ਤਹਿਰੀਰ ਚੌਕ
ਤਹਿਰੀਰ ਚੌਕ (ਅਰਬੀ: ميدان التحرير, ਮੈਦਾਨ ਅਲਤਹਰੀਰ, ਅੰਗਰੇਜ਼ੀ: Tahrir Square, ਤਹਿਰੀਰ ਸੁਕੇਅਰ) ਕਾਹਿਰਾ ਦੇ ਕੇਂਦਰ ਵਿੱਚ ਸਥਿਤ ਇੱਕ ਚੌਕ ਹੈ ਜਿਸ ਦਾ ਮਿਸਰ ਦੀਆਂ ਇਨਕਲਾਬੀ ਤਹਰੀਕਾਂ ਵਿੱਚ ਬੜਾ ਅਹਿਮ ਕਿਰਦਾਰ ਰਿਹਾ ਹੈ। ਮਿਸਰ ਵਿੱਚ ਬੋਲੀ ਜਾਣ ਵਾਲੀ ਅਰਬੀ ਵਿੱਚ ਤਹਿਰੀਰ ਦੇ ਮਾਅਨੀ ਆਜ਼ਾਦੀ ਜਾਂ ਨਿਜਾਤ ਦੇ ਹਨ।
ਇਤਹਾਸਕ ਪਿਛੋਕੜ
[ਸੋਧੋ]ਉਨੀਵੀਂ ਸਦੀ ਵਿੱਚ ਨਹਿਰ ਸੁਏਜ਼ ਤਾਮੀਰ ਕਰਾਉਣ ਵਾਲੇ ਹੁਕਮਰਾਨ ਖ਼ਦੀਵ ਮਿਸਰ ਇਸਮਾਈਲ ਪਾਸ਼ਾ ਦੇ ਨਾਮ ਤੇ ਇਸ ਚੌਕ ਨੂੰ ਮੈਦਾਨ ਏ ਇਸਮਾਈਲਾ ਕਿਹਾ ਜਾਂਦਾ ਸੀ। ਫਿਰ ਮਿਸਰ ਦੇ ਇਨਕਲਾਬ 1919 ਦੇ ਅਹਿਮ ਕੇਂਦਰ ਦੀ ਹੈਸੀਅਤ ਹਾਸਲ ਕਰਨ ਕਰ ਕੇ ਇਸ ਦਾ ਨਾਮ ਤਹਿਰੀਰ ਚੌਕ ਰੱਖ ਦਿੱਤਾ ਗਿਆ ਲੇਕਿਨ ਸਰਕਾਰੀ ਤੌਰ 'ਤੇ ਇਹ ਨਾਮ ਮਿਸਰ ਦੇ ਇਨਕਲਾਬ, 1952 ਦੇ ਬਾਦ ਤਜ਼ਵੀਜ਼ ਕੀਤਾ ਗਿਆ ਜੋ ਅੱਜ ਤੱਕ ਇਸਤੇਮਾਲ ਹੋ ਰਿਹਾ ਹੈ।
ਤਹਿਰੀਰ ਚੋਕ ਦੇ ਉੱਤਰ ਉਫ਼ ਵਿੱਚ ਮਿਸਰ ਅਜਾਇਬ ਘਰ, ਹੁਕਮਰਾਨ ਨੈਸ਼ਨਲ ਡੈਮੋਕਰੇਟਿਕ ਪਾਰਟੀ ਦਾ ਮੁੱਖ ਦਫ਼ਤਰ, ਅਰਬ ਲੀਗ ਦਾ ਮੁੱਖ ਦਫ਼ਤਰ, ਨੀਲ ਹਿਲਟਨ ਹੋਟਲ, ਇੰਟਰ ਕਾਨਟੀਨੈਂਟਲ ਹੋਟਲ ਅਤੇ ਅਮਰੀਕੀ ਯੂਨੀਵਰਸਿਟੀ ਕਾਹਿਰਾ ਦਾ ਕੈਂਪਸ ਸਥਿਤ ਹੈ। ਇਸ ਦੇ ਇਲਾਵਾ ਮਿਸਰੀ ਪਾਰਲੀਮੈਂਟ, ਪੀਪਲਜ਼ ਅਸੰਬਲੀ ਅਤੇ 1950 ਵਿੱਚ ਸੋਵੀਅਤ ਯੂਨੀਅਨ ਦੁਆਰਾ ਬਤੌਰ ਤੋਹਫ਼ਾ ਬਣਾਈ ਗਈ ਸਰਕਾਰੀ ਸੈਕਟਰੀਏਟ ਦੀ ਵੱਡੀ ਇਮਾਰਤ ਮੋਗਾਮਾ ਵੀ ਇੱਥੇ ਸਥਿਤ ਹੈ।
2011 ਵਾਲਾ ਮਿਸਰ ਦਾ ਇਨਕਲਾਬ
[ਸੋਧੋ]ਤਹਰੀਰ ਚੌਕ 2011 ਵਿੱਚ ਮਿਸਰ ਦੇ ਪੂਰਵ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਦਾ ਕੇਂਦਰ ਥਾਂ ਸੀ।[1] ਲਗਭਗ 50 ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ 25 ਜਨਵਰੀ ਨੂੰ ਚੌਕ ਉੱਤੇ ਕਬਜ਼ਾ ਕਰ ਲਿਆ ਜਿਸਦੇ ਦੌਰਾਨ ਉਸ ਖੇਤਰ ਦੀ ਵਾਇਰਲੈਸ ਸਰਵਿਸ ਖ਼ਰਾਬ ਹੋਣ ਦੀ ਸੂਚਨਾ ਆਈ।[2]
ਹਵਾਲੇ
[ਸੋਧੋ]- ↑ "Egypt protests: Anti-Mubarak demonstrators arrested". BBC News. 26 January 2011. Retrieved 26 January 2011.
- ↑ "Egyptians report poor communication services on Day of Anger". Almasry Alyoum. 25 January 2011. Archived from the original on 30 ਜਨਵਰੀ 2011. Retrieved 25 January 2011.
{{cite web}}
: Unknown parameter|dead-url=
ignored (|url-status=
suggested) (help)