ਸਮੱਗਰੀ 'ਤੇ ਜਾਓ

ਡੀ.ਆਰ. ਨਾਗਰਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡੀ.ਆਰ. ਨਾਗਰਾਜ
ਜਨਮਦੋਦਾਬੱਲਾਪੁਰਾ ਰਮਈਆ ਨਾਗਰਾਜ
(1954-02-20)20 ਫਰਵਰੀ 1954
ਦੋਦਾਬੱਲਾਪੁਰਾ, ਮੈਸੂਰ ਸਟੇਟ (ਹੁਣ ਕਰਨਾਟਕ ਵਿੱਚ)), ਭਾਰਤ
ਮੌਤ1998 (ਉਮਰ 43–44)
ਕਿੱਤਾਸਾਹਿਤਕ ਆਲੋਚਕ, ਚਿੰਤਕ
ਰਾਸ਼ਟਰੀਅਤਾਭਾਰਤੀ
ਸਿੱਖਿਆਐਮਏ, ਪੀਐਚਡੀ
ਸਾਹਿਤਕ ਲਹਿਰਬੰਦਾਇਆ ਲਹਿਰ
ਪ੍ਰਮੁੱਖ ਕੰਮਸਾਹਿਤਆ ਕਥਾਣਾ
The Flaming Feet and Other Essays

ਡਾ. ਡੀ.ਆਰ. ਨਾਗਰਾਜ (1954–1998) ਇੱਕ ਭਾਰਤੀ ਸਭਿਆਚਾਰਕ ਆਲੋਚਕ, ਰਾਜਨੀਤਿਕ ਟਿੱਪਣੀਕਾਰ ਅਤੇ ਮੱਧਯੁਗੀ ਅਤੇ ਆਧੁਨਿਕ ਕੰਨੜ ਕਵਿਤਾ ਅਤੇ ਦਲਿਤ ਅੰਦੋਲਨ ਦਾ ਮਾਹਿਰ ਸੀ ਜਿਸ ਨੇ ਕੰਨੜ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਲਿਖਿਆ। ਉਸਨੇ ਆਪਣੇ ਕਾਰਜ ਸਾਹਿਤਿਆ ਕਥਾਣਾ ਲਈ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ। ਉਸਨੇ ਮਾਰਕਸਵਾਦੀ ਆਲੋਚਕ ਵਜੋਂ ਸ਼ੁਰੂਆਤ ਕੀਤੀ ਪਰ ਮਾਰਕਸਵਾਦੀ ਚੌਖਟਾ ਜੋ ਉਸਨੇ ਅਮ੍ਰੁਤਾ ਮੱਟੂ ਗੜੁਦਾ ਕਿਤਾਬ ਵਿੱਚ ਵਰਤਿਆ ਸੀ, ਜਲਦੀ ਹੀ ਤਿਆਗ ਦਿੱਤਾ ਕਿਉਂ ਜੋ ਇਹ ਉਸ ਨੂੰ ਬਹੁਤ ਘਟਾਉਵਾਦੀ ਜਾਪਿਆ ਸੀ ਅਤੇ ਇੱਕ ਹੋਰ ਵਧੇਰੇ ਉਦਾਰ ਅਤੇ ਗੁੰਝਲਦਾਰ ਚਿੰਤਕ ਬਣ ਗਿਆ। ਉਹ ਉਨ੍ਹਾਂ ਕੁਝ ਭਾਰਤੀ ਚਿੰਤਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਦਲਿਤ ਅਤੇ ਬਹੁਜਨ ਰਾਜਨੀਤੀ ‘ਤੇ ਨਵੀਂ ਰੋਸ਼ਨੀ ਪਾਈ ਹੈ। ਉਸਨੇ ਜਾਤੀ ਪ੍ਰਣਾਲੀ ਅਤੇ ਅਛੂਤਤਾ ਦੇ ਮੁੱਦੇ 'ਤੇ ਗਾਂਧੀ - ਅੰਬੇਡਕਰ ਦੀ ਬਹਿਸ ਨੂੰ ਸਭ ਤੋਂ ਮਹੱਤਵਪੂਰਣ ਸਮਕਾਲੀ ਬਹਿਸ ਮੰਨਿਆ ਜਿਸਦਾ ਨਤੀਜਾ 21 ਵੀਂ ਸਦੀ ਵਿੱਚ ਭਾਰਤ ਦੀ ਕਿਸਮਤ ਨਿਰਧਾਰਤ ਕਰੇਗਾ।[1]

