ਤਾਕੇਸ਼ੀ ਕਿਤਾਨੋ
ਤਾਕੇਸ਼ੀ ਕਿਤਾਨੋ | |
---|---|
ਜਨਮ | |
ਹੋਰ ਨਾਮ | ਬੀਟ ਤਾਕੇਸ਼ੀ |
ਅਲਮਾ ਮਾਤਰ | ਮੀਜੀ ਯੂਨੀਵਰਸਿਟੀ |
ਪੇਸ਼ਾ | ਕੌਮੇਡੀਅਨ, ਟੀਵੀ ਸ਼ਖ਼ਸੀਅਤ, ਫ਼ਿਲਮ ਨਿਰਦੇਸ਼ਕ, ਅਦਾਕਾਰ, ਲੇਖਕ, ਸਕ੍ਰੀਨਲੇਖਕ, ਫ਼ਿਲਮ ਐਡੀਟਰ, ਗਾਇਕ, ਚਿੱਤਰਕਾਰ |
ਸਰਗਰਮੀ ਦੇ ਸਾਲ | 1972–ਹੁਣ ਤੱਕ |
ਜੀਵਨ ਸਾਥੀ | ਮਿਕੀਕੋ ਕਿਤਾਨੋ |
ਰਿਸ਼ਤੇਦਾਰ | ਹਿਦੇਸ਼ੀ ਮਾਤਸੂਦਾ (ਚਚੇਰਾ ਭਰਾ) |
ਪੁਰਸਕਾਰ | ਗੋਲਡਨ ਲਾਇਨ (1997) |
ਦਸਤਖ਼ਤ | |
ਕਿਤਾਨੋ ਤਾਕੇਸ਼ੀ (北野 武 Takeshi Kitano , ਜਨਮ 18 ਜਨਵਰੀ 1947) ਇੱਕ ਜਪਾਨੀ ਕੌਮੇਡੀਅਨ, ਟੀਵੀ ਸ਼ਖ਼ਸੀਅਤ, ਫ਼ਿਲਮ ਨਿਰਦੇਸ਼ਕ, ਅਦਾਕਾਰ, ਲੇਖਕ, ਸਕ੍ਰੀਨਲੇਖਕ, ਫ਼ਿਲਮ ਐਡੀਟਰ, ਗਾਇਕ, ਚਿੱਤਰਕਾਰ ਹੈ। ਆਪਣੇ ਦੇਸ਼ ਜਪਾਨ ਵਿੱਚ ਉਹ ਮੁੱਖ ਤੌਰ 'ਤੇ ਇੱਕ ਕੌਮੇਡੀਅਨ ਅਤੇ ਟੀਵੀ ਹੋਸਟ ਦੇ ਤੌਰ 'ਤੇ ਹੀ ਜਾਣਿਆ ਜਾਂਦਾ ਹੈ ਪਰ ਵਿਦੇਸ਼ਾਂ ਵਿੱਚ ਉਹ ਆਪਣੇ ਫ਼ਿਲਮੀ ਕੰਮਾਂ ਦੇ ਤੌਰ 'ਤੇ ਮਸ਼ਹੂਰ ਹੈ। ਫ਼ਿਲਮ ਨਿਰਦੇਸ਼ਕ ਦੇ ਤੌਰ 'ਤੇ ਕੰਮਾਂ ਨੂੰ ਛੱਡ ਕੇ ਉਹ ਮੁੱਖ ਤੌਰ 'ਤੇ ਆਪਣੀ ਸਟੇਜੀ ਨਾਮ ਬੀਟ ਤਾਕੇਸ਼ੀ (ビートたけし Bīto Takeshi ) ਨਾਲ ਜਾਣਿਆ ਜਾਂਦਾ ਹੈ।
ਕਿਤਾਨੋ 1970 ਦੇ ਦਹਾਕੇ ਵਿੱਚ ਆਪਣੇ ਐਲਬਮ ਟੂ ਬੀਟ ਨਾਲ ਮਸ਼ਹੂਰ ਹੋਇਆ ਜਿਸ ਵਿੱਚ ਉਸਦੇ ਨਾਲ ਇੱਕ ਹੋਰ ਅਦਾਕਾਰ ਸ਼ਾਮਿਲ ਸੀ ਪਰ ਇਸ ਪਿੱਛੋਂ ਉਹ ਇਕੱਲਾ ਅਦਾਕਾਰੀ ਕਰਨ ਲੱਗਾ ਅਤੇ ਦੇਸ਼ ਦੇ ਤਿੰਨ ਸਭ ਤੋਂ ਵੱਡੇ ਕੌਮੇਡੀਅਨਾਂ ਵਿੱਚ ਉਸਦਾ ਨਾਮ ਸ਼ਾਮਿਲ ਹੋ ਗਿਆ ਸੀ। ਕੁਝ ਛੋਟੇ ਅਦਾਕਾਰੀ ਰੋਲਾਂ ਤੋਂ ਬਾਅਦ ਨਿਰਦੇਸ਼ਕ ਦੇ ਤੌਰ 'ਤੇ ਉਸਦਾ ਕੈਰੀਅਰ 1989 ਵਿੱਚ ਆਈ ਫ਼ਿਲਮ ਵਾਇਲੈਂਟ ਕੌਪ ਨਾਲ ਸ਼ੁਰੂ ਹੋਇਆ। ਇਸ ਪਿੱਛੋਂ 1993 ਵਿੱਚ ਆਈ ਉਸਦੀ ਫ਼ਿਲਮ ਸੋਨਾਟਾਈਨ ਨਾਲ ਉਹ ਅੰਤਰਰਾਸ਼ਟਰੀ ਫ਼ਿਲਮ ਇੰਡਸਟਰੀ ਵਿੱਚ ਮਸ਼ਹੂਰ ਹੋ ਗਿਆ। ਪਰ ਜਪਾਨ ਵਿੱਚ ਉਸਨੂੰ ਨਿਰਦੇਸ਼ਕ ਦੇ ਤੌਰ 'ਤੇ ਸਫ਼ਲਤਾ ਨਹੀਂ ਮਿਲੀ ਸੀ ਜਦ ਤੱਕ ਕਿ ਉਸਦੀ ਫ਼ਿਲਮ ਨੇ ਹਾਨਾ-ਬੀ ਨੇ 1997 ਵਿੱਚ ਗੋਲਡਨ ਲਾਇਨ ਅਵਾਰਡ ਨਹੀਂ ਜਿੱਤਿਆ। ਅਕਤੂਬਰ 2017 ਵਿੱਚ ਉਸਨੇ ਤਿੰਨ ਫ਼ਿਲਮਾਂ ਦੀ ਲੜੀ ਆਊਟਰੇਜ ਨੂੰ ਆਊਟਰੇਜ ਕੋਡਾ ਦੀ ਰਿਲੀਜ਼ ਨਾਲ ਪੂਰਾ ਕੀਤਾ।[1]
ਉਸਨੂੰ ਸਿਨੇਮਾ ਵਿੱਚ ਉਸਦੇ ਅਲੱਗ ਅਤੇ ਖ਼ਾਸ ਤਰ੍ਹਾਂ ਦੇ ਕੰਮ ਕਰਕੇ ਸਮੀਖਕਾਂ ਦੁਆਰਾ ਬਹੁਤ ਸਰਾਹਨਾ ਮਿਲੀ ਜਿਸ ਵਿੱਚ ਬਹੁਤ ਸਾਰੇ ਅਵਾਰਡ ਮਿਲੇ ਅਤੇ ਜਪਾਨੀ ਫ਼ਿਲਮ ਸਮੀਖੀਅਕ ਨਾਗਾਹਾਰੂ ਯੋਦੋਗਾਵ ਨੇ ਉਸਨੂੰ ਪ੍ਰਭਾਵਸ਼ਾਲੀ ਫ਼ਿਲਮਕਾਰੀ ਅਕੀਰਾ ਕੁਰੂਸੋਵਾ ਦਾ ਉੱਤਰਾਅਧਿਕਾਰੀ ਦੱਸਿਆ ਸੀ।[2] ਕਿਤਾਨੋ ਦੀਆਂ ਕਾਫ਼ੀ ਫ਼ਿਲਮਾਂ ਯਾਕੂਜ਼ਾ ਗੈਂਗਸਟਰਾਂ ਜਾਂ ਪੁਲਿਸ ਦੇ ਬਾਰੇ ਹਨ। ਸਮੀਖਿਅਕਾਂ ਦੁਆਰਾ ਉਸਦੀਆਂ ਫ਼ਿਲਮਾਂ ਵਿੱਚ ਲਾਜਵਾਬ ਅਤੇ ਵੱਖਰੀ ਅਦਾਕਾਰੀ ਸ਼ੈਲੀ ਅਤੇ ਕੈਮਰੇ ਦੀ ਬਹੁਤ ਤਾਰੀਫ਼ ਕੀਤੀ ਗਈ ਸੀ। ਕਿਤਾਨੋ ਅਕਸਰ ਲੰਮੇ ਸ਼ੌਟ ਲੈਂਦਾ ਸੀ ਜਿਸ ਵਿੱਚ ਕੁਝ ਖ਼ਾਸ ਵਾਪਰ ਨਹੀਂ ਰਿਹਾ ਹੁੰਦਾ ਸੀ, ਜਾਂ ਉਹ ਐਡੀਟਿੰਗ ਦਾ ਇਸਤੇਮਾਲ ਕਰਦਾ ਸੀ ਜਿਸ ਨਾਲ ਇੱਕਦਮ ਘਟਨਾ ਦੀ ਪਿਛੋਕੜ ਨਜ਼ਰ ਆਉਂਦਾ ਸੀ। ਉਸਦੀਆਂ ਬਹੁਤ ਸਾਰੀਆਂ ਫ਼ਿਲਮਾਂ ਨਹਿਤਵਾਦੀ ਦਰਸ਼ਨ ਨੂੰ ਜ਼ਾਹਰ ਕਰਦੀਆਂ ਸਨ ਪਰ ਉਹ ਆਪਣੇ ਪਾਤਰਾਂ ਵਿੱਚ ਹਾਸੇ ਅਤੇ ਪਿਆਰ ਨਾਲ ਵੀ ਭਰੀਆਂ ਹੁੰਦੀਆਂ ਸਨ।
ਅਵਾਰਡ
