ਟੇਸੀ ਥਾਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੇਸੀ ਥਾਮਸ
ਜਨਮਅਪ੍ਰੈਲ 1964 (ਉਮਰ 50 ਸਾਲ)
ਰਾਸ਼ਟਰੀਅਤਾਭਾਰਤੀ
ਸਿੱਖਿਆਬੀ.ਟੈੱਕ. ਗੌਰਮਿੰਟ ਇੰਜੀਨੀਰਿੰਗ ਕਾਲਜ, ਥ੍ਰੀਸਰ, ਪੁਣੇ ਦੇ ਆਰਮੈਂਟ ਟੈਕਨਾਲੋਜੀ ਇੰਸਟੀਚਿਊਟ ਤੋਂ ਐਮ.ਟੈਕ
ਪੇਸ਼ਾਵਿਗਿਆਨੀ
ਸਰਗਰਮੀ ਦੇ ਸਾਲ1988 – ਹੁਣ ਤੱਕ
ਮਹੱਤਵਪੂਰਨ ਕ੍ਰੈਡਿਟਅਗਨੀ ਮਿਜ਼ਾਈਲ ਪ੍ਰੋਜੈਕਟ ਨਿਰਦੇਸ਼ਿਕਾ ਅਗਨੀ-4
ਜੀਵਨ ਸਾਥੀਸਰੋਜ ਕੁਮਾਰ
ਬੱਚੇਤੇਜਾਸ

ਟੇਸੀ ਥਾਮਸ (ਮਲਿਆਲਮ: ടെസ്സി തോമസ്) (ਜਨਮ 1964) ਭਾਰਤੀ ਨਾਰੀ ਵਿਗਿਆਨੀ ਹੈ। ਉਹ ਹੁਣ ਡੀ.ਆਰ.ਡੀ.ਓ ਦੇ ਅਗਨੀ-5 ਮਿਜ਼ਾਈਲ ਦੀ ਪ੍ਰੋਜੈਕਟ ਨਿਰਦੇਸ਼ਿਕਾ (ਡਾਇਰੈਕਟਰ) ਹੈ। ਟੇਸੀ ਥਾਮਸ ਨੂੰ 1988 ਤੋਂ ਅਗਨੀ ਮਿਜ਼ਾਈਲ ਪ੍ਰੋਗਰਾਮ ਨਾਲ ਜੁੜਣ ਦੇ ਬਾਅਦ "ਅਗਨੀਪੁੱਤਰੀ ਟੇਸੀ ਥਾਮਸ" ਵੀ ਕਿਹਾ ਜਾਂਦਾ ਹੈ। ਉਸ ਨੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਿਆ ਹੈ। ਥਾਮਸ 2008 ਵਿੱਚ ਅਗਨੀ ਪ੍ਰਣਾਲੀ ਪਰਿਯੋਜਨਾ ਦੀ ਨਿਰਦੇਸ਼ਿਕਾ ਬਣੀ ਸੀ। ਉਸ ਸਮੇਂ ਉਸ ਨੂੰ ਅਗਨੀ-2 ਦਾ ਅਗਵਾਈ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ। 2009 ਵਿੱਚ ਉਸ ਨੂੰ ਅਗਨੀ-4 ਦੀ ਪ੍ਰੋਜੈਕਟ ਨਿਰਦੇਸ਼ਿਕਾ ਬਣਾਇਆ ਗਿਆ।[2]

ਮੁੱਢਲਾ ਜੀਵਨ[ਸੋਧੋ]

ਥਾਮਸ ਦਾ ਜਨਮ ਅਪ੍ਰੈਲ 1963 ਵਿੱਚ ਕੇਰਲਾ ਦੇ ਅਲਾਪਪੁਝਾ,[3] ਵਿੱਚ ਇੱਕ ਸੀਰੀਆ ਦੇ ਈਸਾਈ ਪਰਿਵਾਰ ਵਿੱਚ ਹੋਇਆ ਸੀ।[4] ਉਸ ਦਾ ਨਾਮ ਮਦਰ ਟੇਰੇਸਾ (ਟੈਸੀ ਟੇਰੀਸਾ ਜਾਂ ਟ੍ਰੇਸੀਆ ਦਾ ਇੱਕ ਡੈਰੀਵੇਟਿਵ ਹੋਣ ਕਰਕੇ) ਰੱਖਿਆ ਗਿਆ।[5] ਇਸ ਬਾਰੇ ਵਿਵਾਦਪੂਰਨ ਜਾਣਕਾਰੀ ਹੈ ਕਿ ਉਸ ਦੇ ਪਿਤਾ ਆਈ.ਐਫ.ਐਸ ਅਧਿਕਾਰੀ ਸਨ ਜਾਂ ਛੋਟੇ ਸਮੇਂ ਦੇ ਕਾਰੋਬਾਰੀ ਜਾਂ ਲੇਖਾਕਾਰ ਸਨ।.[6][7] ਜਦੋਂ ਥਾਮਸ 13 ਸਾਲਾਂ ਦੀ ਸੀ ਤਾਂ ਉਸ ਦੇ ਪਿਤਾ ਨੂੰ ਦੌਰਾ ਪੈ ਗਿਆ ਜਿਸ ਨਾਲ ਉਸ ਦੇ ਪਿਤਾ ਦਾ ਸੱਜਾ ਪਾਸੇ ਨੂੰ ਅਧਰੰਗ ਹੋ ਗਿਆ। ਉਸ ਦੀ ਮਾਂ ਜੋ ਇੱਕ ਅਧਿਆਪਕਾ ਸੀ, ਪਰਿਵਾਰ ਦੀ ਇੰਨੀ ਗੰਭੀਰ ਸਥਿਤੀ ਦੀ ਦੇਖਭਾਲ ਕਰਨ ਲਈ ਉਸ ਦੀ ਮਾਂ ਨੇ ਘਰ ਦੇ ਕੰਮਾਂ ਨੂੰ ਅਪਨਾ ਲਿਆ।[8]

ਉਹ ਥੰਬਾ ਰਾਕੇਟ ਲਾਂਚਿੰਗ ਸਟੇਸ਼ਨ ਦੇ ਨੇੜੇ ਵੱਡੀ ਹੋਈ ਅਤੇ ਉਹ ਦੱਸਦੀ ਹੈ ਕਿ ਉਸ 'ਚ ਰਾਕੇਟ ਅਤੇ ਮਿਜ਼ਾਈਲਾਂ ਦਾ ਮੋਹ ਉਸ ਸਮੇਂ ਪੈਦਾ ਹੋਇਆ। ਉਹ ਜਹਾਜ਼ਾਂ ਦੀ ਉਡਾਣ ਨੂੰ ਦੇਖ ਪੈਦਾ ਹੋਈ ਹੈਰਾਨੀ ਕਾਰਨ ਵੀ ਉਤੇਜਿਤ ਹੋਈ ਸੀ।[9]

ਥਾਮਸ ਦੀਆਂ ਚਾਰ ਹੋਰ ਭੈਣਾਂ ਅਤੇ ਇੱਕ ਭਰਾ ਹੈ। ਉਸ ਨੇ ਆਪਣੇ ਇੰਟਰਵਿਊਆਂ ਵਿੱਚ ਜ਼ਿਕਰ ਕੀਤਾ ਹੈ ਕਿ ਉਸ ਦੇ ਮਾਪਿਆਂ ਬਾਰੇ ਸੁਨਿਸ਼ਚਿਤ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੂਰੀ ਸਿੱਖਿਆ ਪ੍ਰਦਾਨ ਕੀਤੀ ਅਤੇ ਛੇ ਦੇ ਛੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਆਪਣੀ ਰੁਚੀ ਦੇ ਅਨੁਸਾਰ ਕੈਰੀਅਰ ਨੂੰ ਅੱਗੇ ਵਧਾਉਣ ਲਈ ਉਤਸ਼ਾਹਤ ਕੀਤਾ ਹੈ ਤਾਂ ਜੋ ਉਹ ਆਪਣੇ-ਆਪਣੇ ਖੇਤਰ 'ਚ ਮੁਹਾਰਤ ਪ੍ਹੋਰਾਪਤ ਕਰ ਸਕਣ। ਉਸ ਦੇ ਦੋ ਭੈਣ-ਭਰਾ ਇੰਜੀਨੀਅਰ ਹਨ ਅਤੇ ਦੂਸਰੇ ਐਮ.ਬੀ.ਏ ਕਰ ਰਹੇ ਹਨ।[10]

ਥਾਮਸ ਨੇ ਆਪਣੇ ਨਿੱਜੀ ਵਿਕਾਸ ਲਈ ਉਸ ਦੇ ਘਰ ਅਤੇ ਮਾਂ ਨੂੰ ਸਿਹਰਾ ਦਿੱਤਾ।

ਕੈਰੀਅਰ[ਸੋਧੋ]

