ਤਾਪ ਬਲਬ
ਤਾਪ ਬਲਬ, ਜਾਂ ਬਿਜਲੀ ਦਾ ਕੁਮਕੁਮਾ ਜਾਂ ਤਪਦਾ ਬਲਬ ਇੱਕ ਅਜਿਹਾ ਯੰਤਰ ਹੈ ਜੋ ਬਿਜਲੀ ਦੀ ਮਦਦ ਨਾਲ ਰੌਸ਼ਨੀ ਉੱਤਪੰਨ ਕਰਦਾ ਹੈ। ਬਿਜਲੀ ਦੇ ਬਲਬ ਦੀ ਵਰਤੋਂ ਕਿਸੇ ਵੀ ਇਲੈਕਟ੍ਰੋਨਿਕ ਸਰਕਟ ਨੂੰ ਚਲਦਾ ਦਰਸਾਉਣ ਲਈ, ਆਵਾਜਾਈ ਵਿੱਚ, ਤਾਪ ਪੈਦਾ ਕਰਨ ਵਿੱਚ ਅਤੇ ਹੋਰ ਕਈ ਥਾਵਾਂ ਤੇ ਆਮ ਕੀਤੀ ਜਾਂਦੀ ਹੈ।[1] ਬਿਜਲੀ ਦੇ ਬਲਬ ਪਹਿਲੀ ਵਾਰ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਕਿਤੇ-ਕਿਤੇ ਵਰਤੇ ਜਾਣੇ ਸ਼ੁਰੂ ਹੋਏ ਸਨ। ਇਹਨਾਂ ਦੀ ਬਣਾਵਟ ਵਿੱਚ ਸੋਧਾਂ ਅਤੇ ਬਿਜਲੀ ਦੀ ਪੈਦਾਵਾਰ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਇਹਨਾਂ ਦੀ ਵਰਤੋਂ ਵੱਡੇ ਪੈਮਾਨੇ ਤੇ ਹੋਣ ਲੱਗੀ| ਬਿਜਲੀ ਦੇ ਬਲਬ ਵਿੱਚ ਇੱਕ ਪਤਲਾ ਫਿਲਾਮੈਂਟ(ਤਾਰ) ਹੁੰਦਾ ਹੈ ਜਿਸ ਵਿੱਚੋਂ ਬਿਜਲੀ ਲੰਘਾਉਣ ਤੇ ਇਹ ਗਰਮ ਹੋ ਜਾਂਦੀ ਹੈ ਤੇ ਰੌਸਨੀ ਪੈਦਾ ਕਰਦੀ ਹੈ। ਬਲਬ ਵਿੱਚ ਫਿਲਾਮੈਂਟ ਨੂੰ ਕੱਚ ਨਾਲ ਢਕਿਆ ਹੁੰਦਾ ਹੈ ਤਾਂ ਕਿ ਵਾਤਾਵਰਨ ਵਿਚਲੀ ਆਕਸੀਜਨ ਫਿਲਾਮੈਂਟ ਦੇ ਸੰਪਰਕ ਵਿੱਚ ਨਾ ਆਵੇ ਕਿਉਂਕਿ ਅਜਿਹਾ ਹੋਣ ਤੇ ਫ਼ਿਲਾਮੈਂਟ ਕਮਜ਼ੋਰ ਹੋ ਕੇ ਛੇਤੀ ਖ਼ਰਾਬ ਹੋ ਜਾਂਦਾ ਹੈ। ਅੱਜਕੱਲ੍ਹ ਵਰਤੇ ਜਾਣ ਵਾਲੇ ਬਲਬਾਂ ਵਿੱਚ ਆਰਗਨ ਜਾਂ ਨਿਓਨ ਗੈਸ ਕੱਚ ਦੇ ਅੰਦਰ ਪਾਈ ਜਾਂਦੀ ਹੈ, ਜਿਸ ਨਾਲ ਫ਼ਿਲਾਮੈਂਟ ਦੀ ਰੌਸ਼ਨੀ ਵਿੱਚ ਵਾਧਾ ਹੁੰਦਾ ਹੈ।
ਬਲਬ ਵਿੱਚੋਂ ਰੋਸ਼ਨੀ ਕਿਵੇਂ ਪੈਦਾ ਹੁੰਦੀ ਹੈ?
[ਸੋਧੋ]ਸੰਸਾਰ ਦਾ ਸਭ ਤੋਂ ਪਹਿਲਾ ਬਿਜਲੀ ਨਾਲ ਜਗਣ ਵਾਲਾ ਬਲਬ ਅਮਰੀਕੀ ਵਿਗਿਆਨਿਕ ਥਾਮਸ ਐਡੀਸਨ ਵੱਲੋਂ 1878 ਵਿੱਚ ਬਣਾਇਆ ਗਿਆ ਸੀ। ਇਸ ਬਲਬ ਨੂੰ ਬਣਾਉਣ ਲਈ ਉਹਨਾਂ ਇਸ ਨਿਯਮ ਦੀ ਪਾਲਣਾ ਕੀਤੀ ਕਿ ਰੌਸ਼ਨੀ ਅਤੇ ਤਾਪ ਉਦੋਂ ਪੈਦਾ ਕੀਤੇ ਜਾ ਸਕਦੇ ਹਨ, ਜਦੋਂ ਤਾਰ ਵਿੱਚੋਂ ਬਿਜਲਈ ਊਰਜਾ ਨੂੰ ਲੰਘਾਇਆ ਜਾਂਦਾ ਹੈ। ਦਰਅਸਲ ਬਿਜਲੀ ਦਾ ਬਲਬ ਬਿਜਲਈ ਊਰਜਾ ਨੂੰ ਤਾਪ ਅਤੇ ਰੌਸ਼ਨੀ ਦੀ ਊਰਜਾ ਵਿੱਚ ਬਦਲ ਦਿੰਦਾ ਹੈ। ਐਡੀਸਨ ਵੱਲੋਂ ਪ੍ਰਯੋਗ ਕੀਤੇ ਗਏ ਬਲਬ ਵਿੱਚ 'ਪਲੈਟੀਨਮ' ਦੀ ਬਹੁਤ ਹੀ ਬਰੀਕ ਤਾਰ ਦਾ ਇਸਤੇਮਾਲ ਕੀਤਾ ਗਿਆ ਸੀ। ਜਦੋਂ ਇਸ ਤਾਰ ਦੇ ਦੋਵੇਂ ਸਿਰਿਆਂ ਨੂੰ ਬਿਜਲੀ ਦੀ ਸਪਲਾਈ ਨਾਲ ਜੋਡ਼ਿਆ ਗਿਆ ਤਾਂ ਇਹ ਲਾਲ-ਗਰਮ ਹੋ ਗਈ ਅਤੇ ਚਮਕਣ ਲੱਗੀ। ਐਡੀਸਨ ਵੱਲੋਂ ਬਣਾਏ ਗਏ ਬਲਬ ਜਿਆਦਾ ਲੋਕਪ੍ਰਿਯ ਨਹੀਂ ਹੋ ਸਕੇ, ਕਿਉਂ ਕਿ ਉਸ ਸਮੇਂ 'ਪਲੈਟੀਨਮ' ਦੀ ਤਾਰ ਬਹੁਤ ਮਹਿੰਗੀ ਸੀ।
ਇਸ ਤੋਂ ਕੁਝ ਸਮੇਂ ਬਾਅਦ ਬਿਜਲਈ ਬਲਬ ਵਿੱਚ ਵਰਤੇ ਜਾਣ ਵਾਲੇ 'ਫਿਲਾਮੈਂਟ' ਦੀ ਵਰਤੋ ਕੀਤੀ ਗਈ। ਬਾਅਦ ਵਿੱਚ 'ਟੰਗਸਟਨ' ਅਤੇ 'ਟੈਂਟਾਲਮ' ਧਾਤੂਆਂ ਤੋਂ ਬਣੇ 'ਫਿਲਾਮੈਂਟ' ਵਰਤੇ ਜਾਣ ਲੱਗੇ, ਕਿਉਂ ਕਿ ਇਨ੍ਹਾਂ ਧਾਤੂਆਂ ਦਾ ਪਿਘਲਾਉਣ ਦਰਜਾ ਕਾਫੀ ਉੱਚਾ ਸੀ। ਇਸ ਲਈ ਇਨ੍ਹਾਂ ਤੋਂ ਬਣੇ 'ਫਿਲਾਮੈਂਟ' ਆਸਾਨੀ ਨਾਲ ਨਹੀਂ ਚਲਦੇ ਸਨ।
