ਡਾ. ਪੀ. ਡੀ. ਗੁਣੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਪੀ. ਡੀ. ਗੁਣੇ ਦਾ ਪੂਰਾ ਨਾਮ ਪਾਂਡੂਰੰਗ ਦਾਮੋਦਰ ਗੁਣੇ ਹੈ|

ਪੀ. ਡੀ. ਗੁਣੇ (1884-1922 ਈ.) ਤੁਲਨਾਤਮਕ ਭਾਸ਼ਾਸ਼ਾਸਤਰੀ ਸਨ| ਜਿਸਦਾ ਜਨਮ 20 ਮਈ, 1884 ਈ. ਨੂੰ ਅਹਮਦਨਗਰ ਵਿਚ ਹੋਇਆ| ਡਾ. ਗੁਣੇ ਨੇ ਬੰਬਈ ਵਿਸ਼ਵਵਿਦਿਆਲਾ ਤੋਂ ਐੱਮ. ਏ. ਸੰਸਕ੍ਰਿਤ ਕੀਤੀ| ਉਹਨਾਂ ਦੁਆਰਾ ਭਗਵਤਗੀਤਾ ਉੱਤੇ ਲਿਖਿਆ ਹੋਇਆ ਲੇਖ ਅੱਜ ਵੀ ਬੰਬਈ ਵਿਸ਼ਵਵਿਦਿਆਲਾ ਵਿਚ ਸੁਰੱਖਿਅਤ ਆ| ਗੋਖਲੇ ਅਤੇ ਭੰਡਾਰਕਰ ਦੇ ਕਹਿਣ ਤੇ ਪੂਨਾ ਦੀ ਦੱਕਣ ਐਜੂਕੇੇਸ਼ਨਲ ਸੋਸਾਇਟੀ ਦੇ ਆਜੀਵਨ ਮੈਂਬਰ ਬਣਨ ਤੋਂ ਬਾਅਦ ਡਾ. ਬਰਗੁਮਨ ਅਤੇ ਡਾ. ਕਿੰਡਿਸ਼ੇ ਦੀ ਨਿਗਰਾਨੀ ਹੇਠ ਭਾਰਤ ਯੂਰਪੀ ਤੁਲਨਾਤਮਕ ਭਾਸ਼ਾ ਸ਼ਾਸਤਰ ਦਾ ਅਧਿਅਨ ਕਰਕੇ ਲਾਇਪਜਿਗ ਵਿਸ਼ਵਵਿਦਿਆਲਾ ਤੋਂ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ| ਪੂਨਾ ਦੇ ਫਰਗਯੂਸਨ ਕਾਲਜ ਵਿਚ ਸੰਸਕ੍ਰਿਤ, ਪਾਲੀ, ਅਤੇ ਅੰਗ੍ਰੇਜ਼ੀ ਦਾ ਸਫਲਤਾਪੂਰਵਕ ਅਧਿਆਪਨ ਕਰਦੇ ਹੋਏ ਉਹਨਾਂ ਨੇ ਸਨ 1917 ਵਿਚ ਭੰਡਾਰਕਰ ਰਿਸਰਚ ਇੰਸਟੀਟਯੂਟ ਦੀ ਸਥਾਪਨਾ ਕੀਤੀ ਅਤੇ ਇਸਦੇ ਪਹਿਲੇ ਮੰਤਰੀ ਵੀ ਚੁਣੇ ਗਏ| 1916-17 ਵਿਚ ਤੁਲਨਾਤਮਕ ਭਾਸ਼ਾਸ਼ਾਸਤਰ (Comparative Linguistics ; originally 'comparative philology') ਅਤੇ 'ਨਿਰੁਕਤ' ਉੱਤੇ ਬੰਬਈ ਵਿਸ਼ਵਵਿਦਿਆਲਾ ਵਿਚ ਦੋ ਦਰਜਣ ਵਿਆਖਿਆਨ ਵੀ ਦਿੱਤੇ ਜੋ ਐਨ ਇੰਟ੍ਰੋਡਕਸ਼ਨ ਟੂ ਕੰਪੈਰੇਟਿਵ ਫ਼ਿਲੋਲੋਜੀ ਦੇ ਨਾਮ ਤੇ 1918 ਵਿਚ ਪ੍ਰਕਾਸ਼ਿਤ ਹੋਏ| ਇਨ੍ਹਾਂ ਦੀਆਂ ਹੋਰ ਲਿਖਤਾਂ ਵਿਚ ਭਵਿਸਅਤ ਕਿਹਾ (ਸੰਪਾਦਨ-ਗਾਇਕਵਾੜ, ਉਰਿਐਂਟਲ ਸਿਨੀਜ਼), ਸਟਡਿਜ਼ ਇਨ ਦ ਨਿਰੁਕਤ ਆਫ ਯਾਸਕ, ਐਸੇਜ਼ ਉਨ ਦ ਪ੍ਰਾਕ੍ਰਤਸ, ਐਸੇਜ਼ ਉਨ ਦ ਓਰਿਜਿਨ ਓਫ ਮਰਾਠੀ ਅਤੇ ਐਸੇਜ਼ ਓਨ ਦ ਭਗਵਤਗੀਤਾ ਪ੍ਰਮੁੱਖ ਹਨ|

ਪਾਲੀ, ਪ੍ਰਾਕ੍ਰਤ ਅਤੇ ਅਪਭ੍ਰੰਸ਼ ਦੇ ਵਿਸ਼ੇ ਵਿਚ ਇਨ੍ਹਾਂ ਦੀਆਂ ਸਥਾਪਨਾਵਾਂ ਮੌਲਿਕ ਸਮਝੀਆਂ ਜਾਂਦੀਆਂ ਹਨ|

ਆਪਣੇ ਵਿਅਕਤੀਗਤ ਜੀਵਨ ਵਿਚ ਪ੍ਰੋ. ਗੁਣਸ ਸਰਲ ਅਤੇ ਵਿਨੋਦਪ੍ਰੀਯ ਸਨ| 25 ਨਵੰਬਰ 1922 ਨੂੰ ਅਕਸ਼ੈ ਰੋਗ ਦੇ ਕਾਰਣ 38 ਸਾਲਾਂ ਦੀ ਉਮਰ ਵਿਚ ਹੀ ਉਹਨਾਂ ਦਾ ਦੇਹਾਂਤ ਹੋ ਗਿਆ|