ਸਮੱਗਰੀ 'ਤੇ ਜਾਓ

ਤਸਕੀਨ ਅਹਿਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਸਕੀਨ ਅਹਮਦ ਤਾਜ਼ਿਮ (ਜਨਮ 3 ਅਪ੍ਰੈਲ 1995) ਇੱਕ ਬੰਗਲਾਦੇਸ਼ੀ ਕ੍ਰਿਕਟ ਖਿਡਾਰੀ ਹੈ। ਉਹ ਬੰਗਲਾਦੇਸ਼ ਦੇ ਵਪਾਰੀ ਅਬਦੁਰ ਰਾਸ਼ਿਦ ਅਤੇ ਸਾਬੀਨਾ ਯਸਮੀਨ ਦਾ ਪੁੱਤਰ ਹੈ। ਉਹ ਸੱਜੇ ਹੱਥ ਦਾ ਤੇਜ-ਗੇਂਦਬਾਜ ਹੈ ਅਤੇ ਖੱਬੇ ਹੱਥ ਨਾਲ ਬੱਲੇਬਾਜੀ ਕਰਦਾ ਹੈ। ਪਹਿਲਾ ਦਰਜਾ ਕ੍ਰਿਕਟ ਵਿੱਚ ਉਹ 'ਢਾਕਾ ਮੈਟਰੋਪੋਲਿਸ' ਟੀਮ ਵੱਲੋਂ ਖੇਡਦਾ ਹੈ ਅਤੇ ਉਹ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿੱਚ ਚਿਤਾਗੌਂਗ ਕਿੰਗਸ ਵੱਲੋਂ ਖੇਡਦਾ ਹੈ।

ਸ਼ੁਰੂਆਤੀ ਜੀਵਨ

[ਸੋਧੋ]

ਉਸਨੇ ਕਿੰਗ ਖ਼ਾਲੀਦ ਸੰਸਥਾ ਵਿੱਚੋਂ ਐੱਸਐੱਸਸੀ ਅਤੇ ਸਟੈਂਫੋਰਡ ਕਾਲਜ ਵਿੱਚੋਂ ਉਸ ਨੇ ਐੱਚਐੱਸਸੀ ਕੀਤੀ ਹੈ। ਮੌਜੂਦਾ ਸਮੇਂ ਉਹ ਅਮਰੀਕੀ ਅੰਤਰਰਾਸ਼ਟਰੀ ਯੂਨੀਵਰਸਿਟੀ ਜੋ ਕਿ ਬੰਗਲਾਦੇਸ਼ ਵਿੱਚ ਹੈ, ਦਾ ਵਿਦਿਆਰਥੀ ਹੈ। ਤਸਕੀਨ ਨੇ ਅਬਾਹਨੀ ਮੈਦਾਨ ਤੋਂ 10 ਜਨਵਰੀ 2007 ਨੂੰ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ। ਅੰਡਰ-15 ਅਤੇ ਅੰਡਰ-17 ਟੀਮ ਵਿੱਚ ਖੇਡਣ ਤੋਂ ਬਾਅਦ ਉਸਨੂੰ ਅੰਡਰ-19 ਕ੍ਰਿਕਟ ਟੀਮ ਵਿੱਚ ਖੇਡਣ ਦਾ ਮੌਕਾ ਮਿਲ ਗਿਆ ਸੀ। ਅਕਤੂਬਰ 2011 ਵਿੱਚ ਬਾਰੀਸਲ ਵਿਭਾਗ ਦੀ ਕ੍ਰਿਕਟ ਟੀਮ ਖਿਲਾਫ਼ ਉਸਨੇ ਢਾਕਾ ਮੈਟਰੋਪੋਲਿਸ ਦੀ ਕ੍ਰਿਕਟ ਟੀਮ ਵੱਲੋਂ ਪਹਿਲਾ, ਪਹਿਲੇ ਦਰਜੇ ਦੀ ਕ੍ਰਿਕਟ ਦਾ ਮੈਚ ਖੇਡਿਆ ਸੀ।[1] 2012 ਵਿੱਚ ਹੋਏ ਅੰਡਰ-19 ਵਿਸ਼ਵ ਕੱਪ ਵਿੱਚ ਉਹ ਸਭ ਤੋ ਜਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ ਸੀ ਅਤੇ ਉਸਨੇ 11 ਵਿਕਟਾਂ ਲਈਆਂ ਸਨ। ਬੰਗਲਾਦੇਸ਼ ਕ੍ਰਿਕਟ ਲੀਗ-2 ਦੇ ਦੂਸਰੇ ਮੈਚ ਵਿੱਚ ਉਸ ਨੂੰ ਦੁਰੁੰਤੋ ਰਾਜਸ਼ਾਹੀ ਟੀਮ ਖਿਲਾਫ਼ 4/31 ਦਾ ਪ੍ਰਦਰਸ਼ਨ ਕਰਨ ਤੇ ਮੈਨ ਆਫ਼ ਦ ਮੈਚ ਇਨਾਮ ਦਿੱਤਾ ਗਿਆ ਸੀ। ਇਹ ਸੈਮੀਫ਼ਾਈਨਲ ਮੁਕਾਬਲਾ ਸੀ। ਉਸਨੇ 4 ਮੈਚਾਂ ਵਿੱਚ 8 ਵਿਕਟਾਂ ਹਾਸਿਲ ਕੀਤੀਆਂ ਸਨ ਜੋ ਕਿ ਉਸਦੇ ਖੇਡ-ਜੀਵਨ ਦਾ ਯਾਦਗਾਰੀ ਟੂਰਨਾਮੈਂਟ ਰਿਹਾ ਹੈ।[2]

ਬੰਗਲਾਦੇਸ਼ ਕ੍ਰਿਕਟ ਲੀਗ-3 ਦੇ ਵਿੱਚ ਉਹ ਚਿਤਾਗੌਂਗ ਵੀਕਿੰਗਸ ਦੀ ਟੀਮ ਵੱਲੋਂ ਖੇਡਿਆ। ਇਸ ਤੋਂ ਇਲਾਵਾ 2015 ਵਿੱਚ ਗੂਗਲ 'ਤੇ ਸਭ ਤੋਂ ਵੱਧ ਖੋਜਿਆ ਜਾਣ ਵਾਲਾ ਉਹ ਚੌਥਾ ਬੰਗਲਾਦੇਸ਼ੀ ਸੀ।[3]

ਹਵਾਲੇ

[ਸੋਧੋ]
  1. "Barisal Division v Dhaka Metropolis, 30 October – 2 November 2011". ESPNCricinfo. Retrieved 18 ਫਰਵਰੀ 2013. {{cite web}}: Check date values in: |accessdate= (help)
  2. Isam, Mohammad (16 ਫਰਵਰੀ 2013). "Taskin keeps Kings' final hopes alive". ESPNCricinfo. Retrieved 18 ਫਰਵਰੀ 2013. {{cite news}}: Check date values in: |accessdate= and |date= (help)
  3. Panwar, Daksh (17 ਜੂਨ 2015). "Taskin Ahmed: A tall, fast and handful poster-boy". The Indian Express. Retrieved 7 ਅਗਸਤ 2015.