ਰਾਮਾਇਣ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰਮਾਇਣ  
ਸ਼੍ਰੀ ਰਾਮ ,ਮਾਤਾ ਸੀਤਾ ਬੇਟੇ ਲਵ ਅਤੇ ਕੁਛ ਲਕਸ਼ਮਣ, ਭਰਤ ਸ਼ਤਰੂਘਣ ਹਨੁਮਾਨ ਅਤੇ ਮਹਾਰਿਸ਼ੀ ਵਾਲਮੀਕ

ਰਮਾਇਣ
ਲੇਖਕ ਮਹਾਰਿਸ਼ੀ ਵਾਲਮੀਕ
ਦੇਸ਼ ਭਾਰਤ
ਭਾਸ਼ਾ ਸੰਸਕ੍ਰਿਤ ਭਾਸ਼ਾ
ਵਿਸ਼ਾ ਹਿੰਦੂ ਗ੍ਰੰਥ
ਵਿਧਾ ਲੰਬੀ ਕਹਾਣੀ
ਪੰਨੇ ੨੪੦੦ ਸਲੋਕ

ਰਾਮਾਇਣ ਮਹਾਨ ਹਿੰਦੂ ਮਹਾਂਕਾਵਾਂ ਵਿੱਚੋਂ ਇੱਕ ਹੈ। ਇਸਦੀ ਰਚਨਾ ਹਿੰਦੂ ਰਿਸ਼ੀ ਵਾਲਮੀਕ ਦੁਆਰਾ ਕੀਤੀ ਗਈ ਹੈ ਅਤੇ ਇਹ ਸੰਸਕ੍ਰਿਤ ਸਾਹਿਤ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਭਾਰਤ ਦੀ ਸਰਯੂ ਨਦੀ ਦੇ ਕੰਡੇ ਅਯੋਧਿਆ ਨਾਗਰੀ ਵਿੱਚ ਦਸ਼ਰਥ ਰਾਜ ਕਰਦੇ ਸਨ। ਸ੍ਰੀ ਰਾਮ ਸਭ ਤੋਂ ਵੱਡੀ ਰਾਣੀ ਕੌਸ਼ਲਿਆ ਦੇ ਪੁੱਤਰ ਸਨ। ਭਰਤ ਰਾਣੀ ਕੈਕੇਈ ਦੇ ਅਤੇ ਲਕਸ਼ਮਣ ਅਤੇ ਸ਼ਤਰੂਘਣ ਰਾਣੀ ਸੁਮਿਤੱਰਾ ਦੇ ਬੇਟੇ ਸਨ। ਇਹਨਾਂ ਚਾਰ ਰਾਜਕੁਮਾਰਾਂ ਦੇ ਪਵਿੱਤਰ ਜੀਵਨ-ਚਰਿੱਤਰ ਦਾ ਵਰਣਨ ਰਾਮਾਇਣ ਦੇ ਸੱਤ ਕਾਂਡਾਂ ਵਿੱਚ ਕੀਤਾ ਗਿਆ ਹੈ।

ਰਾਮਾਇਣ ਇੱਕ ਪਰਿਵਾਰਕ ਅਤੇ ਸਾਮਾਜਕ ਗ੍ਰੰਥ ਹੈ। ਇਸ ਵਿੱਚ ਆਦਰਸ਼ ਪਿਤਾ-ਪੁੱਤਰ, ਪਤੀ-ਪਤਨੀ, ਭਾਈ-ਭਾਈ, ਮਿੱਤਰ-ਮਿੱਤਰ, ਰਾਜਾ-ਪ੍ਰਜਾ, ਸੇਵਕ-ਸੁਆਮੀ ਦੇ ਕਰਤੱਵ ਪਾਲਣ ਦੀ ਝਲਕ ਮਿਲਦੀ ਹੈ ਇਸ ਵਿੱਚ ਭਾਰਤ ਦਾ ਸੱਭਿਆਚਾਰ ਦੀ ਸਜੀਵ ਝਾਂਕੀ ਦਾ ਸਮੰਵਈ ਹੋਇਆ ਹੈ।

ਮੂਲ ਰਾਮਾਇਣ ਸੰਸਕ੍ਰਿਤ ਭਾਸ਼ਾ ਦਾ ਸਰਵ-ਪ੍ਰਥਮ ਮਹਾਂਕਾਵਿ ਹੈ। ਵਾਸਤਵ ’ਚ ਇਹ ਕਵਿਤਾ ਦੀ ਸਭ ਤੋਂ ਪ੍ਰਾਚੀਨ ਰਚਨਾ ਹੈ। ਸੋਲ੍ਹਵੀਂ ਸ਼ਤੀ ’ਚ ਗੋਸੁਆਮੀ ਤੁਲਸੀਦਾਸ ਦਾ ਲਿਖਿਆ “ਰਾਮਚਰਿਤ ਮਾਨਸ” ਮੂਲ ਰਾਮਾਇਣ ਦਾ ਹਿੰਦੀ ਰੂਪਾਂਤਰ ਹੈ। ਰਾਮਚਰਿਤ ਮਾਨਸ ਹਿੰਦੀ ਭਾਸ਼ਾ ਦੀ ਸਭ ਤੋਂ ਵੱਡਾ ਮਹਾਂਕਾਵਿ ਹੈ। ਰਾਮਾਇਣ ਵਰਗਾ ਉੱਤਮ ਅਤੇ ਲੋਕਾਂ ਦਾ ਪਿਆਰਾ ਮਹਾਂਕਾਵਿ ਸੰਸਾਰ ਦੀ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਹੈ। ਗੋਸੁਆਮੀ ਸੁਲਸੀਦਾਸ ਜੀ ਨੇ ਇਸਹਨਾਂ ਪਦਾਂ ਨੂੰ ਵੱਡੇ ਸਰਸ ਅਤੇ ਸਰਲ ਸ਼ਬਦਾਂ ਵਿੱਚ ਲਿਖਿਆ ਹੈ।