ਸਮੱਗਰੀ 'ਤੇ ਜਾਓ

ਡੇਬਰਾ ਡਿਕਰਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡੇਬਰਾ ਜੇ ਡਿਕਰਸਨ (ਜਨਮ 1959) ਇੱਕ ਅਮਰੀਕੀ ਲੇਖਕ, ਸੰਪਾਦਕ, ਅਤੇ ਮਦਰ ਜੋਨਸ ਮੈਗਜ਼ੀਨ ਲਈ ਯੋਗਦਾਨ ਪਾਉਣ ਵਾਲੀ ਲੇਖਕ ਅਤੇ ਬਲੌਗਰ ਹੈ।[1] ਡਿਕਰਸਨ ਇੱਕ ਲੇਖ ਲੇਖਕ ਵਜੋਂ ਸਭ ਤੋਂ ਵੱਧ ਮਹੱਤਵਪੂਰਨ ਰਹੀ ਹੈ, ਸੰਯੁਕਤ ਰਾਜ ਵਿੱਚ ਜਾਤੀ ਸਬੰਧਾਂ ਅਤੇ ਜਾਤੀਗਤ ਪਛਾਣ ਬਾਰੇ ਲਿਖਦਾ ਹੈ।

ਮੁੱਢਲਾ ਜੀਵਨ

[ਸੋਧੋ]

ਉਸਨੇ ਫਲੋਰਿਸਸੈਂਟ ਵੈਲੀ ਕਮਿਊਨਟੀ ਕਾਲਜ ਅਤੇ ਮਿਸਊਰੀ ਯੂਨੀਵਰਸਿਟੀ ਵਿੱਚ ਪੜ੍ਹਨਾ ਛੱਡ ਦਿੱਤਾ ਸੀ ਅਤੇ[2] ਛੇਤੀ ਹੀ ਬਾਅਦ ਵਿੱਚ ਸੇਵਾ ਨਿਭਾਉਣ ਲਈ ਸੰਯੁਕਤ ਰਾਜ ਅਮਰੀਕਾ ਹਵਾਈ ਸੈਨਾ ਵਿੱਚ ਚਲੀ ਗਈ। ਉਸਨੇ 1980 ਤੋਂ 1992 ਤੱਕ ਇੰਟੈਲੀਜੇਂਸ ਅਧਿਕਾਰੀ ਵਜੋਂ ਸੇਵਾ ਨਿਭਾਈ। ਉਸਨੇ ਮੈਰੀਲੈਂਡ ਯੂਨੀਵਰਸਿਟੀ, ਕਾਲਜ ਪਾਰਕ ਤੋਂ ਰਾਜਨੀਤੀ ਅਤੇ ਸਰਕਾਰ ਵਿੱਚ ਬੀ.ਏ. ਕੀਤੀ। ਡਿਕਸਰਨ ਨੇ ਸੇਂਟ ਮੈਰੀ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਫੌਜ ਵਿੱਚ ਰਹਿੰਦੇ ਹੋਏ ਅੰਤਰਰਾਸ਼ਟਰੀ ਸਬੰਧਾਂ ਵਿੱਚ ਆਪਣੀ ਮਾਸਟਰ ਪੂਰੀ ਕੀਤੀ। ਉਸ ਦਾ ਏਅਰਫੋਰਸ ਕਰੀਅਰ ਅੰਕਾਰਾ ਏਅਰ ਸਟੇਸ਼ਨ 'ਤੇ ਚੀਫ਼ ਆਫ਼ ਇੰਟੈਲੀਜੈਂਸ ਦੀ ਨਿਯੁਕਤੀ ਤੋਂ ਬਾਅਦ ਖ਼ਤਮ ਹੋ ਗਿਆ।