ਉਹ 1988 ਵਿੱਚ ਡੀ.ਆਰ.ਡੀ.ਓ ਵਿੱਚ ਸ਼ਾਮਲ ਹੋਈ।[11] ਉਸ ਨੂੰ ਨਵੀਂ ਪੀੜ੍ਹੀ ਦੀ ਅਗਨੀ ਦੀ ਬੈਲਿਸਟਿਕ ਮਿਜ਼ਾਈਲ ਦੇ ਡਿਜ਼ਾਈਨ ਅਤੇ ਵਿਕਾਸ ਵਿਭਾਗ ਵਿੱਚ ਰੱਖਿਆ ਗਿਆ ਸੀ। ਅਗਨੀ ਪ੍ਰੋਗਰਾਮ ਲਈ, ਉਸ ਨੂੰ ਡਾਕਟਰ ਏ.ਪੀ.ਜੇ ਅਬਦੁੱਲ ਕਲਾਮ ਦੁਆਰਾ ਨਿਯੁਕਤ ਕੀਤਾ ਗਿਆ ਸੀ।

ਟੈਸੀ 3,000 ਕਿਲੋਮੀਟਰ ਦੀ ਦੂਰੀ ਦੇ ਅਗਨੀ-III ਮਿਜ਼ਾਈਲ ਪ੍ਰਾਜੈਕਟ ਦੀ ਸਹਿਯੋਗੀ ਪ੍ਰੋਜੈਕਟ ਡਾਇਰੈਕਟਰ ਸੀ।[12] ਉਹ ਮਿਸ਼ਨ ਅਗਨੀ-ਚੌਥੇ ਲਈ ਪ੍ਰੋਜੈਕਟ ਡਾਇਰੈਕਟਰ ਸੀ ਜਿਸ ਦਾ ਸਫਲਤਾਪੂਰਵਕ 2011 ਵਿੱਚ ਪਰੀਖਣ ਕੀਤਾ ਗਿਆ। ਟੈਸੀ ਨੂੰ 2009 ਵਿੱਚ 5,000 ਕਿਲੋਮੀਟਰ ਦੀ ਰੇਂਜ ਅਗਨੀ-VI ਲਈ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ।[13] ਮਿਜ਼ਾਈਲ ਦਾ ਸਫਲਤਾਪੂਰਵਕ 19 ਅਪ੍ਰੈਲ 2012 ਨੂੰ ਟੈਸਟ ਕੀਤਾ ਗਿਆ ਸੀ। ਉਸ ਨੂੰ ਡੀ.ਆਰ.ਡੀ.ਓ ਦੇ ਡਾਇਰੈਕਟਰ-ਜਨਰਲ, ਨਿਯੁਕਤ ਕੀਤਾ ਗਿਆ ਸੀ।

ਉਹ ਵੱਖ-ਵੱਖ ਯੂਨੀਵਰਸਿਟੀਆਂ ਜਿਵੇਂ ਇੰਡੀਅਨ ਨੈਸ਼ਨਲ ਅਕੈਡਮੀ ਆਫ ਇੰਜੀਨੀਅਰਿੰਗ (ਆਈ.ਐੱਨ.ਈ.ਈ.), ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼-ਇੰਡੀਆ (ਆਈ.ਆਈ.ਆਈ.) ਅਤੇ ਟਾਟਾ ਪ੍ਰਬੰਧਕੀ ਸੇਵਾ (ਟੀ.ਏ.ਐੱਸ.) ਵਿੱਚ ਸਹਿਯੋਗੀ ਹੈ।

ਨਿੱਜੀ ਜੀਵਨ[ਸੋਧੋ]

ਉਸ ਨੇ ਸਰੋਜ ਕੁਮਾਰ ਨਾਲ ਵਿਆਹ ਕਰਵਾਇਆ, ਜੋ ਕਿ ਭਾਰਤੀ ਨੇਵੀ ਵਿੱਚ ਇੱਕ ਕਮਾਂਡਰ ਸੀ ਜਿਨ੍ਹਾਂ ਡਾ ਇੱਕ ਪੁੱਤਰ ਤੇਜਸ ਹੈ।[14]

ਅਵਾਰਡਜ਼[ਸੋਧੋ]

ਥਾਮਸ ਨੂੰ ਮਿਸਾਈਲ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਨੂੰ ਸਵੈ-ਨਿਰਭਰ ਬਣਾਉਣ ਵਿੱਚ ਪਾਏ ਯੋਗਦਾਨ ਲਈ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪੁਰਸਕਾਰ ਮਿਲਿਆ।[15][16]

ਉਸ ਨੂੰ ਡਾ. ਥਾਮਸ ਕੰਗਨ ਲੀਡਰਸ਼ਿਪ ਅਵਾਰਡ, ਫੈਕਲਟੀ ਆਫ਼ ਮੈਨੇਜਮੈਂਟ ਸਟੱਡੀਜ਼ - ਇੰਸਟੀਚਿਊਟ ਆਫ਼ ਰੂਰਲ ਮੈਨੇਜਮੈਂਟ, ਜੈਪੁਰ (ਐੱਫ.ਐੱਮ.ਐੱਸ.-ਆਈਆਰਐਮ) ਵਿਖੇ ਵੀ ਮਿਲਿਆ ਸੀ।[17]

