ਤਿਰੁਵਨੰਤਪੁਰਮ ਰਾਜਧਾਨੀ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤਿਰੁਵਨੰਤਨਾਥਪੁਰਮ ਰਾਜਧਾਨੀ, ਭਾਰਤ ਦੀ ਇੱਕ ਸੁਪਰ ਫਾਸਟ ਐਕਸਪ੍ਰੈਸ ਟਰੇਨ ਸੇਵਾ ਹੈਂ,[1] ਜੋਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਨੂੰ ਤਿਰੁਵਨੰਤਨਾਥਪੁਰਮ(ਜੋਕਿ ਕੇਰਲਾ ਰਾਜ ਦੀ ਰਾਜਧਾਨੀ ਹੈ) ਨਾਲ ਜੋੜਦੀ ਹੈ। ਇਹ ਤਿਰੁਵਨੰਤਨਾਥਪੁਰਮ ਸੈਂਟਰਲ ਤੋਂ ਹਜ਼ਰਤ ਨਿਜ਼ਾਮੂਦੀਨ ਤਕ ਚੱਲਦੀ ਹੈ I ਇਹ ਸਭਤੋਂ ਲੰਬੀ ਚੱਲਣ ਵਾਲੀ ਰਾਜਧਾਨੀ ਐਕਸਪ੍ਰੈਸ ਟਰੇਨ ਹੈ, ਜੋਕਿ ਤਕਰੀਬਨ 3,149 ਕਿਮੀ (1,957 ਮੀਲ) ਦਾ ਸਫ਼ਰ ਤਯ ਕਰਦੀ ਹੈ I[2] ਇਸਦਾ ਸਭਤੋਂ ਵੱਧ ਭਾਗ ਗਤੀ ਦਾ ਰਿਕਾਰਡ ਹੈ, ਜੋਕਿ 104 ਕਿਮੀ/ਘੰਟਾ ਰਤਣਾਗੀਰੀ ਅਤੇ ਸਤਵੰਤਵਾਦੀ ਰੋਡ (225 ਕਿਮੀ ਜਾਂ 140 ਮੀਲ 2 ਘੰਟੇ 10 ਮਿੰਟ ਵਿੱਚ) ਵਿੱਚ ਹੈ I ਯੂਡੀਪੀ ਅਤੇ ਕਰਵਰ (267 ਕਿਮੀ) ਖੇਤਰ ਵਿੱਚਕਾਰ ਇਸਦੀ ਗਤੀ 140 ਕਿਮੀ/ਘੰਟਾ ਤੱਕ ਜਾਂਦੀ ਹੈਂ I ਇਹ ਔਸਤ ਗਤੀ 69.43 ਕਿਮੀ/ਘੰਟਾ (43.14 ਮੀਲ ਪ੍ਰਤੀ ਘੰਟਾ) ਨਾਲ ਦਿੱਲੀ ਅਤੇ ਤਿਰੁਵਨੰਤਨਾਥਪੁਰਮ ਵਿਚਕਾਰ ਚੱਲਦੀ ਹੈ I

ਟਾਇਮ ਟੇਬਲ[ਸੋਧੋ]

12431 ਰਾਜਧਾਨੀ ਐਕਸਪ੍ਰੈਸ ਤਿਰੁਵਨੰਤਨਾਥਪੁਰਮ ਸੈਂਟਰਲ ਤੋਂ ਸ਼ਾਮ 19:15 ਵਜੇ ਚੱਲਦੀ ਹੈ ਅਤੇ ਹਜ਼ਰਤ ਨਿਜ਼ਾਮੂਦੀਨ ਤੀਸਰੇ ਦਿਨ ਦੁਪਹਿਰ 12:40 ਵਜੇ ਪਹੁੰਚਦੀ ਹੈ I ਵਾਪਸੀ ਦੀ ਯਾਤਰਾ ਵਿੱਚ 12432 ਰਾਜਧਾਨੀ ਐਕਸਪ੍ਰੈਸ ਹਜ਼ਰਤ ਨਿਜ਼ਾਮੂਦੀਨ ਤੋਂ ਸਵੇਰੇ 10:55 ਵਜੇ ਚੱਲਦੀ ਹੈ ਅਤੇ ਤਿਰੁਵਨੰਤਨਾਥਪੁਰਮ ਸੈਂਟਰਲ ਤੀਸਰੇ ਦਿਨ ਸਵੇਰੇ 4:55 ਤੇ ਪਹੁੰਚਦੀ ਹੈI[3]

