ਸਮੱਗਰੀ 'ਤੇ ਜਾਓ

ਟੋਲੇਮੀ ਪਹਿਲਾ ਸੋਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਟੋਲੇਮੀ ਪਹਿਲਾ ਸੋਤਰ (/t ɒ L əm I / ; Greek, ਤੋਲੇਮੈਓਸ ਸੋਤੈਰ "ਟੋਲੇਮੀ ਮੁਕਤੀਦਾਤਾ"; ਅੰ. 367 ਈਪੂ - ਜਨਵਰੀ 282 ਈਪੂ) ਉੱਤਰੀ ਗ੍ਰੀਸ ਵਿੱਚ ਮੈਸੇਡੋਨੀਆ ਰਾਜ ਦੇ ਮਹਾਨ ਸਿਕੰਦਰ ਦਾ ਸਾਥੀ ਅਤੇ ਇਤਿਹਾਸਕਾਰ ਸੀ, ਜੋ ਸਿਕੰਦਰ ਦੇ ਸਾਬਕਾ ਸਾਮਰਾਜ ਦਾ ਹਿੱਸਾ ਰਹੇ ਮਿਸਰ ਦਾ ਬਾਦਸ਼ਾਹ ਬਣਿਆ। ਟੋਲੇਮੀ 305/304 ਈਸਵੀ ਪੂਰਵ[1] ਤੋਂ ਆਪਣੀ ਮੌਤ ਤਕ ਟੋਲੇਮਾਈਕ ਮਿਸਰ ਦਾ ਫ਼ਿਰਔਨ ਜਾਂ ਫ਼ੈਰੋ ਸੀ। ਉਹ ਟੋਲੇਮਿਕ ਖ਼ਾਨਦਾਨ ਦਾ ਬਾਨੀ ਸੀ ਜਿਸਨੇ 30 ਈਪੂ ਵਿੱਚ ਕਲੀਓਪਟਰਾ ਦੀ ਮੌਤ ਤਕ ਮਿਸਰ ਉੱਤੇ ਰਾਜ ਕੀਤਾ, ਇਸ ਦੇਸ਼ ਨੂੰ ਹੇਲੇਨਿਸਟਿਕ ਰਾਜ ਅਤੇ ਅਲੇਗਜ਼ੈਂਡਰੀਆ ਨੂੰ ਯੂਨਾਨੀ ਸਭਿਆਚਾਰ ਦੇ ਕੇਂਦਰ ਵਿੱਚ ਬਦਲ ਦਿੱਤਾ।

ਟੋਲੇਮੀ ਪਹਿਲਾ ਮੈਸੇਡੋਨੀਆ ਦਾ ਅਰਸੀਨੋ ਦਾ ਪੁੱਤਰ, ਉਸ ਦੇ ਪਤੀ ਲਾਗਸ ਤੋਂ ਸੀ ਜਾਂ ਮੈਸੇਡੋਨੀਆ ਦੇ ਫ਼ਿਲਿਪ ਦੂਜਾ ਤੋਂ ਕੋਈ ਪੱਕਾ ਪਤਾ ਨਹੀਂ। ਫ਼ਿਲਿਪ ਦੂਜਾ ਸਿਕੰਦਰ ਦਾ ਪਿਤਾ ਸੀ, ਇਸ ਲਈ ਸਿਕੰਦਰ ਦਾ ਸਕਾ ਭਾਈ ਵੀ ਹੋ ਸਕਦਾ ਹੈ। ਟੋਲੇਮੀ ਸਿਕੰਦਰ ਦੇ ਸਭ ਤੋਂ ਭਰੋਸੇਮੰਦ ਸਾਥੀਆਂ ਅਤੇ ਫੌਜੀ ਜਰਨੈਲਾਂ ਵਿੱਚੋਂ ਇੱਕ ਸੀ। 323 ਈਪੂ ਵਿੱਚ ਸਿਕੰਦਰ ਦੀ ਮੌਤ ਤੋਂ ਬਾਅਦ, ਟੋਲੇਮੀ ਨੇ ਸਿਕੰਦਰ ਦੀ ਅਰਥੀ ਲੈ ਲਈ। ਉਸ ਨੂੰ ਮੈਸੇਡੋਨੀਆ ਵਿੱਚ ਦਫ਼ਨਾਉਣ ਲਈ ਲਿਜਾਇਆ ਜਾ ਰਿਹਾ ਸੀ, ਇਸ ਦੀ ਬਜਾਏ ਇਸ ਨੂੰ ਮੈਮਫਿਸ ਵਿੱਚ ਰੱਖ ਦਿੱਤਾ ਗਿਆ, ਜਿੱਥੋਂ ਬਾਅਦ ਵਿੱਚ ਇਸ ਨੂੰ ਇੱਕ ਨਵੀਂ ਕਬਰ ਵਿੱਚ ਸਿਕੰਦਰੀਆ ਲਿਜਾਇਆ ਗਿਆ। ਇਸ ਤੋਂ ਬਾਅਦ, ਉਹ ਮੈਸੇਡੋਨੀਆ ਦੇ ਫਿਲਿਪ ਤੀਜੇ ਦੇ ਸ਼ਾਹੀ ਨਿਗਰਾਨ ਪਰਡਿਕਸ ਵਿਰੁੱਧ ਗੱਠਜੋੜ ਵਿੱਚ ਸ਼ਾਮਲ ਹੋਇਆ। ਇਸ ਬਾਅਦ ਵਾਲੇ ਨੇ ਮਿਸਰ ਉੱਤੇ ਹਮਲਾ ਕੀਤਾ ਪਰੰਤੂ ਉਸਦੇ ਆਪਣੇ ਅਧਿਕਾਰੀਆਂ ਨੇ 320 ਈਪੂ ਵਿੱਚ ਉਸਨੂੰ ਕਤਲ ਕਰ ਦਿੱਤਾ ਸੀ, ਜਿਸ ਨਾਲ ਟੋਲੇਮੀ ਪਹਿਲੇ ਨੂੰ ਦੇਸ਼ ਉੱਤੇ ਆਪਣਾ ਕੰਟਰੋਲ ਮਜ਼ਬੂਤ ਕਰਨ ਦਾ ਮੌਕਾ ਮਿਲ ਗਿਆ। ਅਲੈਗਜ਼ੈਂਡਰ ਦੇ ਉੱਤਰਾਧਿਕਾਰੀਆਂ ਵਿਚਕਾਰ ਲੜੀਵਾਰ ਲੜਾਈਆਂ ਦੇ ਬਾਅਦ, ਟੋਲੇਮੀ ਨੇ ਦੱਖਣੀ ਸੀਰੀਆ ਵਿੱਚ ਜੂਡੀਆ ਤੇ ਦਾਅਵਾ ਕੀਤਾ ਜਿਸਦਾ ਉਸ ਦੇ ਸਾਬਕਾ ਸਹਿਯੋਗੀ ਸੀਰੀਆ ਦੇ ਰਾਜੇ ਸੇਲਿਯੁਸ ਪਹਿਲੇ ਨਿਕੇਟਰ ਨਾਲ ਝਗੜਾ ਸੀ। ਉਸਨੇ ਸਾਈਪ੍ਰਸ ਅਤੇ ਸਾਇਰੇਨੈਕਾ ਦਾ ਵੀ ਨਿਯੰਤਰਣ ਲਿਆ। ਇਨ੍ਹਾਂ ਵਿੱਚੋਂ ਬਾਅਦ ਵਾਲਾ ਹਿੱਸਾ ਟੌਲੇਮੀ ਦੇ ਮਤਰੇਏ ਪੁੱਤਰ ਮੈਗਾਸ ਨੂੰ ਸੰਭਾਲ ਦਿੱਤਾ ਗਿਆ ਸੀ।