1992 ਵਿੱਚ ਉਸਨੇ ਹਾਰਵਰਡ ਲਾਅ ਸਕੂਲ ਵਿੱਚ ਦਾਖਲ ਹੋਣ ਦੀ ਉਡੀਕ ਕਰਦਿਆਂ ਰਾਸ਼ਟਰਪਤੀ ਕਲਿੰਟਨ ਦੀ ਮੁਹਿੰਮ ਲਈ ਕੰਮ ਕੀਤਾ। ਉਸਨੇ 1995 ਵਿੱਚ ਐਚ.ਐਲ.ਐਸ. ਤੋਂ ਗ੍ਰੈਜੂਏਸ਼ਨ ਕੀਤੀ। ਅਖੀਰ ਉਸਨੇ ਲੇਖਕ ਵਜੋਂ ਕਰੀਅਰ ਅਪਣਾਇਆ।[2]

ਕਰੀਅਰ

[ਸੋਧੋ]

ਉਹ ਆਪਣੇ ਚੰਗੇ ਕਰੀਅਰ ਦਾ ਸਿਹਰਾ 1996 ਦੇ ਨਿਊ ਰਿਪਬਲਿਕ ਦੇ ਲੇਖ "ਹੂ ਸ਼ਾਟ ਜੌਨੀ?" ਨੂੰ ਦਿੰਦੀ ਹੈ। ਇਸ ਵਿੱਚ ਡ੍ਰਾਇਵ-ਬਾਏ ਸ਼ੂਟਿੰਗ ਦਾ ਵਰਣਨ ਕੀਤਾ ਗਿਆ ਹੈ। ਉਸਦਾ ਕੰਮ ਇਨ੍ਹਾਂ ਪ੍ਰਕਾਸ਼ਨਾਵਾਂ ਵਿੱਚ ਦਿਖਾਈ ਦਿੰਦਾ ਹੈ ਜਿਵੇਂ- ਦ ਵਾਸ਼ਿੰਗਟਨ ਪੋਸਟ. ਦ ਨਿਊਯਾਰਕ ਟਾਈਮਜ ਮੈਗਜ਼ੀਨ, ਗੁੱਡ ਹਾਉਸਕੀਪਿੰਗ, ਵਾਈਬ, ਮਦਰ ਜੋਨਸ, ਸਲੇਟ, ਦ ਵਿਲੇਜ ਵੋਇਸ, ਸਲੋਨ ਅਤੇ ਹੋਰ ਬਹੁਤ ਸਾਰੇ। ਉਹ 1999 ਤੋਂ 2002 ਤੱਕ 'ਨਿਊ ਅਮਰੀਕਾ ਫ਼ਾਉਂਡੇਸ਼ਨ' ਦੀ ਫ਼ੇਲੋ ਹੈ। ਸਤੰਬਰ 2007 ਵਿੱਚ ਆਪਣਾ ਬਲੋਗ ਛੱਡ ਕੇ ਡਿਕਰਸਨ ਨੇ ਇਹ ਘੋਸ਼ਣਾ ਕੀਤੀ ਕਿ ਉਹ ਮਦਰ ਜੋਨਸ ਮੈਗਜ਼ੀਨ ਦੀ ਬਲੋਗਰ ਬਣਨ ਜਾ ਰਹੀ ਹੈ।

ਡਿਕਰਸਨ ਨੇ ਦੋ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ, ਐਨ ਅਮਰੀਕਨ ਸਟੋਰੀ ਅਤੇ ਦ ਐਂਡ ਆਫ ਬਲੈਕਨਸ ਆਦਿ।[3][4]

ਹਵਾਲੇ

[ਸੋਧੋ]
  1. Mother Jones: Debra Dickerson
  2. 2.0 2.1 Biography of Debra Dickerson Archived 2007-02-09 at the Wayback Machine.
  3. Dickerson, Debra. "Colorblind Archived 2009-10-29 at the Wayback Machine.", Salon.com, January 22, 2007.
  4. Stephen Colbert interviews Debra Dickerson Archived 2007-09-26 at the Wayback Machine., The Colbert Report, comedycentral.com, February 8, 2007.

ਬਾਹਰੀ ਲਿੰਕ

[ਸੋਧੋ]