ਪ੍ਰਕਾਸ਼ਨ[ਸੋਧੋ]

 • Thomas, Tessy (2005-07-01). "Guidance Scheme for Solid Propelled Vehicle during Atmospheric Phase". Defence Science Journal (in ਅੰਗਰੇਜ਼ੀ). 55 (3): 253–264. doi:10.14429/dsj.55.1987.
 • Sudhakar, R.; Venkanna, M.; Rao, B. V. Papa; Thomas, Tessy (2017). "Prediction of Real Gas and Non-Equilibrium Effects in the Gas Dynamics of Canister Launch Missile". 30th International Symposium on Ballistics. 0. doi:10.12783/ballistics2017/16878. ISBN 978-1-60595-419-6.
 • "Online Trajectory Reshaping for a Launch Vehicle to Minimize the Final Error Caused by Navigation and Guidance - ProQuest". search.proquest.com (in ਅੰਗਰੇਜ਼ੀ). Retrieved 2018-01-21.
 • "Quality Assessment of High Strength Metallic Rocket Motor Casings - A Non Destructive Testing Approach" (PDF). 2015 International Journal of Engineering Development and Research. 3 (4).
 • Ghogale, Shrikant; Venkanna, M.; Rao, B. V. Papa; Thomas, Tessy (2017). "Developmental Challenges during Realization of High Progressivity Rocket Motor". 30th International Symposium on Ballistics. 0. doi:10.12783/ballistics2017/16860. ISBN 978-1-60595-419-6.

ਹਵਾਲੇ[ਸੋਧੋ]

 1. "ਡਾਃ ਟੇਸੀ ਥਾਮਸ ਦੀ ਪ੍ਰੋਫਾਈਲ". Archived from the original on 2012-04-22. Retrieved 2013-11-12. {{cite web}}: Unknown parameter |dead-url= ignored (|url-status= suggested) (help)
 2. ਟੇਸੀ ਥਾਮਸ, ਭਾਰਤ ਦੀ "ਮਿਜ਼ਾਈਲ ਔਰਤ"
 3. Profile of Dr.Tessy Thomas
 4. "We watched breathlessly, praying for inner strength as the missile took off". The Telegraph. Retrieved 2018-01-20.
 5. DD News (2016-10-09), Tejasvini: Interaction with Tessy Thomas, The Missile Women of India, retrieved 2018-01-20
 6. Aji, Sowmya (28 April 2012). "India's Missile Woman: Tessy Thomas". India Today (in ਅੰਗਰੇਜ਼ੀ). No. 7 May 2012.
 7. Bagla, Pallava (20 April 2012). "The 'missile woman' behind India's new ICBM". BBC News.
 8. Atul Vidyalaya (2016-01-04), Atul Vidyalaya - Speech - Agni Putri - Dr.Tessy Thomas, Missile Woman of India - 2015, retrieved 2018-01-20
 9. Bagla, Pallav. "The 'missile woman' behind India's new ICBM". BBC Online. Retrieved 21 April 2012.
 10. INDIA SCIENCE NEWS ISN (2013-02-09), Tessy Thomas.mp4, retrieved 2018-01-20
 11. "In Love With Rocket Science: The Story of Tessy Thomas, India's Missile Woman". The Better India (in English). 2017-11-30. Retrieved 2018-01-20.{{cite news}}: CS1 maint: unrecognized language (link)
 12. Smt. Tessy Thomas is first woman scientist to head missile project Archived 22 April 2012 at the Wayback Machine. .
 13. "'Agni Putri' Tessy Thomas breaks glass ceiling". Archived from the original on 2012-04-19. Retrieved 2020-03-16. {{cite web}}: Unknown parameter |dead-url= ignored (|url-status= suggested) (help)
 14. "Meet India's "Missile Woman"" (PDF). IWSA Newsletter. 34 (3). ਸਤੰਬਰ 2008. Archived from the original (PDF) on 17 ਸਤੰਬਰ 2013. Retrieved 19 ਅਪਰੈਲ 2012.
 15. "Scientist honoured for work on Agni missile tech". Retrieved 2 October 2012.
 16. "'Missile woman' Tessy Thomas conferred Shastri award". October 2, 2012. Retrieved 2 October 2012.
 17. "6th Thought Leadership Lecture Series at FMS-IRM". The Faculty of Management Studies, Institute of Rural Management. Retrieved 24 February 2020.

ਬਾਹਰੀ ਲਿੰਕ[ਸੋਧੋ]