ਤਲਵੰਡੀ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਲਵੰਡੀ ਕਲਾਂ ਜਗਰਾਉਂ, ਲੁਧਿਆਣਾ ਜ਼ਿਲ੍ਹੇ, (ਪੰਜਾਬ, ਭਾਰਤ) ਵਿੱਚ ਸਿੱਧਵਾਂ ਬੇਟ ਮੰਡਲ ਦਾ ਇੱਕ ਪਿੰਡ ਹੈ। ਖੁਰਦ ਅਤੇ ਕਲਾਂ ਫ਼ਾਰਸੀ ਤੋਂ ਪੰਜਾਬੀ ਵਿੱਚ ਆਏ ਵਿਸ਼ੇਸ਼ਣ ਹਨ ਜਿਨ੍ਹਾਂ ਦਾ ਅਰਥ ਕ੍ਰਮਵਾਰ ਛੋਟਾ ਅਤੇ ਵੱਡਾ ਹੁੰਦਾ ਹੈ ਜਦੋਂ ਦੋ ਪਿੰਡਾਂ ਦੇ ਇੱਕੋ ਨਾਮ ਹੋਣ ਤਾਂ ਉਨ੍ਹਾਂ ਦੀ ਅੱਡਰੀ ਅੱਡਰੀ ਪਛਾਣ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। [1] ਇਹ ਪਿੰਡ ਮੁੱਲਾਂਪੁਰ ਦਾਖਾ ਤੋਂ 10 ਕਿਲੋਮੀਟਰ ਦੂਰ ਹੈ ਅਤੇ ਨੇੜਲੇ ਪਿੰਡ ਸਵੱਦੀ ਕਲਾਂ ਅਤੇ ਗੁੜ੍ਹੇ ਹਨ। ਤਲਵੰਡੀ ਕਲਾਂ ਦਾ ਸਹੀ ਕਾਰਟੋਗ੍ਰਾਫਿਕ ਸਥਾਨ (30.853849, 75.592875) ਹੈ। [2]

ਧਰਮ[ਸੋਧੋ]

  • ਗੁਰਦੁਆਰਾ ਸਿੰਘ ਸਭਾ ਤਲਵੰਡੀ ਕਲਾਂ ਦੇ ਕੇਂਦਰ ਵਿੱਚ ਹੈ।
  • ਬਾਬਾ ਢੇਰ ਵਾਲੇ ਤਲਵੰਡੀ ਕਲਾਂ ਵਿੱਚ ਇੱਕ ਹੋਰ ਧਾਰਮਿਕ ਸਥਾਨ ਹੈ। ਇਹ 15ਵੀਂ ਸਦੀ ਵਿੱਚ ਸਥਾਪਿਤ ਇਮਾਰਤ ਹੈ।
  • ਸ਼ਿਵ ਦਵਾਲਾ ਗੁਰਦਰਾ ਸਾਹਿਬ ਦੇ ਕੋਲ ਸਥਿਤ ਇੱਕ ਸ਼ਿਵ ਮੰਦਿਰ ਹੈ।

ਸਰਕਾਰ[ਸੋਧੋ]

ਹੇਠ ਲਿਖੇ ਤਲਵੰਡੀ ਕਲਾਂ ਦੇ ਸਰਕਾਰੀ ਨੁਮਾਇੰਦੇ ਹਨ:

ਸਰਪੰਚ

  • ਹਰਬੰਸ ਸਿੰਘ ਖਾਲਸਾ (ਆਜ਼ਾਦ)

ਪੰਚ

  • ਜਿੰਦਰ ਸਿੰਘ-ਜਨਰਲ ਪੰਚ (ਅਕਾਲੀ ਪਾਰਟੀ)
  • ਅਮਰੀਕ ਸਿੰਘ-ਜਨਰਲ ਪੰਚ (ਅਕਾਲੀ ਪਾਰਟੀ)
  • ਜਗੀਰ ਸਿੰਘ-ਅਨੁਸੂਚਿਤ ਜਾਤੀ ਪੰਚ (ਅਕਾਲੀ ਪਾਰਟੀ)
  • ਹਰਮਿੰਦਰ ਸਿੰਘ-ਜਨਰਲ ਪੰਚ (ਕਾਂਗਰਸ ਪਾਰਟੀ)
  • ਪਾਲ ਸਿੰਘ-ਅਨੁਸੂਚਿਤ ਜਾਤੀ ਪੰਚ (ਕਾਂਗਰਸ ਪਾਰਟੀ)
  • ਜਗਮੋਹਨ ਸਿੰਘ-ਜਨਰਲ ਪੰਚ (ਕਾਂਗਰਸ ਪਾਰਟੀ)

ਸਿੱਖਿਆ[ਸੋਧੋ]

ਤਲਵੰਡੀ ਕਲਾਂ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਇੱਕ ਸਰਕਾਰੀ ਸੈਕੰਡਰੀ ਸਕੂਲ ਹੈ। ਮਹੰਤ ਲਛਮਣ ਦਾਸ ਹਾਈ ਸਕੂਲ, ਇੱਕ ਅਜਿਹਾ ਸਕੂਲ ਹੈ ਜੋ ਤਲਵੰਡੀ ਕਲਾਂ ਅਤੇ ਦੂਸਰੇ ਪਿੰਡਾਂ ਦੇ ਬੱਚਿਆਂ ਨੂੰ ਵੀ ਸਿੱਖਿਆ ਪ੍ਰਦਾਨ ਕਰਦਾ ਹੈ। [3]

ਕੁਦਰਤੀ ਸਾਧਨ[ਸੋਧੋ]

ਤਲਵੰਡੀ ਕਲਾਂ ਵਿੱਚ ਪਾਣੀ ਦਾ ਇੱਕ ਸ਼ੁੱਧ ਸਰੋਤ ਹੈ ਜੋ 39 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਪ੍ਰਦਾਨ ਕਰਦਾ ਹੈ; ਭਾਰਤ ਸਰਕਾਰ ਇਸ ਨੂੰ ਪਿੰਡ ਲਈ ਪਾਣੀ ਦੀ ਅੰਸ਼ਕ ਪੂਰਤੀ ਦੀ ਸ਼੍ਰੇਣੀ ਵਿੱਚ ਰੱਖਦੀ ਹੈ। [4] ਤਲਵੰਡੀ ਕਲਾਂ ਦੇ ਪਾਣੀ ਵਿੱਚ ਸੇਲੇਨੀਅਮ ਅਤੇ ਫਲੋਰੀਨ ਪਾਏ ਜਾਣ ਦੇ ਨਤੀਜੇ ਵਜੋਂ ਨੇੜਲੇ ਪਿੰਡਾਂ ਧਨਾਨਸੂ ਅਤੇ ਭੱਟੀਆਂ ਦੇ, ਜਿਨ੍ਹਾਂ ਦੇ ਪਾਣੀ ਵਿੱਚ ਇਨ੍ਹਾਂ ਤੱਤਾਂ ਦੀ ਘਾਟ ਹੈ, ਬੱਚਿਆਂ ਦੇ ਮੁਕਾਬਲੇ ਇਸ ਪਿੰਡ ਦੇ ਬੱਚਿਆਂ ਵਿੱਚ ਦੰਦਾਂ ਦੀ ਖਰਾਬੀ ਘੱਟ ਹੈ। [5]

ਮੀਡੀਆ ਵਿੱਚ[ਸੋਧੋ]

2007 ਦੀ ਫਿਲਮ, ਐਂਡ ਆਫ ਅਬਡੈਂਸ, ਦਸਤਾਵੇਜ਼ੀ ਫਿਲਮ, ਇਥੇ ਤਲਵੰਡੀ ਕਲਾਂ ਵਿੱਚ ਦੋ ਕੈਨੇਡੀਅਨਾਂ ਨੇ ਫਿਲਮਾਈ ਸੀ ਜਿਸ ਵਿੱਚ ਇੱਕ ਕਿਸਾਨ ਅਤੇ ਵਿਦਿਆਰਥੀ ਦੀਆਂ ਅੱਖਾਂ ਰਾਹੀਂ ਭਾਰਤ ਵਿੱਚ ਵਾਤਾਵਰਣ ਸੰਕਟ, ਗਰੀਬੀ, ਅਤੇ ਉਤਪਾਦਕਤਾ ਦੇ ਖਤਮ ਹੁੰਦੇ ਜਾਣ ਦੀ ਗੱਲ ਕੀਤੀ ਗਈ ਹੈ। [6]

ਫਿਲਮ ਜੱਟ ਤੇ ਜ਼ਮੀਨ [7] ਦੀ ਸ਼ੂਟਿੰਗ ਤਲਵੰਡੀ ਕਲਾਂ ਵਿੱਚ ਮੁੱਖ ਤੌਰ 'ਤੇ ਦਲੀਪ ਸਿੰਘ ਧਨੋਆ (ਮ੍ਰਿਤਕ) ਅਤੇ ਗੁਰਚਰਨ ਸਿੰਘ ਧਨੋਆ (ਹੁਣ ਕੈਲਗਰੀ, ਏ.ਬੀ., ਕੈਨੇਡਾ ਵਿੱਚ ਰਹਿ ਰਹੇ ਹਨ) ਦੀਆਂ ਜਾਇਦਾਦਾਂ `ਤੇ ਕੀਤੀ ਗਈ ਸੀ।

6 ਦਸੰਬਰ 1988 ਨੂੰ ਤਲਵੰਡੀ ਕਲਾਂ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਅੱਤਵਾਦੀਆਂ ਨੇ ਪੰਜਾਬੀ ਫਿਲਮ ਅਦਾਕਾਰ ਵੀਰੇਂਦਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਅੱਤਵਾਦੀਆਂ ਨੇ ਭਾਰਤ ਦੇ ਤਤਕਾਲੀ ਸਾਬਕਾ ਮੰਤਰੀ ਦੇ ਘਰ 'ਤੇ ਵੀ ਗੋਲੀਬਾਰੀ ਕੀਤੀ ਸੀ। [8]

