ਤਸਲੀਮਾ ਨਸਰੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਸਲੀਮਾ ਨਸਰੀਨ
ਤਸਲੀਮਾ ਨਸਰੀਨ 2013 ਵਿਚ
ਜਨਮ (1962-08-25) 25 ਅਗਸਤ 1962 (ਉਮਰ 55)
ਮੈਮਨਸਿੰਘ, ਬੰਗਲਾਦੇਸ਼
ਨਾਗਰਿਕਤਾ ਬੰਗਲਾਦੇਸ਼, ਸਵੀਡਨ, ਭਾਰਤ
ਕਿੱਤਾ ਪੱਤਰਕਾਰ, ਨਾਵਲਕਾਰ
ਲਹਿਰ ਨਾਰੀਵਾਦ, ਧਰਮ-ਨਿਰਪੱਖਤਾ, ਮਨੁੱਖੀ ਅਧਿਕਾਰ
ਧਰਮ ਨਾਸਤਿਕਤਾ
ਜੀਵਨ ਸਾਥੀ Rudra Mohammad Shahidullah (1982-86)
Nayeemul Islam Khan (1990-91)
Minar Mansoor (1991-92)
ਦਸਤਖ਼ਤ
ਵੈੱਬਸਾਈਟ
http://taslimanasrin.com/

ਤਸਲੀਮਾ ਨਸਰੀਨ (ਬੰਗਾਲੀ: তসলিমা নাসরিন, 25 ਅਗਸਤ 1962) ਇੱਕ ਬੰਗਲਾਦੇਸ਼ੀ ਲੇਖਿਕਾ ਹੈ ਜੋ ਨਾਰੀਵਾਦ ਨਾਲ ਸਬੰਧਤ ਮਜ਼ਮੂਨਾਂ ਬਾਰੇ ਆਪਣੇ ਪ੍ਰਗਤੀਸ਼ੀਲ ਵਿਚਾਰਾਂ ਲਈ ਚਰਚਿਤ ਅਤੇ ਵਿਵਾਦਿਤ ਰਹੀ ਹੈ। ਬੰਗਲਾਦੇਸ਼ ਵਿੱਚ ਉਸ ਦੇ ਖਿਲਾਫ਼ ਜਾਰੀ ਫਤਵੇ ਦੀ ਵਜ੍ਹਾ ਅੱਜ ਕੱਲ੍ਹ ਉਹ ਕੋਲਕਾਤਾ ਵਿੱਚ ਜਲਾਵਤਨੀ ਦੀ ਜਿੰਦਗੀ ਬਿਤਾ ਰਹੀ ਹੈ। ਹਾਲਾਂਕਿ ਕੋਲਕਾਤਾ ਵਿੱਚ ਵਿਰੋਧ ਦੇ ਬਾਅਦ ਉਸ ਨੂੰ ਕੁੱਝ ਸਮਾਂ ਦਿੱਲੀ ਅਤੇ ਉਸਦੇ ਬਾਅਦ ਫਿਰ ਸਵੀਡਨ ਵਿੱਚ ਵੀ ਸਮਾਂ ਗੁਜ਼ਾਰਨਾ ਪਿਆ ਹੈ ਲੇਕਿਨ ਇਸਦੇ ਬਾਅਦ ਜਨਵਰੀ 2010 ਵਿੱਚ ਉਹ ਭਾਰਤ ਪਰਤ ਆਈ। ਉਸ ਨੇ ਭਾਰਤ ਵਿੱਚ ਸਥਾਈ ਨਾਗਰਿਕਤਾ ਲਈ ਆਵੇਦਨ ਕੀਤਾ ਹੈ ਲੇਕਿਨ ਭਾਰਤ ਸਰਕਾਰ ਨੇ ਉਸ ਉੱਤੇ ਹੁਣ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ।