ਤਿਲੋਕੇਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਿਲੋਕੇਵਾਲਾ ਹਰਿਆਣਾ, ਭਾਰਤ ਵਿੱਚ ਤਹਿਸੀਲ ਕਾਲਾਂਵਾਲੀ, ਜ਼ਿਲ੍ਹਾ ਸਿਰਸਾ ਦਾ ਇੱਕ ਪਿੰਡ ਹੈ।[1] ਇਹ ਸਿਰਸਾ ਤੋਂ 40 ਕਿਲੋਮੀਟਰ ਦੂਰ ਸਥਿਤ ਹੈ। 2009 ਦੇ ਅੰਕੜਿਆਂ ਅਨੁਸਾਰ ਤਿਲੋਕੇਵਾਲਾ ਪਿੰਡ ਇੱਕ ਗ੍ਰਾਮ ਪੰਚਾਇਤ ਹੈ। ਇਹ ਡੱਬਵਾਲੀ ਸਰਦੂਲੇਵਾਲਾ ਸੜਕ ਉਪਰ ਕਾਲਾਂਵਾਲੀ ਤੋਂ ਸਰਦੂਲੇਵਾਲਾ ਵੱਲ 7 ਕਿਲੋਮੀਟਰ ਦੂਰ ਸਥਿਤ ਹੈ।

ਆਬਾਦੀ ਅਤੇ ਸਾਖਰਤਾ[ਸੋਧੋ]

ਪਿੰਡ ਦਾ ਕੁੱਲ ਭੂਗੋਲਿਕ ਖੇਤਰ 753 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਤਿਲੋਕੇਵਾਲਾ ਦੀ ਕੁੱਲ ਆਬਾਦੀ 1,481 ਹੈ, ਜਿਸ ਵਿੱਚੋਂ ਮਰਦ ਆਬਾਦੀ 796 ਹੈ ਜਦਕਿ ਔਰਤਾਂ ਦੀ ਆਬਾਦੀ 685 ਹੈ। ਤਿਲੋਕੇਵਾਲਾ ਪਿੰਡ ਦੀ ਸਾਖਰਤਾ ਦਰ 53.81% ਹੈ ਜਿਸ ਵਿੱਚੋਂ 58.67% ਮਰਦ ਅਤੇ 48.18% ਔਰਤਾਂ ਪੜ੍ਹੀਆਂ-ਲਿਖੀਆਂ ਹਨ। ਤਿਲੋਕੇਵਾਲਾ ਪਿੰਡ ਵਿੱਚ ਕਰੀਬ 290 ਘਰ ਹਨ। ਤਿਲੋਕੇਵਾਲਾ ਪਿੰਡ ਦਾ ਪਿਨ ਕੋਡ 125055 ਹੈ।[1]

ਨੇੜਲੇ ਪਿੰਡ[ਸੋਧੋ]

ਤਾਰੂਆਣਾ, ਦਾਦੂ, ਖਤਰਾਵਾਂ, ਸੁਖਚੈਨ, ਡੋਗਰਾਂਵਾਲੀ, ਪੱਕਾ ਸ਼ਹੀਦਾਂ, ਤਖਤਮੱਲ, ਧਰਮਪੁਰਾ ਇਸ ਦੇ ਗੁਆਂਢੀ ਪਿੰਡ ਹਨ।

ਹਵਾਲੇ[ਸੋਧੋ]

  1. 1.0 1.1 "Tilokewala Village in Sirsa, Haryana | villageinfo.in". villageinfo.in. Retrieved 2023-02-12.