ਟੋਲੇਮੀ ਪਹਿਲਾਨੇ ਸ਼ਾਇਦ ਸਿਕੰਦਰ ਦੀ ਜ਼ਿੰਦਗੀ ਦੌਰਾਨ ਉਸਦੀ ਰਖੇਲ ਥਾਸ ਨਾਲ ਵਿਆਹ ਕਰਵਾ ਲਿਆ ਸੀ; ਪਰ ਉਹ ਅਲੈਗਜ਼ੈਂਡਰ ਦੇ ਆਦੇਸ਼ਾਂ ਤੇ ਫ਼ਾਰਸ ਦੀ ਅਮੀਰਜ਼ਾਦੀ ਅਰਤਾਕਾਮਾ ਨਾਲ ਵਿਆਹ ਕਰਵਾਉਣ ਲਈ ਜਾਣਿਆ ਜਾਂਦਾ ਹੈ। ਬਾਅਦ ਵਿੱਚ ਉਸਨੇ ਮੈਸੇਡੋਨੀਆ ਦੇ ਰੀਜੈਂਟ ਐਂਟੀਪੇਟਰ ਦੀ ਧੀ ਯੂਰੀਡਿਸ ਨਾਲ ਵਿਆਹ ਕਰਵਾ ਲਿਆ; ਉਨ੍ਹਾਂ ਦੇ ਬੇਟੇ ਟੌਲੇਮੀ ਕੈਰਨੋਸ ਅਤੇ ਮੇਲੇਜਰ ਨੇ ਆਪਣੇ ਨਾਨੇ ਦੇ ਰਾਜਭਾਗ ਤੇ ਰਾਜਿਆਂ ਵਜੋਂ ਕਰਮਵਾਰ ਹਕੂਮਤ ਕੀਤੀ ਸੀ। ਟੋਲੇਮੀ ਦਾ ਅੰਤਮ ਵਿਆਹ ਯੂਰੀਡਿਸ ਦੀ ਰਿਸ਼ਤੇ `ਚੋਂ ਭੈਣ ਅਤੇ ਮਹਾਰਾਣੀ ਬੇਰੇਨਿਸ ਪਹਿਲੀ ਦੀ ਮੁੱਖ ਨੌਕਰਾਣੀ ਨਾਲ ਹੋਇਆ ਸੀ। ਉਨ੍ਹਾਂ ਦਾ ਬੇਟਾ ਟੋਲੇਮੀ II, ਟੋਲੇਮੀ ਪਹਿਲੇ ਦੇ ਉੱਤਰਾਧਿਕਾਰੀ ਨੇ ਆਪਣੀ ਭੈਣ-ਪਤਨੀ ਅਰਸੀਨੋ ਦੂਜੀ, (ਜਿਸ ਦਾ ਪਹਿਲਾਂ ਵਿਆਹ ਉਨ੍ਹਾਂ ਦੇ ਪਿਤਾ ਦੇ ਰਾਜਨੀਤਿਕ ਦੁਸ਼ਮਣ ਲਸੀਮਾਚਸ ਅਤੇ ਉਨ੍ਹਾਂ ਦੇ ਮਤਰੇਏ ਭਰਾ ਟੋਲੇਮੀ ਕੇਰਾਨੋਸ ਨਾਲ ਹੋਇਆ ਸੀ) ਨਾਲ ਸਾਂਝੇ ਤੌਰ 'ਤੇ ਹਕੂਮਤ ਕੀਤੀ।

ਹਵਾਲੇ

[ਸੋਧੋ]
  1. Hölbl, Günther (2013). A History of the Ptolemaic Empire. Routledge. p. 21. ISBN 9781135119836.