ਟੋਰਾਂਟੋ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੋਰਾਂਟੋ ਯੂਨੀਵਰਸਿਟੀ
ਲਾਤੀਨੀ: Universitas Torontonensis
ਮਾਟੋ ਲਾਤੀਨੀ: Velut arbor ævo
ਮਾਟੋ ਪੰਜਾਬੀ ਵਿੱਚ ਯੁੱਗਾਂ ਤੋਂ ਇੱਕ ਰੁੱਖ ਦੇ ਰੂਪ ਵਿੱਚ[1]
ਸਥਾਪਨਾ 15 ਮਾਰਚ 1827 (1827-03-15) (192 ਸਾਲ ਪਹਿਲਾਂ)
ਕਿਸਮ ਪਬਲਿਕ ਯੂਨੀਵਰਸਿਟੀ
ਧਾਰਮਿਕ ਮਾਨਤਾ ਏਏਯੂ, ਏਸੀਯੂ, ਏਯੂਸੀਸੀ, U15, ਯੂਆਰਏ
ਬਜ਼ਟ
  • C$2.38 ਬਿਲੀਅਨ (excl. colleges)[2]
  • C$2.84 ਬਿਲੀਅਨ (incl. colleges)[2]
ਚਾਂਸਲਰ Michael Wilson[3]
ਪ੍ਰਧਾਨ Meric Gertler[3]
ਵਿੱਦਿਅਕ ਅਮਲਾ 2,547[4]
ਪ੍ਰਬੰਧਕੀ ਅਮਲਾ 4,590[4]
ਵਿਦਿਆਰਥੀ 60,595[5]
ਗ਼ੈਰ-ਦਰਜੇਦਾਰ 43,523[5]
ਦਰਜੇਦਾਰ 17,072[5]
ਟਿਕਾਣਾ ਟੋਰਾਂਟੋ, ਓਨਟਾਰੀਓ, ਕੈਨੇਡਾ, ਕੈਨੇਡਾ
ਗੁਣਕ: 43°39′42″N 79°23′42″W / 43.66167°N 79.39500°W / 43.66167; -79.39500
ਕੈਂਪਸ Urban, 71 hectares (180 acres)[4]
ਸਾਬਕਾ ਨਾਂ ਕਿੰਗ'ਜ ਕਾਲਜ (1827–1849)
ਰੰਗ

ਫਰਮਾ:Scarf

ਫਰਮਾ:Cellਫਰਮਾ:Cellਫਰਮਾ:Scarf
ਦੌੜਾਕੀ U SportsOUA, CUFLA
ਖੇਡਾਂ 44 varsity teams
ਨਿੱਕਾ ਨਾਂ ਵਰਸਿਟੀ ਬਲਿਊਜ਼
ਬਰਕਤੀ ਨਿਸ਼ਾਨ True Blue (the Beaver)
ਵੈੱਬਸਾਈਟ utoronto.ca

ਯੂਨੀਵਰਸਿਟੀ ਆਫ਼ ਟੋਰਾਂਟੋ (ਯੂ ਆਫ਼ ਟੀ, ਯੂ ਟੋਰਾਂਟੋ, ਜਾਂ ਟੋਰੰਟੋ)ਜਾਂ  ਟੋਰਾਂਟੋ ਯੂਨੀਵਰਸਿਟੀ ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਕੁਈਨਜ਼ ਪਾਰਕ ਦੇ ਆਲੇ ਦੁਆਲੇ ਦੇ ਮੈਦਾਨਾਂ ਤੇ ਇੱਕ ਜਨਤਕ ਖੋਜ ਦੀ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ ਕਿੰਗਜ਼ ਕਾਲਜ ਦੇ ਰੂਪ ਵਿੱਚ 1827 ਵਿੱਚ ਸ਼ਾਹੀ ਚਾਰਟਰ ਦੁਆਰਾ ਕੀਤੀ ਗਈ ਸੀ, ਜੋ ਉੱਤਰੀ ਕੈਨੇਡਾ ਦੀ ਬਸਤੀ ਵਿੱਚ ਉੱਚ ਸਿਖਲਾਈ ਦੀ ਪਹਿਲੀ ਸੰਸਥਾ ਸੀ। ਮੂਲ ਰੂਪ ਵਿੱਚ ਇਸਦਾ ਕੰਟ੍ਰੋਲ ਚਰਚ ਆਫ਼ ਇੰਗਲੈਂਡ ਦੇ ਹਥ ਵਿੱਚ ਸੀ। ਯੂਨੀਵਰਸਿਟੀ ਨੂੰ ਮੌਜੂਦਾ ਨਾਮ 1850 ਵਿੱਚ ਇੱਕ ਧਰਮਨਿਰਪੱਖ ਸੰਸਥਾ ਬਣਨ ਤੋਂ ਬਾਅਦ ਦਿੱਤਾ ਗਿਆ। ਇੱਕ ਕਾਲਜੀਏਟ ਯੂਨੀਵਰਸਿਟੀ ਦੇ ਰੂਪ ਵਿੱਚ, ਇਸ ਵਿੱਚ ਗਿਆਰਾਂ ਕਾਲਜ ਹਨ, ਜੋ ਕਿ ਚਰਿਤਰ ਅਤੇ ਇਤਿਹਾਸ ਪੱਖੋ ਵੱਖ ਵੱਖ ਹਨ, ਹਰੇਕ ਦੀ ਵਿੱਤੀ ਅਤੇ ਸੰਸਥਾਗਤ ਮਾਮਲਿਆਂ ਬਾਰੇ ਮਹੱਤਵਪੂਰਨ ਖ਼ੁਦਮੁਖ਼ਤਿਆਰੀ ਹੈ। ਸਕਾਰਬਰੋ ਅਤੇ ਮਿਸੀਸੌਗਾ ਵਿੱਚ ਇਸਦੇ ਦੋ ਸੈਟੇਲਾਈਟ ਕੰਪਸ ਹਨ। 

ਅਕਾਦਮਿਕ ਤੌਰ 'ਤੇ, ਟੋਰਾਂਟੋ ਯੂਨੀਵਰਸਿਟੀ ਨੂੰ ਸਾਹਿਤਕ ਆਲੋਚਨਾ ਅਤੇ ਸੰਚਾਰ ਥਿਊਰੀ ਵਿੱਚ ਪ੍ਰਭਾਵਸ਼ਾਲੀ ਅੰਦੋਲਨ ਅਤੇ ਪਾਠਕ੍ਰਮ ਲਈ ਜਾਣਿਆ ਜਾਂਦਾ ਹੈ, ਇਨ੍ਹਾਂ ਦੋਨਾਂ ਨੂੰ ਇਕੱਠਿਆਂ ਤੌਰ 'ਤੇ ਟੋਰਾਂਟੋ ਸਕੂਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਯੂਨੀਵਰਸਿਟੀ ਇਨਸੁਲਿਨ ਅਤੇ ਸਟੈਮ ਸੈੱਲ ਖੋਜ ਦਾ ਜਨਮ ਅਸਥਾਨ ਸੀ, ਅਤੇ ਇਹ ਪਹਿਲੇ ਅਮਲੀ ਇਲੈਕਟ੍ਰਾਨ ਮਾਈਕਰੋਸਕੋਪ, ਮਲਟੀ-ਟਚ ਤਕਨਾਲੋਜੀ ਦੇ ਵਿਕਾਸ, ਪਹਿਲੇ ਕਾਲਾ ਛੇਕ ਸਾਇਗਨਸ ਐਕਸ -1 ਦੀ ਸ਼ਨਾਖਤ ਅਤੇ NP- ਕੰਪਲੀਟਨੈਸ ਥਿਊਰੀ ਦੇ ਵਿਕਾਸ ਦਾ ਸਥਾਨ ਹੈ। ਮਹੱਤਵਪੂਰਨ ਮਾਰਜਨ ਸਹਿਤ, ਇਹ ਕਿਸੇ ਵੀ ਕੈਨੇਡੀਅਨ ਯੂਨੀਵਰਸਿਟੀ ਦੀ ਸਭ ਤੋਂ ਵੱਧ ਸਾਲਾਨਾ ਵਿਗਿਆਨਕ ਖੋਜ ਫੰਡ ਪ੍ਰਾਪਤ ਕਰਨ ਵਾਲੀ ਯੂਨੀਵਰਸਿਟੀ ਹੈ। ਇਹ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਅਮਰੀਕੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦੇ ਦੋ ਮੈਂਬਰਾਂ ਵਿਚੋਂ ਇੱਕ ਹੈ, ਦੂਜਾ ਮੋਂਨਟਰੀਅਲ, ਕਿਊਬੇਕ ਵਿਚ ਮੈਕਗਿਲ ਯੂਨੀਵਰਸਿਟੀ ਹੈ। [6]

