ਸਮੱਗਰੀ 'ਤੇ ਜਾਓ

ਡਰੈਗਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਾਈਵਾਨ ਦੇ ਲਾਂਗਸ਼ਾਨ ਮਦਿਰ ਉਪਰ ਡਰੈਗਨ ਦਾ ਚਿਤਰ
ਬੀਜਿੰਗ ਦੀ ' ਨੌ ਡਰੈਗਨਾਂ ਦੀ ਕੰਧ' ਉਤੇ ਸ਼ਾਹੀ ਡਰੈਗਨਾਂ ਦੀਆ ਤਸਵੀਰਾਂ (ਜਿਹਨਾਂ ਦੇ ਪੰਜੇ ਵਿੱਚ ਪੰਜ ਨੌਹ ਹੁੰਦੇ ਸਨ)
ਇਟਲੀ ਦੇ ਰੋਜੀਉ ਕਾਲਾਬਰੀਆ ਰਾਸ਼ਟਰੀ ਮਿਉਜੀਅਮ ਵਿੱਚ ਕੰਧ ਉਪਰ ਪਿਚਕਾਰੀ ਨਾਲ ਬਣਾਈ ਡਰੈਗਨ ਦੀ ਤਸਵੀਰ
ਭਾਰਤ ਦੇ ਮਣੀਪੁਰਮਣੀਪੁਰ ਰਾਜ ਵਿੱਚ ਪੋਉਬੀ ਲਈ ਪਫਲ ਦੀ ਮੂਰਤੀ, ਜੋ ਪਾਖੰਗਬਾ ਨਾਮ ਡਰੈਗਨ-ਰੂਪੀ ਦੇਵਤਾ ਦਾ ਰੂਪ ਹੈ

ਡਰੈਗਨ ਜਾਂ ਅਜ਼ਦਹਾ ਇੱਕ ਕਲਪਨਿਕ ਜੀਵ ਹੈ ਜੋ ਸੱਪ ਦੀ ਤਰ੍ਹਾਂ ਹੁੰਦਾ ਹੈ ਅਤੇ ਕੁਝ ਡਰੈਗਨ ਵਿੱਚ ਉਡਣ ਅਤੇ ਅੱਗ ਉਗਲਣ ਦੀ ਸਮਰੱਥਾ ਸੀ। ਇਹ ਦੁਨੀਆ ਦੇ ਕਈ ਸੱਭਿਆਚਾਰ ਮਿਥਖਾਂ ਵਿੱਚ ਮਿਲਦਾ ਹੈ। ਕਈ ਵਾਰ ਇਸ ਜੀਵ ਨੂੰ ਅਜ਼ਗਰ ਵੀ ਕਿਹਾ ਜਾਂਦਾ ਹੈ, ਪਰ ਇਹ ਥੋੜਾ ਗ਼ਲਤ ਹੈ ਕਿਉਂਕਿ 'ਅਣਗਰ' ਸੱਪ ਦੀ ਪ੍ਰਜਾਤੀ ਹੈ, ਜਿਸਨੂੰ ਅੰਗਰੇਜੀ ਵਿੱਚ ਪਾਇਥਨ (python) ਕਿਹਾ ਜਾਂਦਾ ਹੈ।

ਸ਼ਾਬਦਿਕ ਅਰਥ[ਸੋਧੋ]

ਅੰਗਰੇਜੀ ਵਿੱਚ ਇਸ ਕਾਲਪਨਿਕ ਜੀਵ ਨੂੰ ਡਰੈਗਨ ਕਿਹਾ ਜਾਂਦਾ ਹੈ ਜੋ ਕਿ ਯੂਨਾਨੀ ਭਾਸ਼ਾ ਦੇ ਦਰਕੋਨ ਸ਼ਬਦ ਤੋਂ ੳਾਇੳਾ ਹੈ, ਜਿਸਦਾ  ਅਰਥ ਹੈ 'ਇਕ ਵੱਡੇ ਆਕਾਰ ਦਾ ਸੱਪ' ਵਿਸ਼ੇਸ਼ ਤੌਰ'ਤੇ ਪਾਣੀ ਵਿੱਚ ਰਹਿਣ ਵਾਲਾ ਸੱਪ"।