ਆਧੁਨਿਕ ਇਲੈਕਟ੍ਰਿਕ ਬਲਬ ਵਿੱਚ 'ਕਾਇਲੈੱਡ ਟੰਗਸਟਨ ਫਿਲਾਮੈਂਟ' ਨੂੰ ਕੱਚ ਦੇ ਇੱਕ ਬਲਬ ਵਿੱਚ ਸੀਲ ਕੀਤਾ ਜਾਂਦਾ ਹੈ। ਫਿਲਾਮੈਂਟ ਦੇ ਦੋਵੇਂ ਸਿਰਿਆਂ ਨੂੰ ਇੱਕ ਮੋਟੀ ਤਾਰ ਨਾਲ ਇਕੱਠਿਆਂ ਜੋਡ਼ਿਆ ਜਾਂਦਾ ਹੈ। ਇਹ ਮੋਟੀ ਤਾਰ ਕੱਚ ਦੇ ਪਿਲਰਜ਼ ਵਿੱਚੋਂ ਲੰਘਦੀ ਹੈ। ਇਨ੍ਹਾਂ ਤਾਰਾਂ ਦੇ ਦੂਜੇ ਸਿਰੇ ਕਾਂਟੈਕਟ ਪੈਡਸ ਦੇ ਨਾਲ ਸੋਲਡਰ ਕੀਤੇ ਗਏ ਹੁੰਦੇ ਹਨ। ਦੋਵੇਂ ਸਿਰਿਆਂ ਨੂੰ ਇੱਕ-ਦੂਜੇ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣ ਲਈ ਧਾਤੂ ਦੀ ਕੈਪ ਵਿੱਚ 'ਇੰਸੁਲੇਟਿੰਗ' ਪਦਾਰਥ ਭਰਿਆ ਜਾਂਦਾ ਹੈ। ਅਖ਼ੀਰ ਵਿੱਚ ਬਲਬ ਵਿੱਚੋਂ ਹਵਾ ਕੱਢ ਕੇ ਇਸਨੂੰ ਆਰਗਨ ਅਤੇ ਨਾਈਟਰੋਜਨ ਗੈਸਾਂ ਦੇ ਮਿਸ਼ਰਨ ਨਾਲ ਭਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਫਿਲਾਮੈਂਟ ਤੋਂ ਧਾਤੂ ਦਾ ਵਾਸ਼ਪੀਕਰਨ ਨਹੀਂ ਹੁੰਦਾ ਅਤੇ ਇਹ ਪਿਘਲਣ ਤੋਂ ਬਚਿਆ ਰਹਿੰਦਾ ਹੈ। ਇਹ ਮਿਸ਼ਰਨ ਬਲਬ ਦੀ ਕਾਰਜਕੁਸ਼ਲਤਾ ਵੀ ਵਧਾਉਂਦਾ ਹੈ। ਜਦੋਂ ਫਿਲਾਮੈਂਟ ਤੋਂ ਇਲੈਕਟ੍ਰਿਕ ਕਰੰਟ ਲੰਘਾਇਆ ਜਾਂਦਾ ਹੈ, ਪਹਿਲਾਂ ਇਹ ਲਾਲ-ਗਰਮ ਹੋ ਜਾਂਦਾ ਹੈ ਅਤੇ ਫਿਰ ਸਫੈਦ। ਇਹ ਚਮਕਦਾ ਹੋਇਆ ਸਫੈਦ 'ਫਿਲਾਮੈਂਟ' ਸਾਨੂੰ ਰੌਸ਼ਨੀ ਦਿੰਦਾ ਹੈ। ਬਲਬ ਦੀ ਸ਼ਕਤੀ ਨੂੰ 'ਵਾਟਸ' ਵਿੱਚ ਨਾਪਿਆ ਜਾਂਦਾ ਹੈ।[2]
ਕਿਸਮਾਂ
[ਸੋਧੋ]ਬਲਬ ਕਈ ਕਿਸਮਾ ਦੇ ਹੁੰਦੇ ਹਨ:
