ਟਿੰਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੂਹ ਵਿਚੋਂ ਹਲਟ ਦੁਆਰਾ ਪਾਣੀ ਕੱਢਣ ਲਈ ਬਣੀ ਮਾਲ੍ਹ ਨਾਲ ਜੋ ਟੀਨ ਦਾ ਭਾਂਡਾ ਜੋੜਿਆ ਜਾਂਦਾ ਹੈ, ਉਸ ਨੂੰ ਟਿੰਡ ਕਹਿੰਦੇ ਹਨ। ਟਿੰਡਾਂ ਰਾਹੀਂ ਖੂਹ ਵਿਚੋਂ ਪਾਣੀ ਭਰ ਕੇ ਆਉਂਦਾ ਹੈ ਤੇ ਪਾੜਛੇ ਵਿਚ ਉਲੱਧਿਆ ਜਾਂਦਾ ਹੈ। ਪਾੜਛੇ ਵਿਚੋਂ ਪਾਣੀ ਹੁੰਦਾ ਹੋਇਆ ਔਲੂ ਵਿਚ ਚਲਿਆ ਜਾਂਦਾ ਹੈ ਜਾਂ ਸਿੱਧਾ ਹੀ ਖਾਲ/ਨਾਲੀ ਵਿਚ ਚਲਿਆ ਜਾਂਦਾ ਹੈ। ਸ਼ੁਰੂ ਸ਼ੁਰੂ ਵਿਚ ਟਿੰਡਾਂ ਮਿੱਟੀ ਦੀਆਂ ਬਣਾਈਆਂ ਜਾਂਦੀਆਂ ਸਨ। ਹੁਣ ਖੂਹ ਹੀ ਅਲੋਪ ਹੋ ਗਏ ਹਨ। ਖੂਹਾਂ ਦੇ ਨਾਲ ਹੀ ਹਲਟ ਅਲੋਪ ਹੋ ਗਏ ਹਨ। ਹਲਟ ਦੇ ਨਾਲ ਹੀ ਟਿੰਡਾਂ ਅਲੋਪ ਹੋ ਗਈਆਂ ਹਨ। ਹੁਣ ਪਾਣੀ ਤਾਂ ਟਿਊਬਵੈੱਲ ਨਾਲ ਕੱਢਿਆ ਜਾਂਦਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.