ਸ਼ੋਮਾ ਚੌਧਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Shoma.png

ਸ਼ੋਮਾ ਚੌਧਰੀ ਇਕ ਭਾਰਤੀ ਪੱਤਰਕਾਰ, ਸੰਪਾਦਕ, ਅਤੇ ਸਿਆਸੀ ਟਿੱਪਣੀਕਾਰ ਹੈ। [ਹਵਾਲਾ ਲੋੜੀਂਦਾ]ਉਹ ਇੱਕ ਖੋਜੀ ਜਨਤਕ ਦਿਲਚਸਪੀ ਨਿਊਜ਼ ਮੈਗਜ਼ੀਨ, ਤਹਿਲਕਾ ਦੀ ਮੈਨੇਜਿੰਗ ਸੰਪਾਦਕ ਅਤੇ ਇਸ ਦੇ ਬਾਨੀਆਂ ਵਿੱਚੋਂ ਇੱਕ ਸੀ। ਫਿਲਹਾਲ ਉਹ ਅਲਜਬਰਾ ਦੀ ਡਾਇਰੈਕਟਰ ਅਤੇ ਸਹਿ-ਸੰਸਥਾਪਕ ਹੈ, ਜੋ ਪ੍ਰਮੁੱਖ ਭਾਰਤੀਆਂ ਨਾਲ ਜਨਤਕ ਇੰਟਰਵਿਊ ਕਰਵਾਉਂਦੀ ਹੈ। 

ਜੀਵਨੀ[ਸੋਧੋ]

ਚੌਧਰੀ ਦਾ ਜਨਮ ਹੋਇਆ ਅਤੇ ਦਾਰਜੀਲਿੰਗ ਵਿੱਚ ਵੱਡੀ ਹੋਈ, ਜਿੱਥੇ ਉਸਦੇ ਦੋਨੋਂ ਮਾਪੇ ਡਾਕਟਰ ਸਨ। ਉਸਨੇ ਕੌਰਸੇਓਂਗ ਵਿੱਚ ਸੇਂਟ ਹੈਲੇਨ ਦੇ ਕਾਨਵੈਂਟ; ਕੋਲਕਾਤਾ ਵਿੱਚ ਲਾ ਮਾਰਟਿਨੇਅਰ ਸਕੂਲ; ਅਤੇ ਲੇਡੀ ਸ਼੍ਰੀ ਰਾਮ ਕਾਲਜ, ਨਵੀਂ ਦਿੱਲੀ ਵਿੱਚ ਪੜ੍ਹਾਈ ਕੀਤੀ। ਉਹ 12 ਵੀਂ ਜਮਾਤ ਵਿਚ ਰਾਸ਼ਟਰੀ ਆਈਐੱਸਸੀ ਬੋਰਡ ਵਿਚ ਇੰਗਲਿਸ਼ ਵਿੱਚ ਟੌਪ ਕੀਤਾ ਅਤੇ ਉਸ ਨੇ ਦੋ ਵਾਰ ਦਿੱਲੀ ਯੂਨੀਵਰਸਿਟੀ ਵਿਚ ਬੈਚੂਲਰ ਅਤੇ ਮਾਸਟਰ ਡਿਗਰੀ ਲਈ ਸਿਖਰਲੇ ਸਥਾਨ ਤੇ ਰਹੀ। ਉਹ ਵਿਆਹੀ ਹੋਈ ਹੈ ਅਤੇ ਦਿੱਲੀ ਵਿਚ ਰਹਿ ਰਹੀ ਹੈ। [ਹਵਾਲਾ ਲੋੜੀਂਦਾ]