ਤਾਰਾਬਾਈ ਸ਼ਿੰਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਾਰਾਬਾਈ ਸ਼ਿੰਦੇ
ਜਨਮ1850
ਬੁਲਧਾਨਾ, ਬੇਰਾਰ ਸੂਬਾ, ਬ੍ਰਿਟਿਸ਼ ਭਾਰਤ
ਮੌਤ1910
ਰਾਸ਼ਟਰੀਅਤਾਭਾਰਤੀ
ਪੇਸ਼ਾਨਾਰੀਵਾਦੀ ਕਾਰਕੁਨ, ਲੇਖਕ
Stri Purush Tulana (A Comparison Between Women and Men) (1882)

ਤਾਰਾਬਾਈ ਸ਼ਿੰਦੇ (1850-1910)[1] ਇੱਕ ਨਾਰੀਵਾਦੀ ਆਗੂ ਸੀ, ਜਿਸਨੇ 19 ਵੀਂ ਦੇ ਭਾਰਤ ਵਿੱਚ ਪਿਤ੍ਰਸੱਤਾ ਅਤੇ ਜਾਤੀਵਾਦ ਦਾ ਵਿਰੋਧ ਕੀਤਾ ਸੀ। ਉਹ ਆਪਣੇ ਪ੍ਰਕਾਸ਼ਿਤ ਕੰਮ, ਸਤਰੀ -ਪੁਰਖ ਤੁਲਣਾ (ਔਰਤਾਂ ਅਤੇ ਪੁਰਸ਼ਾਂ ਦੇ ਵਿੱਚ ਇੱਕ ਤੁਲਣਾ), ਜੋ ਮੂਲ ਰੂਪ ਵਿੱਚ 1882 ਵਿੱਚ ਮਰਾਠੀ ਵਿੱਚ ਪ੍ਰਕਾਸ਼ਿਤ ਹੋਈ ਲਈ ਜਾਣੀ ਜਾਂਦੀ ਹੈ। ਇਹ ਪੈਂਫਲੇਟ ਉੱਚ ਜਾਤੀ ਦੇ ਪਿਤ੍ਰਸੱਤਾਵਾਦ ਦੀ ਆਲੋਚਨਾ ਹੈ, ਅਤੇ ਇਸਨੂੰ ਅਕਸਰ ਪਹਿਲਾ ਆਧੁਨਿਕ ਭਾਰਤੀ ਨਾਰੀਵਾਦੀ ਪਾਠ ਮੰਨਿਆ ਜਾਂਦਾ ਹੈ। ਹਿੰਦੂ ਧਾਰਮਿਕ ਗ੍ਰੰਥਾਂ ਨੂੰ ਔਰਤਾਂ ਦੇ ਉਤਪੀੜਨ ਦੇ ਸਰੋਤ ਦੇ ਰੂਪ ਵਿੱਚ ਚੁਣੌਤੀ ਦੇਣ ਵਿੱਚ ਇਹ ਵਿਚਾਰ ਆਪਣੇ ਸਮੇਂ ਲਈ ਇਹ ਬਹੁਤ ਹੀ ਵਿਵਾਦਾਸਪਦ ਸੀ, ਅੱਜ ਵੀ ਵਿਵਾਦਾਸਪਦ ਅਤੇ ਬਹਿਸ ਦਾ ਮੁੱਦਾ ਬਣਾ ਹੋਇਆ ਹੈ।[2]

ਮੁਢਲਾ ਜੀਵਨ ਅਤੇ ਪਰਿਵਾਰ[ਸੋਧੋ]

