ਡੋਬੇਲਨਜ਼ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੋਬੇਲਨਜ਼ ਪਾਰਕ
ਡੋਬੇਲਨਜ਼ ਪਾਰਕ ਦੇ ਵਿੱਚ ਸਮਾਰਕ ਦੀ ਤਸਵੀਰ
Map
Typeਸ਼ਹਿਰੀ ਪਾਰਕ
Locationਊਮਿਓ, ਸਵੀਡਨ
Created1865
Openਸਾਰਾ ਸਾਲ

ਡੋਬੇਲਨਜ਼ ਪਾਰਕ ਕੇਂਦਰੀ ਊਮਿਓ, ਸਵੀਡਨ ਵਿੱਚ ਸਥਿਤ ਇੱਕ ਪਾਰਕ ਹੈ। ਇਹ ਪਾਰਕ 1865 ਵਿੱਚ ਬਣਾਇਆ ਗਿਆ ਅਤੇ ਇਹ ਊਮਿਓ ਦਾ ਪਹਿਲਾ ਪਾਰਕ ਹੈ। ਇਸ ਦਾ ਨਾਂ ਜਰਨੈਲ ਜਿਓਰਜ ਕਾਰਲ ਵੋਨ ਡੋਬੇਲਨਜ਼ ਦੇ ਨਾਂ ਉੱਤੇ ਪਿਆ ਹੈ ਅਤੇ 1867 ਵਿੱਚ ਪਾਰਕ ਵਿੱਚ ਉਹਨਾਂ ਦਾ ਸਮਾਰਕ ਵੀ ਬਣਾਇਆ ਗਿਆ। ਪਾਰਕ 1865 ਵਿੱਚ ਅੰਗਰੇਜ਼ੀ ਅੰਦਾਜ਼ ਵਿੱਚ ਬਣਾਉਣਾ ਸ਼ੁਰੂ ਕੀਤਾ ਗਿਆ।[1][2]

ਇਸ ਪਾਰਕ ਨੂੰ ਪਹਿਲਾਂ ਸਤਾਡਸਟ੍ਰਾਡਗਾਰਡਨ ਨਾਂ ਦਿੱਤਾ ਗਿਆ ਪਰ 1867 ਵਿੱਚ ਸਮਾਰਕ ਦੇ ਬਣਨ ਤੋਂ ਬਾਅਦ ਇਸਨੂੰ ਇਸ ਦਾ ਮੌਜੂਦਾ ਨਾਂ ਦਿੱਤਾ ਗਿਆ। 1888 ਦੀ ਵੱਡੀ ਅੱਗ ਦੇ ਵਿੱਚ ਲਗਭਗ ਸਾਰਾ ਪਾਰਕ ਬਰਬਾਦ ਹੋ ਗਿਆ ਸੀ ਪਰ ਸਮਾਰਕ ਨੂੰ ਕੁਝ ਨਹੀਂ ਹੋਇਆ ਸੀ। 1897 ਵਿੱਚ ਇਸਨੂੰ ਫਿਰ ਤੋਂ ਬਹਾਲ ਕਰਨ ਲਈ ਪ੍ਰਾਜੈਕਟ ਸ਼ੁਰੂ ਕੀਤਾ ਗਿਆ।[1]

ਹਵਾਲੇ[ਸੋਧੋ]

  1. 1.0 1.1 "Fakta Döbelns park". Umeå Municipality. Archived from the original on 7 ਅਪ੍ਰੈਲ 2014. Retrieved 2 May 2014. {{cite web}}: Check date values in: |archive-date= (help); Unknown parameter |dead-url= ignored (help)
  2. Darwin Porter, Danforth Prince. "Frommer's Sweden". books.google.com. Retrieved 3 May 2014.