ਡਰੈਗਨ ਕਿੰਗ
ਡ੍ਰੈਗਨ ਕਿੰਗ | |||||||
---|---|---|---|---|---|---|---|
ਰਿਵਾਇਤੀ ਚੀਨੀ | 龍王 | ||||||
ਸਰਲ ਚੀਨੀ | 龙王 | ||||||
Dragon King Dragon Prince | |||||||
| |||||||
Alternative Chinese name | |||||||
ਰਿਵਾਇਤੀ ਚੀਨੀ | 龍神 | ||||||
ਸਰਲ ਚੀਨੀ | 龙神 | ||||||
Dragon God | |||||||
|
ਡ੍ਰੈਗਨ ਕਿੰਗ, ਜਿਸ ਨੂੰ ਡ੍ਰੈਗਨ ਗੌਡ/ਦੇਵਤਾ ਵੀ ਕਿਹਾ ਜਾਂਦਾ ਹੈ, ਇੱਕ ਚੀਨੀ ਪਾਣੀ ਅਤੇ ਮੌਸਮ ਦੇਵਤਾ ਹੈ। ਉਸ ਨੂੰ ਮੀਂਹ ਦੇ ਦੇਵਤੇ ਦੇ ਨਾਲ-ਨਾਲ ਪੀੜ੍ਹੀ ਦੀ ਯਾਂਗ ਮਰਦਾਨਾ ਸ਼ਕਤੀ ਦੀ ਜ਼ੂਮੋਰਫਿਕ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਹ ਚੀਨੀ ਸਭਿਆਚਾਰ ਵਿੱਚ ਲੋਂਗ (lóng)ਦੇ ਪ੍ਰਾਚੀਨ ਸੰਕਲਪ ਦਾ ਸਮੂਹਿਕ ਰੂਪ ਹੈ। ਉਹ ਕਈ ਕਿਸਮਾਂ ਦੇ ਰੂਪ ਧਾਰਨ ਕਰ ਸਕਦਾ ਹੈ, ਜਿੰਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਬ੍ਰਹਿਮੰਡ ਸਿਹਾਈ ਲੌਂਗਵਾਂਗ (ਡਰੈਗਨ ਕਿੰਗ ਆਫ ਦ ਫੋਰ ਸੀਜ਼" (ਚਾਰ ਸਾਗਰਾਂ ਦਾ ਡ੍ਰੈਗਨ ਕਿੰਗ )।
ਡ੍ਰੈਗਨ ਪੂਜਾ
[ਸੋਧੋ]ਪ੍ਰਾਚੀਨ ਸਮੇਂ ਤੋਂ ਚੀਨੀ ਡ੍ਰੈਗਨ ਦੇਵਤਿਆਂ ਦੀ ਪੂਜਾ ਕਰਦੇ ਹਨ ਕਿਉਂਕਿ ਚੀਨੀ ਡ੍ਰੈਗਨ ਇੱਕ ਕਲਪਿਤ ਸੱਪ ਹੈ ਜੋ ਪੂਰਵਜਾਂ ਅਤੇ ਕੀ( qi) ਊਰਜਾ ਦੇ ਵਿਕਾਸ ਨੂੰ ਦਰਸਾਉਂਦਾ ਹੈ। ਚੀਨੀ ਸਭਿਆਚਾਰ ਦੇ ਅੰਦਰ ਡ੍ਰੈਗਨ ਦੀ ਮੌਜੂਦਗੀ ਕਈ ਹਜ਼ਾਰਾਂ ਸਾਲ ਪੁਰਾਣੀ ਹੈ ਜਦੋਂ 1987 ਵਿੱਚ ਹੇਨਾਨ ਵਿੱਚ ਯਾਂਗਸ਼ੋ ਸਭਿਆਚਾਰ ਤੋਂ ਪੰਜਵੀਂ ਸਦੀ ਬੀ.ਸੀ. ਦੀ ਇੱਕ ਡ੍ਰੈਗਨ ਦੀ ਮੂਰਤੀ ਦੀ ਖੋਜ ਕੀਤੀ ਗਈ ਸੀ, ਅਤੇ 4700-2900 ਬੀਸੀ ਦੇ ਆਸ-ਪਾਸ ਹੋਂਗਸ਼ਾਨ ਸਭਿਆਚਾਰ ਤੋਂ ਕੁੰਡਲਦਾਰ ਰੂਪ ਵਿੱਚ ਰੈਂਕ ਦੇ ਜੈਡ ਬੈਜਾਂ ਦੀ ਖੁਦਾਈ ਕੀਤੀ ਗਈ ਹੈ।