ਵਰਤਮਾਨ ਵਿੱਚ ਮਹਾਰਾਸ਼ਟਰ ਦੇ ਬੁਲਢਾਣਾ, ਬੜਹਾੜ ਪ੍ਰਾਂਤ ਵਿੱਚ 1850 ਵਿੱਚ ਬਾਪੂਜੀ ਹਰਿ ਸ਼ਿੰਦੇ ਦੇ ਘਰ ਵਿੱਚ ਜੰਮੀ, ਤਾਰਾਬਾਈ ਸਤਿਅਸ਼ੋਧਕ ਸਮਾਜ, ਪੁਣੇ ਦੀ ਸੰਸਥਾਪਕ ਮੈਂਬਰ ਸੀ। ਉਸ ਦੇ ਪਿਤਾ ਮਾਮਲੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਇੱਕ ਰੈਡਿਕਲ ਅਤੇ ਪ੍ਰਮੁੱਖ ਕਲਰਕ ਸੀ, ਉਸ ਨੇ 1871 ਵਿੱਚ ਹਿੰਟ ਟੂ ਦ ਏਜੂਕੇਟੇਡ ਨੇਟਿਵਸ ਨਾਮਕ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ। ਇਸ ਖੇਤਰ ਵਿੱਚ ਲੜਕੀਆਂ ਦਾ ਕੋਈ ਵੀ ਸਕੂਲ ਨਹੀਂ ਸੀ। ਤਾਰਾਬਾਈ ਉਸਦੀ ਇੱਕਲੌਤੀ ਧੀ ਸੀ ਅਤੇ ਉਸ ਦੇ ਪਿਤਾ ਨੇ ਉਸਨੂੰ ਮਰਾਠੀ, ਸੰਸਕ੍ਰਿਤ ਅਤੇ ਅੰਗਰੇਜ਼ੀ ਪੜ੍ਹਾਈ। ਉਸਦੇ ਚਾਰ ਭਰਾ ਵੀ ਸਨ।[3][4] ਤਾਰਾਬਾਈ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਹੋ ਗਿਆ ਸੀ, ਲੇਕਿਨ ਉਸ ਦੇ ਪਤੀ ਦੇ ਘਰ-ਜੁਆਈ ਬਣ ਜਾਣ ਦੇ ਬਾਅਦ ਹੋਰ ਮਰਾਠੀ ਪਤਨੀਆਂ ਦੀ ਤੁਲਣਾ ਵਿੱਚ ਉਸਨੂੰ ਜਿਆਦਾ ਆਜ਼ਾਦੀ ਮਿਲੀ ਹੋਈ ਸੀ।

ਸਮਾਜਿਕ ਕੰਮ [ਸੋਧੋ]

ਸ਼ਿੰਦੇ ਸਮਾਜਕ ਕਾਰਕੁਨਾਂ ਜੋਤੀਰਾਵ ਅਤੇ ਸਾਵਿਤਰੀਬਾਈ ਫੁਲੇ ਦੀ ਸਾਥੀ ਸੀ ਅਤੇ ਉਹਨਾਂ ਦੇ ਸਤਿਆਸ਼ੋਧਕ ਸਮਾਜ (ਸੱਚ ਦੀ ਖੋਜ ਕਰਨਲਈ ਸਮੁਦਾਏ) ਸੰਗਠਨ ਦੀ ਸੰਸਥਾਪਕ ਮੈਂਬਰ ਸੀ। ਫੁਲੇ ਪਤੀ-ਪਤਨੀ ਸ਼ਿੰਦੇ ਦੇ ਨਾਲ ਲਿੰਗ ਅਤੇ ਜਾਤੀ ਦਾ ਗਠਨ ਕਰਨ ਵਾਲੇ ਉਤਪੀੜਨ ਦੇ ਵੱਖ-ਵੱਖ ਧੁਰਿਆਂ ਬਾਰੇ ਵਿੱਚ ਜਾਗਰੂਕਤਾ ਸਾਂਝੀ ਕਰਦੇ ਸਨ, ਨਾਲ ਹੀ ਨਾਲ ਦੋਨਾਂ ਦਾ ਅੰਤਰੰਗ ਸਰੂਪ ਵੀ ਸੀ।

ਸਤਰੀ-ਪੁਰਖ ਤੁਲਣਾ[ਸੋਧੋ]

