ਡਾਕਟਰ ਸ਼ਹਿਬਾਜ਼ ਮਲਕ
ਡਾਕਟਰ ਸ਼ਹਿਬਾਜ਼ ਮਲਕ | |
---|---|
ਜਨਮ | ਸ਼ਹਿਬਾਜ਼ ਮਲਕ 3 ਅਪ੍ਰੈਲ 1937 ਲਹੌਰ, ਪੰਜਾਬ, ਬਰਤਾਨਵੀ ਭਾਰਤ |
ਕਿੱਤਾ | ਪੰਜਾਬ ਯੂਨੀਵਰਸਿਟੀ ਲਹੌਰ ਦੇ ਪੰਜਾਬੀ ਵਿਭਾਗ ਦਾ ਮੁੱਖੀ |
ਰਾਸ਼ਟਰੀਅਤਾ | ਪਾਕਿਸਤਾਨੀ |
ਦਸਤਖ਼ਤ | |
ਡਾਕਟਰ ਸ਼ਹਿਬਾਜ਼ ਮਲਕ ਪੰਜਾਬੀ ਦਾ ਇੱਕ ਮਸ਼ਹੂਰ ਲਿਖਾਰੀ ਹੈ। ਉਹ ਪਾਕਿਸਤਾਨ ਦਾ ਪੰਜਾਬੀ ਵਿੱਚ ਪੀਐਚਡੀ ਕਰਨ ਵਾਲਾ ਪਹਿਲਾ ਬੰਦਾ ਹੈ। ਉਹ ਪੰਜਾਬ ਯੂਨੀਵਰਸਿਟੀ ਲਹੌਰ ਦੇ ਪੰਜਾਬੀ ਵਿਭਾਗ ਦਾ ਮੁੱਖੀ ਸੀ। ਉਸਨੇ ਪੰਜਾਬੀ ਬੋਲੀ ਤੇ ਸਾਹਿਤ ਬਾਰੇ 34 ਕਿਤਾਬਾਂ ਲਿਖੀਆਂ। ਪਾਕਿਸਤਾਨ ਸਰਕਾਰ ਨੇ ਉਸ ਦੇ ਕੰਮਾਂ ਤੇ 2003 ਵਿੱਚ ਸੋਹਣੇ ਕੰਮ ਦਾ ਟਿੱਕਾ (Pride of Performance) ਅਤੇ 2015 ਵਿੱਚ ਸਿਤਾਰਾ ਇਮਤਿਆਜ਼ ਦਿੱਤਾ। ਹੁਣ ਉਹ ਪ੍ਰੋਫ਼ੈਸਰ ਈਮੈਰਿਟਸ ਹੈ।[1]
ਜੀਵਨ ਤੇ ਕੰਮ
[ਸੋਧੋ]ਸ਼ਹਿਬਾਜ਼ ਮਲਕ ਦੇ ਪਿਓ ਦਾਦੇ ਨੰਗਲੀਆਂ ਤਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਪੰਜਾਬ ਤੋਂ ਸੀ। ਉਹ ਕੱਕੇ ਜ਼ਈ ਪਠਾਣ ਸਨ। ਜਿਹੜੇ ਲਹੌਰ ਆਏ ਤੇ ਉਥੇ ਸੁਲਤਾਨਪੁਰਾ ਲਹੌਰ ਵਿੱਚ ਮਲਕ ਮੁਹੰਮਦ ਦੀਨ ਦੇ ਘਰ 3 ਅਪ੍ਰੈਲ 1937 ਨੂੰ ਸ਼ਹਿਬਾਜ਼ ਮਲਕ ਦਾ ਜਨਮ ਹੋਇਆ। ਉਸ ਦੀ ਮਾਂ ਦਾ ਨਾਂ ਰਮਜ਼ਾਨ ਬੀਬੀ ਸੀ। ਅੱਠ ਭੈਣ ਭਰਾਵਾਂ ਵਿੱਚ ਉਸ ਦਾ ਨੰਬਰ 7ਵਾਂ ਸੀ। 