ਸਮੱਗਰੀ 'ਤੇ ਜਾਓ

ਤਿਕੋਨੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤਿਕੁਨੀਆ ਜਾਂ ਤਿਕੋਨੀਆ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਇੱਕ ਨਗਰ ਪੰਚਾਇਤ ਹੈ। ਖੈਰਟੀਆ ਪਿੰਡ ਪੂਰਬ ਵਾਲੇ ਪਾਸੇ ਤਿਕੋਨੀਆ ਤੋਂ ਕਰੀਬ 10 ਕਿਲੋਮੀਟਰ ਦੂਰ ਹੈ।

ਟਿਕਾਣਾ

[ਸੋਧੋ]

ਤਿਕੋਨੀਆ ਨੇਪਾਲ ਦੀ ਸੀਮਾ ਦੇ ਬਹੁਤ ਨੇੜੇ ਹੈ, ਅਤੇ ਵਸਨੀਕਾਂ ਦੀ ਨੇਪਾਲ ਤੱਕ ਆਸਾਨੀ ਨਾਲ਼ ਪਹੁੰਚ ਹੈ। [1]

ਇਤਿਹਾਸ

[ਸੋਧੋ]

2021 ਵਿੱਚ, ਲਖੀਮਪੁਰ ਖੀਰੀ ਕਤਲੇਆਮ ਤਿਕੁਨੀਆ ਖੇਤਰ ਵਿੱਚ ਬਨਬੀਰਪੁਰ ਪਿੰਡ ਨੇੜੇ ਤਿਕੁਨੀਆ-ਬਨਬੀਰਪੁਰ ਸੜਕ 'ਤੇ ਹੋਇਆ ਸੀ। [2] [3] ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਹਨਾਂ ਨਾਲ਼ ਦਰੜ ਦੇਣ ਅਤੇ ਭੀੜ ਵੱਲੋਂ ਕਤਲ ਦੀ ਘਟਨਾ ਸੀ। ਇਹ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਜ਼ਿਲ੍ਹੇ, ਉੱਤਰ ਪ੍ਰਦੇਸ਼ ਦੇ ਤਿਕੋਨੀਆ [4] ਵਿਖੇ ਵਾਪਰੀ, ਜਿਸ ਦੇ ਨਤੀਜੇ ਵਜੋਂ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਚਾਰ ਪ੍ਰਦਰਸ਼ਨਕਾਰੀ ਅਤੇ ਇੱਕ ਪੱਤਰਕਾਰ ਕਾਰ ਨੇ ਦਰੜ ਦਿੱਤੇ ਸਨ, ਬਾਅਦ ਵਿੱਚ ਹੋਈ ਹਿੰਸਾ ਵਿੱਚ ਤਿੰਨ ਹੋਰ ਮਾਰੇ ਗਏ। [5] [6] ਘਟਨਾ ਬਾਰੇ ਦੋ ਪਹਿਲੀ ਸੂਚਨਾ ਰਿਪੋਰਟਾਂ (ਐਫਆਈਆਰ) ਤਿਕੁਨੀਆ ਥਾਣੇ ਵਿੱਚ ਦਰਜ ਕੀਤੀਆਂ ਗਈਆਂ ਸਨ। [7]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. "Displaced- Nepali Times".
  2. "Forensic report confirms that weapons seized from MoS Ajay Mishra's son were fired". ThePrint. 10 November 2021. Retrieved 4 December 2021.
  3. "8 dead in violence during farmers' protest in UP's Lakhimpur Kheri". Tribuneindia News Service (in ਅੰਗਰੇਜ਼ੀ). Archived from the original on 4 ਦਸੰਬਰ 2021. Retrieved 4 December 2021.
  4. "Eight killed in violence during protest against ministers in UP's Lakhimpur Kheri: Police". Hindustan Times (in ਅੰਗਰੇਜ਼ੀ). 3 October 2021. Retrieved 13 October 2021.
  5. "Ashish Mishra: India minister's son arrested over Lakhimpur violence". BBC News. 11 October 2021. Retrieved 13 October 2021.
  6. "Lakhimpur Kheri: 15-Year-Old Still In Trauma After Seeing Father Being Crushed Under The Wheel". outlookindia.com/ (in ਅੰਗਰੇਜ਼ੀ). Retrieved 13 October 2021. The father and son were walking together along with hundreds of other farmers to their houses when the jeep came from behind and ran over many of them. In quick succession, two other vehicles, a Scorpion and Fortuner, followed it crushing all those who were already seriously injured and lying on the ground.
  7. Saxena, Nidhi Suresh,Shivangi. "Lakhimpur Kheri violence: Eyewitnesses recall what they saw on October 3". Newslaundry. Retrieved 13 October 2021.{{cite news}}: CS1 maint: multiple names: authors list (link)