ਡੂਓਲਿੰਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੂਓਲਿੰਗੋ
Duolingo
ਵੈੱਬ-ਪਤਾ duolingo.com
ਨਾਅਰਾ "ਦੁਨੀਆਂ ਦੇ ਲਈ ਮੁਫ਼ਤ ਭਾਸ਼ਾ ਸਿੱਖਿਆ"
ਸਾਈਟ ਦੀ ਕਿਸਮ ਆਨਲਾਈਨ ਸਿੱਖਿਆ, ਅਨੁਵਾਦ
ਰਜਿਸਟਰੇਸ਼ਨ ਮੁਫ਼ਤ
ਜਾਰੀ ਕਰਨ ਦੀ ਮਿਤੀ 30 ਨਵੰਬਰ 2011; 7 ਸਾਲ ਪਹਿਲਾਂ (2011-11-30)
ਅਲੈਕਸਾ ਦਰਜਾਬੰਦੀ positive decrease 890 (May 2016)[1]

ਡੂਓਲਿੰਗੋ (ਅੰਗਰੇਜ਼ੀ: Duolingo; /ˈdjɵˌlɪŋɡ/) ਭਾਸ਼ਾ ਸਿੱਖਣ ਲਈ ਇੱਕ ਮੁਫ਼ਤ ਵੈੱਬਸਾਈਟ ਅਤੇ ਮੋਬਾਈਲ ਐਪ ਹੈ। ਇਸ ਉੱਤੇ ਕੋਈ ਮਸ਼ਹੂਰੀ ਨਹੀਂ ਹੈ ਅਤੇ ਇਸ ਉੱਤੇ ਸਾਰੀਆਂ ਭਾਸ਼ਾਵਾਂ ਦੇ ਕੋਰਸ ਮੁਫ਼ਤ ਹਨ। ਇਸ ਉੱਤੇ 23 ਭਾਸ਼ਾਵਾਂ ਵਿੱਚ 40 ਭਾਸ਼ਾਵਾਂ ਨੂੰ ਸਿੱਖਣ ਦੇ ਕੋਰਸ ਮੌਜੂਦ ਹਨ। ਇਸ ਉੱਤੇ ਦੁਨੀਆਂ ਭਰ ਤੋਂ ਆਈਓਸ, ਐਂਡਰੋਆਇਡ ਅਤੇ ਵਿੰਡੋਜ਼ ਫ਼ੋਨ 8.1 ਉੱਤੇ 1 ਕਰੋੜ ਤੋਂ ਵੱਧ ਰਜਿਸਟਰਡ ਵਰਤੋਂਕਾਰ ਹਨ।[2][3]

ਇਤਿਹਾਸ[ਸੋਧੋ]

ਡੂਓਲਿੰਗੋ ਨੂੰ ਕਾਰਨੇਜੀ ਮੈਲਨ ਯੂਨੀਵਰਸਿਟੀ ਦੇ ਪ੍ਰੋਫੈਸਰ ਲੂਈਸ ਵੋਨ ਆਨ ਅਤੇ ਉਸ ਦੇ ਵਿਦਿਆਰਥੀ ਸੇਵੇਰਿਨ ਹੈਕਰ ਨੇ ਪਿਟਸਬਰਗ ਵਿਖੇ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਇਸ ਦੇ ਵਿਕਾਸ ਵਿੱਚ ਆਂਤੋਨੀਓ ਨਾਵਾਸ, ਵਿਕੀ ਚਿਉਂਗ, ਮਾਰਸੇਲ ਯੂਕੇਰਮਾਨ, ਬਰੈਂਡਨ ਮੀਡਰ, ਹੈਕਤੋਰ ਵਿਲਾਫੁਏਰਤੇ, ਅਤੇ ਖੋਸੇ ਫੁਏਂਤੇਸ ਨੇ ਯੋਗਦਾਨ ਪਾਇਆ।[4][5]

ਹਵਾਲੇ[ਸੋਧੋ]