ਟੋਭਾ ਟੇਕ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੋਭਾ ਟੇਕ ਸਿੰਘ
ٹوبہ ٹیک سنگھ
A Haveli in Toba Tek Singh district
ਟੋਭਾ ਟੇਕ ਸਿੰਘ ਜਿਲੇ ਵਿੱਚ ਇੱਕ ਹਵੇਲੀ
30°58′34″N 72°28′48″E / 30.976°N 72.480°E / 30.976; 72.480ਗੁਣਕ: 30°58′34″N 72°28′48″E / 30.976°N 72.480°E / 30.976; 72.480
ਦੇਸ਼ਪਾਕਿਸਤਾਨ
ਸੂਬਾਪੰਜਾਬ
Area
 • Total[
ਉਚਾਈ149
ਅਬਾਦੀ (1998)
 • ਕੁੱਲ1
 • ਘਣਤਾ/ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨਪੀਐਸਟੀ (UTC+5)
ਟਾਊਨਜ ਦੀ ਗਿਣਤੀ6
Number of Union councils3
ਵੈੱਬਸਾਈਟwww.tobateksingh.gov.pk

ਟੋਭਾ ਟੇਕ ਸਿੰਘ (ਉਰਦੂ: ٹوبہ ٹیک سنگھ) ਲਹਿੰਦੇ ਪੰਜਾਬ (ਪਾਕਿਸਤਾਨ) ਦੇ ਇਸੇ ਨਾਮ ਦੇ ਜ਼ਿਲੇ ਦਾ ਇੱਕ ਸ਼ਹਿਰ ਅਤੇ ਤਹਿਸੀਲ ਹੈ। 1982 ਵਿੱਚ ਜ਼ਿਲਾ ਫੈਸਲਾਬਾਦ ਤੋਂ ਅਲਹਿਦਾ ਕਰਕੇ ਵੱਖ ਜ਼ਿਲਾ ਬਣਾ ਦਿੱਤਾ ਗਿਆ। ਇਸ ਸ਼ਹਿਰ ਦਾ ਨਾਮ ਇੱਕ ਸਿੱਖ ਧਰਮ ਦੇ ਪੈਰੋਕਾਰ ਟੇਕ ਸਿੰਘ ਦੇ ਨਾਮ ਤੇ ਹੈ। ਕਿਹਾ ਜਾਂਦਾ ਹੈ ਕਿ ਉਹ ਉਸ ਜਗ੍ਹਾ ਤੋਂ ਗੁਜਰਨ ਵਾਲੇ ਮੁਸਾਫ਼ਰਾਂ ਦੀ ਚਾਹੇ ਉਹ ਕਿਸੇ ਧਰਮ ਜਾਤ ਦੇ ਹੋਣ ਰੋਟੀ ਪਾਣੀ ਅਤੇ ਹੋਰ ਸੇਵਾ ਕਰਿਆ ਕਰਦੇ ਸਨ। ਇਸ ਕਰਕੇ ਇਸ ਸ਼ਹਿਰ ਦੇ ਨਾਮ ਦਾ ਉਨ੍ਹਾਂ ਨਾਲ ਵਾਬਸਤਾ ਹੈ। ਟੋਬਾ ਟੇਕ ਸਿੰਘ ਦਾ ਰਕਬਾ 3252 ਵਰਗ ਕਿਲੋਮੀਟਰ ਹੈ। 1998 ਦੀ ਮਰਦੁਮਸ਼ੁਮਾਰੀ ਦੇ ਮੁਤਾਬਕ ਇੱਥੇ ਦੀ ਆਬਾਦੀ 1,621,593 ਹੈ। ਇਸ ਦੀਆਂ ਤਿੰਨ ਤਹਸੀਲਾਂ ਕਮਾਲਿਆ, ਗੋਜਰਾ ਅਤੇ ਟੋਬਾ ਟੇਕ ਸਿੰਘ ਹਨ। ਇਸ ਦੇ ਕ਼ਰੀਬੀ ਅਹਿਮ ਕਸਬਿਆਂ ਵਿੱਚ ਪੀਰਮਹਲ ਅਤੇ ਰਜਾਨੇ ਸ਼ਾਮਿਲ ਹਨ। ਟੋਬਾ ਟੇਕ ਸਿੰਘ ਇੱਕ ਖੂਬਸੂਰਤ ਅਤੇ ਦਿਲਕਸ਼ ਸ਼ਹਿਰ ਹੈ।