ਆਪਣੇ ਨਿਬੰਧ ਵਿੱਚ ਸ਼ਿੰਦੇ ਨੇ ਜਾਤੀ ਦੀ ਸਮਾਜਕ ਅਸਮਾਨਤਾ ਦੀ, ਨਾਲ ਹੀ ਨਾਲ ਹੋਰ ਆਗੂਆਂ ਦੇ ਪਿਤ੍ਰਸੱਤਾਤਮਕ ਵਿਚਾਰਾਂ ਦੀ ਆਲੋਚਨਾ ਵੀ ਕੀਤੀ, ਜੋ ਹਿੰਦੂ ਸਮਾਜ ਵਿੱਚ ਜਾਤੀ ਨੂੰ ਹੀ ਵਿਰੋਧ-ਭਾਵ ਦਾ ਮੁੱਖ ਰੂਪ ਮੰਨਦੇ ਸਨ। ਸੂਸੀ ਥਰੂ ਅਤੇ ਕੇ ਲਲਿਤਾ ਦੇ ਅਨੁਸਾਰ, ... ਭਗਤੀ ਕਾਲ ਦੀ ਕਵਿਤਾ ਦੇ ਬਾਅਦ ਸਤਰੀ-ਪੁਰਖ ਤੁਲਣਾ ਸ਼ਾਇਦ ਪਹਿਲੀ ਸੰਪੂਰਨ ਅਤੇ ਪਰਚੱਲਤ ਨਾਰੀਵਾਦੀ ਦਲੀਲ਼ ਹੈ। ਲੇਕਿਨ ਤਾਰਾਬਾਈ ਦਾ ਕੰਮ ਵੀ ਮਹੱਤਵਪੂਰਨ ਹੈ ਕਿਉਂਕਿ ਉਸ ਸਮੇਂ ਜਦੋਂ ਬੁੱਧੀਜੀਵੀ ਅਤੇ ਆਗੂ ਦੋਨੋਂ ਹੀ ਮੁੱਖ ਤੌਰ 'ਤੇ ਇੱਕ ਹਿੰਦੂ ਵਿਧਵਾ ਦੀ ਜ਼ਿੰਦਗੀ ਦੀਆਂ ਕਠਿਨਾਇਆਂ ਅਤੇ ਔਰਤਾਂ ਤੇ ਸੌਖ ਨਾਲ ਪਛਾਣਨਯੋਗ ਅਤਿਆਚਾਰਾਂ ਨੂੰ ਸੰਬੋਧਿਤ ਸਨ, ਜਾਹਿਰਾ ਤੌਰ ਉੱਤੇ ਅਲੱਗ ਕੰਮ ਕਰ ਰਹੀ ਤਾਰਾਬਾਈ ਸ਼ਿੰਦੇ, ਪਿਤ੍ਰਸੱਤਾਤਮਕ ਸਮਾਜ ਦੇ ਵਿਚਾਰਿਕ ਢਾਂਚੇ ਨੂੰ ਸ਼ਾਮਿਲ ਕਰਕੇ ਵਿਸ਼ਲੇਸ਼ਣ ਦੇ ਦਾਇਰੇ ਨੂੰ ਵਿਆਪਕ ਬਣਾਉਣ ਦੇ ਸਮਰੱਥ ਸੀ। ਹਰ ਜਗ੍ਹਾ ਮਹਿਲਾਵਾਂ, ਉਹਨਾਂ ਦਾ ਕਹਿਣਾ ਹੈ, ਇਸੇ ਤਰ੍ਹਾਂ ਨਾਲ ਹੀ ਪੀੜਿਤ ਹਨ।

ਹਵਾਲੇ[ਸੋਧੋ]

  1. Phadke, Y.D., ed. (1991). Complete Works of Mahatma Phule (in Marathi).  CS1 maint: Unrecognized language (link)
  2. Delhi, University of. Indian Literature: An Introduction. Pearson Education. p. 133. ISBN 81-317-0520-X. 
  3. Feldhaus, Anne (1998). Images of women in Maharashtrian society. SUNY Press. p. 205. ISBN 0-7914-3659-4. 
  4. DeLamotte, Eugenia C.; Natania Meeker; Jean F. O'Barr (1997). "Tarabai Shinde". Women imagine change: a global anthology of women's resistance from 600 B.C.E. to present. Routledge. p. 483. ISBN 0-415-91531-7.