ਟਾਟਾ ਮੋਟਰਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟਾਟਾ ਮੋਟਰਜ਼ ਲਿਮਿਟਡ
ਕਿਸਮਪਬਲਿਕ
ਸੰਸਥਾਪਨਾ1945
ਸੰਸਥਾਪਕਜਹਾਂਗੀਰ ਰਤਨਜੀ ਦਾਦਾਭੋਏ ਟਾਟਾ
ਮੁੱਖ ਦਫ਼ਤਰਮੁੰਬਈ, ਮਹਾਂਰਾਸ਼ਟਰ, ਭਾਰਤ[1]
ਸੇਵਾ ਖੇਤਰਆਲਮੀ
ਮੁੱਖ ਲੋਕਕਾਇਰਸ ਪਲੌਨਜੀ ਮਿਸਤਰੀ (ਚੇਅਰਮੈਨ)
ਉਦਯੋਗਆਟੋਮੋਟਿਵ
ਉਤਪਾਦਆਟੋਮੋਬਾਇਲ
Commercial vehicles
ਕੋਚ
ਬੱਸਾਂ
ਇਮਾਰਤਸਾਜ਼ੀ ਦਾ ਸਮਾਨ
ਮਿਲਟਰੀ ਵਹੀਕਲ
ਆਟੋਮੋਟਿਵ ਪੁਰਜ਼ੇ
ਸੇਵਾਵਾਂਆਟੋਮੋਟਿਵ ਡਿਜ਼ਾਇਨ, ਇੰਜੀਨੀਆਰਿੰਗ ਅਤੇ outsourcing ਸੇਵਾਵਾਂ
ਕਿਰਾਏ ਦੇ ਵਹੀਕਲ
ਵਹੀਕਲ ਸਰਵਿਸ
ਰੈਵੇਨਿਊਵਾਧਾ US$ 38.6 billion (FY 2013-14)[2]
ਆਪਰੇਟਿੰਗ ਆਮਦਨਵਾਧਾ US$ 03.86 billion (2014)[2]
ਮੁਨਾਫ਼ਾਵਾਧਾ US$ 02.29 billion (2014)[2]
ਕੁੱਲ ਜਾਇਦਾਦਵਾਧਾ US$ 36.05 billion (2014)[2]
Total equityਵਾਧਾ US$ 08.91 billion (2014)[2]
ਮੁਲਾਜ਼ਮ66,593 (2014)[2]
ਹੋਲਡਿੰਗ ਕੰਪਨੀਟਾਟਾ ਗਰੁੱਕ
ਡਿਵੀਜ਼ਨਾਂਟਾਟਾ ਮੋਟਰਜ਼ ਕਾਰਾਂ
ਉਪਸੰਗੀਜੈਗਿਊਅਰ ਲੈਂਡ ਰੋਵਰ
ਟਾਟਾ ਡੇਵੂ
ਟਾਟਾ ਹਿਸਪਾਨੋ
ਵੈਬਸਾਈਟwww.tatamotors.com

ਟਾਟਾ ਮੋਟਰਜ਼ ਲਿਮਿਟਡ (ਸਾਬਕਾ TELCO, Tata Engineering and Locomotive Company ਦਾ ਛੋਟਾ ਰੂਪ) ਇੱਕ ਭਾਰਤੀ ਮਲਟੀਨੈਸ਼ਨਲ ਆਟੋਮੋਟਿਵ ਬਣਾਉਣ ਵਾਲ਼ੀ ਕੰਪਨੀ ਹੈ ਜਿਸਦੇ ਮੁੱਖ ਦਫ਼ਤਰ ਮੁੰਬਈ, ਮਹਾਂਰਾਸ਼ਟਰ ਵਿਖੇ ਹਨ। ਇਹ ਟਾਟਾ ਗਰੁੱਪ ਦੀ ਇੱਕ ਇਮਦਾਦੀ ਜਾਂ ਸਹਾਇਕ ਕੰਪਨੀ ਹੈ। ਇਹ ਪੈਂਸੰਜਰ ਕਾਰਾਂ, ਟਰੱਕ, ਵੈਨਾਂ, ਬੱਸਾਂ, ਇਮਾਰਤਸਾਜ਼ੀ ਦਾ ਸਮਾਨ ਅਤੇ ਮਿਲਟਰੀ ਵਹੀਕਲ ਬਣਾਉਂਦੀ ਹੈ। ਇਹ ਦੁਨੀਆ ਦੀ 17ਵੀਂ ਸਭ ਤੋਂ ਵੱਡੀ ਮੋਟਰ ਵਹੀਕਲ ਬਣਾਉਣ ਵਾਲ਼ੀ, ਚੌਥੀ ਸਭ ਤੋਂ ਵੱਡੀ ਟਰੱਕ ਬਣਾਉਣ ਵਾਲ਼ੀ ਅਤੇ ਦੂਜੀ ਸਭ ਤੋਂ ਵੱਡੀ ਬੱਸਾਂ ਬਣਾਉਣ ਵਾਲ਼ੀ ਕੰਪਨੀ ਹੈ।[3]

