ਡਰਾਈਵਰੀ ਲਾਇਸੈਂਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂਰਪੀ ਡਰਾਈਵਿੰਗ ਲਾਇਸੈਂਸ ਫਾਰਮੈਟ ਵਿੱਚ ਸਪੇਨ ਦਾ ਲਾਇਸੰਸ

ਡਰਾਈਵਰ ਲਾਇਸੰਸ ਇੱਕ ਅਧਿਕਾਰਕ ਦਸਤਾਵੇਜ਼ ਹੁੰਦਾ ਹੈ ਜੋ ਕਿਸੇ ਵਿਅਕਤੀ ਨੂੰ ਇੱਕ ਜਾਂ ਇੱਕ ਤੋਂ ਵੱਧ ਕਿਸਮ ਦੇ ਮੋਟਰਲਾਈਜ਼ਡ ਵਾਹਨਾਂ ਜਿਵੇਂ ਕਿ ਮੋਟਰਸਾਈਕਲ, ਕਾਰ, ਟਰੱਕ, ਜਾਂ ਬੱਸ ਆਦਿ ਜਨਤਕ ਸੜਕ ਦੇ ਚਲਾਉਣ ਦੀ  ਆਗਿਆ ਦਿੰਦਾ ਹੈ।

ਡਰਾਈਵਰੀ ਲਾਇਸੈਂਸ ਸੰਬੰਧੀ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਕਾਨੂੰਨ ਹੁੰਦੇ ਹਨ। ਕੁਝ ਅਧਿਕਾਰ ਖੇਤਰਾਂ ਵਿੱਚ, ਡ੍ਰਾਈਵਿੰਗ ਟੈਸਟ ਪਾਸ ਕੲਨ ਤੋਂ ਬਾਅਦ ਲਾਇਸੰਸ ਜਾਰੀ ਕੀਤਾ ਜਾਂਦਾ ਹੈ, ਜਦਕਿ ਦੂਜਿਆਂ ਵਿੱਚ, ਇੱਕ ਵਿਅਕਤੀ ਨੂੰ ਗੱਡੀ ਚਲਾਉਣ ਤੋਂ ਪਹਿਲਾਂ ਇੱਕ ਲਾਇਸੰਸ ਪ੍ਰਾਪਤ ਹੁੰਦਾ ਹੈ। ਲਾਇਸੈਂਸ ਦੀਆਂ ਵੱਖ ਵੱਖ ਸ਼੍ਰੇਣੀਆਂ ਅਕਸਰ ਮੋਟਰ ਗੱਡੀਆਂ, ਖਾਸ ਕਰਕੇ ਵੱਡੇ ਟਰੱਕਾਂ ਅਤੇ ਪੈਸਜਰ ਗੱਡੀਆਂ ਲਈ ਹੁੰਦੀਆਂ ਹਨ। ਡ੍ਰਾਈਵਿੰਗ ਟੈਸਟ ਦੀ ਮੁਸ਼ਕਲ ਅਧਿਕਾਰ ਖੇਤਰਾਂ ਵਿੱਚ ਵੱਖਰੀ-ਵੱਖਰੀ ਹੁੰਦੀ ਹੈ ਅਤੇ ਇਹ ਉਮਰ ਅਤੇ ਪ੍ਰੈਕਟਿਸ ਦੀ ਲੋੜੀਂਦੀ ਪੱਧਰ 'ਤੇ ਅਧਾਰਿਤ ਹੁੰਦੀ ਹੈ।

ਹਵਾਲੇ[ਸੋਧੋ]