ਭਾਰਤੀ ਸੱਭਿਆਚਾਰ ਵਿੱਚ[ਸੋਧੋ]

ਪ੍ਰਾਚੀਨ ਵੈਦਿਕ ਧਰਮ ਵਿੱਚ ਵ੍ਰਤ ਨਾਮ ਦਾ ਇੱਕ ਅਸੁਰ ਵੀ ਸੀ ਅਤੇ ਇੱਕ ਸੱਪ ਵੀ। ਮੰਨਿਆ ਜਾਂਦਾ ਹੈ ਕਿ ਇਹ ਜੀਵ ਡਰੈਗਨ ਵਰਗਾ ਹੀ ਸੀ। ਇਹ ਇੰਦਰ ਦਾ ਦੁਸ਼ਮਣ ਅਤੇ ਸੋਕੇ (ਅਕਾਲ) ਦਾ ਪ੍ਰਤੀਕ ਸੀ। ਇਸ ਨੂੰ ਵੇਦਾਂ ਵਿਚ "ਅਹਿ" (ਭਾਵ-ਸੱਪ) ਕਿਹਾ ਗਿਆ ਹੈ, ਜਿਸਦੇ ਤਿੰਨ ਸਿਰ ਦੱਸੇ ਗਏ ਹਨ।

ਯੂਰਪੀ ਸੱਭਿਆਚਾਰ ਵਿਚ [ਸੋਧੋ]

 ਯੂਰਪੀ ਡਰੈਗਨ ਅਕਸਰ ਖੰਭਾਂ ਵਾਲੇ ਹੁੰਦੇ ਹਨ ਅਤੇ ਗੁਸੇ ਵਿੱਚ ਆ ਕੇ  ਮੂੰਹ ਵਿਚੋਂ ਅੱਗ ਦੇ ਗੋਲੇ ਸੁਟਦੇ ਹਨ। ਇਨ੍ਹਾਂ ਦਾ ਸਰੀਰ ਭੀਮ ਦੇ ਸਰੀਰ ਵਾਂਗ ਵੱਡੇ ਸੱਪ ਵਰਗਾ ਹੁੰਦਾ ਹੈ।  

ਚੀਨੀ ਸੱਭਿਆਚਾਰ ਵਿੱਚ[ਸੋਧੋ]

ਕਿਸੇ ਸਮਾਰੋਹ ਵਿਚ ਡਰੈਗਨ ਨਾਲ ਕਲਾ ਦਾ ਪ੍ਰਦਰਸ਼ਨ ਕਰਦਿਆਂ

ਚੀਨੀ ਡਰੈਗਨ, ਜਿਸਨੂੰ ਲਾਂਗ (龍) ਕਿਹਾ ਜਾਂਦਾ ਹੈ। ਇਹ ਮਨੁੱਖ ਦਾ ਰੂਪ ਧਾਰਣ ਕਰ ਸਕਦੇ ਹਨ ਅਤੇ ਕਿਰਪਾਲੂ ਜੀਵ ਦੇ ਰੂਪ ਵਿੱਚ ਮੰਨੇ ਜਾਂਦੇ ਹਨ। ਪੰਜ ਨੌਹਾਂ ਵਾਲੇ ਡਰੈਗਨ ਨੂੰ ਚੀਨੀ ਸਮਰਾਟਾਂ ਦਾ ਚਿੰਨ੍ਹ ਮੰਨਿਆਂ ਜਾਂਦਾ ਹੈ। ਕਲਾ ਦੇ ਖੇਤਰ ਵਿੱਚ ਚੀਨੀ ਸੱਭਿਆਚਾਰ ਵਿੱਚ ਡਰੈਗਨ ਦੀ ਬਹੁਤ ਵਰਤੋਂ ਹੁੰਦੀ ਹੈ।

ਇਨ੍ਹਾਂ ਨੂੰ ਵੀ ਦੇਖੋ[ਸੋਧੋ]

  • ਬਿਯੋਵੂਲਫ
  • ਸੱਪ
  • ਸਜਾਤੀਅ ਸ਼ਬਦ

ਹਵਾਲੇ[ਸੋਧੋ]