1942 ਚ ਐਮ ਸੀ ਪ੍ਰਾਇਮਰੀ ਸਕੂਲ ਕੂਚਾ ਮੁਹੰਮਦੀ ਲਹੌਰ ਵਿਖੇ ਪਹਿਲੀ ਜਮਾਤ ਚ ਪੜ੍ਹਨ ਪਿਆ ਤੇ ਉਥੇ ਉਸਦਾ ਉਸਤਾਦ ਮੁਹੰਮਦ ਰਮਜ਼ਾਨ ਸੀ। 1946 ਵਿੱਚ ਚੌਥੀ ਪਾਸ ਕਰਨ ਮਗਰੋਂ ਇਕਬਾਲ ਹਾਈ ਸਕੂਲ ਗੜ੍ਹੀ ਸ਼ਾਹੋ ਲਹੌਰ ਵਿੱਚ ਦਾਖ਼ਲਾ ਲਿਆ। 1954 ਵਿੱਚ ਮੈਟ੍ਰਿਕ ਪਾਸ ਕੀਤਾ। ਸਕੂਲ ਵਿੱਚ ਉਹ ਬਜ਼ਮ ਅਰਬ ਦੇ ਪ੍ਰੋਗਰਾਮ ਚ ਅਪਣਾ ਹਿੱਸਾ ਪਾਂਉਂਦਾ। ਆਪਣੇ ਅੱਬਾਜੀ ਦੇ ਯਾਰ ਬੇਲੀਆਂ ਨੂੰ ਉਹਨਾਂ ਦੀ ਟਾਲ਼ ਤੇ ਅਖ਼ਬਾਰ ਪੜ੍ਹ ਕੇ ਸੁਣਾਦੇ ਸਨ। 1950 ਵਿੱਚ ਹਵਾਈ ਹਮਲੇ ਤੋਂ ਬਚਾਓ ਤੇ 1955 ਵਿੱਚ ਫ਼ਰਸਟ ਏਡ ਦੀ ਸਿਖਲਾਈ ਕੀਤੀ।
1956 ਵਿੱਚ ਪਹਿਲਾ ਡਰਾਮਾ ਤਵੀਤ ਦੇ ਨਾਂ ਨਾਲ਼ ਲਿਖਿਆ ਜਦੋਂ ਉਹ ਅਜੇ 20 ਵਰ੍ਹੇ ਦਾ ਸੀ, ਡਾਕਟਰ ਫ਼ਕੀਰ ਮੁਹੰਮਦ ਫ਼ਕੀਰ ਦੇ ਮੈਗਜ਼ੀਨ ਪੰਜਾਬੀ ਚ ਛੁਪਸ਼ਹਿਬਾਜ਼ ਦੀਆਂ ਗੱਲਾਂ, ਡਾਕਟਰ ਮੀਆਂ ਜ਼ਫ਼ਰ ਮਕਬੂਲ ਸਫ਼ਾ 210 10ਯਾ। ਉਰਦੂ ਅਫ਼ਸਾਨੇ ਚੌਧਵੀਂ ਹੁਦੀ ਚ ਤੇ ਪੰਜਾਬੀ ਲਿਖਤਾਂ ਮਹੀਨਾ ਵਾਰ ਪਨਜਾਐ ਚ ਲਿਖੇ। ਪਹਿਲਾ ਅਫ਼ਸਾਨਾ "ਪਿਆਰ ਦਾ ਫੁੱਟ" ਮਹੀਨਾ ਵਾਰ ਪੰਜਾਬੀ ਚ ਅਗਸਤ ਸਤੰਬਰ 1958 ਦੇ ਮੈਗਜ਼ੀਨ ਚ ਛਪਿਆ। ਡਰਾਮਾ ਤਵੀਤ ਇਸੇ ਮੈਗਜ਼ੀਨ ਇਸੇ ਵਰ੍ਹੇ ਛਪੀ। 1959 ਚ ਪਹਿਲਾ ਆਲੋਚਨਾ ਆਰਟੀਕਲ ਪੰਜਾਬੀ ਅਖ਼ਾਣ ਦੇ ਨਾਂ ਪੰਜਾਬੀ ਲਹੌਰ ਦੇ ਮਾਰਚ/ਅਪ੍ਰੈਲ ਦੇ ਅੰਕ ਚ ਛਪਿਆ। 1959 ਚ ਪੰਜਾਬੀ ਫ਼ਾਜ਼ਲ ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤਾ। 1960 ਚ ਅਪਣਾ ਅਦਬੀ ਨਾਂ ਸ਼ਹਿਬਾਜ਼ ਮਲਕ ਰੱਖ ਲਿਆ। ਪੰਜਨਦ ਪੰਜਾਬੀ ਕਾਲਜ ਦੇ ਨਾਂ ਨਾਲ਼ ਪੰਜਾਬੀ ਅਦੀਬ ਆਲਮ ਫ਼ਾਜ਼ਲ ਪੜ੍ਹਾਉਣ ਦਾ ਅਦਾਰਾ ਬਣਾਇਆ ਤੇ ਇਥੇ ਦੋ ਵਰ੍ਹੇ ਤੱਕ ਪੜ੍ਹਾਇਆ। 1961 ਤੋਂ ਰੇਡੀਓ ਪਾਕਿਸਤਾਨ ਲਹੌਰ ਤੋਂ ਪ੍ਰੋਗਰਾਮ ਕੀਤੇ ਤੇ 13 ਅਪ੍ਰੈਲ 1961 ਨੂੰ ਪਹਿਲਾ ਪੰਜਾਬੀ ਅਫ਼ਸਾਨਾ ਪੜ੍ਹਿਆ। ਪੰਜਾਬੀ ਪਰ੍ਹੀਆ ਦੇ ਨਾਂ ਨਾਲ਼ ਪੰਜਾਬੀ ਬੋਲੀ ਤੇ ਸਾਹਿਤ ਲਈ ਇੱਕ ਸੰਗਤ ਬਣਾਈ। ਮਹੀਨਾ ਵਾਰ ਪੰਜਾਬੀ ਅਦਬ ਲਹੌਰ ਵਿੱਚ ਨਾਇਬ ਸੰਪਾਦਕ ਵਜੋਂ ਕੰਮ ਕੀਤਾ ਤੇ ਰੇਡੀਓ ਪਾਕਿਸਤਾਨ ਲਹੌਰ ਤੇ ਜਮਹੂਰ ਦੀ ਆਵਾਜ਼ ਦੇ ਨਾਂ ਨਾਲ਼ ਕਾਲਮ ਵੀ ਲਿਖੇ। ਪੱਧਰੇ ਰਾਹ ਦੇ ਨਾਂ ਨਾਲ਼ ਪਹਿਲੀ ਕਿਤਾਬ ਫ਼ਾਜ਼ਲ ਪੰਜਾਬੀ ਦੇ ਹਵਾਲੇ ਨਾਲ਼ ਇਲਮੀ ਤੇ ਅਦਬੀ ਕਿਤਾਬ ਲਿਖੀ। 1962 ਚ ਉਜੂ ਦੀ ਕਹਾਣੀ ਦੇ ਨਾਂ ਨਾਲ਼ ਮੁਹੰਮਦ ਆਸਿਫ਼ ਖ਼ਾ ਤੇ ਖ਼ਾਲਿਦ ਲਾਹੌਰੀ ਨਾਲ਼ ਮਿਲ ਕੇ ਪੰਜਾਬੀ ਅਫ਼ਸਾਨਿਆਂ ਦੀ ਪਾਕਿਸਤਾਨ ਚ ਪਹਿਲੀ ਚੋਣ ਛਪੀ। ਇਸੇ ਵਰ੍ਹੇ ਚਾਨਣ ਦੇ ਨਾਂ ਤੇ ਖੋਜ ਪਰਖ ਤੇ ਪਹਿਲੀ ਕਿਤਾਬ ਛਾਪੀ ਤੇ ਸੌਖੇ ਪੈਂਡੇ ਵੀ ਇਸੇ ਵਰ੍ਹੇ ਛਪੀ। 1964 ਚ ਮੁਢਲੇ ਲੋਕ ਰਾਜ ਦੀਆਂ ਜੂਨਾਂ ਚ ਆਈ ਪਰ ਜਿੱਤ ਨਾ ਸਕੇ। 25 ਅਪ੍ਰੈਲ 1965 ਨੂੰ ਇਸਮਤ ਸ਼ਾਹੀਨ ਨਾਲ਼ ਉਸ ਦਾ ਵਿਆਹ ਹੋਇਆ। 1965 ਚ ਈ ਕਨਹੀਆ ਲਾਲ਼ ਕਪੂਰ ਦੀ ਗੁਰਮੁੱਖੀ ਕਿਤਾਬ ਤਿਲ ਫੁੱਲ ਨੂੰ ਫ਼ਾਰਸੀ ਲਿਪੀ ਚ ਉਲਥਾਇਆ। 1966 ਚ ਇੰਟਰ ਦਾ ਨਿਤਾਰਾ ਹੋਇਆ ਤੇ ਰੇਡੀਓ ਪਾਕਿਸਤਾਨ ਦੇ ਵਾਹੀ ਬੀਜੀ ਦੇ ਪ੍ਰੋਗਰਾਮ ਚ ਕੰਮ ਕਰਨ ਲੱਗੇ। 1967 ਚ ਉਸ ਦੀ ਕਿਤਾਬ ਸੌ ਸਿਆਣੇ ਇੱਕ ਮੱਤ ਛਪੀ। 1968 ਚ ਬੀ ਏ ਕੀਤੀ ਤੇ ਉਸ ਦੀ ਕਿਤਾਬ ਸੌ ਸਿਆਣੇ ਇਕੋ ਮੱਤ ਨੂੰ ਪਾਕਿਸਤਾਨ ਰਾਇਟਰ ਗਿਲਡ ਨੇ ਇਨਾਮ ਦਿੱਤਾ। 1968 ਚ ਹੀ ਉਸ ਦੇ ਦੋ ਗੀਤਾਂ ਨੂੰ ਪਹਿਲਾ ਤੇ ਦੂਜਾ ਇਨਾਮ ਮਿਲਿਆ। 1970 ਚ ਉਸ ਨੇ ਜ਼ਿੰਦਗੀ ਮੈਗਜ਼ੀਨ ਚ ਕਾਲਮ ਲਿਖੇ। 1971 ਚ ਐਮ ਏ ਪਹਿਲੇ ਸਾਲ ਦੇ ਨਿਤਾਰੇ ਚ ਪਹਿਲੇ ਨੰਬਰ ਤੇ ਆਉਣ ਤੇ ਅੱਲਾਮਾ ਅਲਾਉਦੀਨ ਸਦੀਕੀ ਮੈਰਿਟ ਸਕਾਲਰਸ਼ਿਪ ਮਿਲਿਆ। 1972 ਚ ਐਮ ਏ ਪੰਜਾਬੀ ਪਹਿਲੇ ਦਰਜੇ ਚ ਤੇ ਯੂਨੀਵਰਸਿਟੀ ਵੱਲੋਂ ਦੂਜੀ ਪੋਜ਼ੀਸ਼ਨ ਤੇ ਮਰਦਾਂ ਚੋਂ ਪਹਿਲੇ ਨੰਬਰ ਤੇ ਪਾਸ ਕੀਤੀ।
1972-73 ਚ ਮਹੀਨਾ ਵਾਰ ਲਹਿਰਾਂ ਦੇ ਸੰਪਾਦਕ ਵਜੋਂ ਕੰਮ ਕੀਤਾ। 1973 ਚ ਖੋਜ ਪਰਖ ਤੇ ਕਿਤਾਬ ਪੱਕੀ ਰੋਟੀ ਛਾਪੀ। 1976 ਚ ਪੰਜਾਬ ਯੂਨੀਵਰਸਿਟੀ ਚ ਥੋੜੇ ਸਮੇਂ ਲਈ ਉਸਤਾਦ ਲੱਗਿਆ। 1 ਮਾਰਚ 1977 ਨੂੰ ਪੰਜਾਬ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਦੋ ਵਰ੍ਹੇ ਲਈ ਚੇਅਰਮੈਨ ਬਣਾਏ ਗਏ। 1977 ਚ ਕਿਤਾਬ ਪੰਜਾਬੀ ਲਿਸਾਨੀਆਤ ਛਪੀ. 1978 ਚ ਪੰਜਾਬੀ ਵਿਭਾਗ ਦਾ ਮੈਗਜ਼ੀਨ ਖੋਜ ਕਢਿਆ। 1979 ਚ ਕਿਤਾਬ ਨਿਤਾਰੇ ਛਪੀ ਤੇ ਇਸੇ ਵਰ੍ਹੇ ਹਿੰਦੁਸਤਾਨ ਫਿਰਨ ਲਈ ਗਿਆ ਤੇ ਓਥੇ ਅਮ੍ਰਿਤਾ ਪ੍ਰੀਤਮ ਨਾਲ਼ ਉਸ ਦੀ ਗੱਲਬਾਤ ਹੋਈ ਜਿਹੜੀ ਨਾਗਮਣੀ ਚ ਛਪੀ। ਇਸੇ ਵਰ੍ਹੇ ਹੀ ਇਹ ਅਕਾਦਮੀ ਅਦਬੀਆਤ ਪਾਕਿਸਤਾਨ ਦੇ ਸੰਗੀ ਬਣੇ। 1980 ਚ ਉਸ ਨੇ ਬੀ ਏ ਪੰਜਾਬੀ ਆਪਸ਼ਨਲ ਦੀ ਨਿਸਾਬੀ ਕਿਤਾਬ ਅਦਬੀ ਮਹਿਕਾਂ ਤੇ ਚੋਣਵਾਂ ਪੰਜਾਬੀ ਅਦਬ ਹੋਰ ਸੰਗੀਆਂ ਨਾਲ਼ ਰਲ਼ ਕੇ ਬਣਾਈ। 1983 ਚ ਅਕਾਦਮੀ ਅਦਬੀਆਤ ਪਾਕਿਸਤਾਨ ਵੱਲੋਂ ਬੁਲਾਈ ਗਈ ਚੌਥੀ ਅਹਿਲ ਕਲਮ ਕਾਨਫ਼ਰੰਸ ਵਿੱਚ ਸ਼ਿਰਕਤ ਕੀਤੀ। ਪੰਜਾਬੀ ਅਦਬੀ ਤਾਰੀਖ਼ ਦੇ ਨਵੀਨ ਵਰਕੇ ਦੇ ਸਿਰਨਾਂਵੇਂ ਨਾਲ਼ ਪੰਜਾਬੀ ਦੇ ਉਹਨਾਂ ਲਿਖਾਰੀਆਂ ਬਾਰੇ ਦੱਸਿਆ ਜਿੰਨਾਂ ਦਾ ਇਤਿਹਾਸ ਵਿੱਚ ਜ਼ਿਕਰ ਨਹੀਂ ਮਿਲਦਾ ਤੇ ਇਹ ਉਹਨਾਂ ਕਾਲਮਾਂ ਦੀ ਮੂਰਤ ਚ ਅਮਰੋਜ਼ ਅਖ਼ਬਾਰ ਚ ਟੁਰਿਆ. ਇਹਦੇ ਤੇ 27 ਆਰਟੀਕਲ ਲਿਖੇ ਗਏ।
1 ਫ਼ਰਵਰੀ 1982 ਨੂੰ ਮੌਲਵੀ ਅਹਿਮਦ ਯਾਰ ਦੇ ਫ਼ਿਕਰ ਵ ਫ਼ਨ ਤੇ ਖੋਜੀ ਆਰਟੀਕਲ ਲਿਖਣ ਤੇ ਇਸ ਨੂੰ ਪਾਕਿਸਤਾਨ ਚ ਪੰਜਾਬੀ ਚ ਪਹਿਲੀ ਪੀਐਚਡੀ ਦੀ ਡਿਗਰੀ ਦਿੱਤੀ ਗਈ। ਇਸੇ ਵਰ੍ਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਪਰਵੇਸ਼ਕਾ (ਗੁਰਮੁਖੀ) ਦੇ ਇਮਤਿਹਾਨ ਚ ਪਹਿਲੀ ਪੋਜ਼ੀਸ਼ਨ ਨਾਲ਼ ਪਾਸ ਕਰਨ ਤੇ ਯੂਨੀਵਰਸਿਟੀ ਟਿੱਕਾ ਲਿਆ। 24 ਮਈ 1983 ਤੂੰ ਅਖ਼ਬਾਰ ਨਵਾਏ-ਏ-ਵਕਤ ਦੇ ਅਦਬੀ ਸਫ਼ੇ ਤੇ ਮੂੰਹ ਆਈ ਗੱਲ ਦੇ ਨਾਂ ਨਾਲ਼ 9 ਪੰਜਾਬੀ ਕਾਲਮ ਲਿਖੇ। ਪੰਜਾਬ ਯੂਨੀਵਰਸਿਟੀ ਦੇ ਹੋਸਟਲ ਸੁਪਰਇਨਟੈਂਡੈਂਟ ਲੱਗੇ। 1985 ਚ ਨਿਊ ਕੈਂਪਸ ਲਹੌਰ ਚਲੇ ਗਿਆ। 1985 ਚ ਈ ਕਿਤਾਬ ਗਵੇੜ ਛਾਪੀ।
1991 ਚ ਅਕਾਦਮੀ ਅਦਬੀਆਤ ਪਾਕਿਸਤਾਨ ਇਸਲਾਮਾਬਾਦ ਨੇ ਉਸ ਦੀ ਕਿਤਾਬ ਪੰਜਾਬੀ ਕਿਤਾਬਯਾਤ ਛਾਪੀ। 1992 ਚ ਅਬਦਾਜਬਾਰ ਅਸਰ ਨੇ ਜਿਸ ਡਾਕਟਰ ਸ਼ਹਿਬਾਜ਼ ਮਲਕ ਦੇ ਨਾਂ ਨਾਲ਼ ਡਾਕਟਰ ਸ਼ਹਿਬਾਜ਼ ਮਲਕ ਦੇ ਕੰਮਾਂ ਤੇ ਨਜ਼ਮਾਂ ਤੇ ਲਿਖਤਾਂ ਛਾਪੀਆਂ। ਇਹ ਪਹਿਲਾ ਪਰਾਗਾ ਸੀ ਮਗਰੋਂ ਹੋਰ ਵੀ ਲਿਖੇ ਗਏ। ਪੰਜਾਬ ਸਰਕਾਰ ਨੇ 1994 ਚ ਪੰਜਾਬੀ ਕਿਤਾਬਯਾਤ ਲਿਖਣ ਤੇ ਸ਼ਾਹ ਅਬਦਾਲਤੀਫ਼ ਐਵਾਰਡ ਜੀਦੇ ਪੈਸੇ ਤੇ ਸ਼ੀਲਡ ਸੀ ਇਨਾਮ ਚ ਦਿੱਤੇ। 23 ਮਾਰਚ 2003 ਨੂੰ ਪਾਕਿਸਤਾਨੀ ਸਰਕਾਰ ਵੱਲੋਂ ਪੰਜਾਬੀ ਬੋਲੀ ਲਈ ਕੰਮਾਂ ਸਦਕਾ ਸ਼ਹਿਬਾਜ਼ ਮਲਕ ਨੂੰ ਸੋਹਣੇ ਕੰਮ ਦਾ ਟਿੱਕਾ ਦਿੱਤਾ ਗਿਆ। 24 ਅਕਤੂਬਰ 2004 ਨੂੰ ਉਸ ਦੀ ਟੱਬਰੀ ਇਸਮਤ ਸ਼ਾਹੀਨ ਚੋਖਾ ਸਮਾਂ ਰੋਗੀ ਰਹਿਣ ਤੇ ਗੁਰਦੇ ਕੰਮ ਨਾ ਕਰਨ ਬਾਝੋਂ ਏਸ ਦੁਨੀਆ ਚ ਨਾ ਰਹੀ। 2007 ਨੂੰ ਹੱਜ ਤੇ ਗਿਆ।
