ਸਮੱਗਰੀ 'ਤੇ ਜਾਓ

ਡੀਓਸਪਾਈਰੋਸ ਮਾਲਾਬਾਰੀਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡੀਓਸਪਾਈਰੋਸ ਮਾਲਾਬਾਰੀਕਾ, ਗੌਬ ਰੁੱਖ, ਮਾਲਾਬਾਰ ਇਬੋਨੀ, ਕਾਲੀ-ਅਤੇ-ਚਿੱਟੀ ਇਬੋਨੀ ਜਾਂ  ਜ਼ਰਦ ਚੰਨ ਇਬੋਨੀ, ਜਾਂ ਕੇਂਦੂ ਭਾਰਤੀ ਉਪ-ਮਹਾਂਦੀਪ ਅਤੇ ਦੱਖਣ-ਪੂਰਬੀ ਏਸ਼ੀਆ ਦੇ ਮੂਲ ਨਿਵਾਸੀ ਇਬੀਨਾਸੀਏ ਪਰਿਵਾਰ ਵਿੱਚ ਫੁੱਲਦਾਰ ਰੁੱਖਾਂ ਦੀ ਇੱਕ ਸਪੀਸੀ ਹੈ। 

ਇਹ ਲੰਮੇ ਜੀਵਨ ਵਾਲਾ, ਬਹੁਤ ਹੌਲੀ-ਹੌਲੀ ਵਧਣ ਵਾਲਾ ਦਰੱਖਤ ਹੈ, ਜੋ ਕਿ 35 ਮੀਟਰ ਦੀ ਉਚਾਈ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਕਾਲੇ ਤਣੇ 70 ਸੈਂਟੀਮੀਟਰ ਤੱਕ ਹੋ ਸਕਦੇ ਹਨ।  [1]

ਫਲ

[ਸੋਧੋ]

ਫਲ ਗੋਲ ਹੁੰਦੇ ਹਨ ਜੋ ਪਹਿਲਾਂ ਹਰੇ ਅਤੇ ਪੱਕ ਕੇ ਪੀਲੇ ਹੋ ਜਾਂਦੇ ਹਨ।ਇਸ ਪੱਕੇ ਫਲ ਵਿੱਚ ਵੀ ਮਲ੍ਹਮ ਜਿਹੀ ਹੁੰਦੀ ਹੈ ਜੋ ਨਿੱਕੇ ਮੋਟੇ ਜਖਮਾਂ ਨੂੰ ਠੀਕ ਕਰਨ ਵਰਤੀ ਜਾਂਦੀ ਹੈ। ਇਸ ਦਾ ਆਮ ਨਾਮ ਦੱਖਣ-ਪੱਛਮੀ ਭਾਰਤ ਦੇ ਸਮੁੰਦਰੀ ਤਟ ਮਾਲਾਬਾਰ ਤੋਂ ਪਿਆ ਹੈ।  

ਵਰਤੋਂ 

[ਸੋਧੋ]

ਰੁੱਖ ਦੀ ਛਿੱਲ ਅਤੇ ਫ਼ਲ ਦੋਨਾਂ ਦੀ ਆਯੁਰਵੈਦ ਵਿੱਚ ਦਵਾਈਆਂ ਵਜੋਂ ਵਰਤੋਂ ਹੁੰਦੀ ਹੈ। ਇਸ ਦਰੱਖਤ ਨੂੰ ਸੰਸਕ੍ਰਿਤ ਲੇਖਕਾਂ ਨੇ ਤਿੰਦੁਕਾ ਨਾਮ ਦਿੱਤਾ ਸੀ। .[2]

ਹਵਾਲੇ

[ਸੋਧੋ]
  1. "FAO - Malabar ebony". Archived from the original on 2012-03-29. Retrieved 2018-04-23. {{cite web}}: Unknown parameter |dead-url= ignored (|url-status= suggested) (help)
  2. Rajendra Shinde in Flowers of India

ਬਾਹਰੀ ਲਿੰਕ

[ਸੋਧੋ]