ਢਢੋਗਲ
ਢਢੋਗਲ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸੰਗਰੂਰ |
| ਬਲਾਕ | ਮਲੇਰਕੋਟਲਾ |
| ਉੱਚਾਈ | 185 m (607 ft) |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਮਲੇਰਕੋਟਲਾ |
ਢਢੋਗਲ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ।[1] ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਲੇਰਕੋਟਲਾ ਹੈ। ਢਢੋਗਲ,ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਤਹਿਸੀਲ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਮੁੱਖ ਦਫਤਰ ਸੰਗਰੂਰ ਤੋਂ 28 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਮਲੇਰਕੋਟਲਾ ਤੋਂ 7 ਕਿਲੋਮੀਟਰ ਦੂਰ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 97 ਕਿਲੋਮੀਟਰ ਦੂਰ ਹੈ।
ਨੇੜੇ ਦੇ ਪਿੰਡ
[ਸੋਧੋ]- ਨਿਆਮਤਪੁਰ (2 ਕਿਲੋਮੀਟਰ)
- ਜੈਨਪੁਰ (2 ਕਿਲੋਮੀਟਰ)
- ਲੋਹਾਰ ਮਾਜਰਾ (3 ਕਿਲੋਮੀਟਰ)
- ਬਨਭੋਰਾ (4 ਕਿਲੋਮੀਟਰ)
- ਲੰਗੜੀਆਂ (4 ਕਿਲੋਮੀਟਰ)
- ਬਾਗੜੀਆਂ
ਢਢੋਗਲ ਦੇ ਨੇੜਲੇ ਪਿੰਡ ਹਨ।
ਨੇੜੇ ਦੇ ਸ਼ਹਿਰ
[ਸੋਧੋ]ਢਢੋਗਲ ਦੇ ਨੇੜਲੇ ਸ਼ਹਿਰ ਹਨ।
ਸ਼ਹੀਦ ਬਾਬਾ ਭਗਤ ਸਿੰਘ
[ਸੋਧੋ]ਸ਼ਹੀਦ ਬਾਬਾ ਭਗਤ ਸਿੰਘ ਢਢੋਗਲ ਜੀ ਦਾ ਜਨਮ 1893 ਈ: ਨੂੰ ਮਾਤਾ ਮਹਾਂ ਕੌਰ ਦੀ ਕੁਖੋਂ ਨਾਨਕੇ ਪਿੰਡ ਮਾਂਗੇਵਾਲ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਨਾਮ ਸਰਦਾਰ ਵਰਿਆਮ ਸਿੰਘ ਸੀ। ਆਪ ਜੀ ਨੇ ਪਹਿਲੀ ਸੰਸਾਰ ਜੰਗ ਵਿਚ 1914 ਤੋਂ 1919 ਤੱਕ ਲੜਾਈ ਵਿਚ ਹਿੱਸਾ ਲਿਆ। ਜੰਗ ਲੜਨ ਤੋਂ ਬਾਅਦ ਆਪ ਜੀ ਨੂੰ ਸਮਝ ਆਈ ਕਿ ਰਿਆਸਤੀ ਰਾਜੇ ਅਤੇ ਆਮ ਪ੍ਰਜਾ ਬ੍ਰਿਟਿਸ ਅੰਗਰੇਜ ਸਰਕਾਰ ਦੇ ਅਧੀਨ ਹਨ। ਇਹ ਜ਼ੁਲਮ ਅਤੇ ਧੱਕੇਸਾਹੀ ਦੇ ਵਿਰੁੱਧ ਲੜਨਾ ਹੀ ਆਪਣਾ ਫਰਜ਼ ਸਮਝਿਆ ਪਟਿਆਲਾ ਫੌਜ ਨੇ ਕਾਲੇ ਰੰਗ ਦੀ ਪੱਗ ਬੰਨ੍ਹ ਕੇ ਬਗਾਵਤ ਦਾ ਝੰਡਾ ਗੱਡ ਦਿੱਤਾ। ਉਸ ਤੋਂ ਬਾਅਦ 1931 ਈ: ਨੂੰ ਧੂਰੀ ਸ਼ਹਿਰ ਵਿਚ ਰਿਆਸਤੀ ਪਰਜਾ ਮੰਡਲ ਦੀ ਬਹੁਤ ਵੱਡੀ ਕਾਨਫਰੰਸ ਸ: ਸੇਵਾ ਸਿੰਘ ਠੀਕਰੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਕਾਨਫਰੰਸ ਵਿਚ ਬਦ-ਕਿਸਮਤੀ ਨਾਲ ਮੌਜੂਦਾ ਸਰਕਾਰ ਦਾ ਥਾਣੇਦਾਰ ਲਿਆਕਤ ਅਲੀ ਇਕ ਨਿਹੰਗ ਸਿੰਘ ਦੇ ਹੱਥੋਂ ਮਾਰਿਆ ਗਿਆ ਪੰਜ ਬੰਦਿਆਂ ਨੂੰ ਸਜਾ ਹੋਈ ਜਿਨ੍ਹਾਂ ਵਿਚ ਬਾਬਾ ਭਗਤ ਸਿੰਘ ਢਢੋਗਲ ਵੀ ਸਾਮਿਲ ਸੀ। ਇਹਨਾਂ ਸਾਰਿਆਂ ਨੂੰ ਕਾਲੇ ਪਾਣੀਆਂ ਵਰਗੀ ਜੇਹਲ ਨਾਰਨੋਲ (ਮਹਿੰਦਰਗੜ੍ਹ) ਭੇਜ ਦਿੱਤਾ ਗਿਆ ਓਥੇ ਆਪਜੀ ਨੇ ਜੇਹਲ ਵਿਚ ਭੁਖ ਹੜਤਾਲ ਕੀਤੀ 13 ਮਹੀਨੇ 13 ਦਿਨ ਭੁਖ ਹੜਤਾਲ ਕਰਕੇ ਆਪਣੇ ਸ਼ਰੀਰ ਨੂ ਹੱਡੀਆਂ ਦਾ ਪਿੰਜਰ ਬਣਾ ਦਿੱਤਾ ਡਰ ਚੁੱਕੀ ਸਰਕਾਰ ਨੇ ਬਾਬਾ ਭਗਤ ਸਿੰਘ ਢਢੋਗਲ ਨੂੰ ਰਿਹਾ ਕਰਕੇ ਧੂਰੀ ਜੰਕਸ਼ਨ ਰੇਲਵੇ ਸਟੇਸ਼ਨ ਤੇ ਬੇਹੋਸ਼ੀ ਦੀ ਹਾਲਤ ਵਿਚ ਸੁੱਟ ਦਿੱਤਾ। ਆਖਰਕਾਰ ਆਪਣੇ ਪੰਜ ਭੂਤਕ ਸ਼ਰੀਰ ਦਾ ਠੀਕਰਾ ਜਾਲਮ ਸਰਕਾਰਾਂ ਦੇ ਸਿਰ ਭੰਨ ਕੇ 10 ਅਗਸਤ 1938 ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਹਰੇਕ ਸਾਲ 8 ਤੋਂ 10 ਅਗਸਤ ਤੱਕ ਬਾਬਾ ਭਗਤ ਸਿੰਘ ਢਢੋਗਲ ਜੀ ਦਾ ਸ਼ਹੀਦੀ ਪੁਰਬ ਪਿੰਡ ਢਢੋਗਲ ਨੇੜੇ ਅਮਰਗੜ੍ਹ,ਧੂਰੀ ਸੰਗਰੂਰ ਜ਼ਿਲ੍ਹਾ ਵਿਖੇ ਸਰਧਾ ਨਾਲ ਮਨਾਇਆ ਜਾਂਦਾ ਹੈ।
ਬਾਬਾ ਚਰਨਜੀਤ ਸਿੰਘ
[ਸੋਧੋ]ਬਾਬਾ ਚਰਨਜੀਤ ਸਿੰਘ ਢਢੋਗਲ ਇੱਕ ਸਾਈਕਲ ਯਾਤਰੀ ਹਨ ਜਿਸਨੇ ਸਿੱਖ ਧਰਮ ਦੇ ਪੰਜ ਤਖਤਾਂ ਦੀ ਯਾਤਰਾ ਸਾਈਕਲ ਤੇ ਕੀਤੀ ਹੈ। ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਵੀ ਯਾਤਰਾ ਸਾਈਕਲ ਤੇ ਕੀਤੀ ਹੈ,ਅਤੇ ਪੂਰੇ ਭਾਰਤ ਦੇ ਗੁਰਦੁਆਰਾ ਸਾਹਿਬਾਂ ਦੀ ਯਾਤਰਾ ਜਾਰੀ ਹੈ। ਉਮਰ ਦੇ 71 ਸਾਲ ਹੋਣ ਦੇ ਬਾਵਜੂਦ ਵੀ ਬਾਬਾ ਜੀ ਪੂਰੀ ਚੜ੍ਹਦੀ ਕਲਾ ਵਿੱਚ ਹਨ।

ਹਵਾਲੇ
[ਸੋਧੋ]- ↑ "ਬਲਾਕ ਅਨੁਸਾਰ ਪਿੰਡਾ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |