ਡਰੌਥੀ ਪਾਰਕਰ
ਡਰੌਥੀ ਪਾਰਕਰ | |
---|---|
ਜਨਮ | ਡਰੌਥੀ ਰੌਥਚਾਈਲਡ 22 ਅਗਸਤ 1893 ਨਿਊ ਜਰਸੀ ਲਾਂਗ ਬ੍ਰਾਂਚ, ਅਮਰੀਕਾ |
ਮੌਤ | 7 ਜੂਨ 1967 ਨਿਊਯਾਰਕ ਸਿਟੀ, ਅਮਰੀਕਾ | (ਉਮਰ 73)
ਮੌਤ ਦਾ ਕਾਰਨ | ਦਿਲ ਦਾ ਦੌਰਾ |
ਕਿੱਤਾ | ਕਵੀ, ਲੇਖਕ, ਆਲੋਚਕ |
ਰਾਸ਼ਟਰੀਅਤਾ | ਅਮਰੀਕਨ |
ਸ਼ੈਲੀ | ਕਵਿਤਾ, ਵਿਅੰਗ, ਛੋਟੀਆਂ ਕਹਾਣੀਆਂ ਦਾ ਕਹਾਣੀਕਾਰ |
ਸਾਹਿਤਕ ਲਹਿਰ | ਅਮਰੀਕੀ ਆਧੁਨਿਕਤਾ |
ਪ੍ਰਮੁੱਖ ਕੰਮ | Enough Rope, Sunset Gun, Star Light, Star Bright--, A Star Is Born |
ਪ੍ਰਮੁੱਖ ਅਵਾਰਡ | O. Henry Award 1929 |
ਜੀਵਨ ਸਾਥੀ | Edwin Pond Parker II (1917–1928) Alan Campbell (1934–1947, 1950–1963) |
ਵੈੱਬਸਾਈਟ | |
www |
ਡਰੌਥੀ ਪਾਰਕਰ (22 ਅਗਸਤ, 1893 – 7 ਜੂਨ 1967) ਇੱਕ ਅਮਰੀਕੀ ਕਵੀ, ਲੇਖਕ, ਆਲੋਚਕ, ਅਤੇ ਅਤੇ ਵਿਅੰਗਕਾਰ ਸੀ, ਜਿਸ ਨੂੰ ਹਾਜ਼ਰ-ਜਵਾਬੀ, ਹਾਸੇ ਠੱਠੇ ਅਤੇ 20 ਵੀਂ ਸਦੀ ਦੀਆਂ ਸ਼ਹਿਰੀ ਕਮੀਨਗੀਆਂ ਦੀ ਸਮਝ ਲਈ ਸਭ ਤੋਂ ਚੰਗੀ ਜਾਣਿਆ ਜਾਂਦਾ ਹੈ
ਇਕ ਵਿਵਾਦਗ੍ਰਸਤ ਅਤੇ ਨਾਖੁਸ਼ ਬਚਪਨ ਤੋਂ, ਪਾਰਕਰ ਨੇ ਨਿਊਯਾਰਕਰ ਵਰਗੀਆਂ ਪਬਲੀਕੇਸ਼ਨਾਂ ਵਿੱਚ ਆਪਣੀਆਂ ਸਾਹਿਤਕ ਲਿਖਤਾਂ ਲਈ, ਅਤੇ ਅਲਗੋਨਕਿਨ ਰਾਉਂਡ ਟੇਬਲ ਦੀ ਇੱਕ ਸੰਸਥਾਪਕ ਮੈਂਬਰ ਵਜੋਂ ਦੋਨਾਂ ਲਈ ਖੂਬ ਸ਼ੋਭਾ ਖੱਟੀ।ਇਕ ਵਿਵਾਦਗ੍ਰਸਤ ਅਤੇ ਨਾਖੁਸ਼ ਬਚਪਨ ਤੋਂ, ਪਾਰਕਰ ਨੇ ਨਿਊਯਾਰਕਰ ਵਰਗੀਆਂ ਪਬਲੀਕੇਸ਼ਨਾਂ ਵਿੱਚ ਆਪਣੀਆਂ ਸਾਹਿਤਕ ਲਿਖਤਾਂ ਲਈ, ਅਤੇ ਅਲਗੋਨਕਿਨ ਰਾਉਂਡ ਟੇਬਲ ਦੀ ਇੱਕ ਸੰਸਥਾਪਕ ਮੈਂਬਰ ਵਜੋਂ ਦੋਨਾਂ ਲਈ ਖੂਬ ਸ਼ੋਭਾ ਖੱਟੀ। ਸਰਕਲ ਦੇ ਟੁੱਟਣ ਤੋਂ ਬਾਅਦ, ਪਾਰਕਰ ਹਾਲੀਵੁਡ ਚਲੀ ਗਈ ਅਤੇ ਪਟਕਥਾ-ਲੇਖਣੀ ਦੀ ਕੰਮ ਵਿੱਚ ਲੱਗ ਗਈ। ਉਸ ਦੀਆਂ ਸਫਲਤਾਵਾਂ, ਜਿਹਨਾਂ ਵਿੱਚ ਦੋ ਅਕਾਦਮੀ ਅਵਾਰਡ ਨਾਮਜ਼ਦਗੀਆਂ ਵੀ ਸ਼ਾਮਲ ਸਨ, ਨੂੰ ਉਦੋਂ ਚੋਖਾ ਘਾਟਾ ਪਿਆ ਜਦੋਂ ਖੱਬੇ-ਪੱਖੀ ਸਿਆਸਤ ਵਿੱਚ ਉਸ ਦੀ ਸ਼ਮੂਲੀਅਤ ਕਰਕੇ ਉਸ ਦਾ ਨਾਮ ਹਾਲੀਵੁੱਡ ਬਲੈਕਲਿਸਟ ਵਿੱਚ ਚੜ੍ਹ ਦਿੱਤਾ ਗਿਆ।
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਡੌਟ ਜਾਂ ਡੋਟੀ ਦੇ ਨਾਂ ਨਾਲ ਵੀ ਜਾਣੀ ਜਾਂਦੀ, ਪਾਰਕਰ ਦਾ ਜਨਮ ਨਿਊ ਜਰਸੀ ਦੇ ਲਾਂਗ ਬ੍ਰਾਂਚ ਦੇ 732 ਓਸ਼ਨ ਐਵਨਿਊ ਵਿੱਚ ਯਾਕੋਬ ਹੈਨਰੀ ਅਤੇ ਐਲਜ਼ਾ ਐਨੀ ਰੌਥਚਾਈਲਡ (ਪਹਿਲਾਂ ਮਾਰਸਟਨ) ਦੇ ਪਰਿਵਾਰ ਵਿੱਚ ਡਰੌਥੀ ਰੌਥਚਾਈਲਡ ਵਜੋਂ ਹੋਇਆ ਸੀ[1][2][3] ਜਿੱਥੇ ਉਸ ਦੇ ਮਾਪਿਆਂ ਨੇ ਇੱਕ ਗਰਮੀਆਂ ਲਈ ਬੀਦੀ ਕਾਟੇਜ ਬਣਾਈ ਹੋਈ ਸੀ। ` ਡੌਰਥੀ ਦੀ ਮਾਂ ਸਕਾਟਿਸ਼ ਮੂਲ ਦੀ ਸੀ, ਅਤੇ ਉਸਦਾ ਪਿਤਾ ਜਰਮਨ ਯਹੂਦੀ ਮੂਲ ਦਾ ਸੀ। ਪਾਰਕਰ ਨੇ ਆਪਣੇ ਲੇਖ "ਮਾਈ ਹੋਮਟਾਊਨ" ਵਿੱਚ ਲਿਖਿਆ ਹੈ ਕਿ ਉਸਦੇ ਮਾਪੇ ਲੇਬਰ ਦਿਵਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਵਾਪਸ ਮੈਨਹੈਟਨ ਅਪਾਰਟਮੈਂਟ ਵਿੱਚ ਲੈ ਗਏ ਸੀ ਤਾਂ ਜੋ ਉਸ ਨੂੰ ਇੱਕ ਸੱਚਾ ਨਿਊ ਯਾਰਕਰ ਕਿਹਾ ਜਾ ਸਕੇ। ਜੁਲਾਈ 1898 ਵਿੱਚ ਵੈਸਟ ਐਂਡ ਵਿੱਚ ਉਸਦੀ ਮਾਂ ਦਾ ਦੇਹਾਂਤ ਹੋ ਗਿਆ, ਜਦੋਂ ਪਾਰਕਰ ਪੰਜ ਸਾਲ ਹੋਣ ਤੋਂ ਇੱਕ ਮਹੀਨਾ ਘੱਟ ਸੀ। [4] ਉਸਦੇ ਪਿਤਾ ਨੇ 1900 ਵਿੱਚ ਐਲੀਨੋਰ ਫ੍ਰਾਂਸਿਸ ਲੇਵਿਸ ਨਾਂ ਦੀ ਇੱਕ ਔਰਤ ਨਾਲ ਦੁਬਾਰਾ ਵਿਆਹ ਕਰਵਾ ਲਿਆ।[5] ਪਾਰਕਰ ਨੇ ਆਪਣੇ ਪਿਤਾ ਨੂੰ ਨਫ਼ਰਤ ਕਰਦੀ ਸੀ, ਜਿਸ ਤੇ ਉਸਨੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ; ਇਸੇ ਤਰ੍ਹਾਂ ਉਸ ਨੂੰ ਆਪਣੀ ਮਤਰੇਈ ਮਾਂ ਨਾਲ ਵੀ ਨਫਰਤ ਸੀ, ਜਿਸ ਨੂੰ ਉਸਨੇ "ਮਾਤਾ", "ਮਤਰੇਈ ਮਾਂ" ਜਾਂ "ਐਲੀਨੋਰ" ਕਹਿ ਕੇ ਬੁਲਾਉਣ ਤੋਂ ਵੀ ਇਨਕਾਰ ਕਰ ਦਿੱਤਾ, ਇਸ ਦੀ ਬਜਾਏ ਉਹ ਉਸ ਨੂੰ "ਘਰੇਲੂ ਨੌਕਰ" ਕਿਹਾ ਕਰਦੀ ਸੀ।[6] ਉਹ ਅੱਪਰ ਵੈਸਟ ਸਾਈਡ ਤੇ ਵੱਡੀ ਹੋਈ ਅਤੇ ਵੈਸਟ 79 ਵੀਂ ਸਟਰੀਟ ਤੇ ਬਲੈੱਸਡ ਸੈਕਰਾਮੈਂਟ ਦੇ ਕਾਨਵੈਂਟ ਵਿਖੇ ਇੱਕ ਰੋਮਨ ਕੈਥੋਲਿਕ ਐਲੀਮੈਂਟਰੀ ਸਕੂਲ ਵਿੱਚ ਯਹੂਦੀ ਪਿਤਾ ਅਤੇ ਪ੍ਰੋਟੈਸਟੈਂਟ ਮਤਰੇਈ ਮਾਂ ਹੋਣ ਦੇ ਬਾਵਜੂਦ ਉਸਨੇ ਆਪਣੀ ਭੈਣ ਹੈਲਨ ਸਹਿਤ ਪੜ੍ਹਾਈ ਕੀਤੀ। [7](ਮੌਰਸੀਡਜ਼ ਡੀ ਐਕੋਸਟਾ ਉਸਦੀ ਸਹਿਪਾਠੀ ਸੀ।) ਪਾਰਕਰ ਨੇ ਇੱਕ ਵਾਰ ਮਜ਼ਾਕ ਵਜੋਂ ਕਿਹਾ ਸੀ ਕਿ ਉਸ ਨੂੰ ਛੱਡਣ ਲਈ ਕਿਹਾ ਗਿਆ ਸੀ ਕਿਉਂਜੋ ਉਸ ਨੇ ਬੇਦਾਗ਼ ਕਨਸੈਪਸ਼ਨ ਦੀ "ਸਵੈਚਾਲਤ ਬਲਣ" ਦੇ ਤੌਰ 'ਤੇ ਵਿਆਖਿਆ ਕਰ ਦਿੱਤੀ ਸੀ। [8] ਉਸ ਦੀ ਮਤਰੇਈ ਮਾਂ ਦੀ ਮੌਤ 1903 ਵਿੱਚ ਹੋਈ, ਜਦੋਂ ਪਾਰਕਰ ਨੌਂ ਸਾਲ ਦੀ ਸੀ। [9] ਪਾਰਕਰ ਬਾਅਦ ਵਿੱਚ ਮੌਰਿਸਟਾਊਨ, ਨਿਊ ਜਰਸੀ ਦੇ ਮਿਸ ਡੈਨਾ ਸਕੂਲ ਵਿੱਚ ਪੜ੍ਹੀ।[10] ਉਹ 1911 ਵਿੱਚ ਮਿਸ ਡਾਨਾ ਸਕੂਲ ਤੋਂ ਗਰੈਜੁਏਸ਼ਨ ਕੀਤੀ।[11] ਉਹ 1913 ਵਿੱਚ ਆਪਣੇ ਪਿਤਾ ਦੀ ਮੌਤ ਦੇ ਬਾਅਦ, ਗੁਜ਼ਾਰੇ ਲਈ ਉਸਨੇ ਇੱਕ ਡਾਂਸ ਸਕੂਲ ਵਿੱਚ ਪਿਆਨੋ ਬਜਾਈ, [12] ਹਾਲਾਂਕਿ ਉਸਨੇ ਆਪਣੀ ਕਵਿਤਾ ਉੱਤੇ ਕੰਮ ਕਰਨਾ ਜਾਰੀ ਰੱਖਿਆ।
ਹਵਾਲੇ
[ਸੋਧੋ]- ↑ Meade, Marion (1987). Dorothy Parker: What Fresh Hell Is This?. New York: Penguin Books. p. 5. ISBN 0-14-011616-8.
- ↑ Meade 6
- ↑ Whitman, Alden (June 8, 1967). "Dorothy Parker, 73, Literary Wit, Dies". The New York Times. Archived from the original on ਜਨਵਰੀ 20, 2018. Retrieved ਅਪ੍ਰੈਲ 2, 2018.
{{cite news}}
: Check date values in:|access-date=
(help); Unknown parameter|dead-url=
ignored (|url-status=
suggested) (help) - ↑ Meade 12
- ↑ Meade 13
- ↑ Herrmann, Dorothy (1982). With Malice Toward All: The Quips, Lives and Loves of Some Celebrated 20th-Century American Wits. New York: G. P. Putnam's Sons. p. 78. ISBN 0-399-12710-0.
- ↑ Meade 14
- ↑ Chambers, Dianne (1995). "Parker, Dorothy". In Wagner-Martin, Linda (ed.). The Oxford Companion to Women's Writing in the United States. Oxford University Press.
- ↑ Meade 16
- ↑ Meade 27
- ↑ Kinney, Authur F. (1978). Dorothy Parker. Boston: Twayne Publishers. pp. 26–27.
- ↑ Silverstein, Stuart Y. (1996). Not Much Fun: The Lost Poems of Dorothy Parker. New York: Scribner. p. 13. ISBN 0-7432-1148-0.