ਸਮੱਗਰੀ 'ਤੇ ਜਾਓ

ਤਹਿਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਹਿਲਕਾ (ਮੂਲ ਅੰਗਰੇਜ਼ੀ:Tehelka)
ਤਸਵੀਰ:Tehelka Logo.gif
Tehelka logo
ਮੈਨੇਜਿੰਗ ਐਡੀਟਰਮੈਥਿਊ ਸੈਮੂਅਲ
ਪਹਿਲੇ ਸੰਪਾਦਕਅਨਿਰੁਧਾ ਬਹਿਲ
ਸ਼ੋਮਾ ਚੌਧਰੀ
ਸ਼੍ਰੇਣੀਆਂਹਫਤਾਵਾਰ ਅਖ਼ਬਾਰ
ਸੰਸਥਾਪਕਤਰੁਣ ਤੇਜਪਾਲ
ਸਥਾਪਨਾ2000
ਪਹਿਲਾ ਅੰਕ2000–2003 (ਵੈੱਬਸਾਈਟ)

2004–2007 (ਟੇਬਲੋਇਡ)

2007–ਤੋਂ ਲਗਾਤਾਰ (ਮੈਗਜ਼ੀਨ)
ਦੇਸ਼ਭਾਰਤ
ਅਧਾਰ-ਸਥਾਨਨਵੀਂ ਦਿੱਲੀ
ਭਾਸ਼ਾਅੰਗਰੇਜ਼ੀ, ਹਿੰਦੀ
ਵੈੱਬਸਾਈਟwww.tehelka.com, www.tehelkahindi.com

ਤਹਿਲਕਾ ਦਿੱਲੀ ਸਥਿਤ ਇੱਕ ਸਮਾਚਾਰ ਪੱਤਰ ਸਮੂਹ ਹੈ ਜੋ ਆਪਣੀ ਖੋਜੀ ਅਤੇ ਤਥਪਰਕ ਪੱਤਰਕਾਰਤਾ ਲਈ ਜਾਣਿਆ ਜਾਂਦਾ ਹੈ। ਤਹਿਲਕਾ ਸਮੂਹ ਦੇ ਮੁਖ ਸੰਪਾਦਕ ਹਨ ਅਤੇ ਇਹ ਸਮੂਹ ਦੋ ਪਤਰਿਕਾਵਾਂ ਪ੍ਰਕਾਸ਼ਿਤ ਕਰਦਾ ਹੈ। ਇਹ 2000ਵਿੱਚ ਇੱਕ ਵੈੱਬਸਾਈਟ ਦੇ ਤੌਰ 'ਤੇ ਤਰੁਣ ਤੇਜਪਾਲ ਅਤੇ ਅਨਿਰੁਧਾ ਬਹਿਲ ਨੇ ਸ਼ੁਰੂ ਕੀਤਾ ਸੀ। 2004 ਵਿੱਚ ਇਹ ਟੇਬਲੋਇਡ-ਦਿੱਖ ਵਿੱਚ ਕਢਿਆ ਜਾਣ ਲੱਗਿਆ ਅਤੇ 2007 ਵਿੱਚ ਮੈਗਜ਼ੀਨ ਬਣਾ ਦਿੱਤਾ ਗਿਆ। ਤਹਿਲਕਾ ਸਾਲ 2001 ਵਿੱਚ ਆਪਰੇਸ਼ਨ ਵੇਸਟਐਂਡ ਦੇ ਜਰੀਏ ਵਧੇਰੇ ਚਰਚਾ ਵਿੱਚ ਆਇਆ ਜਿਸ ਵਿੱਚ ਇਸ ਨੇ ਉਦੋਂ ਦੇ ਭਾਜਪਾ ਦੇ ਪ੍ਰਧਾਨ ਬੰਗਾਰੂ ਲਕਸ਼ਮਣ ਨੂੰ ਰੱਖਿਆ ਸੌਦਿਆਂ ਵਿੱਚ ਮਦਦ ਲਈ ਰਿਸ਼ਵਤ ਲੈਂਦੇ ਹੋਏ ਕੈਮਰੇ ਵਿੱਚ ਰੰਗੇ ਹੱਥਾਂ ਕੈਦ ਕੀਤਾ ਸੀ। ਇਹਦੀ ਹਿੰਦੀ ਪਤ੍ਰਿਕਾ ਦੀ ਸ਼ੁਰੂਆਤ ਸਾਲ 2008 ਵਿੱਚ ਹੋਈ ਸੀ।