ਡਾਕਟਰ ਜ਼ਿਵਾਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾਕਟਰ ਜਿਵਾਗੋ
ਡਾਕਟਰ ਜ਼ਿਵਾਗੋ ਦੇ ਪਹਿਲੇ ਅਡੀਸ਼ਨ ਦਾ ਕਵਰ
ਲੇਖਕਬੋਰਿਸ ਲਿਓਲਿਦਵਿਕ ਪਾਸਤਰਨਾਕ
ਮੂਲ ਸਿਰਲੇਖДоктор Живаго
ਦੇਸ਼ਇਟਲੀ
ਭਾਸ਼ਾਰੂਸੀ
ਵਿਧਾਤਾਰੀਖ਼, ਰੋਮਾਂਸ
ਪ੍ਰਕਾਸ਼ਨ ਦੀ ਮਿਤੀ
1957 (ਪਹਿਲਾ ਇਤਾਲਵੀ ਅਡੀਸ਼ਨ)

ਡਾਕਟਰ ਜ਼ਿਵਾਗੋ (ਰੂਸੀ: Доктор Живаго ) ਬੋਰਿਸ ਲਿਓਲਿਦਵਿਕ ਪਾਸਤਰਨਾਕ ਦੁਆਰਾ ਲਿਖਿਆ ਇੱਕ ਨਾਵਲ ਹੈ। ਨਾਵਲ ਦਾ ਨਾਮ ਇਸ ਦੇ ਮੁੱਖ ਪਾਤਰ ਇੱਕ ਚਿਕਿਤਸਕ ਅਤੇ ਕਵੀ 'ਯੂਰੀ ਜ਼ਿਵਾਗੋ' ਦੇ ਨਾਮ ਉੱਤੇ ਰੱਖਿਆ ਗਿਆ ਹੈ।

ਪਾਸਤਰਨਾਕ ਨੇ ਨਾਵਲ ਨੂੰ 1956 ਵਿੱਚ ਪੂਰਾ ਕਰ ਲਿਆ ਸੀ, ਪਰ ਮਾਸਕੋ ਪਬਲਿਸ਼ਰਜ਼ ਦੇ ਇਸ ਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਇਹ ਪਹਿਲੀ ਵਾਰ 1957 ਵਿੱਚ ਇਟਲੀ ਵਿੱਚ ਮਿਲਾਨ ਏਦੀਤੋਰ ਜੀਆਨਜੀਆਕੋਮੋ ਫੇਲਤ੍ਰੀਨੇਲੀ (Milan Editor Giangiacomo Feltrinelli) ਵਲੋਂ ਪ੍ਰਕਾਸ਼ਿਤ ਕੀਤਾ ਕੀਤਾ ਗਿਆ ਸੀ। ਨਾਵਲ ਇੱਕ ਹਿਟ ਸਾਬਤ ਹੋਇਆ ਜਿਸ ਨੇ ਪਾਸਤਰਨਾਕ ਤੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ।[1]

ਨਾਵਲ ਦੇ ਸਾਹਮਣੇ ਆਉਣ ਤੋਂ ਅਗਲੇ ਸਾਲ, 1958, ਹੀ ਸਟਾਕ ਹੋਮ ਵਿੱਚ ਸਵੀਡਿਸ਼ ਅਕਾਦਮੀ ਨੇ ਪਾਸਤਰਨਾਕ ਨੂੰ ਅਦਬ ਨੇ ਨੋਬਲ ਇਨਾਮ ਦੇਣ ਦਾ ਐਲਾਨ ਕਰ ਦਿੱਤਾ। ਇਹ ਫ਼ੈਸਲਾ ਵਾਦਗ੍ਰਸਤ ਸਾਬਤ ਹੋਇਆ ਕਿਉਂਕਿ ਕ਼ਿਆਸ ਲਗਾਏ ਜਾ ਰਹੇ ਸਨ ਕੀ ਅਮਰੀਕਾ ਦੀ ਖ਼ੂਫ਼ੀਆ ਏਜੰਸੀ CIA ਨੇ ਕਿਤਾਬ ਨੂੰ ਇਨਾਮ ਜਿਤਾਉਣ ਵਿੱਚ ਮਦਦ ਕੀਤੀ ਸੀ ਕਿਉਂ ਕਿ ਇਹ ਪੁਸਤਕ ਸੋਵਿਅਤ ਯੂਨਿਅਨ ਅਤੇ ਕਮਿਊਨਿਜ਼ਮ ਦੀ ਤਕਨੀਦੀ ਸੀ।[1]

ਪੰਜਾਬੀ ਤਰਜੁਮਾ[ਸੋਧੋ]

ਡਾਕਟਰ ਜ਼ਿਵਾਗੋ ਦਾ ਪੰਜਾਬੀ ਅਨੁਵਾਦ ਰਿਪੁਦਮਨ ਰਿੱਪੀ ਨੇ ਕੀਤਾ ਹੈ। ਉੱਲਥੇ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਪ੍ਰਕਾਸ਼ਿਤ ਕੀਤਾ ਹੈ।

ਹਵਾਲੇ[ਸੋਧੋ]

  1. 1.0 1.1 "Prominent Russians: Boris Pasternak". Russia Today. {{cite web}}: Cite has empty unknown parameter: |1= (help)

ਹੋਰ ਜਾਣਕਾਰੀ ਲਈ[ਸੋਧੋ]

  • ਡਾਕਟਰ ਜ਼ਿਵਾਗੋ, ਪੰਜਾਬੀ ਯੂਨੀਵਰਸਿਟੀ, ISBN 81 302 0042 2