ਉਹ ਸ਼ੂਦਰ ਸ਼੍ਰੀਨਿਵਾਸ ਅਤੇ ਸਿਦਾਲਗਈਆ ਨਾਲ ਮਿਲ ਕੇ ਬੰਦਾਇਆ ਲਹਿਰ ਦੇ ਬਾਨੀ ਸਨ, ਅਤੇ ਇਸ ਲਹਿਰ ਨੂੰ ਇਸ ਦਾ ਮਸ਼ਹੂਰ ਨਾਅਰਾ, ਖੜਗਾਵਗਾਲੀ ਕਾਵਿਯ! ਜਨਰਾ ਨਵੀਗੇ ਮਿਦਿਵਾ ਪ੍ਰਣਾਮਿਤ੍ਰ! (“ਕਵਿਤਾ ਨੂੰ ਤਲਵਾਰ ਹੋਣ ਦਿਓ! ਪਿਆਰਾ ਮਿੱਤਰ ਜੋ ਲੋਕਾਂ ਦੇ ਦੁੱਖ ਦਾ ਹੁੰਗਾਰਾ ਭਰਦਾ ਹੈ!”)

ਮੁੱਢਲਾ ਜੀਵਨ

[ਸੋਧੋ]

ਦੋਦਾਬੱਲਾਪੁਰਾ ਰਮਈਆ ਨਾਗਰਾਜ ਦਾ ਜਨਮ 20 ਫਰਵਰੀ 1954 ਨੂੰ ਰਮਈਆ ਅਤੇ ਅੱਕਯਯੱਮਾ ਦੇ ਘਰ, ਭਾਰਤ ਦੇ ਪੂਰਵ ਰਾਜ ਮੈਸੂਰ ਰਾਜ (ਮੌਜੂਦਾ ਕਰਨਾਟਕ) ਦੇ ਦੋਦਾਬੱਲਾਪੁਰ ਵਿੱਚ ਹੋਇਆ ਸੀ। ਉਸਦਾ ਪਰਿਵਾਰ ਬੁਣਕਰ ਜਾਤੀ ਨਾਲ ਸਬੰਧ ਰੱਖਦਾ ਸੀ ਅਤੇ ਉਸਦਾ ਪਿਤਾ ਅਧਿਆਪਕ ਸੀ। ਨਾਗਰਾਜ ਨੂੰ ਉਸ ਦੇ ਗ੍ਰਹਿ ਕਸਬੇ ਦੇ ਸਕੂਲ ਵਿੱਚ ਪੜ੍ਹਾਇਆ ਗਿਆ, ਜਿਸ ਤੋਂ ਬਾਅਦ ਉਸਨੇ ਸਰਕਾਰੀ ਆਰਟਸ ਅਤੇ ਸਾਇੰਸ ਕਾਲਜ, ਬੰਗਲੌਰ ਵਿੱਚ ਪੜ੍ਹਾਈ ਕੀਤੀ। ਉਹ ਕਾਲਜ ਵਿੱਚ ਇੱਕ ਉੱਤਮ ਬਹਿਸਬਾਜ਼ ਵਜੋਂ ਜਾਣਿਆ ਜਾਂਦਾ ਸੀ ਅਤੇ ਇਹਨਾਂ ਅੰਤਰ ਕਾਲਜੀ-ਬਹਿਸਾਂ ਦੌਰਾਨ ਹੀ ਸੀ ਕਿ ਉਸਨੂੰ ਦਲਿਤ ਅਤੇ ਬਹੁਜਨ ਰਾਜਨੀਤੀ ਵਿੱਚ ਦਿਲਚਸਪੀ ਜਾਗ ਪਈ।

ਨਾਗਰਾਜ ਅੱਗੇ ਪੜ੍ਹਨ ਲਈ ਦਾਖ਼ਲ ਹੋ ਗਿਆ ਅਤੇ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਬੈਂਗਲੁਰੂ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। 1975 ਵਿਚ, ਉਹ ਕੰਨੜ ਵਿਭਾਗ (ਜੋ ਰਸਮੀ ਤੌਰ 'ਤੇ ਕੰਨੜ ਅਧਿਆਇਨਾ ਕੇਂਦਰ ਵਜੋਂ ਜਾਣਿਆ ਜਾਂਦਾ ਹੈ) ਬੰਗਲੌਰ ਯੂਨੀਵਰਸਿਟੀ ਵਿੱਚ ਬਤੌਰ ਰਿਸਰਚ ਵਿਦਵਾਨ ਨਿਯੁਕਤ ਹੋ ਗਿਆ, ਅਤੇ ਬਾਅਦ ਵਿੱਚ ਕੰਨੜ ਫੈਕਲਟੀ ਦਾ ਹਿੱਸਾ ਬਣ ਗਿਆ।[2]

ਹਵਾਲੇ

[ਸੋਧੋ]
  1. Vajpeyi, Ananya. ""Let Poetry Be a Sword!"". Archived from "let-poetry-be-sword" the original on 28 September 2015. Retrieved 30 September 2015.
  2. Nagaraj, D.R. (2012). Prithvi Datta Chandra Shobi (ed.). The Flaming Feet & Other Essays: The Dalit Movement in India. Permanent Black. ISBN 978-1906497804.