ਖ਼ੁਰਦ ਅਤੇ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖ਼ੁਰਦ ਅਤੇ ਕਲਾਂ (خرد اتے کلاں) ਭਾਰਤ ਅਤੇ ਪਾਕਿਸਤਾਨ ਵਿੱਚ ਕਿਸੇ ਕਸਬੇ, ਪਿੰਡ ਜਾਂ ਬਸਤੀ ਦੇ ਛੋਟੇ (ਖੁਰਦ) ਅਤੇ ਵੱਡੇ (ਕਲਾਂ) ਹਿੱਸਿਆਂ ਨੂੰ ਦਰਸਾਉਣ ਲਈ ਵਰਤੇ ਜਾਂਦੇ ਪ੍ਰਬੰਧਕੀ ਨਾਮ ਹਨ। ਇਹ ਆਮ ਤੌਰ 'ਤੇ ਸਥਾਨਾਂ ਦੇ ਨਾਮਾਂ ਤੋਂ ਬਾਅਦ ਜੋੜੇ ਜਾਂਦੇ ਹਨ। ਉਦਾਹਰਨ ਲਈ, ਖੈਬਰ-ਪਖਤੂਨਖਵਾ ਸੂਬੇ ਦੇ ਐਬਟਾਬਾਦ ਜ਼ਿਲੇ ਵਿੱਚ ਬੇਰੋਟੇ ਖੁਰਦ ਅਤੇ ਬੇਰੋਟੇ ਕਲਾਂ, ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ਵਿੱਚ ਡੰਗੋਹ ਖੁਰਦ ਅਤੇ ਦਿੱਲੀ ਵਿੱਚ ਪ੍ਰਸਿੱਧ ਦਰੀਬਾ ਕਲਾਂ ਜਵਾਹਰਾਂ ਦੀ ਮੰਡੀ ਦੇ ਨੇੜੇ ਵੀ ਇੱਕ ਛੋਟੀ ਗਲੀ ਸੀ, ਜਿਸ ਨੂੰ ਦਰੀਬਾ ਖੁਰਦ ਜਾਂ ਛੋਟਾ ਦਰੀਬਾ ਕਿਹਾ ਜਾਂਦਾ ਸੀ। ਦੋਵਾਂ ਦਾ ਅਰਥ ਛੋਟਾ ਹੈ, ਜਿਸਨੂੰ ਹੁਣ ਕਿਨਾਰੀ ਬਾਜ਼ਾਰ ਕਿਹਾ ਜਾਂਦਾ ਹੈ।[1][2]

ਖ਼ੁਰਦ ਅਤੇ ਕਲਾਂ ਦੇ ਸੁਮੇਲ ਨਾਲ਼ ਨਾਲ਼ ਲੱਗਦੀਆਂ ਥਾਵਾਂ[ਸੋਧੋ]

ਇਸ ਸੂਚੀ ਵਿੱਚ ਸਥਾਨਾਂ ਦੇ ਨਾਮ ਸ਼ਾਮਲ ਹਨ ਜੋ ਇੱਕ ਦੂਜੇ ਦੇ ਨਾਲ਼ ਲੱਗਦੇ ਹਨ, ਜਿਨ੍ਹਾਂ ਦੇ ਸਾਂਝੇ ਪਹਿਲੇ ਨਾਮ ਨੂੰ ਖ਼ੁਰਦ ਅਤੇ ਕਲਾਂ ਦੇ ਸ਼ਬਦ ਜੋੜ ਕੇ ਨਿਖੇੜਿਆ ਹੁੰਦਾ ਹੈ।

ਭਾਰਤ[ਸੋਧੋ]