ਟਰੈਕਸ਼ਨ[ਸੋਧੋ]

ਇਹ ਗਾਜ਼ੀਆਬਾਦ ਸ਼ੈਡ ਦੇ ਡਬਲਿਊਏਪੀ 7 ਜਾਂ ਵਡੋਦਰਾ ਸ਼ੈਡ ਡਬਲਿਊਏਪੀ 5/ਡਬਲਿਊਏਪੀ 4 ਦੁਆਰਾ ਹਜ਼ਰਤ ਨਿਜ਼ਾਮੂਦੀਨ ਤੋਂ ਲੈਕੇ ਵਡੋਦਰਾ ਜੰਕਸ਼ਨ ਤੱਕ ਖਿਚੀ ਜਾਂਦੀ ਹੈ I ਇਸਤੋਂ ਬਾਅਦ ਗੋਲਡਨ ਰਾਕ ਡਬਲਿਊਡੀਪੀ 3ਏ ਟਰੇਨ ਨੂੰ ਵਡੋਦਰਾਜੰਕਸ਼ਨ ਤੋਂ ਤਿਰੁਵਨੰਤਨਾਥਪੁਰਮ ਰੇਲਵੇ ਸਟੇਸ਼ਨ ਤੱਕ ਖਿੱਚਕੇ ਲੈਕੇ ਜਾਂਦਾ ਹੈ I

ਕੋਚ ਡਬਿਆਂ ਦੀ ਰਚਨਾ[ਸੋਧੋ]

ਤਿਰੁਵਨੰਤਨਾਥਪੁਰਮ ਰਾਜਧਾਨੀ ਵਿੱਚ ਆਮ ਤੋਰ ਤੇ 1 ਏਸੀ ਫ਼ਰਸਟ ਕਲਾਸ, 5 ਏਸੀ 2 ਟਾਯਰ, 1 ਪੈਂਟਰੀ ਕਾਰ, 2 ਸਮਾਨ ਤੇ ਜਨਰੇਟਰ ਡੱਬੇ ਅਤੇ 9 ਏਸੀ 3 ਟਾਯਰ ਡੱਬੇ, ਇਹਨਾਂ ਸਭਣਾਂ ਨੂੰ ਮਿਲਾ ਕੇ 18 ਐਲਐਚਬੀ ਡੱਬੇ I[4]

ਇਹ ਆਪਣਾ ਰੇਕ ਚੇਨਈ ਰਾਜਧਾਨੀ ਐਕਸਪ੍ਰੈਸ ਨਾਲ ਸਾਂਝਾ ਕਰਦੀ ਹੈ I 12431 ਤਿਰੁਵਨੰਤਨਾਥਪੁਰਮ ਸੈਂਟਰਲ ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ 12432 ਹਜ਼ਰਤ ਨਿਜ਼ਾਮੂਦੀਨ ਤਿਰੁਵਨੰਤਨਾਥਪੁਰਮ ਸੈਂਟਰਲ ਰਾਜਧਾਨੀ ਐਕਸਪ੍ਰੈਸ

ਸ਼ਹਿਰਾਂ ਨੂੰ ਜੋੜਦਿਆਂ[ਸੋਧੋ]

ਤਿਰੁਵਨੰਤਨਾਥਪੁਰਮ, ਕੋਲਾਮ, ਅਲਾਪੁਜ਼ਹਾ, ਕੋਚੀ, ਤਰੀਸੁਰ, ਸ਼ੋਰਾਨੁਰ, ਕੋਜ਼ੀਕੋਡ, ਕਨ੍ਨੋਰ, ਮੈਂਗਲੂਰ, ਯੂਡੀਪੀ, ਕਰਵਰ, ਮੱਡਗਾਂਵ, ਪਨਵੇਲ, ਵਡੋਦਰਾ, ਕੋਟਾ, ਨਵੀਂ ਦਿੱਲੀ

ਹਵਾਲੇ[ਸੋਧੋ]