- ਫ਼ਿਲਾਮੈਂਟ ਤਾਰ ਵਾਲੇ ਬਲਬ - ਇਹ ਸਭ ਤੋਂ ਆਮ ਕਿਸਮ ਕਿਸਮ ਦੇ ਬਲਬ ਹਨ। ਇਹਨਾਂ ਦੀ ਰੌਸ਼ਨੀ ਪੀਲੀ ਹੁੰਦੀ ਹੈ ਅਤੇ ਸਮਰੱਥਾ ਸਭ ਤੋਂ ਘੱਟ ਹੁੰਦੀ ਹੈ।
- 'ਹੈਲੋਜਨ ਬਲਬ' - ਇਹ ਆਮ ਫ਼ਿਲਾਮੈਂਟ ਵਾਲੇ ਬਲਬ ਹੀ ਹੁੰਦੇ ਹਨ, ਪਰ ਇਹਨਾਂ ਵਿੱਚ ਥੋੜੀ ਮਾਤਰਾ ਵਿੱਚ ਹੈਲੋਜਨ ਗੈਸ ਹੁੰਦੀ ਹੈ ਜੋ ਟੰਗਸਟਨ ਫ਼ਿਲਾਮੈਂਟ ਨਾਲ ਪ੍ਰਤਿਕਿਰਿਆ ਕਰ ਕੇ ਜ਼ਿਆਦਾ ਰੌਸ਼ਨੀ ਪੈਦਾ ਕਰਦੇ ਹਨ। ਇਹ ਪਹਿਲੀ ਕਿਸਮ ਦੇ ਬਲਬਾਂ ਦਾ ਸੋਧਿਆ ਹੋਇਆ ਰੂਪ ਹਨ ਅਤੇ ਇਹਨਾਂ ਦੀ ਸਮਰੱਥਾ ਵੀ ਜ਼ਿਆਦਾ ਹੁੰਦੀ ਹੈ।
- ਗੈਸ ਡਿਸਚਾਰਜ ਬਲਬ(gas discharge lamp) - ਇਸ ਕਿਸਮ ਦੇ ਬਲਬਾਂ ਵਿੱਚ ਫ਼ਲੋਰੋਸੈਂਟ ਬਲਬ ਆਉਂਦੇ ਹਨ। ਇਹ ਬਲਬ ਬਿਜਲਈ ਊਰਜਾ ਦੀ ਬਹੁਤ ਘੱਟ ਖਪਤ ਕਰਦੇ ਹਨ ਅਤੇ ਇਹਨਾਂ ਦੀ ਸਮਰੱਥਾ ਆਮ ਬਲਬਾਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਦੀ ਰੌਸ਼ਨੀ ਦੂਧੀਆ ਸਫ਼ੇਦ ਹੁੰਦੀ ਹੈ। ਇਹਨਾਂ ਦਾ ਹੋਰ ਸੁਧਰਿਆ ਹੋਇਆ ਰੂਪ ਕੌਮਪੈਕਟ ਫ਼ਲੋਰੋਸੈਂਟ ਬਲਬ ਹਨ। ਇਹ ਬਿਜਲਈ ਊਰਜਾ ਦੀ ਘੱਟ ਖਪਤ ਕਰ ਕੇ ਅੱਜਕੱਲ੍ਹ ਆਂਮ ਵਰਤੇ ਜਾਂਦੇ ਹਨ।
- ਪ੍ਰਕਾਸ਼ ਛੱਡਣ ਵਾਲੇ ਡਾਇਓਡ (light-emitting diode) - ਇਹਨਾਂ ਵਿੱਚ ਪ੍ਰਕਾਸ਼ ਪੈਦਾ ਕਰਨ ਵਾਲੇ ਡਾਇਓਡ ਵਰਤੇ ਜਾਂਦੇ ਹਨ। ਇਹਨਾਂ ਦੀ ਸਮਰੱਥਾ ਫ਼ਲੋਰੋਸੈਂਟ ਬਲਬਾਂ ਨਾਲੋਂ ਵੀ ਜ਼ਿਆਦਾ ਹੁੰਦੇ ਹਨ।
ਇਤਿਹਾਸ
[ਸੋਧੋ]- ਸੰੰਨ 1860 ਵਿੱਚ ਸਰ ਜੋਸੇਫ਼ ਵਿਲਸਨ ਸਵੈਨ ਨੇ ਕਾਰਬਨ ਪੇਪਰ ਤੋਂ ਬਣਿਆ ਫਿਲਾਮੈਂਟ ਜਗਾ ਲਿਆ ਪਰ ਛੇਤੀ ਹੀ ਬਲ ਕੇ ਖ਼ਤਮ ਹੋ ਗਿਆ।
- 1878 ਵਿੱਚ ਉਸ ਨੇ ਇੰਗਲੈਂਡ ਵਿਖੇ ਨਵਾਂ ਬਲਬ ਜੋ ਥੋੜ੍ਹਾ ਜਿਹਾ ਸੁਧਰਿਆ ਰੂਪ ਸੀ।
- 1879 ਵਿੱਚ ਥੋਮਸ ਅਲਵਾ ਐਡੀਸਨ ਨੇ 1500 ਘੰਟਿਆਂ ਤਕ ਰੌਸ਼ਨੀ ਦੇਣ ਦੇ ਬਲਬ ਬਣਾਉਣ ’ਚ ਕਾਮਯਾਬ ਰਿਹਾ।
- 1881 ਵਿੱਚ ਐੱਲ. ਐੱਚ. ਲੈਟੀਮਰ ਨੇ ਕਾਰਬਨ ਫਿਲਾਮੈਂਟ ਦਾ ਪੇਟੈਂਟ ਕਰਵਾਇਆ।
- 1882 ਵਿੱਚ ਐੱਲ. ਐੱਚ. ਲੈਟੀਮਰ ਨੇ ਕਾਰਬਨ ਫਿਲਾਮੈਂਟ ਦੇ ਨਿਰਮਾਣ ਤੇ ਉਤਪਾਦਨ ਦਾ ਤਾਰੀਕਾ ਵੀ ਪੇਟੈਂਟ ਕਰਵਾ ਲਿਆ ਸੀ।
- 1903 ਵਿੱਚ ਡਬਲਿਊ. ਆਰ. ਵਿਟਨੀ ਨੇ ਬਲਬ ਅੰਦਰ ਮੌਜੂਦ ਫਿਲਾਮੈਂਟ ਨੂੰ ਜਗਣ ਸਮੇਂ ਕਾਲਾ ਹੋਣ ਤੋਂ ਕਿਵੇਂ ਰੋਕਿਆ ਜਾਵੇ।
- 1910 ਵਿੱਚ ਵਿਲੀਅਮ ਡੇਵਿਡ ਕੂਲੀਜ ਨੇ ਟੰਗਸਟੰਨ ਦੇ ਫਿਲਾਮੈਂਟ ਦੀ ਕਾਢ ਕੱਢੀ ਜੋ ਦੂਜੇ ਫਿਲਾਮੈਂਟਾਂ ਦੇ ਮੁਕਾਬਲੇ ਲੰਮੇ ਸਮੇਂ ਤਕ ਜਗਦਾ ਸੀ।
ਹਵਾਲੇ
[ਸੋਧੋ]- ↑ "How Does a Lightbulb Work?". June 17, 1992. Archived from the original on 8 ਮਾਰਚ 2012. Retrieved 20 May 2012.
{{cite web}}
: Unknown parameter|dead-url=
ignored (|url-status=
suggested) (help) - ↑ Ozzie Zehner (2012). "Promises and Limitations of Light Emitting Diodes". Retrieved 20 May 2012.