ਤਲਵੰਡੀ ਕਲਾਂ ਦੀਆਂ ਉੱਘੀਆਂ ਸ਼ਖਸੀਅਤਾਂ[ਸੋਧੋ]

  • ਅਮਰੀਕ ਸਿੰਘ ਤਲਵੰਡੀ ਲੇਖਕ ਅਮਰੀਕ ਸਿੰਘ ਤਲਵੰਡੀ ਨੂੰ ਸਾਲ 1993 ਵਿੱਚ ਭਾਰਤ ਸਰਕਾਰ ਵੱਲੋਂ ਨੈਸ਼ਨਲ ਐਵਾਰਡ ਨਾਲ ਸਾਲ 1988 ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
  • ਪੋਹਲਾ ਸਿੰਘ ਇੱਕ ਸੁਤੰਤਰਤਾ ਸੈਨਾਨੀ ਸੀ ਜੋ 20ਵੀਂ ਸਦੀ ਵਿੱਚ ਕਾਮਾਗਾਟਾਮਾਰੂ ਜਹਾਜ਼ ਵਿੱਚ ਗਿਆ ਸੀ।
  • ਦਲੀਪ ਸਿੰਘ ਧਨੋਆ, 1976-1978 ਤੱਕ ਪੰਜਾਬ ਵਿੱਚ ਮੰਤਰੀ ਰਿਹਾ।
  • ਨਰਿੰਜਨ ਸਿੰਘ ਭਾਰਤ ਦੀ ਕ੍ਰਾਂਤੀ ਦੌਰਾਨ ਇੱਕ ਸੁਤੰਤਰਤਾ ਸੈਨਾਨੀ ਸੀ। [9] ਉਹ ਮੁਲਤਾਨ ਵਿਖੇ 14ਵੀਂ ਸਿੱਖ ਬਟਾਲੀਅਨ ਵਿਚ ਸਿਪਾਹੀ ਸੀ।
  • ਪਰਭਾਤ ਸਿੰਘ, 1916 ਵਿੱਚ ਪੈਦਾ ਹੋਇਆ, ਇੱਕ ਸੁਤੰਤਰਤਾ ਸੈਨਾਨੀ ਸੀ, ਜਿਸ ਨੂੰ ਜੰਗੀ ਕੈਦੀ ਬਣਾ ਲਿਆ ਗਿਆ ਸੀ। [10]
  • ਰਾਮ ਸਿੰਘ, 1921 ਵਿੱਚ ਪੈਦਾ ਹੋਇਆ, ਇੱਕ ਸੁਤੰਤਰਤਾ ਸੈਨਾਨੀ ਸੀ ਜਿਸਨੇ ਭਾਰਤੀ ਫੌਜ ਵਿੱਚ ਸਿਪਾਹੀ ਨੰਬਰ 913746 ਵਜੋਂ ਸੇਵਾ ਕੀਤੀ [10]
  • 118 ਇੰਜੀਨੀਅਰ ਰੈਜੀਮੈਂਟ ਦੇ ਹੌਲਦਾਰ ਜਸਵੰਤ ਸਿੰਘ ਨੇ ਜੰਮੂ-ਕਸ਼ਮੀਰ ਦੇ ਬਾਦੀਪੁਰ ਵਿਖੇ ਵਿਦਰੋਹੀਆਂ ਨਾਲ ਲੜਦੇ ਹੋਏ ਆਪਣੀ ਜਾਨ ਦੇ ਦਿੱਤੀ। [11]
  • ਸਰਦਾਰ ਜੀਤ ਸਿੰਘ ਧਨੋਆ ਪਿੰਡ ਦਾ ਸਫਲ ਕਿਸਾਨ ਸੀ।

ਹਵਾਲੇ[ਸੋਧੋ]

  1. "Talwandi Kalan, ਪੰਜਾਬੀ". Archived from the original on 18 July 2012.
  2. "Google Maps". Retrieved 9 April 2018.
  3. "Welcome to MLD High School". Archived from the original on 22 August 2011. Retrieved 2011-05-31.
  4. "ReportYSRHabitationDistrict". Archived from the original on 24 July 2011. Retrieved 2011-05-31.
  5. Gauba, K; Tewari, A; Chawla, HS (1 March 1996). "Role of trace elements Se and Li in drinking water on dental caries experience". Journal of Indian Society of Pedodontics and Preventive Dentistry. 14 (1).
  6. "The End of Abundance (2007)". IMDb.com.
  7. "Jatt Te Zameen (1987)". IMDb.com. 13 April 1987.
  8. Ahmar, Moonis (2005). Violence and Terrorism in South Asia. Retrieved 9 April 2018.
  9. "Struggle for Free Hindustan List by Name". Archived from the original on 28 September 2011. Retrieved 2011-05-31.
  10. 10.0 10.1 Datta, Chaman Lal (1972). Who's who: Punjab freedom fighters. Retrieved 9 April 2018.
  11. "The Tribune, Chandigarh, India - Ludhiana Stories". Tribuneindia.com. Retrieved 9 April 2018.