ਡੇਲ ਸਪੈਂਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੇਲ ਸਪੈਂਡਰ
ਜਨਮ (1943-09-22) 22 ਸਤੰਬਰ 1943 (ਉਮਰ 80)
ਨਿਊਕਾਸਟਲ, ਨਿਊ ਸਾਊਥ ਵੇਲਸ, ਆਸਟਰੇਲੀਆ
ਰਾਸ਼ਟਰੀਅਤਾਆਸਟਰੇਲੀਅਨ
ਸਾਥੀਟੇਡ ਬ੍ਰਾਉਨ
ਰਿਸ਼ਤੇਦਾਰਸਰ ਪੇਰਸੀ ਸਪੈਂਡਰ (ਅੰਕਲ)
ਵੈੱਬਸਾਈਟ
www.dalespender.com.au

ਡੇਲ ਸਪੈਂਡਰ (ਜਨਮ 22 ਸਤੰਬਰ 1943)[1] ਇੱਕ ਆਸਟਰੇਲਿਆਈ ਨਾਰੀਵਾਦੀ ਵਿਦਵਾਨ, ਅਧਿਆਪਕ, ਲੇਖਕ ਅਤੇ ਸਲਾਹਕਾਰ ਹੈ।

ਸ਼ੁਰੂਆਤੀ ਜੀਵਨ[ਸੋਧੋ]

ਸਪੈਂਡਰ ਦਾ ਜਨਮ ਨਿਊਕਾਸਟਲ, ਨਿਊ ਸਾਊਥ ਵੇਲਸ ਵਿੱਖੇ ਹੋਇਆ। ਉਹ ਇੱਕ ਕ੍ਰਾਇਮ ਲੇਖਕ ਜੀਨ ਸਪੈਂਡਰ (1901-70) ਦੀ ਭਤੀਜੀ ਹੈ। ਉਹ ਆਪਣੇ ਤਿੰਨੋ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਸੀ ਅਤੇ ਉਸ ਦੀ ਇੱਕ ਛੋਟੀ ਭੈਣ ਲਿਨ ਤੇ ਇੱਕ ਛੋਟਾ ਭਰਾ ਗ੍ਰੀਮ ਹੈ। 1960 ਦੇ ਸ਼ੁਰੂ ਵਿੱਚ, ਉਸ ਨੇ ਆਪਣੀ ਗ੍ਰੈਜੂਏਟ, ਐਮ.ਏ. ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਸਿਡਨੀ ਦੇ ਉੱਤਰ-ਪੱਛਮੀ ਉਪਨਗਰ ਦੇ ਮੀਡਆਬੈਂਕ ਬੁਆਏਜ਼ ਹਾਈ ਸਕੂਲ ਵਿੱਚ ਅੰਗਰੇਜ਼ੀ ਪੜ੍ਹਾਉਣ ਲੱਗੀ। 1960ਵਿਆਂ ਦੇ ਅੱਧ ਵਿੱਚ, ਉਹ ਡਪਟੋ ਹਾਈ ਸਕੂਲ ਵਿੱਚ ਅੰਗਰੇਜ਼ੀ ਸਾਹਿਤ ਪੜ੍ਹਾਉਣ ਲੱਗ ਗਈ ਸੀ। 1974 ਵਿੱਚ ਉਸ ਨੇ ਜੇਮਸ ਕੁੱਕ ਯੂਨੀਵਰਸਿਟੀ ਵਿੱਚ ਲੈਕਚਰ ਦੇਣਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਲੰਡਨ ਚਲੀ ਗਈ ਤੇ ਉੱਥੇ 1980 ਵਿੱਚ ਆਪਣੀ ਕਿਤਾਬ "ਮੈਨ ਮੇਡ ਲੈਂਗੂਏਜ਼" ਪ੍ਰਕਾਸ਼ਿਤ ਕਰਵਾਈ। 

ਕੰਮ[ਸੋਧੋ]

