ਲੂਈਸ ਵੋਨ ਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੂਈਸ ਵੋਨ ਆਨ
ਵਿਕੀਮੈਨੀਆ 2015 ਵਿੱਚ ਲੂਈਸ ਵੋਨ ਆਨ
ਜਨਮ1979
ਗੂਆਤੇਮਾਲਾ ਸ਼ਹਿਰ, ਗੂਆਤੇਮਾਲਾ
ਰਿਹਾਇਸ਼ਸੰਯੁਕਤ ਰਾਜ ਅਮਰੀਕਾ
ਅਦਾਰੇਕਾਰਨੇਗੀ ਮੈਲਨ ਯੂਨੀਵਰਸਿਟੀ
ਖੋਜ ਕਾਰਜ ਸਲਾਹਕਾਰਮੈਨੁਅਲ ਬਲਮ
ਮਸ਼ਹੂਰ ਕਰਨ ਵਾਲੇ ਖੇਤਰਕੈਪਚਾ, ਰੀਕੈਪਚਾ, ਡੂਓਲਿੰਗੋ
ਅਹਿਮ ਇਨਾਮਮੈਕਆਰਥਰ ਫੈਲੋਸ਼ਿਪ (2006), TR35 (2007)[1]
ਅਲਮਾ ਮਾਤਰਕਾਰਨੇਗੀ ਮੈਲਨ ਯੂਨੀਵਰਸਿਟੀ
ਡਿਊਕ ਯੂਨੀਵਰਸਿਟੀ

ਲੂਈਸ ਵੋਨ ਆਨ (ਅੰਗਰੇਜ਼ੀ: Luis von Ahn) ਇੱਕ ਗੁਆਤੇਮਾਲਨ ਉਦਯੋਗਪਤੀ ਅਤੇ ਕਾਰਨੇਗੀ ਮੈਲਨ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਦਾ ਪ੍ਰੋਫੈਸਰ ਹੈ।[2] ਇਹ ਰੀਕੈਪਚਾ ਕੰਪਨੀ ਦਾ ਸੰਸਥਾਪਕ ਹੈ ਜਿਸ ਨੂੰ ਇਸਨੇ 2009 ਵਿੱਚ ਗੂਗਲ ਨੂੰ ਵੇਚ ਦਿੱਤਾ ਸੀ।[3] ਇਹ ਡੂਓਲਿੰਗੋ ਦਾ ਸਹਿ-ਸੰਸਥਾਪਕ ਅਤੇ ਸੀਈਓ ਹੈ।

ਜੀਵਨ[ਸੋਧੋ]

ਇਸ ਦਾ ਜਨਮ ਇੱਕ ਯਹੂਦੀ ਪਰਵਾਰ ਵਿੱਚ ਹੋਇਆ। ਇਸ ਦਾ ਪਿਤਾ ਚਕਿਤਸਾ ਦਾ ਪ੍ਰੋਫੈਸਰ ਅਤੇ ਡਾਕਟਰ ਸੀ।[4] ਇਸ ਦਾ ਜਨਮ ਗੂਆਤੇਮਾਲਾ ਸ਼ਹਿਰ ਵਿੱਚ ਹੋਇਆ ਜਿੱਥੇ ਇਸ ਦੇ ਪਰਵਾਰ ਦੀ ਟੌਫ਼ੀਆਂ ਦੀ ਦੁਕਾਨ ਸੀ।[5] ਇਸਨੇ ਗੂਆਤੇਮਾਲਾ ਅਮਰੀਕੀ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ, ਜਿੱਥੋਂ ਇਹ 1996 ਵਿੱਚ ਗ੍ਰੈਜੂਏਟ ਹੋਇਆ। 2000 ਵਿੱਚ ਇਸਨੇ ਡਿਊਕ ਯੂਨੀਵਰਸਿਟੀ ਤੋਂ ਗਣਿਤ ਦੀ ਡਿਗਰੀ ਕੀਤੀ[6] ਅਤੇ 2005 ਵਿੱਚ ਇਸਨੇ ਪ੍ਰੋਫੈਸਰ ਮੈਨੁਅਲ ਬਲਮ ਦੀ ਨਿਗਰਾਨੀ ਹੇਠ ਕਾਰਨੇਗੀ ਮੈਲਨ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ।

ਹਵਾਲੇ[ਸੋਧੋ]

  1. "Innovators Under 35: 2007". MIT Technology Review. Retrieved 13 August 2015. 
  2. "Luis von Ahn". Carnegie Mellon University. Retrieved 13 August 2015. 
  3. "Teaching computers to read: Google acquires reCAPTCHA". Google Official Blog. 16 September 2009. Retrieved 13 August 2015. 
  4. Angela Millan Epstein, "Guatemalan Scientist Revolutionizes Industry By Teaching Languages for Free", CT Latino News, Nov. 13 2012.
  5. "Profile: Luis von Ahn", PBS.org.
  6. "Duke Ugrad Alum Profile: Luis von Ahn". Duke University. Retrieved 13 August 2015.