ਸਮੱਗਰੀ 'ਤੇ ਜਾਓ

ਡਾਰਲਿੰਗ (ਚੈਖਵ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਡਾਰਲਿੰਗ"
ਲੇਖਕ ਐਂਤਨ ਚੈਖਵ
ਭਾਸ਼ਾਰੂਸੀ
ਵੰਨਗੀਕਹਾਣੀ
ਪ੍ਰਕਾਸ਼ਨ1899

ਡਾਰਲਿੰਗ, ਰੂਸੀ ਲੇਖਕ ਐਂਤਨ ਚੈਖਵ ਦੀ ਇੱਕ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ ਕੋਂਸਟਾਂਗ ਗਾਰਨੈੱਟ ਦੁਆਰਾ ਅੰਗਰੇਜ਼ੀ ਅਨੁਵਾਦ ਦੇ ਰੂਪ ਵਿੱਚ 1899 ਵਿੱਚ ਲੰਦਨ ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਇੱਕ ਔਰਤ ਦੇ ਜੀਵਨ ਬਾਰੇ ਹੈ ਜਿਸ ਨੂੰ ਡਾਰਲਿੰਗ ਕਿਹਾ ਗਿਆ ਹੈ।[1] ਚੈਖਵ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਜਦੋਂ ਉਸਨੇ ਆਪਣੀ ਪੜ੍ਹਾਈ ਦੇ ਖਰਚੇ ਅਤੇ ਪਰਵਾਰ ਦੇ ਲਈ ਆਮਦਨ ਵਾਸਤੇ ਨਿੱਕੀਆਂ ਹਾਸਰਸੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪਰ 1892 ਤੱਕ ਉਹ ਇੱਕ ਪੂਰਨ ਭਾਂਤ ਇੱਕ ਪੇਸ਼ਾਵਰ ਕਹਾਣੀਕਾਰ ਵਜੋਂ ਮੈਦਾਨ ਵਿੱਚ ਆ ਗਿਆ ਗਿਆ ਸੀ। ਪਹਿਲੀ ਕਿਤਾਬ ਦੇ ਛਪਣ ਮਗਰੋਂ ਉਹ ਡਾਕਟਰੀ ਛੱਡ ਕੇ ਕਹਾਣੀਆਂ ਤੇ ਡਰਾਮੇ ਲਿਖਣ ਲੱਗ ਗਿਆ। ਉਸਨੇ ਗੁਆਂਢੀ, ਵਾਰਡ ਨੰਬਰ ਛੇ ਅਤੇ ਬਲੈਕ ਮੋਂਕ ਵਰਗੀਆਂ ਆਹਲਾ ਕਹਾਣੀਆਂ ਲਿਖੀਆਂ। ਚੈਖਵ ਰੂਸ ਵਿੱਚ ਤਾਂ ਯਕਦਮ ਮਸ਼ਹੂਰ ਹੋ ਗਿਆ ਸੀ ਪਰ ਬਾਹਰਲੇ ਸੰਸਾਰ ਵਿੱਚ ਪਹਿਲੀ ਵੱਡੀ ਜੰਗ ਤੋਂ ਬਾਅਦ ਉਹਦੀ ਚਰਚਾ ਸ਼ੁਰੂ ਹੋਈ ਜਦੋਂ ਉਹਦੀਆਂ ਕਹਾਣੀਆਂ ਦੇ ਅੰਗਰੇਜ਼ੀ ਅਨੁਵਾਦ ਹੋਏ।[2] ਡਾਰਲਿੰਗ ਕਹਾਣੀ ਦੀ ਨਾਇਕਾ ਨੂੰ ਕਈ ਸਮੀਖਅਕਾਂ ਨੇ “ਥੋਥੀ” ਅਤੇ “ਤਰਸਯੋਗ” ਔਰਤ ਕਿਹਾ ਹੈ, ਕਿਉਂਕਿ ਉਹ ਜਿਸਦੇ ਨਾਲ ਪਿਆਰ ਕਰਦੀ ਹੈ ਉਸੇ ਵਿੱਚ ਘੁਲ ਜਾਂਦੀ ਹੈ, ਉਸ ਦੀ ਆਪਣੀ ਕੋਈ ਪਛਾਣ, ਕੋਈ ਸ਼ਖਸੀਅਤ ਨਹੀਂ। ਉਹ ਬੜੀ ਭੋਲੀ ਹੈ, ਉਸ ਦਾ ਭੋਲਾਪਨ ਕਿਤੇ ਤਾਂ ਮਨ ਨੂੰ ਛੂ ਜਾਂਦਾ ਹੈ ਅਤੇ ਕਿਤੇ ਇਸ ਭੋਲੇਪਨ ਤੇ ਪਾਠਕ ਦੀ ਹਾਸੀ ਨਿਕਲ ਜਾਂਦੀ ਹੈ। ਆਪਣੇ ਪਿਆਰ ਲਈ ਉਹ ਤਨ ਮਨ ਧਨ ਸਭ ਕੁੱਝ ਨਿਛਾਵਰ ਕਰ ਦਿੰਦੀ ਹੈ।

  • ਅੰਗਰੇਜ਼ੀ ਵਿੱਚ ਕਹਾਣੀ ਪੜ੍ਹੋ: ਇੱਥੇ
  • ਹਿੰਦੀ ਵਿੱਚ ਰੂਪਾਂਤਰ ਸੁਣੋ: [1] Archived 2016-03-04 at the Wayback Machine.

ਪਲਾਟ

[ਸੋਧੋ]

ਓਲੇਂਕਾ ਇੱਕ ਰਿਟਾਇਰ ਹੋਏ ਕਾਲਜੀਏਟ ਅਸੈਸਰ ਦੀ ਧੀ ਹੈ, ਥੀਏਟਰ ਦੇ ਮਾਲਕ ਕੁਕੀਨ ਨਾਲ ਪਿਆਰ ਕਰਨ ਲੱਗਦੀ ਹੈ। ਓਲੇਂਕਾ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਹ ਕੁਕੀਨ ਨਾਲ ਵਿਆਹ ਕਰਦੀ ਹੈ, ਉਹ ਦੋਵੇਂ ਇੱਕ ਸੁਖੀ ਵਿਆਹੁਤਾ ਜੀਵਨ ਬਤੀਤ ਕਰਦੇ ਹਨ। ਉਹ ਜਲਦੀ ਹੀ ਅਕਾਉਂਟ ਅਤੇ ਕੁਝ ਅਦਾਇਗੀਆਂ ਦੇ ਕਾਰੋਬਾਰ ਨੂੰ ਸੰਭਾਲਣ ਲੱਗਦੀ ਹੈ ਅਤੇ ਬਾਕਸ ਆਫਿਸ ਵਿੱਚ ਵੀ ਕੁਝ ਭੂਮਿਕਾਵਾਂ ਨਿਭਾਉਂਦੀ ਹੈ; ਇਸ ਸਮੇਂ ਦੌਰਾਨ ਉਹ ਕਾਰੋਬਾਰ ਵਿੱਚ ਵਧੇਰੇ ਖੁਭ ਜਾਂਦੀ ਹੈ ਅਤੇ ਕੁਕੀਨ ਵਾਂਗ ਕੰਮ ਅਤੇ ਵਰਤਾਓ ਕਰਦੀ ਹੈ। ਕੁਕੀਨ ਮਾਸਕੋ ਯਾਤਰਾ ਤੇ ਗਿਆ ਹੋਇਆ ਸੀ ਕਿ ਉਸਦੀ ਮੌਤ ਹੋ ਜਾਂਦੀ। ਓਲੇਂਕਾ ਨੂੰ ਤਿੰਨ ਮਹੀਨੇ ਉਸਦੀ ਮੌਤ ਦਾ ਸ਼ੋਗ ਦੇ ਮਨਾਉਂਦੀ ਹੈ। ਐਨੇ ਨੂੰ ਓਲੇਂਕਾ ਨੂੰ ਇੱਕ ਹੋਰ ਆਦਮੀ ਮਿਲ ਜਾਂਦਾ ਹੈ ਜਿਸ ਨਾਲ ਉਸਨੂੰ ਪਿਆਰ ਹੋ ਜਾਂਦਾ ਹੈ`। ਉਹ ਟਿੰਬਰ ਯਾਰਡ ਦਾ ਵਪਾਰੀ ਵਾਸੀਲੀ ਪੁਸਤੋਵਾਲੋਵ ਹੈ; ਕੁੱਝ ਦਿਨ ਬਾਅਦ ਉਹ ਉਸ ਨਾਲ ਵਿਆਹ ਕਰਵਾ ਲੈਂਦੀ ਹੈ ਅਤੇ ਓਲੇਂਕਾ ਥੀਏਟਰ ਦੀਆਂ ਸਾਰੀਆਂ ਜਿੰਮੇਵਾਰੀਆਂ ਭੁੱਲ ਜਾਂਦੀ ਹੈ ਅਤੇ ਆਪਣੇ ਨਵੇਂ ਪਤੀ ਦੇ ਵਿਚਾਰਾਂ ਅਤੇ ਰੁਝੇਵਿਆਂ ਤੇ ਧਿਆਨ ਕੇਂਦ੍ਰਤ ਕਰ ਲੈਂਦੀ ਹੈ। ਉਹ ਦੋਵੇਂ ਸਰਸਰੀ ਗੱਲਬਾਤਾਂ ਕਰਦੇ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਮਸਤ ਸੁਖੀ ਜ਼ਿੰਦਗੀ ਜਿਊਂਦੇ ਹਨ। ਇੱਕ ਦਿਨ ਵਾਸਿਲੀ ਨੂੰ ਠੰਡ ਲੱਗ ਜਾਂਦੀ ਹੈ ਅਤੇ ਬਿਗੜ ਗਈ ਬੀਮਾਰੀ ਨਾਲ ਉਸਦੀ ਮੌਤ ਹੋ ਜਾਂਦੀ ਹੈ। ਉਸ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਇੱਕ ਹੋਰ ਵਿਅਕਤੀ, ਸਮਿਰਨੋਵ ਨਾਮ ਦਾ ਇੱਕ ਵੈਟਰਨਰੀ ਸਰਜਨ ਓਲੇਕਾ ਦੀ ਜ਼ਿੰਦਗੀ ਵਿੱਚ ਆ ਜਾਂਦਾ ਹੈ। ਸਮਿਰਨੋਵ ਉਸਨੂੰ ਦੱਸਦਾ ਹੈ ਕਿ ਉਸਨੇ ਆਪਣੀ ਪਤਨੀ ਨੂੰ ਬੇਵਫ਼ਾਈ ਦੇ ਕਾਰਨ ਛੱਡ ਦਿੱਤਾ ਸੀ ਅਤੇ ਉਸਦਾ ਇੱਕ ਬੇਟੇ ਹੈ। ਇਸ ਲਈ ਉਹ ਓਲੇਂਕਾ ਨਾਲ ਰਹਿਣ ਲੱਗ ਪੈਂਦਾ ਹੈ ਓਲੇਂਕਾ ਅਤੇ ਸਮਿਰਨੋਵ ਲੁਕਵੇਂ ਤੌਰ ਦੇ ਇੱਕ ਦੂਜੇ ਨਾਲ ਮੁਹੱਬਤ ਕਰਦੇ ਹਨ, ਪਰ ਇਸਨੂੰ ਗੁਪਤ ਰੱਖਣ ਦੀ ਕੋਸ਼ਿਸ਼ ਫੇਲ੍ਹ ਹੋ ਜਾਂਦੀ ਹੈ ਕਿਉਂਕਿ ਓਲੇਂਕਾ ਪਸ਼ੂਆਂ ਦੀਆਂ ਬੀਮਾਰੀਆਂ ਬਾਰੇ ਸਮਿਰਨੋਵ ਦੇ ਦੋਸਤਾਂ ਕੋਲ ਗੱਲਾਂ ਕਰਨੋਂ ਨਹੀਂ ਰਹੀ ਸਕਦੀ। ਇਸ ਕਾਰਨ ਸਮਿਰਨੋਵ ਠਿੱਠ ਹੁੰਦਾ ਹੈ। ਇਸ ਦੌਰਾਨ ਸਮਿਰਨੋਵ ਦੀ ਬਦਲੀ ਹੋ ਜਾਂਦੀ ਹੈ। ਓਲੇਂਕਾ ਇਕੱਲੀ ਰਹਿ ਜਾਂਦੀ ਹੈ ਅਤੇ ਆਪਣੀ ਕੁੱਕ ਦੇ ਵਿਚਾਰ ਉਸਦੇ ਵਿਚਾਰ ਬਣ ਜਾਂਦੇ ਹਨ, ਕਿਉਂਕਿ ਉਹ ਸੁਤੰਤਰ ਤੌਰ 'ਤੇ ਕੁਝ ਨਹੀਂ ਸੋਚ ਸਕਦੀ, ਕੋਈ ਰਾਇ ਨਹੀਂ ਬਣਾ ਸਕਦੀ। ਸਮਿਰਨੋਵ ਅਖੀਰ ਵਾਪਸ ਆ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਸਨੇ ਨੌਕਰੀ ਛੱਡ ਦਿੱਤੀ ਹੈ ਅਤੇ ਕਿ ਉਸਨੇ ਆਪਣੀ ਪਤਨੀ ਨਾਲ ਸੁਲ੍ਹਾ ਕਰ ਲਈ ਸੀ ਅਤੇ ਹੁਣ ਉਹ ਉਥੇ ਟਿਕਣਾ ਚਾਹੁੰਦਾ ਹੈ, ਕਿਉਂਜੋ ਉਸਦਾ ਬੇਟਾ ਹੁਣ ਸਕੂਲ ਭੇਜਣਾ ਹੈ; ਓਲੇਂਕਾ ਸਮਿਰਨੋਵ ਨੂੰ ਆਪਣੇ ਘਰ ਰਹਿਣ ਦਾ ਸੱਦਾ ਦਿੰਦੀ ਹੈ। ਓਲੇਂਕਾ ਦਾ ਛੇਤੀ ਹੀ ਉਸਦੇ ਪੁੱਤਰ, ਸਾਸ਼ਾ ਨਾਲ ਲਗਾਅ ਹੋ ਜਾਂਦਾ ਹੈ; ਉਹ ਉਸਦੇ ਸਕੂਲ ਦੀ ਫਿਕਰ ਕਰਦੀ ਹੈ ਅਤੇ ਸਵੀਕਾਰ ਕਰਦੀ ਹੈ ਕਿ ਉਹ ਉਸਨੂੰ ਪਿਆਰ ਕਰਦੀ ਹੈ, "ਉਸਨੇ ਕਦੇ ਵੀ ਆਪਣੀ ਆਤਮਾ ਨੂੰ ਕਿਸੇ ਵੀ ਇਤਨੀ ਅਸਾਧਾਰਣ ਭਾਵਨਾ ਵਿੱਚ ਸਮਰਪਿਤ ਨਹੀਂ ਸੀ ਕੀਤਾ"।

ਇਹ ਵੀ ਵੇਖੋ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. "Anton Chekhov". The Literature Network. Jalic Inc. Retrieved 2011-10-22.
  2. Simmons, Ernest J. (1962). Chekhov: A Biography. University of Chicago Press. ISBN 978-0-226-75805-3.