ਉਸ ਦੀ ਕਿਤਾਬ ਮੈਨ ਮੇਡ ਲੈਂਗੂਏਜ਼ (1980) ਸਪੈਂਡਰ ਡਰ ਪੀਐਚ.ਡੀ ਖੋਜ ਕਾਰਜ 'ਤੇ ਅਧਾਰਿਤ ਹੈ। ਉਸ ਦੀ ਦਲੀਲ ਹੈ  ਕਿ ਇਸ ਪਿੱਤਰਸੱਤਾਮਕ ਸਮਾਜ ਵਿੱਚ ਮਰਦ ਭਾਸ਼ਾ ਨੂੰ ਨਿਯੰਤਰਿਤ ਕਰਦਾ ਹੈ ਅਤੇ ਭਾਸ਼ਾ ਉਹਨਾਂ ਦੇ ਪੱਖ ਨੂੰ ਹੀ ਪੂਰਦੀ ਹੈ। "ਭਾਸ਼ਾ ਸਾਡੀ ਅਸਲੀਅਤ ਦੀਆਂ ਸੀਮਾਵਾਂ ਦਾ ਰੂਪ ਧਾਰਨ ਕਰਨ ਵਿੱਚ ਮਦਦ ਕਰਦੀ ਹੈ। ਇਹ ਸੰਸਾਰ ਨੂੰ ਕ੍ਰਮਬੱਧ, ਸ਼੍ਰੇਣੀਬੱਧ ਅਤੇ ਹੇਰਫੇਰ ਕਰਨ ਦਾ ਸਾਡਾ ਸਾਧਨ ਹੈ" (1980:3)। 

ਨਿੱਜੀ ਜ਼ਿੰਦਗੀ[ਸੋਧੋ]

ਉਸ ਦੇ ਪਿਛਲੇ ਤਿੰਨ ਦਹਾਕਿਆਂ ਤੋਂ ਟੈਡ ਬ੍ਰਾਊਨ ਨਾਲ ਸਬੰਧ  ਹਨ। ਉਹਨਾਂ ਦੀ ਕੋਈ ਔਲਾਦ ਨਹੀਂ ਹੈ। ਉਹ ਲਗਾਤਾਰ ਜਾਮਨੀ ਕੱਪੜੇ ਪਹਿਨਦੀ ਆ ਰਹੀ ਹੈ, ਉਸ ਨੇ ਇਹ ਚੋਣ ਸ਼ੁਰੂ ਵਿੱਚ ਮਤਾਧਿਕਾਰ ਦੇ ਸੰਕੇਤਕ ਸੰਦਰਭ ਲਈ ਕੀਤੀ ਸੀ।[2] ਉਹ ਬ੍ਰਿਸਬੇਨ, ਆਸਟਰੇਲੀਆ ਵਿੱਚ ਰਹਿੰਦੀ ਹੈ।

ਪ੍ਰਕਾਸ਼ਨ[ਸੋਧੋ]

 • Man Made Language (Routledge & Kegan Paul, 1980)
 • Invisible Women: The Schooling Scandal (1982)
 • Women of Ideas and What Men Have Done to Them: From Aphra Behn to Adrienne Rich (ARK Paperbacks, 1982)
 • Feminist Theorists: Three Centuries of Women's Intellectual Traditions (Women's Press, 1983) Editor. From Aphra Benn (1640–1689) to Simone De Beauvoir (1908 -1986)
 • There's Always Been a Women's Movement in the Twentieth Century (1983)
 • Time and Tide Wait for No Man (Pandora Press, 1984)
 • For the Record: The Making and Meaning of Feminist Knowledge (Women's Press, 1985)
 • Mothers of the Novel: 100 Good Women Writers Before Jane Austen (1986).
  • Series editor for Pandora Press "Mothers of the Novel" series (1986–1989)
 • Scribbling Sisters (1987)
  • Treats pioneers of the novel like Lady Mary Wroath, Anne Weamys, Katherine Philips, Anne Clifford, Lucy Hutchinson, Anne Fanshawe, Margaret Cavendish, Aphra Behn, Delarivière Manley, Eliza Haywood, as well as the achievements of Sarah Fielding, Charlotte Lennox, Elizabeth Inchbald, Charlotte Turner Smith, Ann Radcliffe, Mary Wollstonecraft, Mary Hays, Frances Burney, Maria Edgeworth, Lady Morgan, Amelia Opie, and Mary Brunton. She also provides a list of 106 women novelists before Jane Austen.
 • Writing a New World: Two Centuries of Australian Women Writers (Penguin Books, 1988)
 • The Writing or the Sex?, Or, Why You Don't Have to Read Women's Writing to Know It's No Good (Pergamon Press, Athene Series, 1989)
 • Nattering on the Net: Women, Power and Cyberspace (Spinifex, 1995)
 • Living by the Pen: Early British Women Writers

ਹਵਾਲੇ[ਸੋਧੋ]

 1. The Bibliography of Australian Literature: P–Z edited by John Arnold, John Hay (page 409).
 2. Thompson, Peter: Dale Spender, Talking Heads (Australian Broadcasting Corporation), 15 April 2005.

ਬਾਹਰੀ ਲਿੰਕ[ਸੋਧੋ]