[ਸੋਧੋ]ਕਿਤਾਨੋ ਨੇ 1997 ਵਿੱਚ ਆਪਣੀ ਫ਼ਿਲਮ ਹਾਨਾ-ਬੀ ਦੇ ਲਈ 54ਵੇਂ ਵੈਨਿਸ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿੱਚ ਗੋਲਡਨ ਲਾਇਨ ਅਵਾਰਡ ਜਿੱਤਿਆ। 2009 ਵਿੱਚ 30ਵੇਂ ਮਾਸਕੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿੱਚ ਕਿਤਾਨੋ ਨੂੰ ਲਾਈਫ਼ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[3] ਮਾਰਚ 2010 ਵਿੱਚ ਕਿਤਾਨੋ ਨੂੰ ਫ਼ਰਾਂਸ ਦੁਆਰਾ ਦ ਔਰਡਰ ਔਫ਼ ਆਰਟਸ ਐਂਡ ਲੈਟਰਸ ਦੇ ਕਮਾਂਡਰ ਦੀ ਉਪਾਧੀ ਵੀ ਦਿੱਤੀ ਗਈ ਸੀ।[4]
ਹਵਾਲੇ
[ਸੋਧੋ]- ↑ Tomita, Hidetsugu (3 December 2016). "Finale from Outrage". GQ Japan.
- ↑ Kirkup, James (23 November 1998). "Obituaries: Nagaharu Yodogawa". The Independent. Retrieved 19 July 2009.
- ↑ "30th Moscow International Film Festival (2008)". MIFF. Archived from the original on 3 April 2014. Retrieved 2 June 2013.
- ↑ "Kitano awarded French arts honor". Japan Times. 11 March 2010. Retrieved 6 June 2010.
ਬਾਹਰਲੇ ਲਿੰਕ
[ਸੋਧੋ]- ਕਿਤਾਨੋ ਤਾਕੇਸ਼ੀ ਇਨਸਾਈਕਲੋਪੀਡੀਆ ਬ੍ਰਿਟਾਨੀਕਾ ਵਿੱਚ
- ਤਾਕੇਸ਼ੀ ਕਿਤਾਨੋ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਫਰਮਾ:Jmdb name
- Office Kitano – Kitano's Production Company ਫਰਮਾ:Ja icon
- Lua error in ਮੌਡਿਊਲ:Citation/CS1 at line 3162: attempt to call field 'year_check' (a nil value).