮ ਮੀਟਰ (੫੫੧ ਫੁੱਟ) ਉੱਚਾ ਸੀ ਭਾਵ ੫੫-ਮੰਜਲੀ ਇਮਾਰਤ ਜਿੰਨਾ ਉੱਚਾ। ਅਜਿਹੇ ਤੋਦੇ ਪੱਛਮੀ ਗਰੀਨਲੈਂਡ ਦੀਆਂ ਯਖ-ਨਦੀਆਂ ਤੋਂ ਪੈਦਾ ਹੁੰਦੇ ਹਨ ਅਤੇ ਇਹਨਾਂ ਦਾ ਅੰਦਰੂਨੀ ਤਾਪਮਾਨ -੧੫° ਤੋਂ -੨੦° ਸੈਲਸੀਅਸ ਤੱਕ ਹੋ ਸਕਦਾ ਹੈ।[੩]

ਹਵਾਲੇ[ਸੋਧੋ]