ਵਰਸਿਟੀ ਬਲਿਊਜ਼ ਐਥਲੈਟਿਕ ਟੀਮਾਂ ਹਨ ਜੋ ਅੰਤਰ ਕਾਲਜੀਏਟ ਲੀਗ ਮੈਚਾਂ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੀਆਂ ਹਨ, ਜਿਹਨਾਂ ਦੀਆਂ ਗਰਿੱਡਿਰੌਨ ਫੁਟਬਾਲ ਅਤੇ ਆਈਸ ਹਾਕੀ ਦੇ ਲੰਬੇ ਅਤੇ ਫਸਵੇਂ ਮੈਚਾਂ ਦੀਆਂ ਕਹਾਣੀਆਂ ਹਨ। ਯੂਨੀਵਰਸਿਟੀ ਦੇ ਹਾ`ਟ ਹਾਊਸ ਨਾਰਥ ਅਮਰੀਕਨ ਵਿਦਿਆਰਥੀ ਸੈਂਟਰ ਦੀ ਇੱਕ ਸ਼ੁਰੂਆਤੀ ਉਦਾਹਰਣ ਹੈ, ਜੋ ਆਪਣੇ ਵੱਡੇ ਗੌਥਿਕ-ਰਿਵਾਈਵਲ ਕੰਪਲੈਕਸ ਦੇ ਅੰਦਰ ਇੱਕੋ ਸਮੇਂ ਸੱਭਿਆਚਾਰਕ, ਬੌਧਿਕ ਅਤੇ ਮਨੋਰੰਜਕ ਰੁਚੀਆਂ ਦੀ ਪ੍ਰਦਾਨ ਕਰਦਾ ਹੈ। 

ਟੋਰਾਂਟੋ ਯੂਨੀਵਰਸਿਟੀ ਤੋਂ ਕੈਨੇਡਾ ਦੇ ਤਿੰਨ ਗਵਰਨਰ-ਜਨਰਲ ਅਤੇ ਕੈਨੇਡਾ ਦੇ ਚਾਰ ਪ੍ਰਧਾਨ ਮੰਤਰੀ, ਚਾਰ ਵਿਦੇਸ਼ੀ ਆਗੂ ਅਤੇ ਸੁਪਰੀਮ ਕੋਰਟ ਦੇ ਚੌਦਾਂ ਜੱਜਾਂ ਨੂੰ ਪੜ੍ਹਾਈ ਕੀਤੀ ਹੈ। 2018 ਤਕ, 10 ਨੋਬਲ ਪੁਰਸਕਾਰ ਜੇਤੂ, 3 ਟਿਉਰਿੰਗ ਐਵਾਰਡ ਜੇਤੂ, 94 ਰੋਡੇਸ ਸਕਾਲਰ ਅਤੇ 1 ਫੀਲਡਜ ਮੈਡਲਿਸਟ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। 

ਹਵਾਲੇ[ਸੋਧੋ]

  1. Originates from Horace Odes, book I, ode 12, line 45: "crescit occulto velut arbor ævo fama Marcelli" ("The fame of Marcellus grows like a tree over time unseen").
  2. 2.0 2.1 Endowment figure does not include separate endowment funds maintained by individual colleges. Financial Report - 2017 (PDF). Financial Services Department, University of Toronto. 2017. 
  3. 3.0 3.1 "University Governance and Administration". Retrieved July 26, 2012. 
  4. 4.0 4.1 4.2 Main campus FTE figures. For data on Scarborough and Mississauga, refer to the respective articles. Pask-Aubé, Corinne (2012). University of Toronto Facts and Figures. Office of Government, Institutional and Community Relations. 
  5. 5.0 5.1 5.2 "Quick Facts". University of Toronto. Retrieved 2017-07-04. 
  6. "Association of American Universities". Aau.edu. Archived from the original on January 14, 2013. Retrieved 2012-11-05.