ਕਿਤਾਬਾਂ
[ਸੋਧੋ]
|
|
|
|
|
ਆਰਟੀਕਲ
[ਸੋਧੋ]ਡਾਕਟਰ ਸ਼ਹਿਬਾਜ਼ ਮਲਿਕ ਨੇ ਕੁੱਲ 350 ਆਰਟੀਕਲ ਲਿਖ਼ੇ ਜਿੰਨਾਂ ਚ 119 ਮੈਗਜ਼ੀਨਾਂ ਲਈ, 38 ਕਿਤਾਬਾਂ ਲਈ ਤੇ 193 ਅਖ਼ਬਾਰਾਂ ਲਈ ਲਿਖ਼ੇ ਗਏ।
ਐਡੀਟਰ
[ਸੋਧੋ]ਇਨਾਮ
[ਸੋਧੋ]- ਸਿਤਾਰਾ ਇਮਤਿਆਜ਼ 2015
- ਸੋਹਣੇ ਕੰਮ ਦਾ ਟਿੱਕਾ 2003
- ਅੱਲਾਮਾ ਅਲਾਉਦੀਨ ਸਦੀਕੀ ਮੈਰਿਟ ਸਕਾਲਰਸ਼ਿਪ 1971
- ਪੰਜਾਬੀ ਪਰਵੇਸ਼ਕਾ 1982
- ਵਿਦਿਆ ਕਮਪੀਰ ਅਦਬੀ ਪ੍ਰੋਗਰਾਮ, ਰੇਡੀਓ, ਗਰੀਜਵੀਟ ਐਵਾਰਡ 1984
- ਦਹਾਲੀਵਾਲ ਐਵਾਰਡ ਸਾਹਿਤ ਅਕੈਡੀਮੀ ਲੁਧਿਆਣਾ 1994
- ਦੋ ਕੌਮੀ ਗੀਤ 1967
ਕਿਤਾਬਾਂ ਤੇ ਇਨਾਮ
[ਸੋਧੋ]- ਸੋ ਸਿਆਣੇ ਇਕੋ ਮੱਤ (ਗਿਲਡ ਐਵਾਰਡ 1967)
- ਜੰਗਨਾਮਾ ਮੁਕਬਲ ਤੇ ਪੰਜਾਬੀ ਮਰਸੀਆ (ਗਿਲਡ ਐਵਾਰਡ 1974)
- ਪੰਜਾਬੀ ਲਿਸਾਨੀਆਤ (ਗਿਲਡ ਐਵਾਰਡ 1967)
- ਨਿਤਾਰੇ (ਗਿਲਡ ਐਵਾਰਡ 1979)
- ਮੌਲਵੀ ਅਹਿਮਦ ਯਾਰ ਫ਼ਿਕਰ ਤੇ ਫ਼ਨ (ਹਿਜਰੀ ਐਵਾਰਡ 1984)
- ਪੰਜਾਬੀ ਅਦਬੀ ਜ਼ਾਇਜ਼ੇ (ਜਾਮ ਵਿਰਕ ਐਵਾਰਡ 1989)
- ਪੰਜਾਬੀ ਕਿਤਾਬਯਾਤ (ਸ਼ਾਹ ਅਬਦਾਲਤੀਫ਼ ਭਟਾਈ ਐਵਾਰਡ 1991)
- ਪੰਜਾਬੀ ਅਦਬ ਤੇ ਮੰਜ਼ਿਲ ਪਾਕਿਸਤਾਨ (ਮਸਊਦ ਖੱਦਰਪੋਸ਼ ਐਵਾਰਡ 1995)