ਡਾਂਡੀ ਬੀਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾਂਡੀ ਵਿਖੇ ਮਹਾਤਮਾ ਗਾਂਧੀ ਦਾ ਸਮਾਰਕ

ਡਾਂਡੀ ਬੀਚ ਗੁਜਰਾਤ ਦੇ ਡਾਂਡੀ ਪਿੰਡ ਵਿੱਚ ਸਥਿਤ ਇੱਕ ਪ੍ਰਮੁੱਖ ਬੀਚ ਹੈ।[1] ਡਾਂਡੀ ਬੀਚ ਅਰਬ ਸਾਗਰ ਦਾ ਸਭ ਤੋਂ ਸਾਫ ਬੀਚ ਹੈ। ਡਾਂਡੀ ਬੀਚ ਇਤਿਹਾਸਕ ਤੌਰ 'ਤੇ ਪ੍ਰਮੁੱਖ ਹੈ, ਕਿਉਂਕਿ ਮਹਾਤਮਾ ਗਾਂਧੀ ਨੇ ਲੂਣ ਦੇ ਸੰਗ੍ਰਹਿ ਦੀ ਅਗਵਾਈ ਸਾਬਰਮਤੀ ਆਸ਼ਰਮ (ਅਹਿਮਦਾਬਾਦ) ਤੋਂ ਡਾਂਡੀ ਤੱਕ ਕੀਤੀ ਸੀ। ਇਹ ਉਹ ਬੀਚ ਹੈ ਜਿੱਥੇ ਮਹਾਤਮਾ ਗਾਂਧੀ ਨੇ ਸਾਲਟ ਮਾਰਚ ਤੋਂ ਬਾਅਦ ਬ੍ਰਿਟਿਸ਼ ਦੇ ਨਮਕ ਟੈਕਸ ਕਾਨੂੰਨ ਨੂੰ ਤੋੜਿਆ ਸੀ।

ਗਾਂਧੀ ਦੇ ਸਮਾਰਕ[ਸੋਧੋ]

ਭਾਰਤ ਦੇ ਇਤਿਹਾਸ ਵਿਚ ਡਾਂਡੀ ਬੀਚ ਦੀ ਮਹੱਤਤਾ ਨੂੰ ਦਰਸਾਉਣ ਲਈ ਮਹਾਤਮਾ ਗਾਂਧੀ ਜੀ ਦੀਆਂ ਦੋ ਯਾਦਗਾਰਾਂ ਡਾਂਡੀ ਬੀਚ ਵਿਚ ਰੱਖੀਆਂ ਗਈਆਂ ਹਨ। ਇਕ ਸਮਾਰਕ ਇੰਡੀਆ ਗੇਟ ਵਰਗਾ ਹੈ, ਜੋ ਗਾਂਧੀ ਲੂਣ ਦੇ ਕਾਨੂੰਨ ਨੂੰ ਤੋੜਨ ਦੀ ਸਫ਼ਲਤਾ ਦੀ ਯਾਦ ਦਿਵਾਉਂਦਾ ਹੈ। ਦੂਜਾ ਸਮਾਰਕ ਗਾਂਧੀ ਦੀ ਲੂਣ ਚੁੱਕਦਿਆਂ ਦੀ ਮੂਰਤੀ ਹੈ।[2]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2018-09-19. Retrieved 2020-10-02. {{cite web}}: Unknown parameter |dead-url= ignored (|url-status= suggested) (help)
  2. https://www.tripadvisor.in/LocationPhotoDirectLink-g1389100-d9681918-i1656283.