ਤਾਹਿਰ ਸ਼ਾਬਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਾਹਿਰ ਸ਼ਾਬਿਰ
ਜਨਮਤਾਹਿਰ ਸ਼ਾਬਿਰ ਮਿਠਾਈਵਾਲਾ
(1987-01-07) 7 ਜਨਵਰੀ 1987 (ਉਮਰ 35)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਕੇ.ਸੀ. ਕਾਲਜ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2014–ਹੁਣ
ਪ੍ਰਸਿੱਧੀ ਨਿਸ਼ਾ ਔਰ ਉਸਕੇ ਕਜਨਜ
ਬੇਪਨਾਹ

ਤਾਹਿਰ ਸ਼ਾਬਿਰ (ਜਨਮ 7 ਜਨਵਰੀ 1987)[1] ਭਾਰਤੀ ਅਭਿਨੇਤਾ ਹੈ ਜੋ ਵਿਪਨ ਸਿੰਘ ਰਾਠੌਰ ਵਜੋਂ ਨਿਸ਼ਾ ਔਰ ਉਸਕੇ ਕਜਨਜ ਵਿੱਚ ਅਤੇ ਅਰਸ਼ਦ ਹਬੀਬ ਵਜੋਂ ਬੇਪਨਾਹ ਵਿੱਚ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਹੈ।

ਸਿੱਖਿਆ[ਸੋਧੋ]

ਸ਼ਾਬਿਰ ਨੇ ਕਿਸ਼ਨਚੰਦ ਚੇਲਾਰਾਮ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।

ਕਰੀਅਰ[ਸੋਧੋ]

ਸਾਲ 2014 ਵਿੱਚ ਅਨੇਰੀ ਵਾਜਨੀ ਅਤੇ ਮਿਸ਼ਕਤ ਵਰਮਾ ਦੇ ਨਾਲ ਸਟਾਰ ਪਲੱਸ ਦੇ ਨਿਸ਼ਾ ਔਰ ਉਸਕੇ ਕਜਨਜ ਵਿੱਚ ਵਿਰਾਜ ਸਿੰਘ ਰਾਠੌਰ ਨੂੰ ਦਰਸਾਉਂਦੇ ਹੋਏ ਸ਼ਾਬਿਰ ਪ੍ਰਮੁੱਖਤਾ ਹਾਸਿਲ ਕੀਤੀ ਸੀ।[2]

ਉਸਨੇ ਆਪਣੇ ਫ਼ਿਲਮੀਕਰੀਅਰ ਦੀ ਸ਼ੁਰੂਆਤ ਫ਼ੈਨ ਨਾਲ 2016 ਵਿੱਚ ਕੀਤੀ ਸੀ ਜਿਥੇ ਉਸਨੇ ਸਿਡ ਕਪੂਰ ਦਾ ਕਿਰਦਾਰ ਨਿਭਾਇਆ ਸੀ।[3] 2017 ਵਿੱਚ ਉਸਨੇ ਨਾਮ ਸ਼ਬਾਨਾ ਵਿੱਚ ਜੈ ਦੀ ਭੂਮਿਕਾ ਨਿਭਾਈ ਸੀ।[4]

ਸਾਲ 2018 ਵਿੱਚ ਸ਼ਾਬਿਰ ਨੇ ਅਰਸ਼ਦ ਹਬੀਬ ਵਜੋਂ ਕਲਰਜ਼ ਟੀਵੀ ਦੇ ਬੇਪਨਾਹ ਵਿੱਚ ਜੈਨੀਫ਼ਰ ਵਿੰਗੇਟ ਅਤੇ ਹਰਸ਼ਦ ਚੋਪੜਾ ਨਾਲ ਕੰਮ ਕੀਤਾ ਸੀ।[5]

2019 ਵਿੱਚ ਉਸਨੇ ਮਣੀਕਰਣਿਕਾ ਵਿੱਚ ਸੰਗਰਾਮ ਸਿੰਘ ਦੀ ਭੂਮਿਕਾ ਨਿਭਾਈ।[6] ਅੱਗੇ ਉਹ ਬਾਈਪਾਸ ਰੋਡ ' ਤੇ ਜਿੰਮੀ ਦੇ ਰੂਪ ਵਿੱਚ ਦੇਖਿਆ ਗਿਆ ਸੀ। 2020 ਵਿੱਚ ਉਸਨੇ ਨੇਟਫਲਿਕਸ ਇੰਡੀਆ ਦੇ ਗਿਲਟੀ ਵਿੱਚ ਦਾਨਿਸ਼ ਅਲੀ ਬੇਗ ਦੀ ਭੂਮਿਕਾ ਨਿਭਾਈ ਹੈ।[7]

ਫ਼ਿਲਮੋਗ੍ਰਾਫੀ[ਸੋਧੋ]

ਟੈਲੀਵਿਜ਼ਨ[ਸੋਧੋ]

ਸਾਲ ਦਿਖਾਓ ਭੂਮਿਕਾ ਚੈਨਲ
2014–2015 ਨਿਸ਼ਾ ਔਰ ਉਸਕੇ ਕਜਨਸ ਵਿਰਾਜ ਸਿੰਘ ਰਾਠੌਰ ਸਟਾਰ ਪਲੱਸ
2018 ਬੇਪਨਾਹ ਅਰਸ਼ਦ ਹਬੀਬ ਕਲਰਜ਼ ਟੀਵੀ

ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ
2009 ਕੁਰਬਾਨ ਤਾਹਿਰ
2016 ਫ਼ੈਨ ਸਿਡ ਕਪੂਰ
2017 ਨਾਮ ਸ਼ਬਾਨਾ ਜੈ
2019 ਮਣੀਕਰਣਿਕਾ: ਦ ਕਵੀਨਆਫ ਝਾਂਸੀ ਸੰਗਰਾਮ ਸਿੰਘ
ਬਾਈਪਾਸ ਰੋਡ ਜਿੰਮੀ

ਵੈੱਬ[ਸੋਧੋ]

ਸਾਲ ਸਿਰਲੇਖ ਭੂਮਿਕਾ ਪਲੇਟਫਾਰਮ
2020 ਗਿਲਟੀ ਦਾਨਿਸ਼ ਅਲੀ ਬੇਗ ਨੈੱਟਫਲਿਕਸ ਇੰਡੀਆ
2020 ਹੰਡਰਡ ਹੌਟਸਟਾਰ

ਹਵਾਲੇ[ਸੋਧੋ]