  • ਮਹਿਲ ਖੁਰਦ ਅਤੇ ਮਹਿਲ ਕਲਾਂ, ਬਰਨਾਲਾ ਜ਼ਿਲ੍ਹਾ, ਪੰਜਾਬ, ਭਾਰਤ
  • ਮੁੰਧਲ ਖੁਰਦ ਅਤੇ ਮੁੰਧਲ ਕਲਾਂ, ਭਿਵਾਨੀ ਜ਼ਿਲ੍ਹਾ, ਹਰਿਆਣਾ, ਭਾਰਤ
  • ਭੈਂਸਰੂ ਖੁਰਦ ਅਤੇ ਭੈਂਸਰੂ ਕਲਾਂ, ਰੋਹਤਕ ਜ਼ਿਲ੍ਹਾ, ਹਰਿਆਣਾ, ਭਾਰਤ
  • ਰਾਣੀ ਖੁਰਦ ਅਤੇ ਰਾਣੀ ਕਲਾਂ, ਪਾਲੀ ਜ਼ਿਲ੍ਹਾ, ਰਾਜਸਥਾਨ, ਭਾਰਤ
  • ਹੈਬੋਵਾਲ ਕਲਾਂ ਅਤੇ ਹੈਬੋਵਾਲ ਖੁਰਦ, ਲੁਧਿਆਣਾ ਜ਼ਿਲ੍ਹਾ, ਭਾਰਤ
  • ਟਿੱਕਰੀ ਖੁਰਦ ਅਤੇ ਟਿੱਕਰੀ ਕਲਾਂ, ਦਿੱਲੀ, ਭਾਰਤ
  • ਝੋਝੂ ਖੁਰਦ ਅਤੇ ਝੋਝੂ ਕਲਾਂ, ਚਰਖੀ ਦਾਦਰੀ ਜ਼ਿਲ੍ਹਾ, ਹਰਿਆਣਾ, ਭਾਰਤ
  • ਉਰਲਾਨਾ ਖੁਰਦ ਅਤੇ ਉਰਲਾਨਾ ਕਲਾਂ, ਪਾਣੀਪਤ ਜ਼ਿਲ੍ਹਾ, ਹਰਿਆਣਾ, ਭਾਰਤ
  • ਕੰਗ ਖੁਰਦ ਅਤੇ ਕੰਗ ਕਲਾਂ, ਜਲੰਧਰ ਜ਼ਿਲ੍ਹਾ, ਪੰਜਾਬ, ਭਾਰਤ
  • ਅਬਿਆਣਾ ਖੁਰਦ ਅਤੇ ਅਬਿਆਣਾ ਕਲਾਂ, ਰੋਪੜ ਜ਼ਿਲ੍ਹਾ, ਪੰਜਾਬ, ਭਾਰਤ
  • ਬਾਰੀਆਂ ਖੁਰਦ ਅਤੇ ਬਾਰੀਆਂ ਕਲਾਂ, ਹੁਸ਼ਿਆਰਪੁਰ ਜ਼ਿਲ੍ਹਾ, ਪੰਜਾਬ, ਭਾਰਤ
  • ਦੌਣ ਖੁਰਦ ਅਤੇ ਦੌਣ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਬਠੋਈ ਖੁਰਦ ਅਤੇ ਬਠੋਈ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਤਰੌੜਾ ਖੁਰਦ ਅਤੇ ਤਰੌੜਾ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਆਹਰੁ ਖੁਰਦ ਅਤੇ ਆਹਰੁ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਮੰਜਾਲ ਖੁਰਦ ਅਤੇ ਮੰਜਾਲ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਨੈਣ ਖੁਰਦ ਅਤੇ ਨੈਣ ਕਲਾਂ, ਪਟਿਆਲਾ ਜ਼ਿਲ੍ਹਾ,ਪੰਜਾਬ, ਭਾਰਤ
  • ਕਾਮੀ ਖੁਰਦ ਅਤੇ ਕਾਮੀ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਲਾਛੜੂ ਖੁਰਦ ਅਤੇ ਲਾਛੜੂ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਸਰਾਲਾ ਖੁਰਦ ਅਤੇ ਸਰਾਲਾ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਬੌੜਾਂ ਖੁਰਦ ਅਤੇ ਬੌੜਾਂ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਬਨੇਰਾ ਖੁਰਦ ਅਤੇ ਬਨੇਰਾ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਕੋਟ ਖੁਰਦ ਅਤੇ ਕੋਟ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਪਾਲੀਆ ਖੁਰਦ ਅਤੇ ਪਾਲੀਆ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਅਜਨੌਦਾ ਖੁਰਦ ਅਤੇ ਅਜਨੌਦਾ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਹਿਆਣਾ ਖੁਰਦ ਅਤੇ ਹਿਆਣਾ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਦੁਗਾਲ ਖੁਰਦ ਅਤੇ ਦੁਗਾਲ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਹਰਿਆਊ ਖੁਰਦ ਅਤੇ ਹਰਿਆਊ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਚੱਕ ਖੁਰਦ ਅਤੇ ਚੱਕ ਕਲਾਂ,ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਨਲਾਸ ਖੁਰਦ ਅਤੇ ਨਲਾਸ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਰਾਮਪੁਰ ਖੁਰਦ ਅਤੇ ਰਾਮਪੁਰ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਸੁਰਲ ਖੁਰਦ ਅਤੇ ਸੁਰਲ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਸਹਿਜਪੁਰ ਖੁਰਦ ਅਤੇ ਸਹਿਜਪੁਰ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਬੋਸਰ ਖੁਰਦ ਅਤੇ ਬੋਸਰ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਬਠੋਣੀਆ ਖੁਰਦ ਅਤੇ ਬਠੋਣੀਆ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਢਕਾਨਸੂ ਖੁਰਦ ਅਤੇ ਢਕਾਨਸੂ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਮੋਹੀ ਖੁਰਦ ਅਤੇ ਮੋਹੀ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਪਹਿਰ ਖੁਰਦ ਅਤੇ ਪਹਿਰ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਸ਼ੰਭੂ ਖੁਰਦ ਅਤੇ ਸ਼ੰਭੂ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ
  • ਘੜਾਮਾਂ ਖੁਰਦ ਅਤੇ ਘੜਾਮਾਂ ਕਲਾਂ, ਪਟਿਆਲਾ ਜ਼ਿਲ੍ਹਾ, ਪੰਜਾਬ, ਭਾਰਤ

ਪਾਕਿਸਤਾਨ[ਸੋਧੋ]

  • ਬੇਰੋਟੇ ਖੁਰਦ ਅਤੇ ਬੇਰੋਟੇ ਕਲਾਂ, ਖੈਬਰ-ਪਖਤੂਨਖਵਾ, ਪਾਕਿਸਤਾਨ
  • ਬੁੱਚਲ ਖੁਰਦ ਅਤੇ ਬੁੱਚਲ ਕਲਾਂ, ਚਕਵਾਲ, ਪੰਜਾਬ, ਪਾਕਿਸਤਾਨ

ਹਵਾਲੇ[ਸੋਧੋ]

  1. Danish Shafi (Oct 21, 2007). "Big Bazaar". Indian Express. Archived from the original on June 16, 2013. Retrieved May 23, 2013.
  2. Moti Lal Nath (1989). The Upper Chambal Basin: A Geographical Study in Rural Settlements. Northern Book Centre. p. 47. ISBN 8185119597.