ਟੋਕਰੀ ਗੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟੋਕਰੀ ਗੀਤ ਇੱਕ ਕਿਸਮ ਦਾ ਅਸਾਮੀ ਲੋਕ ਗੀਤ ਹੈ ਜੋ ਕਿ ਟੋਕਰੀ ਵਜਾਉਂਦੇ ਹੋਏ ਹੀ ਗਾਇਆ ਜਾਂਦਾ ਹੈ। ਪਹਿਲਾਂ ਇਸਨੂੰ ਟੋਕਰੀ ਨਾਮ ਵੀ ਕਿਹਾ ਜਾਂਦਾ ਸੀ। ਇਸ ਨੂੰ ਟੋਕਰੀ ਗੀਤ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਗੀਤ ਨੂੰ ਗਾਉਂਦੇ ਸਮੇਂ ਟੋਕਰੀ ਵੀ ਵਜਾਈ ਜਾਂਦੀ ਹੈ। [1] ਟੋਕਰੀ ਉਂਗਲਾਂ ਨਾਲ ਵਜਾਇਆ ਜਾਣ ਵਾਲਾ, ਇੱਕ ਤਾਰਾਂ ਵਾਲਾ ਸਾਜ਼ ਹੈ ਅਤੇ ਇਹ ਇੱਕ ਕਿਸਮ ਦਾ ਗਿਟਾਰ ਵੀ ਹੈ . [2]

ਇਹ ਆਮ ਤੌਰ 'ਤੇ ਮਨੁੱਖੀ ਜੀਵਨ, ਰਾਮਾਇਣ, ਮਹਾਭਾਰਤ, ਦੇਵੀ-ਦੇਵਤਿਆਂ ਦੀਆਂ ਕਹਾਣੀਆਂ 'ਤੇ ਆਧਾਰਿਤ ਦਾਰਸ਼ਨਿਕ ਗੀਤ ਹਨ। ਇਸ ਤੋਂ ਇਲਾਵਾ ਇੱਥੇ ਸ਼ੰਕਰਦੇਵ ਅਤੇ ਮਾਧਵਦੇਵਾ ਦੀਆਂ ਕਹਾਣੀਆਂ ਵੀ ਗਾਈਆਂ ਜਾਂਦੀਆਂ ਹਨ। ਟੋਕਰੀ ਨੂੰ ਦਿਹਾਨਾਮ ਨਾਲ ਵੀ ਵਜਾਇਆ ਜਾ ਸਕਦਾ ਹੈ, ਪਰ ਇਸਨੂੰ ਟੋਕਰੀ ਗੀਤ ਨਹੀਂ ਕਿਹਾ ਜਾ ਸਕਦਾ।

ਇਹ ਵੀ ਵੇਖੋ[ਸੋਧੋ]

ਨੋਟਸ[ਸੋਧੋ]

  1. Gogoi Dr Leela. Oxomiya Lok-xahityor ruprekha (in Assamese) (1st ed.). pp. 91–96.{{cite book}}: CS1 maint: unrecognized language (link)
  2. Chandrakanta Obhidhan (1st ed.). p. 476.

ਹਵਾਲੇ[ਸੋਧੋ]

  • ਸਤਸੋਰੀ (ਇੱਕ ਅਸਾਮੀ ਮੈਗਜ਼ੀਨ), 16-31 ਅੰਕ, ਪੰਨਾ 13