ਭਾਰਤ ਵਿੱਚ ਇਸ ਦੇ ਨਿਰਮਾਣ ਪਲਾਂਟ ਜ਼ਮਦੇਸ਼ਪੁਰ, ਪੰਤਨਗਰ, ਲਖਨਊ, Sanand, Dharwad ਅਤੇ ਪੂਨੇ ਵਿੱਚ ਹਨ। ਇਸ ਦੇ ਨਾਲ਼ ਹੀ ਅਰਜਨਟੀਨਾ, ਸਾਊਥ ਅਫ਼ਰੀਕਾ, ਥਾਈਲੈਂਡ ਅਤੇ ਸੰਯੁਕਤ ਰਾਜਸ਼ਾਹੀ ਵਿੱਚ ਵੀ ਹੈ।

ਇਸ ਦੇ ਰਿਸਰਚ ਅਤੇ ਵਿਕਾਸ ਸੈਂਟਰ ਭਾਰਤ ਵਿੱਚ ਪੂਨੇ, ਜਮਸ਼ੇਦਪੁਰ, ਲਖਨਊ ਅਤੇ ਧਰਵਾਦ ਵਿਖੇ ਅਤੇ ਦੱਖਣੀ ਕੋਰੀਆ, ਸਪੇਨ ਅਤੇ ਸੰਯੁਕਤ ਰਾਜਸ਼ਾਹੀ ਵਿਖੇ ਹਨ। ਟਾਟਾ ਮੋਟਰ ਦੀਆਂ ਮੁੱਖ ਸਹਾਇਕਾਂ ਵਿੱਚ ਬਰਤਾਨਵੀ ਜੈਗਿਊਰ ਲੈਂਡ ਰੋਵਰ ਅਤੇ ਦੱਖਣੀ ਕੋਰੀਆ ਦੀ ਵਹੀਕਲ ਬਣਾਉਣ ਵਾਲ਼ੀ ਟਾਟਾ ਡੇਵੂ ਸ਼ਾਮਲ ਹਨ। ਬੱਸਾਂ ਬਣਾਉਣ ਵਿੱਚ ਇਸ ਦੀ ਹਿੱਸੇਦਾਰੀ ਮਾਰਕੋਪੋਲੋ S.A. (ਟਾਟਾ ਮਾਰਕੋਪੋਲੋ) ਨਾਲ਼ ਹੈ।

ਬਜ਼ਾਰੀ ਸਥਿਤੀ[ਸੋਧੋ]

ਭਾਰਤ ਵਿੱਚ[ਸੋਧੋ]

ਵਾਹਨ[ਸੋਧੋ]

  • ਟਾਟਾ ਸਿਐਰਾ
  • ਟਾਟਾ ਸੂਮੋ
    • ਸੂਮੋ ਗ੍ਰੈਂਡੇ
    • ਸੂਮੋ ਮੂਵਜ਼
  • ਟਾਟਾ ਇੰਡੀਕਾ – ਘਰੇਲੂ ਵਾਹਨ
    • ਟਾਟਾ ਵਿਸਟਾ
  • ਟਾਟਾ ਏਸ – ਭਾਰ ਢੋਣ ਵਾਲਾ ਛੋਟਾ ਟਰੱਕ; ਇਸਨੂੰ 'ਛੋਟਾ ਹਾਥੀ ਵੀ ਕਿਹਾ ਜਾਂਦਾ ਹੈ।
  • ਟਾਟਾ ਇੰਡੀਗੋ
  • ਟਾਟਾ ਮਾਨਜ਼ਾ
  • ਟਾਟਾ ਵਿੰਗਰ
  • ਟਾਟਾ ਮਰੀਨਾ
  • ਟਾਟਾ ਸਫ਼ਾਰੀ
    • ਸਫ਼ਾਰੀ ਸਟੋਰਮ
  • ਟਾਟਾ ਨੈਨੋ – ਵਿਸ਼ਵ ਦੀ ਸਭ ਤੋਂ ਸਸਤੀ ਗੱਡੀ
  • ਟਾਟਾ ਜ਼ੀਨੌਨ ਐਕਸ.ਟੀ
  • ਟਾਟਾ ਆਰੀਆ
  • ਟਾਟਾ ਵੈਂਚਰ
  • ਟਾਟਾ ਆਇਰਿਸ
  • ਟਾਟਾ ਜ਼ੈਸਟ
  • ਟਾਟਾ ਬੋਲਟ
  • ਟਾਟਾ ਜ਼ੀਕਾ

ਹਵਾਲੇ[ਸੋਧੋ]