ਡਾਕਟਰ ਫਾਸਟਸ (ਨਾਟਕ)
ਡਾਕਟਰ ਫਾਸਟਸ ਦੀ ਜਿੰਦਗੀ ਅਤੇ ਮੌਤ ਦਾ ਤਰਾਸਦਿਕ ਇਤਹਾਸ | |
---|---|
ਲੇਖਕ | ਕਰਿਸਟੋਫਰ ਮਾਰਲੋ |
ਪਾਤਰ | ਡਾਕਟਰ ਫਾਸਟਸ ਕੋਰਸ |
ਪ੍ਰੀਮੀਅਰ ਦੀ ਤਾਰੀਖ | ਅੰਦਾਜਨ 1592 |
ਮੂਲ ਭਾਸ਼ਾ | ਅੰਗਰੇਜ਼ੀ |
ਵਿਧਾ | ਤਰਾਸਦੀ |
ਸੈੱਟਿੰਗ | 16ਵੀਂ ਸਦੀ ਯੂਰਪ |
ਅੰਗਰੇਜ਼ ਨਾਟਕਕਾਰ ਕਰਿਸਟੋਫਰ ਮਾਰਲੋ ਦੀ ਪ੍ਰਸਿੱਧ ਰਚਨਾ 'ਡਾਕਟਰ ਫਾਸਟਸ ਦੀ ਜਿੰਦਗੀ ਅਤੇ ਮੌਤ ਦਾ ਤਰਾਸਦਿਕ ਇਤਹਾਸ' ‘(ਦ ਟਰੈਜਿਕ ਹਿਸਟਰੀ ਆਫ ਦ ਲਾਈਫ ਐਂਡ ਡੈਥ ਆਫ਼ ਡਾਕਟਰ ਫਾਸਟਸ)’ ਇੱਕ ਕਾਵਿ-ਨਾਟਕ ਹੈ ਜਿਸਨੂੰ ਆਮ ਤੌਰ 'ਤੇ ਡਾਕਟਰ ਫਾਸਟਸ ਕਿਹਾ ਜਾਂਦਾ ਹੈ। ਇਸ ਦਾ ਇੱਕ ਪਾਤਰ ਸ਼ਕਤੀ ਅਤੇ ਗਿਆਨ ਲਈ ਸ਼ੈਤਾਨ ਨੂੰ ਆਪਣੀ ਆਤਮਾ ਵੇਚ ਦਿੰਦਾ ਹੈ। ਇਹ ਫਾਊਸਟ ਦੀ ਕਹਾਣੀ ਉੱਤੇ ਆਧਾਰਿਤ ਹੈ। ਡਾਕਟਰ ਫਾਸਟਸ ਮਾਰਲੋ ਦੀ ਮੌਤ ਦੇ ਗਿਆਰਾਂ ਸਾਲ ਬਾਅਦ ਅਤੇ ਇਸ ਨਾਟਕ ਦੀ ਪਹਿਲੀ ਪੇਸ਼ਕਾਰੀ ਤੋਂ ਘੱਟੋ ਘੱਟ ਬਾਰਾਂ ਸਾਲ ਦੇ ਬਾਅਦ, 1604 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਸੀ।
"ਸ਼ੈਕਸਪੀਅਰ ਕੈਨਨ ਦੇ ਬਾਹਰ ਕਿਸੇ ਹੋਰ ਅਲਿਜਬੇਥਨ ਨਾਟਕ ਨੇ ਡਾਕਟਰ ਫਾਸਟਸ ਤੋਂ ਜਿਆਦਾ ਵਿਵਾਦ ਪੈਦਾ ਨਹੀਂ ਕੀਤਾ। ਪਾਠ ਦੀ ਪ੍ਰਕਿਰਤੀ ਅਤੇ ਇਸਦੀ ਰਚਨਾ ਦੀ ਤਾਰੀਖ ਦੇ ਸੰਬੰਧ ਵਿੱਚ ਕੋਈ ਸਹਿਮਤੀ ਨਹੀਂ ਹੈ।...ਅਤੇ ਪੱਛਮੀ ਦੁਨੀਆ ਦੇ ਇਤਹਾਸ ਵਿੱਚ ਫਾਊਸਟ ਦੀ ਕਥਾ ਦੀ ਕੇਂਦਰੀਅਤਾ ਇਸ ਡਰਾਮੇ ਦੀ ਵਿਆਖਿਆ ਬਾਰੇ ਕਿਸੇ ਨਿਸ਼ਚਿਤ ਸਹਿਮਤੀ ਨੂੰ ਮੁਢੋਂ ਹੀ ਰੱਦ ਕਰਦੀ ਹੈ।..."[1]
ਹਵਾਲੇ
[ਸੋਧੋ]- ↑ Logan and Smith, p. 14.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |